Friday, November 22, 2024

ਖਾਲਸਾ ਅਕੈਡਮੀ ਮਹਿਤਾ ਚੌਂਕ ਵਿਖੇ 21ਵੀਂ ਐਥਲੈਟਿਕਸ ਮੀਟ ਦੀ ਸ਼ੁਰੂਅਤ

ppn1412201619

ਚੌਂਕ ਮਹਿਤਾ, 14 ਦਸੰਬਰ (ਜੋਗਿੰਦਰ ਸਿੰਘ ਮਾਣਾ)- ਦਮਦਮੀ ਟਕਸਾਲ ਮੁੱਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲਿਆਂ ਅਤੇ ਭਾਈ ਜੀਵਾ ਸਿੰਘ ਦੀ ਰਹਿਮਨਾਈ ਹੇਠ ਚਲ ਰਹੀ ਵਿਦਿਅਕ ਸੰਸਥਾ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਅਕੈਡਮੀ ਮਹਿਤਾ ਚੌਂਕ ਵਿਖੇ 21 ਵੇਂ ਐਥਲੈਟਿਕਸ ਮੀਟ ਦੀ ਸ਼ੁ੍ਰੂਅਤ ਕੀਤੀ ਗਈ।ਅੱਜ ਦੇ ਮੁੱਖ ਮਹਿਮਾਨ ਬਾਬਾ ਅਜੀਤ ਸਿੰਘ ਤਰਨਾਦਲ, ਪਿ੍ਰੰ. ਮੈਡਮ ਹਰਜਿੰਦਰ ਕੌਰ ਬੱਲ, ਕਾਲਜ ਪਿ੍ਰੰ. ਦਿਲਬਾਗ ਸਿੰਘ, ਅੰਤਰਰਾਸ਼ਟਰੀ ਕੋਚ ਹਰਭਜਨ ਸਿੰਘ ਰੰਧਾਵਾ, ਡਾ. ਵਿਸ਼ਾਲਵੀਰ ਸਿੰਘ ਸੱਚਦੇਵਾ, ਵਾਈਸ ਪਿ੍ਰੰ. ਹਰਜੋਤ ਸਿੰਘ, ਮੈਨਜਰ ਸਰੂਪ ਲਾਲ, ਡਾ. ਮਨਜੀਤ ਸਿੰਘ, ਡੀ ਪੀ ਗੁਰਦੀਪ ਸਿੰਘ, ਸੁਪਰਡੈਂਟ ਬਾਜ਼ ਸਿੰਘ ਆਦਿ ਨੇ ਹਵਾ ਵਿੱਚ ਗੁਬਾਰੇ ਉਡਾ ਕੇ ਐਥਲੈਟਿਕਸ ਮੀਟ ਦੀ ਰਸਮੀ ਤੌਰ ਤੇ ਸ਼ੁਰੂਅਤ ਕੀਤੀ। ਸਕੂਲ ਦੇ ਵਿਦਿਆਰਥੀਆਂ ਨੇ ਬੈਂਡ ਦੀ ਧੁਨ ਤੇ ਮਾਰਚ ਪਾਸਟ ਕਰਦਿਆ ਸਲਾਮੀ ਦਿਤੀ।ਅੱਜ ਖਿਡਾਰੀਆਂ ਨੇ 100 ਮੀਟਰ, 400 ਮੀਟਰ ਦੌੜ, ਉਚੀ ਛਾਲ, ਲੰਬੀ ਛਾਲ, ਗੋਲਾ ਸੁੱਟਣ, ਡਿਸਕਸ ਥਰੋ ਆਦਿ ਈਵੈਂਟਸ ਵਿੱਚ ਭਾਗ ਲਿਆ।ਪ੍ਰੋਗਰਾਮ ਵਿੱਚ ਹੋਰਨਾਂ ਤੋ ਇਲਾਵਾ ਕੋਚ ਬਲਜਿੰਦਰ ਸਿੰਘ,ਭਾਈ ਬੋਹੜ ਸਿੰਘ, ਭਾਈ ਨਿਰਮਲ ਸਿੰਘ, ਭਾਈ ਜਰਨੈਲ ਸਿੰਘ, ਡਾ. ਗੁਰਪ੍ਰਤਾਪ ਸਿੰਘ, ਸੰਦੀਪ ਸਿੰਘ ਇੰਚਾਰਜ ਗੁਰਮਿਤ ਕਾਲਜ, ਡਾ. ਹਜ਼ੂਰ ਸਿੰਘ, ਗੁਰਮੁੱਖ ਸਿੰਘ, ਜਗਰੂਪ ਸਿੰਘ, ਸੁਖਦੇਵ ਸਿੰਘ ਅਤੇ ਮੰਚ ਸੰਚਾਲਕ ਮੈਡਮ ਗੁਰਿੰਦਰ ਕੌਰ, ਮੈਡਮ ਸੁਖਜੀਤ ਕੌਰ ਦੇ ਨਾਮ ਵਰਣਨ ਯੋਗ ਹਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply