Sunday, February 1, 2026

ਕਹਾਣੀਆਂ

ਅਲਾਦੀਨ ਦਾ ਚਿਰਾਗ (ਕਹਾਣੀ)

          “ਅਲਾਦੀਨ ਦਾ ਚਿਰਾਗ ਲੱਭ ਗਿਆ, ਲੱਭ ਗਿਆ ਅਲਾਦੀਨ ਦਾ ਚਿਰਾਗ…” ਸੁੱਤਿਆਂ ਉਚੀ-ਉਚੀ ਕਹਿ ਈ ਰਿਹਾ ਸੀ ਕਿ ਮੇਰੀ ਪ੍ਰੋਫ਼ੈਸਰ ਪਤਨੀ ਜੁਗਰੀਤ ਨੇ ਤਿੱਖੀ ਹੁੱਜ ਮਾਰ ਕੇ ਜਗਾ ਦਿੱਤਾ।         “ਐਵੇਂ ਨਾ ਰਾਤ ਵੇਲੇ ਵੀ ਸੁਪਨੇ ਈ ਲਈ ਜਾਇਆ ਕਰੋ!…ਆਹ ਉਠੋ ਤੇ ਬੈਡ ਟੀ ਬਣਾ ਕੇ ਲਿਆਓ।ਜੇ ਆਪ ਨਈਂ ਬਣਾਉਣੀ, ਤਾਂ ਆਪਣੇ ਸੁਪਨੇ …

Read More »

ਡਰ (ਮਿੰਨੀ ਕਹਾਣੀ)

         ਵੇ ਪੁੱਤ ਜੱਗੂ, ਆਪਣੇ ਮੁਹੱਲੇ ਵਿੱਚ ਪੁਲੀਸ ਆਲੇ ਲੰਗਰ ਲੈ ਕੇ ਆਏ ਨੇ।ਫੜਾ ਮੇਰੀ ਚੁੰਨੀ, ਮੈਂ ਵੀ ਕੁੱਛ ਨਾ ਕੁੱਛ ਲੈ ਆਵਾਂ।ਸ਼ਹਿਰ ਵਿਚਲੇ ਮਜ਼ਦੂਰਾਂ ਦੇ ਮੁਹੱਲੇ ਵਿੱਚੋਂ ਇੱਕ ਬੁੱਢੀ ਨੇ ਆਪਣੇ ਪੁੱਤ ਨੂੰ ਕਿਹਾ।ਰਹਿਣ ਦੇ ਰਹਿਣ ਦੇ ਬੇਬੇ ਨਾ ਜਾਈਂ ਲੰਗਰ ਦੀ ਰੋਟੀ-ਰਾਟੀ ਲੈਣ, ਅੰਦਰ ਭੁੱਖੇ ਮਰਨਾ ਹੀ ਠੀਕ ਆ।ਮੇਰੇ ਪਿੰਡੇ ‘ਤੇ ਪੁਲੀਸ ਆਲਿਆਂ ਦੇ ਡੰਡੇ …

Read More »

ਕੁਦਰਤੀ ਕਲੋਜ਼ਿੰਗ – ਕੋਰੋਨਾ (ਵਿਅੰਗ)

          “ਓ ਬਾਂਦਰਾ, ਟਪੂਸੀਆਂ ਮਾਰੀ ਜਾਨੈ ਸੁੰਨੀਆਂ ਸੜਕਾਂ ‘ਚ! ਕੋਈ ਸਬਕ ਤੂੰ ਵੀ ਸਿੱਖ ਲੈ!” ਚੀਂ-ਚੀਂ ਕਰਦੀ ਚਿੜੀ ਨੇ ਸੁੰਨੀ ਪਈ ਸ਼ਹਿਰ ਦੀ ਗਲੀ ‘ਚ ਟਹਿਲਦੇ ਬਾਂਦਰ ਨੂੰ ਟਕੋਰ ਲਾਈ।          “ਤੈਨੂੰ ਬੜੀਆਂ ਗੱਲਾਂ ਆਉਂਦੀਆਂ ਅੱਜ! ਪਹਿਲਾਂ ਤਾਂ ਕਦੀ ਨਜ਼ਰ ਨਈਂ ਆਈ ਸੀ ਤੂੰ! ਹੁਣ ਮੈਨੂੰ ਟਿੱਚਰਾਂ ਕਰਦੀਆਂ ਪਈਆਂ ਜੇ!”- ਅੱਗੋਂ ਬਾਂਦਰ ਨੇ …

Read More »

ਮੈਂ ਤੇ ਮੇਰੀ ਵੱਡੀ ਗੱਡੀ

            ਲਓ ਜੀ ਆਪਾਂ ਨੇ ਜਦੋਂ ਦੀ ਵੱਡੀ ਗੱਡੀ ਸੱਤ ਸੀਟਾਂ ਵਾਲੀ ਲਈ।ਉਸ ਦਿਨ ਤੋਂ ਮਹਿਸੂਸ ਹੋਣ ਲੱਗਿਆ ਕਿ ਬੱਲਿਆ ਤੇਰੀ ਤਾਂ ਸਮਾਜ ਵਿੱਚ ਪੁੱਛ ਹੀ ਬਹੁਤ ਵਧ ਗਈ ਏ।ਤੇਰੇ ਦੋਸਤ ਤੇ ਰਿਸ਼ਤੇਦਾਰ ਹੁਣ ਵੱਡਾ ਬੰਦਾ ਸਮਝਣ ਲੱਗ ਪਏ ਨੇ।ਬੱਸ ਆਪਾਂ ਨੂੰ ਵੀ ਮਹਿਸੂਸ ਹੋਣ ਲੱਗ ਪਿਆ ਕਿ ਯਾਰ ਪਹਿਲਾਂ ਤੂੰ ਆਮ ਬੰਦਾ ਸੀ ਤੇ …

Read More »

ਮੋਬਾਈਲ ਨੂੰ ਖੰਘ (ਹਾਸ ਵਿਅੰਗ)

         ਅਜਕਲ ਸਭ ਪਾਸੇ ਕਰੋਨਾ ਵਾਇਰਸ ਦਾ ਰੌਲਾ ਪੈ ਰਿਹਾ ਹੈ।ਟੀ.ਵੀ, ਅਖਬਾਰਾਂ, ਸੋਸ਼ਲ ਮੀਡੀਆ ਸਭ ਪਾਸੇ ਕਰੋਨਾ ਕਰੋਨਾ ਹੋਈ ਪਈ ਹੈ।ਜਨਤਾ ਨੂੰ ਇਸ ਤੋਂ ਬਚਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ।ਸਭ ਮੋਬਾਈਲ ਕੰਪਨੀਆਂ ਨੇ ਇੱਕ ਰਿੰਗ ਟੋਨ ਵਾਂਗ ਹੀ ਮੈਸੇਜ਼ ਜ਼ਰੂਰੀ ਕਰ ਦਿੱਤਾ ਹੈ ਕਿ ਜਦੋਂ ਵੀ ਕੋਈ ਕਿਸੇ ਨੂੰ ਫ਼ੋਨ ਮਿਲਾਉਂਦਾ ਹੈ ਤਾਂ ਘੰਟੀ ਜਾਣ ਤੋਂ …

Read More »

ਟੈਸਟ ਬਨਾਮ ਇਮਤਿਹਾਨ (ਮਿੰਨੀ ਕਹਾਣੀ)

          ਸੁੱਖ ਪੜ੍ਹਨ ’ਚ ਬਹੁਤ ਹੀ ਲਾਇਕ ਮੁੰਡਾ ਸੀ ਅਤੇ ਪਿੰਡ ਦੇ ਸਕੂਲੇ ਬਾਰ੍ਹਵੀਂ ਜਮਾਤ ਵਿੱਚ ਪੜ੍ਹਦਾ ਸੀ। ਸੋਮਵਾਰ ਤੀਸਰੇ ਪੀਰੀਅਡ ਵਿੱਚ ਪੰਜਾਬੀ ਵਾਲੀ ਕੰਮੋ ਭੈਣ ਜੀ ਨੇ ਪੰਜਾਬੀ ਦਾ ਟੈਸਟ ਲੈਣਾ ਸ਼ੁਰੂ ਕੀਤਾ।ਸੁੱਖ ਦੇ ਨੇੜੇ ਕਲਾਸ ਦਾ ਸਭ ਤੋਂ ਸ਼ਰਾਰਤੀ ਅਤੇ ਨਾਲਾਇਕ ਵਿਦਿਆਰਥੀ ਭਿੰਦਾ ਬੈਠਾ ਸੀ।ਉਸ ਨੇ ਕਾਪੀ ਉਪਰ ਇੱਕ ਵੀ ਸ਼ਬਦ ਨਾ ਲਿਖਿਆ।ਜਦੋਂ ਕੰਮੋ …

Read More »

ਲਾਠੀਆਂ ਬਨਾਮ ਆਈਲੈਟਸ (ਮਿੰਨੀ ਕਹਾਣੀ)

ਮੇਰੀ ਬੇਟੀ ਹਰਸ਼ ਸਵੇਰੇ ਦੀ ਹੋਲੀ ਖੇਡ ਰਹੀ ਸੀ , ਮਖਿਆਂ ਪੁੱਤ ਪੜ ਲੈ ਹੁਣ ਬਹੁਤ ਖੇਡ ਲਿਆ।         ਹਰਸ਼ ਕਹਿੰਦੀ ਪਾਪਾ, ਪੜਾਈ ਕਿਸ ਕੰਮ ਲਈ, ਬਹੁਤਾ ਪੜ ਕੇ ਵੀ ਬੱਚੇ ਕੀ ਬਣਦੇ ਨੇ ਪਾਪਾ। ਮਖਿਆਂ ਪੁੱਤ ਪੜ ਕੇ ਤੁੰ ਆਧਿਆਪਕ ਵੀ ਬਣ ਸਕਦੀ ਆਂ।         ਹਰਸ਼ ਕਹਿੰਦੀ ਪਾਪਾ ਮੈਂ ਨਹੀਂ ਪੜਦੀ ਫਿਰ, ਨਾ …

Read More »

ਘਾਟੇ ਦਾ ਸੌਦਾ (ਮਿੰਨੀ ਕਹਾਣੀ)

ਪਾਲੇ ਕਾ ਮਘਰ ਹਰ ਰਾਜਨੀਤਿਕ ਪਾਰਟੀ ਦੀ ਰੈਲੀ ਤੇ ਸਭ ਤੋਂ ਪਹਿਲਾਂ ਤਿਆਰ ਹੁੰਦਾ ਤੇ ਕਿਸਾਨ ਯੂਨੀਅਨ ਦੇ ਧਰਨੇ ਵਾਲੇ ਦਿਨ ਮੱਘਰ ਨੂੰ ਘਰ ਕੰਮ ਪੱਕਾ ਹੁੰਦਾ। ਪਿੱਛੇ ਜੇ ਇਕ ਸਿਆਸੀ ਰੈਲੀ ‘ਚ ਮੈਂ ਵੀ ਮੱਘਰ ਨੂੰ ਕਿਹਾ ਮਖਿਆਂ ਬਾਈ ਸਵੇਰੇ ਰੈਲੀ ‘ਤੇ ਜਾਣਾ ਆਪਾਂ, ਤਿਆਰ ਰਹੀ।            ਮੱਘਰ ਕਹਿੰਦਾ ਮੈਂਬਰਾਂ ਆਪਾਂ ਨਹੀ ਹੁਣ ਬਾਈ ਰੈਲੀ …

Read More »

ਤਰੱਕੀ (ਹਾਸ ਵਿਅੰਗ)

         ਨਿਮਾਣਾ ਸਿਹੁੰ ਦਾ ਇੱਕ ਸਾਥੀ ਪ੍ਰਾਇਮਰੀ ਸਕੂਲ ਵਿੱਚ ਪੜ੍ਹਾਉੰਂਦਾ ਸੀ।ਸਮੇਂ ਨਾਲ ਉਸ ਦੀ ਤਰੱਕੀ ਹੋ ਗਈ। ਉਹ ਮਿਡਲ ਅਤੇ ਹਾਈ ਜਮਾਤਾਂ ਦੇ ਬੱਚਿਆਂ ਨੂੰ ਪੜ੍ਹਾਉਣ ਲੱਗ ਪਿਆ।ਤਰੱਕੀ ਹੋਣ `ਤੇ ਨਿਮਾਣਾ ਉਸ ਦੇ ਘਰ ਮੁਬਾਰਕ ਦੇਣ ਗਿਆ।ਉਸ ਦੇ ਰਿਸ਼ਤੇਦਾਰਾਂ ਵਿੱਚੋਂ ਇੱਕ ਅਧਿਆਪਕਾ ਵੀ ਉਸ ਨੂੰ ਮੁਬਾਰਕ ਦੇਣ ਆਈ।”ਬਹੁਤ ਚੰਗਾ ਹੋਇਆ ਭਾਅ-ਜੀ, ਤੁਸੀਂ ਉਪਰ ਚਲੇ ਗਏ।ਨਾਲ ਆਏ ਆਪਣੇ …

Read More »

ਕਰੋਨਾ ਦਾ ਖੌਫ (ਮਿੰਨੀ ਕਹਾਣੀ)

       ਕਲਰਕ ਆਪਣੀ ਛੁੱਟੀ ਮਨਜ਼ੂਰ ਕਰਵਾਉਣ ਲਈ ਪ੍ਰਿੰਸੀਪਲ ਸਾਹਿਬ ਅੱਗੇ ਲੇਲ੍ਹੜੀਆਂ ਕੱਢ ਰਹੀ ਸੀ।ਪਰ ਪ੍ਰਿੰਸੀਪਲ ਟਸ ਤੋਂ ਮਸ ਨਹੀਂ ਹੋ ਰਿਹਾ ਸੀ।ਉਹ ਬਾਜ਼ਿਦ ਸੀ ਪ੍ਰੀਖਿਆ ਦੇ ਦਿਨਾਂ ਦੌਰਾਨ ਕਿਸੇ ਦੀ ਵੀ ਛੁੱਟੀ ਮਨਜ਼ੂਰ ਨਹੀਂ ਕੀਤੀ ਜਾਵੇਗੀ।ਇਸੇ ਦੌਰਾਨ ਪ੍ਰਿੰਸੀਪਲ ਦੀ ਕੁਰਸੀ ਦੇ ਨਜ਼ਦੀਕ ਖੜੀ ਕਲਰਕ ਨੂੰ ਲਗਾਤਾਰ ਦੋ ਤਿੰਨ ਨਿੱਛਾਂ ਆ ਗਈਆਂ ਤਾਂ ਪ੍ਰਿੰਸੀਪਲ ਥੋੜਾ ਪ੍ਰੇਸ਼ਾਨ ਜਿਹਾ ਹੋ ਗਿਆ …

Read More »