Wednesday, November 20, 2024

ਕਹਾਣੀਆਂ

ਨੋਟਾ (ਮਿੰਨੀ ਕਹਾਣੀ)

         ਬਈ ਮਨਦੀਪ ਸਿਆਂ, ਐਤਕੀ ਫਿਰ ਕੀਹਨੂੰ ਵੋਟ ਪਾਉਣੀ ਆ।ਤਾਇਆ ਜੀ, ਐਤਕੀ ਤਾਂ ਮੈਂ ਨੋਟਾ ਨੂੰ ਵੋਟ ਪਾਉਣੀ ਆ।ਅੱਛਾ, ਤਾਂ ਫਿਰ ਤੂੰ ਪੈਸੇ ਲੈ ਕੇ ਵੋਟ ਪਾਏਂਗਾ। ਨਹੀਂ-ਨਹੀਂ ਤਾਇਆ ਜੀ, ਤੁਸੀਂ ਗਲਤ ਸਮਝ ਗਏ, ਮੈਂ ਨੋਟਾਂ, ਪੈਸਿਆਂ ਦੀ ਗੱਲ ਨੀ ਕਰਦਾ, ਮੈਂ ਤਾਂ ਉਸ ਨੋਟਾ ਦੀ ਗੱਲ ਕਰਦਾ ਹਾਂ, ਮੰਨ ਲਵੋ ਤੁਹਾਨੂੰ ਕਿਸੇ ਵੀ ਪਾਰਟੀ ਦਾ ਕੋਈ ਵੀ ਉਮੀਦਵਾਰ ਪਸੰਦ …

Read More »

`ਜੁਗਨੀ`

ਜੁਗਨੀ ਗੁਰਬਤ ਦੇ ਵਿੱਚ ਧਸ ਗਈ, ਆਟੇ-ਦਾਲ ਦੇ ਜਾਲ `ਚ ਫਸ ਗਈ, ਨਿੱਤ ਨਵੇਂ-ਨਵੇਂ ਲਾਰੇ ਲਾਉਂਦੇ ਨੇ । ਨੇਤਾ ਵੋਟਾਂ ਦਾ ਮੁੱਲ ਪਾਉਂਦੇ ਨੇ ।… ਪੱਕੀ ਨੌਕਰੀ ਖਤਮ ਹੀ ਕਰਤੀ, ਜੁਗਨੀ ਠੇਕੇ ਉਤੇ ਭਰਤੀ, ਨਾ ਪੈਨਸ਼ਨ ਨਾ ਕੋਈ ਭੱਤਾ ਹੈ । ਮਨ ਜੁਗਨੀ ਦਾ ਬੜਾ ਖੱਟਾ ਹੈ ।… ਜੁਗਨੀ ਮੰਡੀਆਂ ਦੇ ਵਿੱਚ ਰੁਲਦੀ, ਫਸਲ ਹੈ ਕੱਖਾਂ ਦੇ ਭਾਅ ਤੁਲਦੀ, ਪੈਲੀ …

Read More »

ਸਮੇਂ-ਸਮੇਂ ਦੀ ਗੱਲ !!

           ਸੱਜਣ ਸਿੰਘ ਇੱਕ ਬਹੁਤ ਹੀ ਮਿਹਨਤੀ ਕਿਸਾਨ ਸੀ।ਭਾਵੇਂ ਜ਼ਮੀਨ ਉਸ ਕੋਲ ਥੋੜੀ ਸੀ, ਪਰ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਵਧੀਆ ਚਲਾ ਰਿਹਾ ਸੀ।ਉਸ ਦੇ ਪਰਿਵਾਰ ਵਿਚ ਉਸ ਦੀ ਪਤਨੀ, ਇਕ ਲੜਕਾ, ਇਕ ਲੜਕੀ ਅਤੇ ਉਸ ਦੀ ਬੁੱਢੀ ਮਾਂ ਸੀ।ਉਸ ਦਾ ਲੜਕਾ ਬੰਟੀ ਕੁੜੀ ਤੋਂ ਦੋ ਸਾਲ ਵੱਡਾ ਸੀ।ਬੰਟੀ ਦਸਵੀਂ ਜਮਾਤ ਵਿਚ ਪੜ੍ਹਦਾ ਸੀ, ਜਿਸ ਦਾ ਸੁਭਾਅ ਬਹੁਤ ਹੀ ਮਜ਼ਾਕੀਆ …

Read More »

ਲੋਕ ਹਿੱਤ ਸੇਵਾ (ਮਿੰਨੀ ਕਹਾਣੀ)

              ਸ਼ਹਿਰ ਦੇ ਚੌਂਕ ਵਿੱਚ ਖੜ੍ਹੇ ਤਿੰਨ ਟ੍ਰੈਫਿਕ ਮੁਲਾਜ਼ਮ ਆਪਸ ਵਿੱਚ ਗੱਲਾਂ ਕਰ ਰਹੇ ਸਨ।ਇੱਕ ਸਿਪਾਹੀ ਨੇ ਕਿਹਾ, ‘ਜਨਾਬ ਗੱਡੀ ਆਉਂਦੀ ਹੈ, ਕਾਲੀ ਫ਼ਿਲਮ ਲੱਗੀ ਹੈ, ਰੋਕਾਂ?’ ਦੂਜੇ ਨੇ ਕਿਹਾ, ‘ਨਹੀਂ, ਰਹਿਣ ਦੇ, ਬੱਤੀ ਵੀ ਲੱਗੀ ਹੈ, ਕਾਹਨੂੰ ਬਲਾਅ ਗਲ਼ ਪਾਉਣੀ ਐ।’ ਗੱਡੀ ਬਿਨਾਂ ਰੁਕੇ ਕੋਲ ਦੀ ਲੰਘ ਗਈ।ਇੰਨੇ ਨੂੰ ਉਨ੍ਹਾਂ ਨੂੰ ਜਾਣਦਾ ਇੱਕ ਸਰਕਾਰੀ ਮੁਲਾਜ਼ਮ ਕੁੱਝ ਫਾਈਲਾਂ ਚੁੱਕੀ ਉਹਨਾਂ …

Read More »

ਪੈਸਾ ਬਨਾਮ ਸਕੂਨ!!

ਸਵੇਰ ਦਾ ਵੇਲਾ ਸੀ।ਮੋਹਿੰਦਰ ਸਿੰਘ ਆਪਣੇ ਆਲੀਸ਼ਾਨ ਘਰ ਦੇ ਬਾਹਰ ਬਣੇ ਪਾਰਕ ਵਿਚ ਬੈਠਾ ਅਖਬਾਰ ਪੜਣ ਦੇ ਨਾਲ ਨਾਲ ਚਾਹ ਦੀ ਚੁਸਕੀ ਵੀ ਲੈ ਰਿਹਾ ਸੀ।ਅਖਬਾਰ ਪੜਦੇ ਸਮੇਂ ਉਸ ਦੀ ਨਜ਼ਰ ਇਕ ਲੇਖ `ਤੇ ਪਈ। ਜਿਸ ਦਾ ਸਿਰਲੇਖ ਸੀ, `ਪੈਸਾ ਬਨਾਮ ਸਕੂਨ`।ਸਿਰਲੇਖ ਪੜਦੇ ਸਾਰ ਇੱਕ ਯਾਦਾਂ ਦਾ ਝਰੋਖਾ ਮੋਹਿੰਦਰ ਸਿੰਘ ਦੀਆਂ ਅੱਖਾਂ ਸਾਹਮਣੇ ਦੀ ਲੰਘ ਗਿਆ ਤੇ ਉਹ ਡੂੰਘੀਆਂ ਯਾਦਾਂ …

Read More »

ਪੱਥਰ (ਮਿੰਨੀ ਕਹਾਣੀ)

             ਮੇਰੇ ਰਿਸ਼ਤੇਦਾਰ ਸੁਖਦੇਵ ਸਿੰਘ ਦੀ ਲੜਕੀ ਦੇ ਘਰ ਤੀਸਰੀ ਲੜਕੀ ਪੈਦਾ ਹੋਈ।ਖਬਰਸਾਰ ਲਈ ਮੈਂ ਲੜਕੀ ਦੇ ਪਿੰਡ ਪਰਿਵਾਰ ਸਮੇਤ ਗਿਆ।ਜਦੋਂ ਘਰ ਵੜੇ ਤਾਂ ਸਭ ਤੋਂ ਪਹਿਲਾਂ ਲੜਕੀ ਦੀ ਸੱਸ ਬੈਠੀ ਮਿਲੀ, ਮੈਂ ਸੁੱਖ ਸਾਂਦ ਪੁੱਛ ਕੇ ਲੜਕੀ ਦਾ ਹਾਲ ਚਾਲ ਪੁੱਛਿਆ ਤਾਂ ਮਾਈ ਬੋਲੀ ਕੀ ਦੱਸਾਂ, ਦੋ ਪੱਥਰ ਪਹਿਲਾਂ ਈ ਆ, ਤੇ ਆਹ ਇੱਕ ਪੱਥਰ ਰੱਬ ਨੇ ਹੋਰ ਸਿੱਟਤਾ, …

Read More »

ਰੁੱਤ ਫਿਰੀ ਵਣ ਕੰਬਿਆ

     ਬੀਬੀ ਦੇ ਮੱਠਾ-ਮੱਠਾ ਹੂੰਗਣ ਦੀ ਅਵਾਜ਼ ਸਾਰੀ ਰਾਤ ਮੇਰੇ ਕੰਨਾਂ ’ਚ ਪੈਂਦੀ ਰਹੀ ਹੈ।ਹੁਣ ਤੱਕ ਕਈ ਵਾਰੀ ਕੰਧ ਵੱਲ ਪਾਸਾ ਪਰਤ ਕੇ ਤੇ ਕਈ ਵਾਰੀ ਮੂੰਹ ਸਿਰ ਵਲੇਟ ਕੇ ਵੀ ਸੌਣ ਦਾ ਯਤਨ ਕਰਦਾ ਰਿਹਾ ਹਾਂ।ਕਦੀ-ਕਦੀ ਥੋੜ੍ਹੀ ਜਿਹੀ ਅੱਖ ਲੱਗਦੀ ਵੀ ਸੀ।ਫਿਰ ਅਬੜਵਾਹੇ ਉੱਠ ਬੈਠਦਾ ਸਾਂ।ਉੱਪਰ ਲਏ ਲੀੜੇ ਨੂੰ ਪਾਸੇ ਕਰਕੇ ਲਾਗਲੇ ਕਮਰੇ ’ਚ ਲੇਟੀ ਬੀਬੀ ਨੂੰ ਵੇਖਣ ਚਲਾ …

Read More »

ਦੋਗਲਾਪਨ

           ਪੰਜਾਬੀ ਭਾਸ਼ਾ ਨਾਲ ਮੁਹੱਬਤ ਰੱਖਣ ਵਾਲੇ ਬੁਧੀਜੀਵੀਆਂ ਦੀ, ਪੰਜਾਬੀ ਭਾਸ਼ਾ ਦੀ ਦਿਨੋ ਦਿਨ ਹੋ ਰਹੀ ਦੁਰਗਤੀ ਸੰਬੰਧੀ ਟੀਚਰ ਹੋਮ ਵਿੱਚ ਹੋਣ ਵਾਲੀ ਮੀਟਿੰਗ ਵਿੱਚ ਭਾਗ ਲੈਣ ਦਾ ਮੌਕਾ ਮਿਲਿਆ।ਜਿਥੇ ਭਾਗ ਲੈਣ ਵਾਲੇ ਜਿਆਦਾਤਰ ਮੈਂਬਰ ਅਧਿਆਪਕ ਵਰਗ ਨਾਲ ਸੰਬੰਧਿਤ ਸਨ।ਉਥੇ ਇਕ ਅਧਿਆਪਕ ਦੇ ਵਿਚਾਰਾਂ ਤੋਂ ਮੈਂ ਬਹੁਤ ਪ੍ਰਭਾਵਿਤ ਹੋਈ।ਉਹਨਾਂ ਦੇ ਵਿਚਾਰਾਂ ਤੋਂ ਉਹਨਾਂ ਦਾ ਆਪਣੀ ਮਾਂ …

Read More »

ਬਾਤਾਂ ਵਾਲਾ ਬਾਬਾ

         ਸੁਜਰਨ ਸਿਹੁੰ ਦੀ ਉਮਰ ਸੱਠਾਂ ਤੋਂ ਟੱਪ ਚੱਲੀ ਸੀ।ਚਾਲੀ ਘੁਮਾਂ ਦਾ ਮਾਲਕ ਸੀ ਸੁਰਜਨ।ਸੁੱਖ ਨਾਲ ਜਵਾਕਾਂ ਨਾਲ ਘਰ ਹਰਿਆ ਭਰਿਆ ਸੀ।ਜਵਾਨੀ ਵੇਲੇ ਸੁਰਜਨ ਨੇ ਜਾਨ ਤੋੜ ਕੇ ਕੰਮ ਕੀਤਾ ਤਾਂ ਹੀ ਤਾਂ ਦਸ ਘੁਮਾਂ ਤੋਂ ਚਾਲੀ ਘੁਮਾਂ ਜ਼ਮੀਨ ਬਣੀ ਸੀ।ਜਵਾਨੀ ਵੇਲੇ ਉਹ ਖੇਤ ਕੰਮ ਕਰਦਾ ਤੇ ਮੱਝਾਂ ਵੀ ਚਾਰਦਾ।ਜਦੋਂ ਮੁੰਡੇ ਜਵਾਨ ਹੋ ਗਏ ਤਾਂ ਇਕੱਲੀਆਂ ਮੱਝਾਂ …

Read More »

ਬੇਸਮਝ

ਸਾਰੀ ਉਮਰ ਬੱਚਿਆਂ ਲਈ ਕਮਾਉਂਦੇ ਕੱਢ ਦਿੱਤੀ ਕਰਨੈਲ ਸਿੰਘ ਨੇ।ਜਦ ਬੁਢਾਪਾ ਆਇਆ ਤਾਂ ਪ੍ਰਤਾਪ ਕੌਰ ਵੀ ਸਾਥ ਛੱਡ ਗਈ।ਬੱਚੇ ਆਪਣੀ ਜ਼ਿੰਦਗੀ ਵਿੱਚ ਸੈਟ ਸਨ।ਸਭ ਸਹੀ ਚੱਲ ਰਿਹਾ ਸੀ।ਬੱਚਿਆਂ ਦੇ ਬਿਜ਼ਨੈਸ ਵਿੱਚ ਜੇਕਰ ਕੋਈ ਊਚ ਨੀਚ ਹੋ ਜਾਂਦੀ ਤਾਂ ਤਜ਼ੱਰਬੇ ਦੇ ਆਧਾਰ `ਤੇ ਆਪਣੀ ਰਾਏ ਦੱਸਦਾ ਤਾਂ ਬੱਚੇ ਔਖੇ ਹੋ ਜਾਂਦੇ ਤੇ ਇਹ ਆਖ ਦਿੰਦੇ ਕੇ ਚੁੱਪ ਰਿਹਾ ਕਰੋ ਪਾਪਾ ਤੁਹਾਨੂੰ …

Read More »