ਪੁੱਤਰਾ ਜੇ ਕੋਈ ਨੌਕਰੀ ਨਹੀ ਮਿਲਦੀ ਤਾਂ ਮੇਰੇ ਨਾਲ ਥੋੜਾ ਬਹੁਤ ਖੇਤੀ ਦਾ ਕੰਮ ਧੰਦਾ ਹੀ ਕਰਾ ਦਿਆ ਕਰ।ਤੂੰ ਆਹ ਨੌਕਰੀ ਦੇ ਚੱਕਰਾਂ `ਚ ਪਤਾ ਨੀ ਕਿੰਨੇ ਜੋੜੇ ਜੁੱਤੀਆਂ ਦੇ ਘਸਾ ਦਿੱਤੇ ਨੇ ਤੇ ਤੇਰੇ ਪੱਲੇ ਕੱਖ ਨਹੀ ਪਿਆ।ਸੁਰਜਨ ਸਿਉਂ ਆਪਣੇ ਪੜੇ ਲਿਖੇ ਬੇਰੁਜ਼ਗਾਰ ਨੌਜਵਾਨ ਪੁੱਤ ਨੂੰ ਸੰਬੋਧਨ ਕਰਦਿਆਂ ਬੋਲਿਆ। ਮੈ ਕੀ ਕਰਾ ਬਾਪੂ ਪੜ੍ਹ ਲਿਖ ਕੇ ਥੱਬਾ ਡਿਗਰੀਆਂ …
Read More »ਕਹਾਣੀਆਂ
ਡੰਗ (ਮਿੰਨੀ ਕਹਾਣੀ)
ਝੋਨੇ ਨੂੰ ਪਾਣੀ ਲਾ ਰਹੇ ਗੁਰਜੀਤ ਸਿੰਘ ਦੇ ਜਹਿਰੀਲੇ ਸੱਪ ਨੇ ਡੰਗ ਮਾਰ ਦਿੱਤਾ।ਗੁਰਜੀਤ ਸਿੰਘ ਦਾ ਚੀਕ-ਚਿਹਾੜਾ ਸੁਣ ਕੇ ਲਾਗਲੇ ਖੇਤਾਂ ਵਾਲੇ ਗੁਰਜੀਤ ਸਿੰਘ ਨੂੰ ਚੁੱਕ ਕੇ ਹਸਪਤਾਲ ਲੈ ਗਏ।ਗੁਰਜੀਤ ਸਿੰਘ ਦੀ ਜਾਨ ਤਾਂ ਬਚ ਗਈ ਤੀਜੇ-ਚੋਥੇ ਦਿਨ ਉਸ ਨੂੰ ਹਸਪਤਾਲੋਂ ਛੁੱਟੀ ਵੀ ਮਿਲ ਗਈ।ਚੰਗੇ ਸੁਭਾਅ ਦਾ ਹੋਣ ਕਰਕੇ ਗੁਰਜੀਤ ਸਿੰਘ ਦੀ ਖਬਰਸਾਰ ਲੈਣ ਸਾਰਾ ਪਿੰਡ ਹੀ ਆਇਆ। …
Read More »ਸਟੇਟਸ (ਮਿੰਨੀ ਕਹਾਣੀ)
“ਯਾਰ ਆ ਦਿਲਦਾਰ ਸਿੰਘ ਐਵੇਂ ਈ ਸਟੇਟਸ ਬਦਲ ਬਦਲ ਕੇ ਪਾਈ ਜਾਂਦਾ ਆਪਣੇ ਮੋਬਾਇਲ `ਤੇ ਹਰ ਰੋਜ਼! ਕਦੇ ਖਿਡਾਉਣ ਦਾ, ਕਦੇ ਸੈਮੀਨਾਰ ਲਗਾਉਣ ਦਾ, ਕਦੇ ਕੋਈ ਫ਼ਿਲਮ ਬਣਾਉਣ ਦਾ, ਕਦੇ ਭੰਗੜਾ ਪਵਾਉਣ ਦਾ, ਕਦੇ ਲੋੜਵੰਦਾਂ ਨੂੰ ਵਰਦੀਆਂ ਵੰਡਣ ਦਾ, ਕਦੇ ਕਿਸੇ ਆਲ੍ਹਾ ਅਫ਼ਸਰ ਵੱਲੋਂ ਸਨਮਾਨਿਤ ਹੋਣ ਦਾ, ਕਦੇ ਕਿਸੇ ਨੂੰ ਸਨਮਾਨਿਤ ਕਰਨ ਦਾ ਤੇ ਕਦੇ ਵੱਡੇ-ਵੱਡੇ ਲੈਕਚਰ ਦੇਣ ਦਾ…।”ਨਿਰਾਸ਼ਾ …
Read More »ਨੱਥ (ਮਿੰਨੀ ਕਹਾਣੀ)
ਲੰਬੜਦਾਰ ਸੁੱਚਾ ਸਿਉਂ ਦਾ ਸਾਂਝੀ ਜਦੋਂ ਬਲਦ ਰੇਹੜਾ ਲੈ ਕੇ ਪਿੰਡ ਦੀ ਸੱਥ ’ਚੋਂ ਲੰਘਿਆ ਤਾਂ ਬੈਠੇ ਭਗਤੂ ਬਾਬੇ ਨੇ ਕੋਲ ਖੜ੍ਹੇ ਮਾਸਟਰ ਨੂੰ ਸੰਬੋਧਨ ਹੁੰਦਿਆ ਕਿਹਾ ਕਿ ਵੇਖ ਜਗਜੀਤ ਸਿਹਾਂ ਕਿਵੇਂ ਇਨਸਾਨ ਨੇ ਸਦੀਆਂ ਤੋਂ ਇਹਨਾਂ ਬੇਜ਼ੁਬਾਨਾਂ ਨੂੰ ਆਪਣੇ ਦਿਮਾਗ ਦੀ ਸੂਝ-ਬੂਝ ਨਾਲ ਕਾਬੂ ਕਰਕੇ ਵੱਸ ਕੀਤਾ ਹੋਇਆ ਹੈ। ਬਾਬਾ ਜੀ ਜੇਕਰ ਇਹ ਨੱਥ ਅੱਜ ਦੇ ਭ੍ਰਿਸ਼ਟਾਚਾਰੀ …
Read More »ਪੱਖਾ (ਮਿੰਨੀ ਕਹਾਣੀ)
ਅੱਜ ਸਵੇਰ ਤੋ ਹੀ ਗਰਮੀ ਬਹੁਤ ਸੀ ਉਪਰੋਂ ਕਹਿਰ ਦੀ ਧੁੱਪ ਸਰੀਰ `ਚ ਜਾਨ ਕੱਢਣ ਲਈ ਕਾਹਲੀ ਸੀ।ਹਰਜੀਤ ਨੇ ਕਿਤੇ ਰਿਸ਼ਤੇਦਾਰੀ `ਚ ਜਾਣਾ ਸੀ ਗੱਡੀ ਬਹੁਤ ਲਿਬੜੀ ਹੋਣ ਕਰਕੇ ਉਸ ਨੇ ਸੋਚਿਆ ਇਸ ਨੂੰ ਘਰ ਹੀ ਧੋ ਲੈਨੇ ਆ ਨਾਲੇ ਲੱਗਦੇ ਹੱਥ ਘਰ ਦੀ ਮੋਟਰ `ਤੇ ਠੰਡੇ ਠੰਡੇ ਪਾਣੀ ਨਾਲ ਖੁਦ ਨਹਾ ਲਵਾਂਗਾ। ਹਾਲੇ ਗੱਡੀ ਅੱਧੀ ਕੁ ਧੋਤੀ ਕੇ …
Read More »ਸਿਉਂਕ (ਮਿੰਨੀ ਕਹਾਣੀ)
ਗਲੀ ’ਚ ਖੜ੍ਹਾ ਨਿਰੰਜਨ ਸਿੰਘ ਨੌਜਵਾਨ ਤੋਂ ਕੁੱਝ ਪੁੱਛ ਰਿਹਾ ਸੀ।ਕੋਲੋਂ ਲੰਘਦੇ 10 ਜਮਾਤ ਪੜੇ ਮੁੱਖੇ ਨੂੰ ਹੋਰ ਹੀ ਜਚ ਗਿਆ ਤੇ ਬੋਲਿਆ ਨੰਜੀ ਤੂੰ ਅੱਜ ਦੇ ਪੜੇ ਲਿਖੇ ਕੰਪਿਊਟਰ ਯੁੱਗ ਤੋਂ ਕੀ ਪੁੱਛ ਰਿਹਾ ਹੈ। ਨੰਜੀ ਨੇ ਕਿਹਾ ਕਿ ਮੈਂ ਤਾਂ ਐਵੇਂ ਸਰਸਰੀ ਗੱਲ ਕਰ ਰਿਹਾ ਸੀ ਮੇਰੀ ਡਰੰਮ ’ਚ ਪਾਈ ਕਣਕ ਨੂੰ ਸੁਸਰੀ ਲੱਗ ਗਈ ਹੈ …
Read More »ਵੈਰੀ (ਮਿੰਨੀ ਕਹਾਣੀ)
“ਵੇ ਟੁੱਟ ਪੈਣੈਂਓਂ, ਮਰਜੋ ਕਿਤੇ ਪਰੇ ਜਾ ਕੇ, ਹੋਰ ਥੋੜ੍ਹੀਆਂ ਥਾਵਾਂ ਪਈਆਂ ਨੇ ਬੈਠਣ ਨੂੰ, ਟੁੱਟ ਪੈਣੈਂ ਮੁੜ ਮੁੜ ਐਥੇਂ ਹੀ ਆ ਆ ਬੈਠੀ ਜਾਂਦੇ ਨੇ” ਬਿਸ਼ਨ ਕੌਰ ਨੇ ਵਿਹੜੇ ’ਚੋਂ ਕਾਵਾਂ ਨੂੰ ਉਡਾਉਂਦੀ ਨੇ ਕਿਹਾ। `ਤਾਈ! ਕੀਹਨਾਂ ਨੂੰ ਗਾਲਾਂ ਕੱਢਦੀ ਏ ਸਵੇਰੇ ਸਵੇਰੇ` ਗਲੀ ’ਚੋਂ ਲੰਘਦੇ ਰਹੇ ਸਮਾਜ ਸੇਵੀ ਕੁਲਵਿੰਦਰ ਸਿੰਘ ਨੇ, ਬਿਸ਼ਨ ਕੌਰ ਦੇ ਘਰ ਦੇ …
Read More »ਨੱਕ (ਮਿੰਨੀ ਕਹਾਣੀ)
ਕਿਸੇ ਵੇਲੇ ਚੋਖੀ ਜਾਇਦਾਦ ਦੇ ਮਾਲਕ ਸ਼ੇਰ ਸਿੰਘ ਦੀ ਆਪਣੇ ਇਲਾਕੇ ਵਿੱਚ ਪੂਰੀ ਚੜ੍ਹਤ ਹੁੰਦੀ ਸੀ।ਬਦਕਿਸਮਤੀ ਨਾਲ ਉਸ ਦੀ ਨਿਕੰਮੀ ਔਲਾਦ ਘਰ ਨੂੰ ਘੁਣ ਵਾਂਗ ਚਿੰਬੜ ਗਈ ਅਤੇ ਉਸ ਨੇ ਕੁੱਝ-ਕੁ ਸਾਲਾਂ ਵਿੱਚ ਹੀ ਸ਼ੇਰ ਸਿੰਘ ਦੀ ਜਿੰਦਗੀ ਦਾ ਪਾਸਾ ਬਦਲ ਕੇ ਰੱਖ ਦਿੱਤਾ ਸੀ।ਹੌਲੀ-ਹੌਲੀ ਸ਼ੇਰ ਸਿੰਘ ਸਾਰੀ ਜਾਇਦਾਦ ਤੋਂ ਹੱਥ ਧੋ ਬੈਠਾ। ਢੱਲਦੀ ਉਮਰੇ ਜਦੋਂ ਵੀ ਬੇਵੱਸ …
Read More »ਵਿਰਸਾ (ਮਿੰਨੀ ਕਹਾਣੀ)
ਕੁੱਝ ਦਿਨ ਪਹਿਲਾਂ ਹੀ ਮੇਰੇ ਦੋਸਤ ਦਾ ਫੋਨ ਆਇਆ ਸੀ, ਕਿ ਆਪਣੇ ਗੁਆਂਢੀ ਪਿੰਡ ਦਾ ਆਪਣਾ ਹਮਜਮਾਤੀ ਵੀ ਤੇਰੇ ਵਾਲਾ ਸ਼ੌਂਕ ਰੱਖਦਾ ਹੈ ਕਿ ਪੁਰਾਣੀਆਂ ਵਸਤੂਆਂ ਸੰਭਾਲ ਕੇ ਪੁਰਖਿਆਂ ਦਾ ਨਾਂਅ ਉਚਾ ਕਰ ਰਿਹਾ।ਮੇਰਾ ਮਨ ਉਸ ਨੂੰ ਮਿਲਣ ਲਈ ਬੇਚੈਨ ਹੋ ਗਿਆ। ਮੈਂ ਆਪਣੀ ਆਦਤ ਮੁਤਾਬਿਕ ਸਾਜ਼ਰੇ ਹੀ ਉਸ ਦੇ ਘਰ ਅੱਗੇ ਪਹੁੰਚ ਕੇ ਆਪਣੀ ਉਤਸੁਕਤਾ ਦੀ ਅਲਖ …
Read More »ਦਾਖਲਾ ਰੈਲੀ (ਮਿੰਨੀ ਕਹਾਣੀ)
ਪਿਛਲੀ ਵਾਰ ਦੀ ਤਰਾਂ ਇਸ ਵਾਰ ਵੀ ਪਿੰਡ ਦੇ ਸਰਕਾਰੀ ਹਾਈ ਸਕੂਲ ਵਿੱਚ ਨਵੇਂ ਬੱਚਿਆਂ ਦੇ ਦਾਖਲੇ ਨਾਮਾਤਰ ਹੀ ਹੋ ਰਹੇ ਸਨ। ਸਭ ਦੇਖ ਕੇ ਸਕੂਲ ਸਟਾਫ ਨੇ ਬੱਚਿਆਂ ਨੂੰ ਨਾਲ ਲੈ ਕੇ ਪਿੰਡ ਵਿੱਚ ਦਾਖਲਾ ਰੈਲੀ ਸ਼ੁਰੂ ਕੀਤੀ।ਬੱਚੇ ਲਾਈਨਾਂ ਵਿੱਚ ਵਧੀਆ ਤਰੀਕੇ ਨਾਲ ਤੁਰਦੇ ਜਾਂਦੇ ਤੇ ਅਵਾਜਾਂ ਕੱਸਦੇ, ਬੱਚੇ ਸਰਕਾਰੀ ਸਕੂਲਾਂ ਵਿੱਚ ਪੜਾਓ-ਸਭੇ ਸਹੂਲਤਾਂ ਮੁਫਤ ਵਿੱਚ ਪਾਓ… ਆਦਿ। …
Read More »