ਸ਼ਹੀਦੀ ਦਿਵਸ ਨੂੰ ਸਮਰਪਿਤ
ਲਾਟਾਂ ਹੋਈਆਂ ਅੱਗ ਤੋਂ ਸੀਤਲ, ਜਦ ਸਤਿਗੁਰੂ ਤੱਵੀ ਤੇ ਪੈਰ ਟਿਕਾਇਆ,
ਮੁਗਲ ਸਰਕਾਰ ਪਈ ਵਿੱਚ ਸੋਚ ਵਿਚਾਰੀਂ, ਸਭ ਨੇ ਹੋਸ਼ ਗਵਾਇਆ ।
ਤੱਤੀ ਰੇਤ ਪਵੇ ਜੱਦ ਸਿਰ ਵਿੱਚ, ਵਾਹਿਗੁਰੂ ਨਾਮ ਉਚਾਰੇ,
ਤੇਰਾ ਭਾਣਾ ਮੀਠਾ ਲਾਗੇ, ਮੁੱਖੋਂ ਪਲ ਨਾ ਵਿਸਾਰੇ,
ਨਾਮ ਖੁਮਾਰੀ ਐਸੀ ਚੜ੍ਹੀ, ਸੂਬਾ ਝੱਲ ਨਾ ਪਾਇਆ।
ਲਾਟਾਂ ਹੋਈਆਂ ਅੱਗ ਤੋਂ ਸੀਤਲ, ਜੱਦ ਸਤਿਗੁਰੂ ਤੱਵੀ ਤੇ ਪੈਰ ਟਿਕਾਇਆ…
ਸੇਵਕ ਆਖਣ ਹੁਕਮ ਕਰੋ ਜੇ, ਇੱਟ ਨਾ ਇੱਟ ਵਜਾਈਏ,
ਸਤਿਗੁਰ ਹੱਸ ਕੇ ਬੋਲੇ ਇਹ ਗੱਲ, ਨਾ ਕਦੇ ਦੁਹਰਾਈਏ,
ਦੇਗ ਵਿੱਚ ਉਬਲੇ ਮੰਨ ਕੇ ਰਜ਼ਾ, ਸਿਦਕ ਨਾ ਡਗਮਗਾਇਆ।
ਲਾਟਾਂ ਹੋਈਆਂ ਅੱਗ ਤੋਂ ਸੀਤਲ, ਜਦ ਸਤਿਗੁਰੂ ਤੱਵੀ ਤੇ ਪੈਰ ਟਿਕਾਇਆ…
ਨਾਮ ਜਪਣ ਤੇ ਭਾਣੇ ਵਿੱਚ ਰਹਿਣਾ, ਇਹੋ ਗੱਲ ਸਮਝਾਈ,
ਜਿਥੇ ਰੱਖ ਰਾਜੀ ਰਹਿਣਾ, ਕਰਨੀ ਦਾਤੇ ਦੀ ਵਡਿਆਈ,
ਧਰਮ ਦੀ ਖ਼ਾਤਰ ਦਿੱਤੀ ਕੁਰਬਾਨੀ, ‘ਫ਼ਕੀਰਾ’ ਵਿਰਸਾ ਜਾਏ ਨਾ ਭੁਲਾਇਆ।
ਲਾਟਾਂ ਹੋਈਆਂ ਅੱਗ ਤੋਂ ਸੀਤਲ, ਜਦ ਸਤਿਗੁਰੂ ਤੱਵੀ ਤੇ ਪੈਰ ਟਿਕਾਇਆ,
ਮੁਗਲ ਸਰਕਾਰ ਪਈ ਵਿੱਚ ਸੋਚ ਵਿਚਾਰੀਂ, ਸਭ ਨੇ ਹੋਸ਼ ਗਵਾਇਆ ।
ਵਿਨੋਦ ਫ਼ਕੀਰਾ