617 ਵੇਂ ਪ੍ਰਗਟ ਦਿਵਸ ਨੂੰ ਸਮਰਪਿਤ
ਖੱਡੀ ਉਤੇ ਬੈਠਾ ਸੂਤ ਪਿਆ ਕੱਤਦਾ, ਲੋਕਾਂ ਦੇ ਪਾਪਾਂ ਨੂੰ ਵੜੇਵਿਆਂ ਵਾਂਗੂ ਫੰਡਦਾ,
ਕਪਾਹ ਜਿਹੀ ਚਿੱਟੀ ਰੂਹ ਨੂੰ ਵੇਖੋ, ਸੰਤ ਕਬੀਰ ਰਾਮ ਦੇ ਨਾਮ ਵਿੱਚ ਰੰਗਦਾ।
ਸ਼ਾਹੂਕਾਰ, ਰਾਜੇ ਮਹਾਂਰਾਜੇ ਅਤੇ ਗੁਣੀ ਗਿਆਨੀ, ਸੁਣ ਉਪਦੇਸ਼ ਲੱਗੇ ਚਰਨੀ,
ਰਾਮ ਨਾਮ ਦਾ ਜਾਪ ਕਰੋ ,ਮੋਹ ਮਾਇਆ ਛੱਡ ਹੱਥੀ ਕਿਰਤ ਹੈ ਕਰਨੀ,
ਐਸਾ ਸ਼ਿਸ ਹੋਵੇ ਜ਼ੋ ਗੁਰੂ ਨੂੰ ਸਭ ਕੁੱਝ ਸੋਂਪਦਾ, ਸੱਚਾ ਗੁਰੂ ਸ਼ਿਸ਼ ਤੋਂ ਕੁੱਝ ਨਹੀਂ ਭਾਲਦਾ।
ਕਪਾਹ ਜਿਹੀ ਚਿੱਟੀ ਰੂਹ ਨੂੰ ਵੇਖੋ ……………..
ਗੁਰੂ ਰਾਮਾਨੰਦ ਦਾ ਉਪਦੇਸ਼ ਸਮਝਾਇਆ, ਆਖਿਆ ਨਾਮ ਦੀ ਕਰੋ ਕਮਾਈ,
ਅਨਹਦ ਸ਼ਬਦ ਸੁਣ ਕੇ ਸਾਰੇ, ਹੰਕਾਰੀ ਕਰਨ ਲੱਗੇ ਗੁਰਾਂ ਦੀ ਵਡਿਆਈ,
ਮੌਤ ਨੂੰ ਯਾਦ ਰੱਖੇ ਜ਼ੋ ਹਰ ਵੇਲੇ, ਉਹੀ ਜਿਉਂਦੇ ਜੀਅ ਦਿਲੋਂ ਡਰ ਗਵਾਉਂਦਾ।
ਕਪਾਹ ਜਿਹੀ ਚਿੱਟੀ ਰੂਹ ਨੂੰ ਵੇਖੋ………………..
ਆਏ ਦਰ ਤੇ ਖਾਲੀ ਜੱਦ ਕੋਈ ਸਵਾਲੀ, ਜਾਂਦਾ ਹੋਇਆ ਧੰਨ ਕਬੀਰ ਫਰਮਾਵੇ,
ਮਾਤਾ ਲੋਈ ਹੋਵੇ ਸਹਾਈ, ਦੁੱਖੀਆਂ ਨੂੰ ਗਲ ਤਰਕ ਨਾਲ ਸਮਝਾਵੇ,
ਫਸਿਆ ਫਿਰਦਾ ਮੇਰ ਤੇਰ ਦੇ ਚੱਕਰ ਅੰਦਰ, ਛੱਡ ਫਕੀਰਾ ਰਹਿ ਜਾਏਂਗਾ ਪਛਤਾਉਂਦਾ।
ਖੱਡੀ ਉਤੇ ਬੈਠਾ ਸੂਤ ਪਿਆ ਕੱਤਦਾ, ਲੋਕਾਂ ਦੇ ਪਾਪਾਂ ਨੂੰ ਵੜੇਵਿਆਂ ਵਾਂਗੂ ਫੰਡਦਾ,
ਕਪਾਹ ਜਿਹੀ ਚਿੱਟੀ ਰੂਹ ਨੂੰ ਵੇਖੋ…………………..
ਵਿਨੋਦ ਫ਼ਕੀਰਾ
ਆਰੀਆ ਨਗਰ,
ਕਰਤਾਰਪੁਰ, ਜਲੰਧਰ – 98721- 97326