ਬਰਫ਼ ਦੇ ਗੋਲ਼ੇ ਠੰਡੇ-ਠਾਰ ਰੰਗ ਬਰੰਗੇ ਤੇ ਖੁਸ਼ਬੂ-ਦਾਰ। ਗਰਮੀ `ਚ ਇਹ ਪਿਆਸ ਬੁਝਾਉਂਦੇ, ਸੁੱਕੇ ਬੁੱਲਾਂ ਨੂੰ ਰਾਹਤ ਦਿਵਾਉਂਦੇ ਕਰਦਾ ਜੀਅ ਖਾਈਏ ਵਾਰ-ਵਾਰ ਬਰਫ਼ ਦੇ ਗੋਲ਼ੇ ਠੰਡੇ-ਠਾਰ ਰੰਗ ਬਰੰਗੇ ਤੇ ਖੁਸ਼ਬੂ-ਦਾਰ। ਲਾਲ ਪੀਲ਼ੇ ਤੇ ਹਰੇ ਸੰਗ, ਨਾਲ ਚਾਸ਼ਨੀ ਭਰਿਆ ਰੰਗ। ਤੋਹਫ਼ੇ ਨੇ ਗਰਮੀ ਦੇ ਯਾਰ। ਬਰਫ਼ ਦੇ ਗੋਲ਼ੇ ਠੰਡੇ-ਠਾਰ ਰੰਗ ਬਰੰਗੇ ਤੇ ਖੁਸ਼ਬੂ-ਦਾਰ। ਵੇਚੇ ਗੋਲ਼ੇ ਗਰਮੀ ਵਿੱਚ ਭਾਈ, ਸਾਰੇ ਰਲ ਮਿਲ਼ …
Read More »ਕਵਿਤਾਵਾਂ
ਸੋਚ ਦੇ ਪਰਿੰਦੇ
ਇੱਕ ਫੋਰੇ, ਦੁਨੀਆਂ ਬਿਆਨ ਕਰ ਦੇਵਾਂ ਇੱਕ ਪਲ, ਵਿੱਚ ਸੁਪਨੇ ਸਾਕਾਰ ਕਰ ਦੇਵਾਂ ਰੱਬੀ ਦੇਖਕੇ ਨਜ਼ਾਰੇ, ਟੁੱਟ ਜਾਂਦੇ ਅਕਲਾਂ ਦੇ ਜ਼ਿੰਦੇ ਬੜੀ ਦੂਰ ਜਾਂਦੇ ਮੇਰੀ ਸੋਚ ਦੇ ਪਰਿੰਦੇ। ਮਚਲਦਾ ਏ ਦਿਲ, ਰੰਗ ਦੇਖ ਕੁਦਰਤੀ ਇੱਕ ਹੀ ਨਜ਼ਾਰਾ ਤੱਕਾਂ, ਟਿਕਦੀ ਏ ਸੁਰਤੀ ਜਿਉਣ ਦੀ ਤਮੰਨਾ ਆਓਂਦੀ ਮਿਲਦੇ ਆ ਜਦੋਂ ਯਾਰਾਂ ਦੇ ਕੰਧੇ ਬੜੀ ਦੂਰ ਜਾਂਦੇ ਮੇਰੀ ਸੋਚ ਦੇ ਪਰਿੰਦੇ। ਦੁੱਖਾਂ-ਸੁੱਖਾਂ ਦੇ …
Read More »ਹਾਦਸਿਆਂ ਦੇ ਰੂ-ਬ-ਰੂ
ਹਾਦਸਿਆਂ ਦੇ ਰੂ-ਬ-ਰੂ ਹੋਇਆ ਹਾਂ ਸਦਾ ਮੈਂ। ਯਾਰਾ ਤੇਰੀ ਦੀਦ ਲਈ ਰੋਇਆ ਹਾਂ ਸਦਾ ਮੈਂ। ਤੜਫਿਆ ਹਾਂ ਲੁੜਛਿਆ ਹਾਂ ਬਿਖਰਿਆ ਤੇ ਟੁੱਟਿਆ, ਜਿਸਮ ਤੋਂ ਲੈ ਜ਼ਿਹਨ ਤੱਕ ਕੋਹਿਆ ਹਾਂ ਸਦਾ ਮੈਂ। ਨਾਜ਼ੁਕ ਨਰਮ ਨਿਮਾਣਾ ਲੱਗਦਾ ਕੰਡਿਆਂ ਨੂੰ, ਫੁੱਲਾਂ ਦੇ ਲਈ ਪੱਥਰ ਲੋਹਿਆ ਹਾਂ ਸਦਾ ਮੈਂ। ਤੇਰੀਆਂ ਸੱਧਰਾਂ ਅਰਮਾਨਾਂ ਦਾ ਕਾਤਲ ਹਾਂ ਭਾਵੇਂ, ਆਪਣੇ ਵੀ ਜਜ਼ਬਾਤਾਂ ਤੋਂ ਖੋਹਿਆ ਹਾਂ ਸਦਾ ਮੈਂ। …
Read More »ਬਾਲ ਗੀਤ (ਡੇਂਗੂ)
ਡੇਂਗੂ ਮੱਛਰ ਨੇ ਹੈ, ਹਰ ਥਾਂ ਆਪਣਾ ਜਾਲ ਵਿਛਾਇਆ, ਬੱਚਿਆਂ, ਬੁੱਢਿਆਂ, ਨੋਜਵਾਨਾਂ ਨੂੰ ਆਪਣਾ ਸ਼ਿਕਾਰ ਬਣਾਇਆ, ਪਿੰਡਾਂ, ਕਸਬਿਆਂ, ਸ਼ਹਿਰਾਂ ਦੇ ਵਿੱਚ ਇਸ ਦਾ ਹੋਇਆ ਫ਼ੈਲਾਅ। ਮਾਸਟਰ ਜੀ ਨੇ ਦੱਸਿਆ ਡੇਂਗੂ ਤੋਂ ਕਰਨਾ ਹੈ ਕਿਵੇਂ ਬਚਾਅ। ਸਵੇਰ ਦੀ ਸਭਾ ਵਿੱਚ ਮਾਸਟਰ ਜੀ ਨੇ ਕੀਤੇ ਪੇਸ਼ ਵਿਚਾਰ, ਸਾਵਧਾਨੀ ਜੋ ਵਰਤਣ ਉਹ ਨਾ ਕਦੇ ਵੀ ਹੋਣ ਬਿਮਾਰ, ਤੰਦਰੁਸਤੀ ਲਈ ਦਿੱਤੇ ਉਹਨਾਂ ਕੀਮਤੀ ਕਈ …
Read More »ਕਾਵਿ ਵਿਅੰਗ (ਵੋਟ)
ਵੋਟਰ ਵੀਰ ਜੀ ਰਹਿਣਾ ਸੁਚੇਤ ਪੂਰੇ, ਜਾਣਾ ਲਾਰਿਆਂ ਵਿੱਚ ਨਾ ਆ ਮੀਆਂ। ਸ਼ਕਤੀ ਵੋਟ ਦੀ ਰਾਜ ਦੇ ਭਾਗ ਬਦਲੇ, ਲੇਖੇ ਲਾਲਚ ਦੇ ਦੇਣੀ ਨਾ ਲਾ ਮੀਆਂ। ਜਿਸ ਤੋਂ ਭਲੇ ਦੀ ਹੋਵੇ ਉਮੀਦ ਕੋਈ, ਉਮੀਦਵਾਰ ਉਹ ਦਿਓ ਜਿਤਾ ਮੀਆਂ। ਕਹਿ ਕੇ ਹੋਰ ‘ਤੇ ਕਰਨ ਕੁੱਝ ਹੋਰ ਜਿਹੜੇ, ਪਾਇਓ ਉਨ੍ਹਾਂ ਨੂੰ ‘ਚੋਹਲਾ’ ਨਾ ਘਾਹ ਮੀਆਂ। ਕਵਿਤਾ 3105202401 ਰਮੇਸ਼ ਬੱਗਾ ਚੋਹਲਾ ਰਿਸ਼ੀ ਨਗਰ …
Read More »ਸੁਰਜੀਤ ਪਾਤਰ ਨੂੰ ਯਾਦ ਕਰਦਿਆਂ
ਹੋ ਸਕਦੀਆਂ ਨੇ ਹਵਾਵਾਂ ਸ਼ਾਂਤ, ਰਾਤ ਦੇ ਹਨੇਰਿਆਂ ਵਿੱਚ ਹਰਫ਼ਾਂ ਦਾ ਸੁਲਤਾਨ ਕਿਵੇਂ ਸ਼ਾਂਤ ਹੋ ਗਿਆ, ਰਾਤ ਦੇ ਹਨੇਰਿਆਂ ਵਿੱਚ ਸਾਡੇ ਸਾਹਿਤ ਦਾ ਕਿੰਨਾ ਸੋਹਣਾ ਖੁਆਬ ਸੀ ਜਿਹੜਾ ਮੈਂ ਪੂਰਾ ਹੁੰਦਾ ਦੇਖਿਆ ਫਿਰ ਵੀ ਮੈਂ ਕਿਵੇਂ ਆਖ ਦੇਵਾਂ ਕਿ ਉਹ ਸਾਥੋਂ ਦੂਰ ਹੋ ਗਿਆ ਉਮਰਾਂ ਤੋਂ ਵੀ ਵੱਧ ਨੇ ਲਿਖਤਾਂ, ਜੋ ਸੁਰਜੀਤ ਪਾਤਰ ਨੂੰ ਸੁਰਜੀਤ ਕਰਦੀਆਂ ਰਹਿਣਗੀਆਂ ਆਖਿਰ ਅਚਨਚੇਤ, ਸਾਡਾ …
Read More »ਸੱਚ ਦੇ ਵਣਜਾਰੇ
ਯਾਰੋ ਅਸੀਂ ਸੱਚ ਦੇ ਵਣਜਾਰੇ ਹਾਂ, ਚੰਨ ਵਰਗੇ ਨਾ ਸੀ ਪਰ ਤਾਰੇ ਹਾਂ। ਕਿਸਮਤ ‘ਤੇ ਵੀ ਸਾਨੂੰ ਮਾਣ ਨਹੀਂ, ਜੋ ਵੀ ਬਣੇ ਹਾਂ ਕਿਰਤ ਦੇ ਸਹਾਰੇ ਹਾਂ। ਡਾਢੇ ਤੋਂ ਅਸੀਂ ਐਵੇਂ ਡਰਦੇ ਨਹੀਂ, ਨਾ ਕਮਜ਼ੋਰਾਂ ‘ਤੇ ਪੈਂਦੇ ਭਾਰੇ ਹਾਂ। ਨਾ ਜਾਣੇ ਕੀ ਦੋਸ਼ ਹੈ ਇਸ ਜ਼ੀਨ ਚੋਂ, ਪੰਜਾਬੀ ਹਾਂ ਸਹਿੰਦੇ ਘਲੂਘਾਰੇ ਹਾਂ। ਤਕਦੀਰ ‘ਤੇ ਚੱਲੇ ਨਾ ਜ਼ੋਰ ਕੋਈ, ਹਾਰੇ ਹਾਂ …
Read More »ਆਤਮਦਾਹ
ਭਾਵੇਂ ਔਖਾ ਸਾਹ ਹੁੰਦਾ ਹੈ ਮੇਰਾ ਆਪਣਾ ਰਾਹ ਹੁੰਦਾ ਹੈ। ਅੰਨ ਦਾਤੇ ਦਾ ਟੱਬਰ ਜਾਣੇ ਕੀ ਸ਼ੈਅ ਆਤਮਦਾਹ ਹੁੰਦਾ ਹੈ। ਜੇਕਰ ਰੱਜਦੈਂ ਤਾਂ ਲਾਹ ਲੈ ਫਿਰ ਤੈਥੋਂ ਜੋ ਕੁੱਝ ਲਾਹ ਹੁੰਦਾ ਹੈ। ਜ਼ੁਲਮੀ ਬਾਰੇ ਓਹੀ ਜਾਣੇ ਜਿਸਦਾ ਪੈਂਦਾ ਵਾਹ ਹੁੰਦਾ ਹੈ। ਉਸਨੂੰ ਇਹ ਸਭ ਸੋਂਹਦਾ ਨਹੀਓਂ ਗੁੱਸੇ ਖ਼ਾਹਮ ਖਾਹ ਹੁੰਦਾ ਹੈ। ਪਿਆਰ ਮੁਹੱਬਤ ਅਸਲੀ ਜੀਵਨ ਬਾਕੀ ਤਾਂ ਸਭ ਗਾਹ ਹੁੰਦਾ …
Read More »ਮੇਰੇ ਪਾਪਾ
ਮੇਰੇ ਪਾਪਾ ਪਾਪਾ ਮੇਰੇ, ਪਾਪਾ ਮੇਰੇ, ਉੱਠਦੇ ਹਨ ਜਲਦੀ ਸਵੇਰੇ। ਸੈਰ ਕਰਨ ਉਹ ਜਾਂਦੇ ਨੇ, ਮੈਨੂੰ ਨਾਲ ਲਿਜਾਂਦੇ ਨੇ। ਖੂਬ ਅਸੀਂ ਹਾਂ ਕਰਦੇ ਕਸਰਤ, ਨਹਾ ਕੇ ਪਾਉਂਦੇ ਸਾਫ ਵਸਤਰ। ਸਾਦਾ ਭੋਜਨ ਖਾਣ ਨੂੰ ਕਹਿੰਦੇ, ਫਾਸਟ ਫੂਡ ਤੋਂ ਦੂਰ ਨੇ ਰਹਿੰਦੇ। ਕਹਿੰਦੇ, ਹਰ ਇੱਕ ਨੂੰ ਸਤਿਕਾਰ ਦਿਓ, ਛੋਟਿਆਂ ਨੂੰ ਵੀ ਪਿਆਰ ਦਿਓ। ਕਵਿਤਾ 3003202401 ਸੁਖਬੀਰ ਸਿੰਘ ਖੁਰਮਣੀਆਂ ਗੁਰੂ ਹਰਿਗੋਬਿੰਦ ਐਵਨਿਊ, ਪੈਰਾਡਾਈਜ਼ …
Read More »ਵੋਟ ਅਸਾਂ ਨੂੰ ਪਾਇਓ ਜੀ (ਕਾਵਿ ਵਿਅੰਗ)
ਮੁਫ਼ਤ ਬਣਾ ਕੇ ਘਰ ਦੇਵਾਂਗੇ, ਘਰ ਵੀ ਤੁਹਾਡੇ ਭਰ ਦੇਵਾਂਗੇ। ਇੱਕ ਗੱਲ ਮਨ `ਚ ਵਸਾਇਓ ਜੀ, ਵੋਟ ਅਸਾਂ ਨੂੰ ਪਾਇਓ ਜੀ। ਭਲਾਈ ਦੀਆਂ ਸਕੀਮਾਂ ਚਲਾਵਾਂਗੇ, ਰਾਸ਼ਨ-ਪਾਣੀ ਮੁਫ਼ਤ ਵਰਤਾਵਾਂਗੇ। ਬੈਠ ਵਿਹਲੇ ਰੱਜ-ਰੱਜ ਖਾਇਓ ਜੀ, ਵੋਟ ਅਸਾਂ ਨੂੰ ਪਾਇਓ ਜੀ। ਹਰ ਬੱਚੇ ਕੋਲ ਫੋਨ ਹੋਵੇਗਾ, ਦਿਮਾਗ ਉਨ੍ਹਾਂ ਦਾ ਖੂਬ ਧੋਵੇਗਾ। ਨੈਟ ਫ੍ਰੀ ਚਲਾਇਓ ਜੀ, ਵੋਟ ਅਸਾਂ ਨੂੰ ਪਾਇਓ ਜੀ। ਨੌਕਰੀਆਂ ‘ਤੇ ਰੋਕ …
Read More »