ਭੂਰੋ ਅਤੇ ਭੋਲੀ ਸਰਦਾਰ ਕਰਨੈਲ ਸਿਓਂ ਦੇ ਖੇਤ ਵਿੱਚੋਂ ਖੜੇ ਕਣਕ ਦੇ ਗਾਹੜ ‘ਚੋਂ ਬੱਲੀਆਂ ਚੁੱਗ ਰਹੀਆਂ ਸਨ। ਇੰਨੇ ਨੂੰ ਕਰਨੈਲ ਸਿਓਂ ਆ ਗਿਆ। “ਨੀ ਆ ਕਿਹੜੀਆਂ ਤੁਸੀਂ, ਖੇਤ ‘ਚੋਂ ਬਾਹਰ ਨਿਕਲੋ। ਇੱਥੇ ਹੀ ਕਰੋ ਖਾਲੀ ਬੋਰੀਆਂ। ਕਿਵੇਂ ਉਜਾੜਾ ਕੀਤਾ ਐ।ਕੰਪਾਈਨ ਮਗਰੋਂ ਵੱਢ ਕੇ ਨਿਕਲਦੀ ਐ, ਕਤੀੜ ਪਹਿਲਾਂ ਆ ਜਾਂਦੀ ਐ”, ਕਰਨੈਲ ਸਿਓਂ ਨੇ …
Read More »ਕਹਾਣੀਆਂ
ਤੱਪਦੀਆਂ ਰੁੱਤਾਂ ਦੇ ਜਾਏ (ਮਿੰਨੀ ਕਹਾਣੀ)
“ਨੀ ਸਿਆਮੋ ਕੀ ਕਰਦੀ ਐਂ…ਅੱਜ ਬੱਲੀਆਂ ਚੁਗਣ ਨਹੀਂ ਜਾਣਾ।ਮਖਾਂ ‘ਰਾਮ ਨਾਲ ਬੈਠੀ ਐਂ”, ਰਤਨੋ ਨੇ ਵਿੰਗ ਤੜਿੰਗੇ ਫੱਟਿਆਂ ਵਾਲਾ ਬੂਹਾ ਖੋਲ ਕੇ ਅੰਦਰ ਵੜਦਿਆਂ ਕਿਹਾ।“ਨੀ ਜਾਣੈ ਕਿੱਥੇ ‘ਰਾਮ ਨਾਲ ਬੈਠੀ ਆਂ…ਹਾਰੇ ‘ਚ ਗੋਹੇ ਸੱਟੇ ਨੇ ਧੁਖ ਜਾਣ ਕੇਰਾਂ, ਫਿਰ ਆਪੇ ਹੀ ਦਾਲ ਰਿੱਝਦੀ ਰਹੂ”, ਸਿਆਮੋ ਨੇ ਥਾਲ ‘ਚ ਮੂੰਗੀ ਪਾ ਕੇ ਲਿਫ਼ਾਫਾ ਹਾਰੇ ਦੇ ਗੋਹਿਆਂ ‘ਤੇ ਸੁੱਟਦਿਆਂ ਕਿਹਾ। “ਨੀ ਆ …
Read More »ਹੰਝੂ ਬਣੇ ਸੁਪਨੇ (ਮਿੰਨੀ ਕਹਾਣੀ)
ਰਾਣੋ ਤੋਂ ਮਕਾਨ ਮਾਲਕਣ ਨੇ ਘਰ ਦੀ ਸਫ਼ਾਈ ਕਰਵਾਈ।ਜਾਣ ਲੱਗਿਆਂ ਵਿਸਾਖੀ ਮਨਾਉਣ ਖ਼ਾਤਿਰ ਪੰਜ ਸੌ ਰੁਪਏ ਰਾਣੋ ਨੂੰ ਦੇ ਦਿੱਤੇ।ਰਾਣੋ ਸਾਰੇ ਰਾਹ ਹੱਥ ‘ਚ ਨੋਟ ਨੂੰ ਘੁੱਟ-ਘੁੱਟ ਫੜੀ ਖਿਆਲਾਂ ਵਿੱਚ ਡੁੱਬਦੀ ਜਾ ਰਹੀ ਸੀ।ਉਹ ਇਕੱਲੀ ਹੀ ਮੁਸਕਰਾਉਂਦੀ ਹੋਈ ਸੋਚ ਰਹੀ ਸੀ, ‘ਚਲੋ ਬੀਬੀ ਧੀ ਦਾ ਸੋਹਣਾ ਜਿਹਾ ਸੂਟ ਆ ਜਊ, ਰਾਜੂ ਦੀਆਂ …
Read More »ਅਹਿਸਾਨ
ਔਖੇ ਵੇਲੇ ਜੇ ਬੰਦਾ ਕਿਸੇ ਦੇ ਕੰਮ ਨਾ ਆਇਆ ਤਾਂ ਕੀ ਫਾਇਦਾ ਹੋਇਆ ਜਾਣ ਪਛਾਣ ਦਾ, ਤੈਨੂੰ ਪੈਸਿਆਂ ਦੀ ਲੋੜ ਏ ਤਾਂ ਕੋਈ ਗੱਲ ਨੀਂ, ਲੈ ਜਾ।ਪਰ ਥੋੜ੍ਹੀ ਜਿਹੀ ਲਿਖਤ ਤਾਂ ਕਰਨੀ ਪੈਣੀ ਏ।ਇਹ ਕਹਿੰਦੇ ਹੋਏ ਬੰਤੀ ਨੇ ਸੰਤੀ ਨੂੰ ਦੱਸ ਹਜ਼ਾਰ ਦੇ ਦਿੱਤੇ ਤੇ ਘਰ ਗਹਿਣੇ ਰੱਖ ਕੇ ਸੋਲਾਂ ਹਜ਼ਾਰ …
Read More »ਸ਼ਗਨ ਵਾਲਾ ਲਿਫਾਫਾ (ਵਿਅੰਗ)
ਨਿਮਾਣਾ ਸਿਹੁੰ ਦੇ ਇਕ ਸਾਥੀ ਦੇ ਲੜਕੇ ਦਾ ਵਿਆਹ ਸੀ।ਨਿਮਾਣਾ ਸਿਹੁੰ ਨੂੰ ਵੀ ਸੱਦਾ ਪੱਤਰ ਆਇਆ।ਵਿਆਹ ਤੋਂ ਦੋ ਚਾਰ ਦਿਨ ਬਾਅਦ ਨਿਮਾਣਾ ਪਰਿਵਾਰ ਸਮੇਤ ਉਨ੍ਹਾਂ ਦੇ ਘਰ ਮਿਲਣ ਗਿਆ।ਰਸਮੀ ਤੌਰ ਤੇ ਮਿਲਣ ਤੋਂ ਬਾਅਦ ਕਿਹਾ, ਭਾਅ ਜੀ, ਤੁਹਾਡੇ ਬੇਟੇ ਦਾ ਵਿਆਹ ਬਹੁਤ ਵਧੀਆ ਹੋਇਆ, ਬਹੁਤ ਵਧੀਆ ਪ੍ਰਬੰਧ ਸੀ।ਤੁਹਾਨੂੰ ਰਿਸ਼ਤੇਦਾਰ ਵੀ ਬੜੇ …
Read More »ਫਰੰਗੀਆਂ ਦੇ ਦੇਸ਼ (ਕਹਾਣੀ)
ਪ੍ਰਭਜੋਤ ਹਰ ਰੋਜ਼ ਸਕੂਲ ਜਾਣ ਤੋਂ ਪਹਿਲਾਂ ਆਪਣੇ ਬਾਪੂ ਨਾਲ ਅੰਮ੍ਰਿਤ ਵੇਲੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਂਦਾ ਸੀ।ਪਾਠੀ ਸਿੰਘ ਨੇ ਹੁਕਮਨਾਮੇ ਤੋਂ ਬਾਅਦ ਥੋੜ੍ਹਾ ਸਮਾਂ ਹੁਕਮਨਾਮੇ ਦੀ ਵਿਆਖਿਆ ਕਰਨੀ।ਗੁਰਦੁਆਰੇ ‘ਚ ਹਰ ਰੋਜ਼ ਕੋਈ ਨਾ ਕੋਈ ਪਾਠੀ ਸਿੰਘ ਤੋਂ ਇਹ ਅਰਦਾਸ ਕਰਵਾਉਂਦੇ ਹੀ ਰਹਿੰਦੇ ਸਨ, ਕਿ ਹੇ ਵਾਹਿਗੁਰੂ ਸਾਡੇ ਬੱਚੇ ਦੇ ਆਈਲੈਟਸ ਵਿੱਚੋਂ ਚੰਗੇ …
Read More »ਝੂਠਾਂ ਦਾ ਮੁਕਾਬਲਾ (ਕਹਾਣੀ)
ਸ਼ਿੰਦਿਆ ਕੀ ਸਾਰਾ ਦਿਨ ਆਹ ਖਿਡੌਣਾ ਜਿਹਾ ਫੜ੍ਹ ਕੇ ਬੈਠਾ ਰਹਿਨਾ ਏ।ਕੋਈ ਗੱਲਬਾਤ ਵੀ ਕਰ ਲਿਆ ਕਰ ਸਾਡੇ ਬੁੱਢਿਆਂ ਦੇ ਨਾਲ।ਸਾਨੂੰ ਵੀ ਕੁੱਝ ਦੱਸ ਦਿਆ ਕਰ ਤੂੰ ਕੀ ਪੜ੍ਹਦਾ ਸੁਣਦਾ ਐ। ਬਾਪੂ ਜੀ ਤੁਹਾਨੂੰ ਇਸ ਗੱਲ ਦੀ ਸਮਝ ਨਹੀਂ ਆਉਣੀ।ਤੁਹਾਡੇ ਵਾਲੇ ਸਮੇਂ ਲੰਘ ਗਏ ਨੇ ਜਦੋ ਸਾਰਾ ਕਬੀਲਾ ਇਕ ਸੂਈ ਦੇ ਵਿਚੋਂ …
Read More »ਅਹਿਮੀਅਤ (ਮਿੰਨੀ ਕਹਾਣੀ)
ਖੁਸ਼ੀ ਦੇ ਸਮਾਗਮ ਵਿੱਚ ਨਿਮਾਣਾ ਸਿਹੁੰ ਦੇ ਪੋਤਰੇ ਨੇ ਹਵਾਈਆਂ ਚਲਾਉਣੀਆਂ ਸਨ। ਹਵਾਈਆਂ ਚਲਾਉਣ ਵਾਸਤੇ ਉਸ ਨੂੰ ਖਾਲੀ ਬੋਤਲ ਦੀ ਲੋੜ ਸੀ।ਉਹ ਖਾਲੀ ਬੋਤਲ ਲੈਣ ਵਾਸਤੇ ਆਂਢ-ਗੁਆਂਢ ਪਤਾ ਕਰਨ ਲੱਗਾ।ਅੰਕਲ ਜੀ ਤੁਹਾਡੇ ਘਰੇ ਖਾਲੀ ਬੋਤਲ ਹੈ? ਪੁੱਤਰ ਜੀ, ਖਾਲੀ ਬੋਤਲਾਂ ਹੈਗੀਆਂ ਸੀ, ਅਜੇ ਕੱਲ ਹੀ ਘਰ ਦੀ ਸਫ਼ਾਈ ਕਰਦਿਆਂ ਰੱਦੀ ਵਾਲੇ ਨੂੰ …
Read More »ਰੱਬ ਦੇ ਘਰ….. (ਛੋਟੀ ਕਹਾਣੀ)
ਸੁਖਮਨੀ ਆਪਣੇ ਦਾਦੇ ਨੂੰ ਬਹੁਤ ਪਿਆਰ ਕਰਦੀ ਸੀ।ਨਿੱਕੀ ਤੋਂ ਨਿੱਕੀ ਗੱਲ ਆਪਣੇ ਦਾਦਾ ਜੀ ਨਾਲ ਸਾਂਝੀ ਕਰਨਾ ਉਹ ਆਪਣਾ ਫਰਜ਼ ਸਮਝਦੀ ਸੀ।ਬੇਸ਼ਕ ਸੁਖਮਨੀ ਦੀ ਅਜੇ ਉਮਰ ਜਿਆਦਾ ਨਹੀਂ ਸੀ।ਪਰ ਫਿਰ ਗੱਲਾਂ ਬਹੁਤ ਸਿਆਣੀਆਂ ਕਰਿਆ ਕਰਦੀ।ਸੁਖਮਨੀ ਨੂੰ ਇਹ ਨਹੀਂ ਕਿ ਇਕੱਲਾ ਦਾਦਾ ਹੀ ਲਾਡ ਪਿਆਰ ਜ਼ਿਆਦਾ ਕਰਦਾ ਸੀ।ਸਾਰੇ ਪਰਿਵਾਰ ਤੋਂ ਇਲਾਵਾ ਆਂਢ-ਗੁਆਂਢ ਵੀ ਬਹੁਤ ਪਿਆਰਦਾ …
Read More »ਵਰਤ (ਮਿੰਨੀ ਕਹਾਣੀ)
‘ਜਾਗਰਾ, ਕੀ ਗੱਲ ਅੱਜ ਜੱਸੀ ਤੇ ਰਾਣੀ ਨ੍ਹੀ ਦਿੱਸਦੀਆਂ ਕਿਤੇ, ਸੁੱਖ ਤਾਂ ਹੈ’ ਸਰਪੰਚ ਗੁਰਮੀਤ ਸਿੰਘ, ਮਨਰੇਗਾ ਮਜ਼ਦੂਰ ਜਾਗਰ ਨੂੰ ਬੋਲਿਆ। ‘ਸਰਪੰਚ ਸਾਹਬ, ਅੱਜ ਉਨ੍ਹਾਂ ਦੋਵਾਂ ਨੇ ਵਰਤ ਰੱਖਿਆ ਹੋਇਆ ਏ, ਤਾਂ ਕਰਕੇ ਉਨ੍ਹਾਂ ਨੇ ਅੱਜ ਕੰਮ ’ਤੇ ਨ੍ਹੀ ਆਉਣਾ’ ਜਾਗਰ ਬੋਲਿਆ। ‘ਜਾਗਰਾ, ਮੈਨੂੰ ਇਕ ਗੱਲ ਦੀ …
Read More »