Monday, July 28, 2025
Breaking News

ਦਿੱਲੀ ਕਮੇਟੀ ਖੋਲੇਗੀ ਚਾਰ ਨਵੀਂ ਆਈ.ਟੀ.ਆਈ. – ਜੀ. ਕੇ

ਤਿਲਕ ਨਗਰ ਆਈ.ਟੀ.ਆਈ. ‘ਚ ਦਿੱਲੀ ਕਮੇਟੀ ਵੱਲੋਂ ਨਵੇਂ ਕੋਰਸਾਂ ਦੀ ਸ਼ੁਰੂਆਤ

PPN210514

ਨਵੀਂ ਦਿੱਲੀ, 21 ਮਈ  (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚਲਦੀ ਸ੍ਰੀ ਗੁਰੂ ਹਰਿਕ੍ਰਿਸ਼ਨ ਆਈ.ਟੀ.ਆਈ. ਤਿਲਕ ਨਗਰ ‘ਚ ਅੱਜ ਕਮੇਟੀ ਵੱਲੋਂ ਨਵੇਂ ਕੋਰਸਾਂ ਦੀ ਸ਼ੁਰੂਆਤ ਕੀਤੀ ਗਈ। ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਇਸ ਮੌਕੇ ਕੇਂਦਰ ਸਰਕਾਰ ਦੀ ਸਟਾਰ ਯੋਜਨਾ ਤਹਿਤ ਸ਼ੁਰੂ ਕੀਤੇ ਜਾ ਰਹੇ ਪਲੰਬਰ ਅਤੇ ਆਟੋਮੋਟਿਵ ਦੇ ਨਵੇਂ ਕੋਰਸਾਂ ਦੀ ਸ਼ੁਰੂਆਤ ਕਰਦੇ ਹੋਏ ਦਾਅਵਾ ਕੀਤਾ ਕਿ ਕਮੇਟੀ ਦਾ ਟੀਚਾ ਘੱਟ-ਪੜੇ ਲਿਖੇ ਨੌਜਵਾਨਾਂ ਨੂੰ ਆਪਣੇ ਪੈਰਾਂ ਤੇ ਖੜੇ ਕਰਨ ਵਾਸਤੇ ਚਾਰ  ਨਵੀਆਂ ਆਈ.ਟੀ.ਆਈ. ਅਤੇ ਵੋਕੇਸ਼ਨਲ ਟ੍ਰੇਨਿਂਗ ਸੈਂਟਰ ਖੋਲਣ ਦਾ ਹੈ ਤਾਂਕਿ ਆਰਥਿਕ ਪੱਖੋ ਕਮਜ਼ੋਰ ਨੌਜਵਾਨ ਤਕਨੀਕੀ ਸਿੱਖਿਆ ਡਿਪਲੋਮਾ ਲੈ ਕੇ ਵਰਕਸ਼ਾਪਾਂ ਜਾਂ ਕੰਪਨੀਆਂ ‘ਚ ਕੰਮ ਕਰਕੇ ਆਪਣੇ ਪਰਿਵਾਰ ਦਾ ਪਾਲਨ ਪੋਸ਼ਨ ਸੁੱਚਜੇ ਢੰਗ ਨਾਲ ਕਰ ਸਕਣ। ਮੰਗੋਲਪੁਰੀ, ਬਦੱਰਪੁਰ ਤੇ ਬਿਘੜ ਵਿਖੇ ਤਕਨੀਕੀ ਅਦਾਰੇ ਖੋਲਨ ਦੀ ਚਲ ਰਹੀ ਜਦੋ-ਜਹਿਦ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਅੱਜ ਦੇ ਕੋਰਸਾਂ ‘ਚ ੮੦ ਬੱਚਿਆਂ ਦੇ ਦਾਖਲਾ ਲੈਣ ਦੀ ਵੀ ਜਾਣਕਾਰੀ ਦਿੱਤੀ। ਇਨ੍ਹਾਂ ਕੋਰਸਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਕੋਰਸ ਦੌਰਾਨ ਵਿਦਿਆਰਥੀ ਕੋਲੋ  ਲਈ ਜਾਣ ਵਾਲੀ ਨਾਂ ਮਾਤਰ ਫ਼ੀਸ ਵੀ ਡਿਪਲੋਮਾ ਮਿਲਣ ਦੇ ਨਾਲ ਹੀ ਵਾਪਿਸ ਦਿੱਤੀ ਜਾਵੇਗੀ ਤਾਂਕਿ ਵਿਦਿਆਰਥੀ ਦਾ ਦਿਮਾਗ ਡਿਪਲੋਮਾ ਪ੍ਰਾਪਤ ਕਰਨ ਲਈ ਪੂਰੀ ਤਾਕਤ ਲਗਾਉਣ ਦਾ ਰਹੇ। ਜੀ.ਕੇ. ਨੇ ਮੋਟਰ ਮਕੇਨਿਕ ਦਾ ਕੋਰਸ ਕਰ ਰਹੇ ਵਿਦਿਆਰੀਆਂ ਨਾਲ ਅਦਾਰੇ ਵੱਲੋਂ ਦਿੱਤੀਆਂ ਜਾ ਰਹੀਆਂ ਮੁਢਲੀਆਂ ਸੁਵਿਧਾਵਾਂ ਬਾਰੇ ਵਿਚਾਰ ਜਾਣਦੇ ਹੋਏ ਕਈ ਸਵਾਲ ਵੀ ਪੁੱਛੇ। ਇਸ ਮੌਕੇ ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਮੀਤ ਪ੍ਰਧਾਨ ਤਨਵੰਤ ਸਿੰਘ, ਆਈ.ਟੀ.ਆਈ. ਦੇ ਚੇਅਰਮੈਨ ਜੀਤ ਸਿੰਘ ਖੋਖਰ, ਦਿੱਲੀ ਕਮੇਟੀ ਮੈਂਬਰ ਚਮਨ ਸਿੰਘ ਅਤੇ ਹਰਜਿੰਦਰ ਸਿੰਘ ਮੌਜੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply