ਮਾਲੇਰਕੋਟਲਾ (ਸਦੌੜ), 3 ਅਕਤੂਬਰ (ਹਰਮਿਦਰ ਸਿਘ ਭੱਟ) – ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੌਦੀ ਵੱਲੋਂ ਚਲਾਈ ਗਈ ਸਵੱਛ ਭਾਰਤ ਮੁਹਿੰਮ ਨੂੰ ਹੁੰਗਾਰਾ ਦਿੰਦਿਆਂ ਸਥਾਨਕ ਸਰਕਾਰੀ ਕਾਲਜ ਵਿਖੇ ਕੇਂਦਰਫ਼ਪੰਜਾਬ ਸਰਕਾਰ ਦੇ ਹੁਕਮਾਂ ਅਧੀਨ ਪ੍ਰਿੰਸੀਪਲ ਡਾ.ਮੁਹੰਮਦ ਜਮੀਲ ਦੀ ਗਤੀਸ਼ੀਲ ਅਗਵਾਈ ਹੇਠ ਸਵੱਛ ਭਾਰਤ ਮੁਹਿੰਮ ਤਹਿਤ ‘ਸਵੱਛ ਭਾਰਤ ਦਿਵਸ’ ਮਨਾਇਆ ਗਿਆ। ਇਸ ਸਮਾਗਮ ਵਿੱਚ ਕਾਲਜ ਦੇ ਸਟਾਫ ਅਤੇ ਵਿਦਿਆਰਥੀਆਂ ਨੇ ਉਤਸ਼ਾਹਜਨਕ ਤਰੀਕੇ ਨਾਲ ਵੱਧ ਚੜ੍ਹ ਕੇ ਭਾਗ ਲਿਆ ਅਤੇ ਭਾਰਤ ਦੀ ਸਵੱਛਤਾ ਲਈ ਸਹੁੰ ਚੁਕੀ ਅਤੇ ਇਸ ਪ੍ਰਤੀ ਵਚਨਵੱਧਤਾ ਦਰਸਾਈ। ਇਸ ਮੌਕੇ ਪ੍ਰਿੰਸੀਪਲ ਡਾ.ਜਮੀਲ ਨੇ ਕਿਹਾ ਕਿ ਹਰ ਭਾਰਤੀ ਨਾਗਰਿਕ ਨੂੰ ਅਪਣੇ ਆਲੇ-ਦੁਆਲੇ ਨੂੰ ਸਾਫ ਸੂਥਰਾ ਰੱਖਣਾ ਚਾਹੀਦਾ ਹੈ, ਤਾਂ ਜੋ ਗੰਦਗੀ ਦੇ ਕਾਰਨ ਕੋਈ ਲਾ ਇਲਾਜ ਬੀਮਾਰੀ ਨਾਂ ਫੈਲ ਸਕੇ। ਉਨ੍ਹਾਂ ਕਿਹਾ ਕਿ ਸਫਾਈ ਨਾਲ ਜਿੱਥੇ ਅਸੀਂ ਬੀਮਾਰੀਆਂ ਤੋਂ ਬਚ ਸਕਦੇ ਹਾਂ, ਉੱਥੇ ਅਪਣਾ ਆਲਾ-ਦੁਆਲਾ ਸਾਫ ਰੱਖਣ ਨਾਲ ਚੰਗੇ ਸਮਾਜ ਦੀ ਸਿਰਜਣਾ ਵੀ ਕਰ ਸਕਦੇ ਹਾਂ ਅਤੇ ਅਪਣੇ ਬੱਚਿਆਂ ਨੂੰ ਸਫਾਈ ਰੱਖਣ ਲਈ ਪ੍ਰੇਰਿਤ ਵੀ ਕਰ ਸਕਦੇ ਹਾਂ। ਕਾਲਜ ਵਿੱਚ ਚੱਲ ਰਹੇ ਐਨ.ਐਸ.ਐਸ ਯੂਨਿਟਾਂ ਦੇ ਵਲੰਟੀਅਰਾਂ ਤੇ ਰੈਡ ਕਰਾਸ ਦੇ ਵਲੰਟੀਅਰਾਂ ਨੇ ਆਪਣਾ ਵੱਡਮੁੱਲਾ ਹਿਸਾ ਪਾਇਆ।ਇਸ ਮੌਕੇ ਤੇ ਵਿਸ਼ੇਸ਼ ਕਰਕੇ ਪ੍ਰੋ. ਮਨਜ਼ੂਰ ਹਸਨ, ਪ੍ਰੋ. ਤਨਵੀਰ ਅਲੀ ਖਾਨ, ਪ੍ਰੋ. ਬਲਵਿੰਦਰ ਸਿੰਘ, ਪ੍ਰੋ. ਸਰਲਾ ਮਿੱਤਲ, ਪ੍ਰੋ.ਅਰਵਿੰਦ ਸੋਹੀ, ਪ੍ਰੋ.ਅਬਦੁਲ ਰਸ਼ੀਦ ਅਤੇ ਪ੍ਰੋ. ਅਨਿਲ ਭਾਰਤੀ ਵੀ ਹਾਜ਼ਰ ਸਨ।
Check Also
ਨਿਗਮ ਕਮਿਸ਼ਨਰ ਵਲੋਂ ਸ਼ਹਿਰ ਦੀਆਂ ਸੜਕਾਂ ਦੀ ਸਫਾਈ ਵਿਵਸਥਾ ਲਈ ਅਚਨਚੇਤ ਚੈਕਿੰਗ
ਅੰਮ੍ਰਿਤਸਰ, 24 ਮਈ (ਜਗਦੀਪ ਸਿੰਘ) – ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਸ਼ਹਿਰ ਦਾ ਦੌਰਾ ਕੀਤਾ …