Thursday, December 19, 2024

ਕਹਾਣੀਆਂ

ਨਹਿਰ ਵਗਦੀ ਰਹੀ, ਕਣਕ ਸੜ੍ਹਦੀ ਰਹੀ (ਮਿੰਨੀ ਕਹਾਣੀ)

ਇੱਕ ਬਜੁਰਗ ਕਹਿ ਰਿਹਾ ਸੀ “ਨਹਿਰ ਵਗਦੀ ਰਹੀ, ਕਣਕ ਸੜ੍ਹਦੀ ਰਹੀ।“ ਨੌਜਵਾਨ ਨੇ ਬਜ਼ੁਰਗ ਦੀ ਗੱਲ ਗੰਭੀਰਤਾ ਨਾਲ ਨਾ ਲੈਂਦਿਆਂ ਕਿਹਾ, ਸਾਨੂੰ ਰੋਜ਼ਗਾਰ ਨਹੀਂ ਮਿਲਦਾ, ਕਿਸਾਨਾਂ ਤੇ ਮਜ਼ਦੂਰਾਂ ਦਾ ਛੋਟਾ-ਛੋਟਾ ਕਰਜ਼ਾ ਵੀ ਨਹੀਂ ਲਹਿੰਦਾ, ਸਵੇਰ ਤੋਂ ਸ਼ਾਮ ਤੱਕ ਦਿਨ ਨਹੀਂ ਬੀਤਦਾ। ਬਜ਼ੁਰਗ ਫਿਰ ਕਹਿੰਦਾ “ਨਹਿਰ ਵਗਦੀ ਰਹੀ, ਕਣਕ ਸੜ੍ਹਦੀ ਰਹੀ।“ ਨੌਜਵਾਨ ਸੁਣ ਕੇ ਚਲਾ ਗਿਆ। ਸਵੇਰੇ-ਸਵੇਰੇ ਨੌਜਵਾਨ ਬਜ਼ੁਰਗ ਨੂੰ ਮੁੜ …

Read More »

ਸ਼ਰਤਾਂ ਵਾਲੀ ਅਜ਼ਾਦੀ

ਉਸ ਦੀ ਉਮਰ 7 ਸਾਲ ਸੀ। ਪਿਤਾ ਉਸ ਦੇ ਨਾਲ ਸੀ, ਮਾਂ ਬਾਲਕੋਨੀ ਤੋਂ ਝਾਂਕ ਰਹੀ ਸੀ। ਉਸ ਦੇ ਬੁੱਲ੍ਹ, ਜੋ ਕਿ ਤਾਲਾਬੰਦੀ ਤੋਂ ਪਹਿਲਾਂ ਹੇਠਾਂ ਆਮ ਖੇਤਰ ਵਿੱਚ ਖੇਡਦੇ ਸਮੇਂ ਮਿੱਠੀ ਮੁਸਕੁਰਾਹਟ ਮਹਿਸੂਸ ਕਰਦੇ ਸਨ, ਅੱਜ ਮਾਸਕ ਨਾਲ ਢੱਕੇ ਹੋਏ ਸਨ। ਅਤੇ ਹੱਥ ਵਿੱਚ ਗੇਂਦ ਦੀ ਬਜ਼ਾਏ ਸੈਨੀਟਾਈਜ਼ਰ ਸੀ। ਉਸਨੂੰ ਕਿਸੇ ਦੇ ਨੇੜੇ ਜਾਣ ਤੋਂ ਸਖਤ ਮਨਾਹੀ ਸੀ। ਇਹ …

Read More »

ਮਾਂ ਦੀ ਮਮਤਾ

               ਸਿੰਮੀ ਦੇ ਵਿਆਹ ‘ਤੇ ਜਾਣ ਦਾ ਅੱਜ ਮਧੂ ਨੂੰ ਬਹੁਤ ਹੀ ਚਾਅ ਸੀ।ਲੰਬੀ ਵਾਟ ਕਰਕੇ ਓਹ ਜਲਦੀ ਹੀ ਸਵੇਰੇ ਸਵੇਰੇ ਕੰਮ ਧੰਦਾ ਰੋਟੀ ਟੁੱਕ ਕਰਕੇ ਵਿਹਲੀ ਹੋ ਚੁੱਕੀ ਸੀ।ਘਰ ਦੇ ਬਾਕੀ ਜੀਆਂ ‘ਚੋਂ ਕੋਈ ਵੀ ਉਸ ਨਾਲ ਜਾਣ ਲਈ ਤਿਆਰ ਨਹੀਂ ਸੀ।ਕਿਉਂਕਿ ਬੇਟੇ ਨੂੰ ਖੇਡ ਪਿਆਰੀ ਸੀ ਤੇ ਦੋਵੇਂ ਬੇਟੀਆਂ ਦੇ ਇਮਤਿਹਾਨ ਸਿਰ …

Read More »

ਅੱਕ (ਮਿੰਨੀ ਕਹਾਣੀ)

                   ‘ਸੁਰਜੀਤ ਸਿਹਾਂ, ਮੈਂ ਸੁਣਿਆ ਹੈ ਕਿ ਤੈਂ ਆਪਣੀ ਵੱਡੀ ਕੁੜੀ ਦਾ ਰਿਸ਼ਤਾ ਕਿਸੇ ਐਨ.ਆਰ.ਆਈ ਸੱਤਰਾਂ ਸਾਲਾਂ ਦੇ ਬੁੱਢੇ ਨਾਲ ਕਰਤਾ’, ਸੜਕ ਦੇ ਨਾਲ ਲੱਗਦੇ ਆਪਣੇ ਖੇਤ ’ਚ ਕੰਮ ਕਰ ਰਹੇ ਸੁਰਜੀਤ ਸਿੰਘ ਨੂੰ ਭਜਨ ਨੇ ਕਿਹਾ। ‘ਹਾਂ ਭਜਨ ਸਿਹਾਂ, ਤੈਂ ਠੀਕ ਹੀ ਸੁਣਿਆ ਏ।’               …

Read More »

ਭਵਿੱਖ (ਨਿੱਕੀ ਕਹਾਣੀ)

                ਤਾਲਾਬੰਦੀ ਦੌਰਾਨ ਅਧਿਆਪਕ ਆਪਣੇ ਵਿਸ਼ੇ ਦਾ ਕੰਮ ਵਿਦਿਆਰਥੀਆਂ ਨੂੰ ਆਨਲਾਈਨ ਭੇਜ ਰਿਹਾ ਸੀ। ਅਧਿਆਪਕ ਨੂੰ ਦੋ ਚਾਰ ਬੱਚਿਆਂ ਦੇ ਫੋਨ ਆਏ “ਸਰ ਜੀ, ਸਤਿ ਸ੍ਰੀ ਆਕਾਲ ਜੀ, ਸਰ ਜੀ ਤੁਹਾਡੇ ਵਲੋਂ ਭੇਜਿਆ ਹੋਇਆ ਕੰਮ ਸਹੀ ਤਰ੍ਹਾਂ ਪੜ੍ਹਿਆ ਨਹੀਂ ਜਾ ਰਿਹਾ ਜੀ।ਸਰ ਜੀ, ਸਾਡੇ ਫੋਨ ਦੀ ਸਕਰੀਨ `ਤੇ ਝਰੀਟਾਂ ਪਈਆਂ ਹੋਣ ਕਰਕੇ ਤੁਹਾਡੇ …

Read More »

ਬੀਮਾ (ਵਿਅੰਗ)

        ਨਿਮਾਣਾ ਸਿਹੁੰ ਬੈਂਕ ਵਿੱਚ ਖਾਤਾ ਖੁਲਵਾਉਣ ਗਿਆ।ਜਦ ਖਾਤਾ ਖੁਲਵਾ ਕੇ ਘਰ ਆ ਰਿਹਾ ਸੀ ਤਾਂ ਉਸਦੇ ਗੁਆਂਢੀ ਨੇ ਪੁੱਛਿਆ ਕਿ ਨਿਮਾਣਾ ਸਿਹੁੰ ਜੀ ਕਿੱਥੇ ਗਏ ਸੀ? ਉਸ ਨੇ ਬੈਂਕ ਵਿੱਚ ਖਾਤਾ ਖਲਾਉਣ ਬਾਰੇ ਦੱਸਿਆ ਤਾਂ ਗੁਆਂਢੀ ਨੇ ਸਲਾਹ ਦਿੱਤੀ ਕਿ ਤੁਸੀਂ ਦੂਸਰੇ ਬੈਂਕ ਵਿੱਚ ਖਾਤਾ ਖੁਲਵਾਉਣਾ ਸੀ।ਮੇਰਾ ਖਾਤਾ ਵੀ ਉਥੇ ਹੈ।ਉਹ 10 ਲੱਖ ਦਾ ਬੀਮਾ ਵੀ …

Read More »

ਕੋਰੋਨਾ ਕਦ ਆਊ ? (ਲਘੂ ਕਹਾਣੀ)

          ਕਰਫ਼ਿਊ ਤੋਂ ਬਚ-ਬਚਾ ਕੇ ਮਸਾਂ ਕਈ ਦਿਨਾਂ ਬਾਅਦ ਆਪਣੀ ਡੇਰੇ ‘ਤੇ ਰਹਿੰਦੀ ਮਾਈ ਨੂੰ ਦੇਖਣ ਉਸ ਦੇ ਘਰ ਚਲਾ ਈ ਗਿਆ।ਇਹ ਉਹੀ ਮਾਤਾ ਸੀ ਜੋ ਇੱਕ ਸੱਜੀ ਬਾਂਹ ਤੋਂ ਸੱਖਣੀ ਸੱਤਰਵਿਆਂ ਦੇ ਅੰਕੜਿਆਂ ਨੂੰ ਪਾਰ ਕੀਤੀ ਕੋਰੀ ਅਨਪੜ੍ਹ ਸੀ।ਘਰ-ਬਾਹਰ ਕੋਈ ਨਾ ਹੋਣ ਕਾਰਨ ਜਵਾਈ ਦੇ ਘਰ ਪਨਾਹ ਲਈ ਬੈਠੀ ਸੀ।ਜਵਾਈ ਵੀ ਰੇੜ੍ਹਾ ਚਲਾਉਂਦਾ।ਦੁੱਖ ਤਾਂ ਇਹ …

Read More »

ਖੁਸ਼ੀ ਦੀ ਪਾਰਟੀ (ਵਿਅੰਗ)

ਸ਼ਾਮ ਨੂੰ ਚਿੜੀਆਂ, ਬਿੱਲੀਆਂ, ਬਾਂਦਰ, ਘੁਗੀਆਂ, ਰਿੱਛ, ਸ਼ੇਰ ਅਤੇ ਹੋਰ ਸਮੂਹ ਧਰਤੀ ਦੇ ਜਾਨਵਰਾਂ ਵਲੋਂ ਇਕੱਠੇ ਹੋ ਕੇ ਸਾਰੇ ਜੰਗਲ `ਚ ਦੀਪਮਾਲਾ ਕਰਦਿਆਂ ਡੀ.ਜੇ ਲਗਾ ਕੇ ਖੂਬ ਭੰਗੜਾ ਪਾਇਆ ਜਾ ਰਿਹਾ ਸੀ।          ਇਕ ਆਦਮੀ ਜੰਗਲ ਕੋਲੋਂ ਲੰਘਿਆ।              ਜਦੋਂ ਉਸ ਨੇ ਜੰਗਲ `ਚ ਵਿਆਹ ਵਰਗਾ ਮਾਹੌਲ ਵੇਖਿਆ ਤਾਂ ਉਸ ਨੇ ਇਕ …

Read More »

ਮੇਰਾ ਚੈਨਲ ਕੋਰੋਨਾ ! (ਲਘੂ ਕਹਾਣੀ)

       ਭਾਜੀ! ਕੋਰੋਨਾ ਨੇ ਬੰਦੇ ਦੀ ਔਕਾਤ ਦਿਖਾ ‘ਤੀ ਥੋੜੇ੍ਹ ਸਮੇਂ ‘ਚ ਈ!-ਲੌਕਡੌਨ ਦੇ ਇਕੱਲਤਾ ਦਾ ਸੰਤਾਪ ਹੰਡਾ ਰਹੇ ਮੇਰੇ ਪੱਤਰਕਾਰ ਮਿੱਤਰ ਜਗਸ਼ੀਰ ਨੇ ਫ਼ੋਨ ਕਰਦਿਆਂ ਮੈਨੂੰ ਕਿਹਾ।ਆਹੋ!ਇਨਸਾਨੀਅਤ ਤਾਂ ਪਹਿਲਾਂ ਈ ਸ਼ਰਮਸ਼ਾਰ ਹੋਈ ਪਈ ਸੀ! ਆਹ ਕੋਰੋਨਾ ਨੇ ਵੀ ਝੱਗਾ ਚੁੱਕ ‘ਤਾ ਬੰਦੇ ਦਾ! ਆਹ ਦਿਨਾਂ ‘ਚ ਤਾਂ ਰੱਬ ਮੌਤ ਵੀ ਕਿਸੇ ਨੂੰ ਨਾ ਦਏ! ਚਾਰ ਬੰਦੇ ਮੋਢਾ …

Read More »

ਅਲਾਦੀਨ ਦਾ ਚਿਰਾਗ (ਕਹਾਣੀ)

          “ਅਲਾਦੀਨ ਦਾ ਚਿਰਾਗ ਲੱਭ ਗਿਆ, ਲੱਭ ਗਿਆ ਅਲਾਦੀਨ ਦਾ ਚਿਰਾਗ…” ਸੁੱਤਿਆਂ ਉਚੀ-ਉਚੀ ਕਹਿ ਈ ਰਿਹਾ ਸੀ ਕਿ ਮੇਰੀ ਪ੍ਰੋਫ਼ੈਸਰ ਪਤਨੀ ਜੁਗਰੀਤ ਨੇ ਤਿੱਖੀ ਹੁੱਜ ਮਾਰ ਕੇ ਜਗਾ ਦਿੱਤਾ।         “ਐਵੇਂ ਨਾ ਰਾਤ ਵੇਲੇ ਵੀ ਸੁਪਨੇ ਈ ਲਈ ਜਾਇਆ ਕਰੋ!…ਆਹ ਉਠੋ ਤੇ ਬੈਡ ਟੀ ਬਣਾ ਕੇ ਲਿਆਓ।ਜੇ ਆਪ ਨਈਂ ਬਣਾਉਣੀ, ਤਾਂ ਆਪਣੇ ਸੁਪਨੇ …

Read More »