Wednesday, December 31, 2025

ਪੰਜਾਬੀ ਖ਼ਬਰਾਂ

ਜੈਤੋ ਪੁਲਿਸ ਵੱਲੋਂ 35 ਕਿੱਲੋ ਚੂਰਾ ਪੋਸਤ ਬਰਾਮਦ, 2 ਕਾਬੂ

ਜੈਤੋ,  24 ਮਈ  (ਬਬਲੀ ਸ਼ਰਮਾ ) –  ਪੁਲਿਸ ਥਾਣਾ ਜੈਤੋ ਨੂੰ ਉਸ ਵਕਤ ਭਾਰੀ ਸਫਲਤਾ ਪ੍ਰਾਪਤ ਮਿਲੀ ਜਦੋਂ ਨਸ਼ਾ ਤਸਕਰਾਂ ਖਿਲਾਫ਼ ਚਲਾਈ ਮੁਹਿੰਮ ਤਹਿਤ ਗਸ਼ਤ ਦੌਰਾਨ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ 35 ਕਿਲੋ ਚੂਰਾ ਪੋਸਤ (ਭੁੱਕੀ), ਬਰਾਮਦ ਕੀਤੀ ਗਈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਥਾਣਾ ਜੈਤੋ ਦੇ ਐੱਸ.ਐੱਚ.ਓ. ਗੁਰਦੀਪ ਸਿੰਘ ਨੇ ਦੱਸਿਆ ਕਿ ਸੀਨੀਅਰ ਪੁਲਿਸ ਕਪਤਾਨ, ਫ਼ਰੀਦਕੋਟ …

Read More »

ਹੋਲੀ ਹਾਰਟ ਸਕੂਲ ਵਿੱਚ ਲਗਾਇਆ ਗਿਆ ਪਾਣੀ ਬਚਾਓ ਜਾਗਰੂਕਤਾ ਸੈਮੀਨਾਰ

ਪਾਣੀ ਬਚਾਉਣ ਦੀ ਸ਼ੁਰੂਆਤ ਘਰ ਤੋਂ ਕਰੋ-  ਪ੍ਰਿੰਸੀਪਲ ਰੀਤੂ ਭੂਸਰੀ ਫ਼ਾਜ਼ਿਲਕਾ, 24 ਮਈ (ਵਿਨੀਤ ਅਰੋੜਾ): ਸਥਾਨਕ ਹੋਲੀ ਹਾਰਟ ਡੇ ਬੋਰਡੰਗ ਪਬਲਿਕ ਸੀਨੀਅਰ ਸੈਕੇਂਡਰੀ ਸਕੂਲ ਵਿੱਚ ਅੱਜ ਰਿਟਾਇਰਡ ਆਫਿਰਸ ਐਸੋਸਿਏਸ਼ਨ  ਦੇ ਵੱਲੋਂ ਸੈਮੀਨਾਰ ਦਾ ਆਯੋਜਨ ਕਰ ਕੇ ਵਿਦਿਆਰਥੀਆਂ ਨੂੰ ਪਾਣੀ ਬਚਾਉਣ ਲਈ ਪ੍ਰੇਰਿਤ ਕੀਤਾ ਗਿਆ।ਸੈਮੀਨਾਰ ਵਿੱਚ ਸੰਬੋਧਿਤ ਕਰਦੇ ਹੋਏ ਪ੍ਰਿੰਸੀਪਲ ਸ਼੍ਰੀਮਤੀ ਰੀਤੂ ਭੂਸਰੀ ਨੇ ਕਿਹਾ ਕਿ ਪਾਣੀ  ਦੇ ਬਿਨਾਂ ਜੀਵਨ ਦੀ …

Read More »

ਡੇਂਗੂ ਮਲੇਰੀਆ ਜਾਗਰੂਕਤਾ ਰੈਲੀ ਕੱਢੀ

ਫ਼ਾਜ਼ਿਲਕਾ, 24 ਮਈ (ਵਿਨੀਤ ਅਰੋੜਾ):ਸਿਵਲ ਸਰਜ਼ਨ ਡਾ. ਬਲਦੇਵ ਰਾਜ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸਿਵਲ ਸਰਜ਼ਨ ਦਫ਼ਤਰ ਵੱਲੋਂ ਡੇਂਗੂ ਅਤੇ ਮਲੇਰੀਏ ਦੇ ਬਚਾਅ ਲਈ ਜਾਗਰੂਕਤਾ ਰੈਲੀ ਕੱਢੀ ਗਈ। ਸਥਾਨਕ ਸਿਵਲ ਸਰਜ਼ਨ ਦਫ਼ਤਰ ਤੋਂ ਸ਼ੁਰੂ ਹੋਈ ਇਸ ਰੈਲੀ ਨੂੰ ਸਹਾਇਕ ਸਿਵਲ ਸਰਜ਼ਨ ਡਾ. ਦਵਿੰਦਰ ਕੁਮਾਰ ਭੁੱਕਲ ਨੇ ਹਰੀ ਝੰਡੀ ਦੇ ਕੇ ਰਵਾਨਾਂ ਕੀਤਾ। ਜੋ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ‘ਚੋਂ ਹੁੰਦੀ ਹੋਈ, ਵਾਪਸ …

Read More »

ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਨਾਲ ਮਨਾਇਆ

ਫ਼ਾਜ਼ਿਲਕਾ, 24 ਮਈ (ਵਿਨੀਤ ਅਰੋੜਾ):ਤੀਜੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਦਿਹਾੜਾ ਅੱਜ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫ਼ਾਜ਼ਿਲਕਾ ਵਿਖੇ ਬੜੇ ਧੂਮਧਾਮ ਨਾਲ ਮਨਾਇਆ ਗਿਆ। ਅੰਮ੍ਰਿਤ ਵੇਲੇ ਤੋਂ ਹੀ ਇਸਤਰੀ ਸਤਿਸੰਗ ਸਭਾ ਵੱਲੋਂ ਪੰਜਾਂ ਬਾਣੀਆਂ ਦੇ ਪਾਠ ਕੀਤੇ ਗਏ। ਉਪਰੰਤ ਭਾਈ ਕੁਲਬੀਰ ਸਿੰਘ ਕੰਵਲ ਦੇ ਰਾਗੀ ਜਥੇ ਨੇ ਗੁਰਬਾਣੀ ਦਾ ਅਨਮੋਲ ਕੀਰਤਨ ਕਰਦਿਆਂ ਗੁਰੂ ਅਮਰਦਾਸ ਜੀ ਦੀ ਕੀਤੀ …

Read More »

ਫ਼ਾਜ਼ਿਲਕਾ ਸ਼ਹਿਰ ‘ਚ ਲੰਗੂਰ ਨੇ ਮਚਾਇਆ ਗਦਰ

ਫ਼ਾਜ਼ਿਲਕਾ, 24 ਮਈ (ਵਿਨੀਤ ਅਰੋੜਾ)- ਫ਼ਾਜ਼ਿਲਕਾ ਸ਼ਹਿਰ ‘ਚ ਪਿਛਲੇ ਪੰਜ ਦਿਨਾਂ ਤੋਂ ਇਕ ਲੰਗੂਰ ਨੇ ਆਪਣਾ ਆਂਤਕ ਮਚਾ ਰੱਖਿਆ ਹੈ ਜਿਸ ਕਰਕੇ ਲੋਕਾਂ ਅੰਦਰ ਇਸ ਨੂੰ ਲੈ ਕੇ ਡਰ ਪੈਦਾ ਹੋ ਗਿਆ ਹੈ। ਬੀਤੀ ਸ਼ਾਮ ਇਸ ਲੰਗੂਰ ਨੇ ਸਥਾਨਕ ਟੈਕਸੀ ਸਟੈਂਡ, ਮਹਿਰੀਆਂ ਬਾਜ਼ਾਰ ਅਤੇ ਨਾਲ ਲੱਗਦੇ ਮੁਹੱਲਿਆਂ ਵਿਚ ਦਾਖ਼ਲ ਹੋ ਕੇ ਆਪਣਾ ਗਦਰ ਮਚਾਇਆ। ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਅਤੇ ਮੁਹੱਲਾ …

Read More »

ਤੀਜੇ ਦਿਨ ਵੀ 108 ਐਂਬੂਲੈਂਸ ਸੇਵਾ ਰਹੀ ਠੱਪ

ਫ਼ਾਜ਼ਿਲਕਾ, 24 ਮਈ (ਵਿਨੀਤ ਅਰੋੜਾ)-   ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ੧੦੮ ਐਂਬੂਲੈਂਸ ਸੇਵਾ ‘ਚ ਆਪਣੀਆਂ ਡਿਊਟੀਆਂ ਦੇ ਰਹੇ ਕਰਮਚਾਰੀਆਂ ਦੀਆਂ ਮੰਗਾਂ ਨਾ ਮੰਨੇ ਜਾਣ ਕਾਰਨ ਅੱਜ ਤੀਜੇ ਦਿਨ ਵੀ ਜ਼ਿਲ੍ਹਾ ਫ਼ਾਜ਼ਿਲਕਾ ਅੰਦਰ 108 ਐਂਬੂਲੈਂਸ ਕਰਮਚਾਰੀਆਂ ਨੇ ਹੜਤਾਲ ਕਰਕੇ ਕੰਮਕਾਜ ਠੱਪ ਰੱਖਿਆ ਅਤੇ ਇਸ ਸਬੰਧੀ ਸਰਕਾਰ ਅਤੇ ਕੰਪਨੀ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। 108  ਐਂਬੂਲੈਂਸ ਯੂਨੀਅਨ ਦੇ ਅਰਸ਼ਦੀਪ ਸਿੰਘ ਪ੍ਰਧਾਨ, ਮੀਤ …

Read More »

ਜ਼ਿਲ੍ਹਾ ਸਿੱਖਿਆ ਅਧਿਕਾਰੀ ਵਲੋਂ ਸਕੂਲਾਂ ਦਾ ਅਚਨਚੇਤ ਨਿਰੀਖਣ

ਫ਼ਾਜ਼ਿਲਕਾ, 24 ਮਈ (ਵਿਨੀਤ ਅਰੋੜਾ)- ਜ਼ਿਲ੍ਹਾ ਸਿੱਖਿਆ ਅਧਿਕਾਰੀ ਸੰਦੀਪ ਕੁਮਾਰ ਧੂੜੀਆ ਵਲੋਂ ਡਾਇਰੈਕਟਰ ਜਨਰਲ ਸਕੂਲ ਐਜ਼ੂਕੇਸ਼ਨ ਦੇ ਦਿਸ਼ਾ ਨਿਰਦੇਸ਼ ਤੇ ਸਕੂਲਾਂ ਵਿਚ ਸਿੱਖਿਆ ਪ੍ਰਬੰਧਾਂ ਤੋਂ ਇਲਾਵਾ ਅਨੁਸ਼ਾਸਨ, ਕਲਾਸ ਰੂਮ, ਮਿਡ ਡੇਅ ਮੀਲ ਅਤੇ ਹੋਰ ਸਿੱਖਿਆ ਗਤੀਵਿਧੀਆਂ ਤੇ ਨਜ਼ਰਸਾਨੀ ਕਰਨ ਲਈ ਜ਼ਿਲ੍ਹੇ ਦੇ ਪ੍ਰਾਇਮਰੀ, ਮਿਡਲ ਅਤੇ ਸੈਕੰਡਰੀ ਸਕੂਲਾਂ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵਲੋਂ ਸਕੂਲ ਮੁੱਖੀਆਂ ਨੂੰ ਸਕੂਲਾਂ ਵਿਚ …

Read More »

ਓਪਨ ਸਕੂਲ ਦੇ 12ਵੀ ਜਮਾਤ ਦੇ ਨਤੀਜਿਆਂ ਵਿੱਚ ‘ਸਫ਼ਲਤਾ ਦਾ ਸਕਸੈਸ ਅਕੈਡਮੀ’ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

ਫ਼ਾਜ਼ਿਲਕਾ, 24  ਮਈ (ਵਿਨੀਤ ਅਰੋੜਾ)-  ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੌ ਐਲਾਨੇ ਗਏ ਓਪਨ ਸਕੂਲ ਪ੍ਰਣਾਲੀ ਦੇ 12ਵੀ ਜਮਾਤ ਦੇ ਰਿਜੱਲਟ ਵਿੱਚ ਸਥਾਨਕ ਰਾਜਾ ਸਿਨੇਮਾ ਰੋਡ ਤੇ ਸਥਿਤ ਸਫ਼ਲਤਾ ਦਾ ਸਕਸੈਸ ਇੰਗਲਿਸ ਅਕੈਡਮੀ ਦੇ ਸਾਰੇ ਵਿਦਿਆਰਥੀਆਂ ਨੇ ਪਹਿਲੇ ਦਰਜੇ ਵਿੱਚ ਪਾਸ ਕਰਕੇ ਅਕੈਡਮੀ ਦਾ ਅਤੇ ਅਪਣੇ ਮਾਤਾ ਪਿਤਾ ਦਾ ਨਾਂ ਰੋਸਨ ਕੀਤਾ ਹੈ । ਅਕੈਡਮੀ ਦੀ ਪਿੰਸੀਪਲ ਮੈਡਮ ਸੀਮਾ ਅਰੋੜਾ …

Read More »

ਸੋਨੂੰ ਚੱਡਾ ਹੀ ਜੰਡਿਆਲਾ ਸ਼ਿਵ ਸੈਨਾ ਦੇ ਪ੍ਰਧਾਨ ਬਣੇ ਰਹਿਣਗੇ – ਜੋਗਿੰਦਰ ਸੰਧੂ

ਜੰਡਿਆਲਾ ਗੁਰੂ, 24 ਮਈ ( ਹਰਿੰਦਰਪਾਲ ਸਿੰਘ)-    ਸ਼ਿਵ ਸੈਨਾ ਪੰਜਾਬ ਪ੍ਰਧਾਨ ਯੋਗਰਾਜ ਸ਼ਰਮਾ ਵਲੋਂ ਬੀਤੇ ਦਿਨੀ ਜੰਡਿਆਲਾ ਗੁਰੂ ਵਿਚ ਸ਼ਿਵ ਸੈਨਾ ਦੀ ਇਕਾਈ ਬਣਾ ਕੇ ਪ੍ਰਧਾਨ ਅਤੇ ਹੋਰ ਅਹੁੱਦੇਦਾਰਾਂ ਦੀ ਚੋਣ ਕੀਤੀ ਗਈ ਸੀ।  ਜਿਸ ਵਿਚ ਸੋਨੂੰ ਚੱਡਾ ਨੂੰ ਜੰਡਿਆਲਾ ਇਕਾਈ ਦਾ ਪ੍ਰਧਾਨ ਅਤੇ ਵਿਸ਼ਾਲ ਸੋਨੀ ਨੂੰ ਮੀਤ ਪ੍ਰਧਾਨ ਨਿਯੁੱਕਤ ਕੀਤਾ ਗਿਆ ਸੀ ।ਇਹ ਚੋਣ ਲੋਕ ਸਭਾ ਚੋਣਾਂ ਤੋਂ ਪਹਿਲਾਂ …

Read More »

ਸੀਰੀਅਲ ‘ਲਾਪਤਾਗੰਜ ਫਿਰ ਏਕ ਬਾਰ’ ਦੇ ਆਯੋਜਕ ਮੁਆਫੀ ਮੰਗਣ- ਜਥੇ: ਅਵਤਾਰ ਸਿੰਘ

ਅੰਮ੍ਰਿਤਸਰ, 24 ਮਈ (ਗੁਰਪ੍ਰੀਤ ਸਿੰਘ)-  ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਬ ਟੀ.ਵੀ. ਚੈਨਲ ‘ਤੇ ਪ੍ਰਸਾਰਿਤ ਹੋ ਰਿਹਾ ਲੜੀਵਾਰ ਹਿੰਦੀ ਸੀਰੀਅਲ ‘ਲਾਪਤਾਗੰਜ ਫਿਰ ਏਕ ਬਾਰ’ ਦੇ 20 ਮਈ ਦੀ ਕਿਸ਼ਤ ‘ਚ ਚੰਪਾ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਵੱਲੋਂ ਸਿੱਖ ਧਰਮ ਨਾਲ ਸਬੰਧਤ ਪੰਜ ਕਰਾਰਾਂ ‘ਚੋਂ ਸਿਰੀ ਸਾਹਿਬ ਦੀ ਬੇਅਦਬੀ ਕਰਨ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕੀਤੀ ਹੈ। …

Read More »