ਅੰਮ੍ਰਿਤਸਰ, 9 ਜੂਨ (ਸੁਖਬੀਰ ਸਿੰਘ)- ਰਾਜ ਸਰਕਾਰ ਦੇ ਮੈਡੀਕਲ ਕਾਲਜਾਂ ਵਿੱਚ ਨਵੇਂ ਸੁਪਰ ਸਪੈਸਲਿਟੀ ਵਿਭਾਗਾਂ ਨੂੰ ਸ਼ੁਰੂ ਕਰਨ ਲਈ ਟੀਚਿੰਗ ਫੈਕਲਿਟੀ ਦੀਆਂ ਆਸਾਮੀਆਂ ਦੀ ਰਚਨਾ ਕੀਤੀ ਗਈ ਹੈ ਅਤੇ ਕਾਰਡੋਲੋਜੀ, ਨਿਊਰੀਲੋਜੀ, ਯੁਰੋਲੋਜੀ, ਨਿਊਰੋ ਸਰਜਰੀ ਆਦਿ-ਆਦਿ ਦੇ ਕਈ ਵਿਭਾਗ ਸ਼ੁਰੂ ਕੀਤੇ ਜਾ ਰਹੇ ਹਨ। ਵਿਭਾਗ ਵੱਲੋਂ ਪਹਿਲਾਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਵਿੱਚ ਮੈਡੀਕਲ ਟੀਚਰਾਂ ਨੂੰ ਸੁਪਰ ਸਪੈਸਲਿਟੀ ਕੋਰਸਾਂ ਲਈ ਸਪਾਂਸਰ ਕਰਨ ਦਾ ਕੋਈ ਉਪਬੰਧ ਨਹੀਂ ਸੀ। ਰਾਜ ਦੇ ਮੈਡੀਕਲ ਸਿੱਖਿਆ ਵਿਭਾਗ ਨੇ ਮੈਡੀਕਲ ਕਾਲਜਾਂ ਵਿੱਚ ਕੰਮ ਕਰ ਰਹੇ ਸਹਾਇਕ ਪ੍ਰੋਫੈਸਰਾਂ ਜਾਂ ਪੀ.ਸੀ.ਐਮ.ਐਸ. ਡਾਕਟਰਾਂ ਨੂ ਦੇਸ਼ ਵਿੱਚ ਸਰਕਾਰੀ ਜਾਂ ਅਡਵਾਂਸਡ ਮਾਨਤਾ ਪ੍ਰਾਪਤ ਸੰਸਥਾਵਾਂ ਵਿੱਚ ਡੀ.ਐਮ/ਐਮ ਸੀ ਐਚ ਕੋਰਸ ਕਰਨ ਲਈ ਸਪਾਂਸਰ ਕਰਨ ਦੀ ਤਜਵੀਜ਼ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਸਬੰਧਤ ਵਿਭਾਗ ਵੱਲੋਂ ਉਨ੍ਹਾਂ ਸਹਾਇਕ ਪ੍ਰੋਫੈਸਰਾਂ ਨੂੰ ਹੀ ਸਪਾਂਸਰ ਕੀਤਾ ਜਾਵੇਗਾ ਜਿਨ੍ਹਾਂ ਦੀ ਰਿਟਾਇਰਮੈਂਟ ਵਿੱਚ ਕੋਰਸ ਖਤਮ ਹੋਣ ਦੀ ਮਿਤੀ ਨੂੰ ਘੱਟੋ-ਘੱਟ 15 ਸਾਲ ਦਾ ਸਮਾਂ ਬਾਕੀ ਹੋਵੇਗਾ।ਇਸੇ ਤਰ੍ਹਾਂ ਪੀ.ਸੀ.ਐਮ.ਐਸ. ਡਾਕਟਰਾਂ ਵਿੱਚ ਸਪਾਂਸਰ ਕੀਤੇ ਜਾਣ ਵਾਲੇ ਡਾਕਟਰਾਂ ਦੀ ਪਰਖ ਕਾਲ ਸਮਾਂ ਪਾਰ ਹੋਇਆ ਹੋਣਾ ਚਾਹੀਦਾ ਹੈ ਅਤੇ ਉਸ ਦੀ ਰਿਟਾਇਰਮੈਂਟ ਵਿੱਚ ਕੋਰਸ ਖਤਮ ਹੋਣ ਦੀ ਮਿਤੀ ਨੂੰ ਘੱਟੋ-ਘੱਟ 15 ਸਾਲ ਬਾਕੀ ਹੋਣੇ ਚਾਹੀਦੇ ਹਨ। ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਹਰ ਸਾਲ ੩੧ ਦਸੰਬਰ ਨੂੰ ਅਗਲੇ 3 ਸਾਲਾਂ ਬਾਅਦ ਖਾਲੀ ਹੋਣ ਵਾਲੀਆਂ ਆਸਾਮੀਆਂ ਦੀ ਸੂਚੀ ਵਿਭਾਗ ਦੀ ਵੈਬਸਾਈਟ ਤੇ ਦਰਸਾਏਗਾ। ਇਸ ਅਨੁਸਾਰ ਸਪਾਂਸਰ ਕੀਤੇ ਡਾਕਟਰਾਂ ਵੱਲੋਂ ਰਲੀਵ ਕੀਤੇ ਜਾਣ ਦੀ ਸੂਰਤ ਵਿੱਚ ਕੋਰਸ ਜੁਆਇੰਨ ਕਰਨ ਤੋਂ ਪਹਿਲਾਂ ਪੰਜਾਬ ਸਰਕਾਰ ਦੀ 15 ਸਾਲ ਦੀ ਸੇਵਾ ਕਰਨ ਦਾ ਜਾਂ 80 ਲੱਖ ਰੁਪਏ ਅਦਾ ਕਰਨ ਦਾ ਬਾਂਡ ਦੇਣਾ ਪਵੇਗਾ। ਸ੍ਰੀ ਅਨਿਲ ਜੋਸ਼ੀ, ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਜੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੋਰਸ ਲਈ 3 ਸਾਲ ਦਾ ਸਮਾਂ ਡਿਊਟੀ ਟਰੀਟ ਕੀਤਾ ਜਾਵੇਗਾ ਅਤੇ ਇਸ ਦੌਰਾਨ ਸਮੇਂ-ਸਮੇਂ ਸਿਰ ਮਿਲਣ ਵਾਲੇ ਸਾਰੇ ਭੱਤੇ ਦਿੱਤੇ ਜਾਣਗੇ। ਇਹ ਸਭ ਕੁੱਝ ਟੀਚਿੰਗ ਫੈਕਲਿਟੀ/ਮਾਹਿਰ ਡਾਕਟਰਾਂ ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ ਲੋਕ ਹਿੱਤ ਵਿੱਚ ਇਹ ਫੈਸਲਾ ਲਿਆ ਗਿਆ ਹੈ ਜਿਸ ਨਾਲ ਰਾਜ ਦੇ ਮੈਡੀਕਲ ਕਾਲਜਾਂ ਵਿੱਚ ਸੁਪਰ ਸਪੈਸਲਿਟੀ ਟੀਚਿੰਗ ਫੈਕਲਿਟੀ ਦੀ ਘਾਟ ਨੂੰ ਪੂਰਾ ਕੀਤੇ ਜਾ ਸਕੇਗਾ ਅਤੇ ਲੋਕਾਂ ਨੂੰ ਬਿਹਤਰ ਅਤੇ ਸਸਤੀਆਂ ਸਿਹਤ ਸੇਵਾਵਾਂ ਮਿਲਣਗੀਆਂ। ਇਸ ਤੋਂ ਇਲਾਵਾ ਮੈਡੀਕਲ ਕਾਲਜਾਂ ਦੀ ਆਮਦਨ ਵੀ ਵਧੇਗੀ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …