ਸਾਡੇ ਪਿੰਡ ਨੂੰ ਜੋ ਆਉਂਦੀਆਂ ਸੁਗੰਧੀਆਂ, ਰੱਬਾ ਆਉਂਦੀਆਂ ਹੀ ਰਹਿਣ ਦੇ ਮੇਰੇ ਵੀਰ ਨੇ ਬੰਨਾਉਣ ਅੱਜ ਰੱਖੜੀ, ਵਿਹੜੇ ਆਉਣਾ ਛੋਟੀ ਭੈਣ ਦੇ ਮੱਥਾ ਚੁੰਮ ਜਦੋਂ ਗਲ ਨਾਲ ਲਾਊਗਾ ਮੇਰੀ ਅੱਖੀਆਂ ਚ` ਨੀਰ ਭਰ ਆਊਗਾ ਤੇਲ ਚੋਅ ਕੇ ਪਵਾਉਣੇ ਘਰ ਪੈਰ ਮੈਂ, ਸੜਦੇ ਨੂੰ ਸੜ ਲੈਣ ਦੇ ਮੇਰੇ ਵੀਰ ਨੇ… ਅਸਾਂ ਨੱਚ ਨੱਚ ਪਾਉਣੀਆਂ ਧਮਾਲਾਂ ਨੇ ਕਰ ਗਿੱਧੇ ਵਿੱਚ ਦੇਣੀਆਂ ਕਮਾਲਾਂ …
Read More »ਕਵਿਤਾਵਾਂ
ਆਮ ਜਿਹੀ। (ਗ਼ਜ਼ਲ)
ਤੂੰ ਮੇਰੇ ਲਈ ਖਾਸ ਬੜਾ ਏਂ, ਮੈਂ ਤੇਰੇ ਲਈ ਆਮ ਜਿਹੀ। ਤੂੰ ਤਾਂ ਲਗਦਾ ਸਰਘੀ ਵੇਲਾ, ਮੈਂ ਢਲਦੀ ਹੋਈ ਸ਼ਾਮ ਜਿਹੀ। ਤੂੰ ਏਂ ਕੋਈ ਹੀਰਾ ਮਹਿੰਗਾ, ਮੈਂ ਕੌਡੀਆਂ ਦੇ ਦਾਮ ਜਿਹੀ। ਤੇਰੇ ਨਾਲ ਮੁਹੱਬਤ ਕਰਕੇ, ਮੈਂ ਖ਼ੁਦ ਤੋਂ ਉਪਰਾਮ ਜਿਹੀ। ਤੂੰ ਏਂ ਕਿਸੇ ਸੱਚ ਦੇ ਵਰਗਾ, ਮੈਂ ਝੂਠੇ ਇਲਜ਼ਾਮ ਜਿਹੀ। ਮਰਜ਼ ਹੈ ਕੀ “ਸਿਮਰ” ਨੂੰ ਹੁਣ, ਲੱਭਦੀ ਨਹੀਂ ਗੁੰਮਨਾਮ ਜਿਹੀ। …
Read More »ਦੋਹੇ
ਹੋਣ ਪਰਿੰਦੇ ਸੋਚ ਦੇ, ਪੌਣਾਂ `ਤੇ ਅਸਵਾਰ। ਅੱਖ ਦੇ ਫੋਰ `ਚ ਘੁੰਮਦੇ, ਸੱਤ ਸਮੁੰਦਰ ਪਾਰ। ਗੱਭਰੂ ਦੇਸ਼ ਪੰਜਾਬ ਦੇ, ਤੁਰੇ ਵਿਦੇਸ਼ਾਂ ਵੱਲ। ਪਿੱਛੋਂ ਧਰਤੀ ਮਾਂ ਸਹੇ, ਸੀਨੇ ਪੈਂਦੇ ਸੱਲ। ਟੁੱਟੀ ਹੱਡੀ ਜੁੜਨ ਦੇ, ਹੁੰਦੇ ਨੇ ਇਮਕਾਨ। ਲਾਉਂਦੀ ਫੱਟ ਅਸਾਧ ਹੈ, ਫਿਸਲੇ ਜਦੋਂ ਜ਼ੁਬਾਨ। ਪੂਜਾ ਕਰਦਾ ਕਿਰਤ ਦੀ, ਕਾਮਾ ਤੇ ਕਿਰਸਾਨ। ਛਾਲਾ ਉਸਦੇ ਹੱਥ ਦਾ, ਤਮਗਾ ਤੇ ਸਨਮਾਨ। ਮੰਨੀਏ ਗੱਲ ਜ਼ਮੀਰ …
Read More »ਮਾਵਾਂ
ਜੰਨਤ ਦੇ ਵੱਲ ਜਾਂਦੀਆਂ ਇਹਨਾਂ ਰਾਹਵਾਂ ਨੂੰ ਲੋਕੋ ਭੁੱਲ ਨਾ ਜਾਇਓ ਆਪਣੀਆਂ ਮਾਵਾਂ ਨੂੰ। ਦੁੱਖਾਂ ਦਰਦਾਂ ਵਾਲੀਆਂ ਭਾਰੀਆਂ ਪੰਡਾਂ ਇਹ ਦਿਲ ਨੂੰ ਦੇ ਕੇ ਰੱਖਣ ਪੱਕੀਆਂ ਗੰਡਾਂ ਇਹ। ਤਰਸਣ ਧੀਆਂ ਪੁੱਤਰ ਭੈਣ ਭਰਾਵਾਂ ਨੂੰ ਲੋਕੋ ਭੁੱਲ ਨਾ ਜਾਇਓ ਆਪਣੀਆਂ ਮਾਵਾਂ ਨੂੰ। ਬੇਸ਼ੱਕ ਬਿਰਧ ਆਸ਼ਰਮ ਦੇ ਵਿੱਚ ਛੱਡ ਦਿੱਤਾ, ਆਪਣੇ ਵਲੋਂ ਮਾਂ ਦਾ ਫਾਹਾ ਵੱਢ ਦਿੱਤਾ। ਝੂਰੋਗੇ ਇਹਨਾਂ ਹੱਥੀਂ ਕਰੇ ਗੁਨਾਹਵਾਂ …
Read More »ਆਪ ਮੁਹਾਰੇ ਅੱਥਰੂ….
ਆਪ ਮੁਹਾਰੇ ਅੱਥਰੂ, ਅੱਖਾਂ `ਚੋਂ ਵਹਿ ਜਾਂਦੇ। ਪੁੱਤ ਦੇ ਖਿ਼ਆਲਾਤ, ਬੜਾ ਕੁੱਝ ਕਹਿ ਜਾਂਦੇ। ਅੱਜ ਤੱਕ ਤੇਰੀਆਂ ਯਾਦਾਂ ਮਨ `ਚ ਘੁੰਮਦੀਆਂ, ਬੈਠ ਕੀਤੀਆਂ ਗੱਲਾਂ ਬੜਾ ਹੀ ਟੁੰਬਦੀਆਂ। ਹੋਣ ਤੇਰੀਆਂ ਗੱਲਾਂ, ਜਦ ਸਾਰੇ ਬਹਿ ਜਾਂਦੇ। ਆਪ ਮੁਹਾਰੇ ਅੱਥਰੂ, ਅੱਖਾਂ ਚੋਂ ਵਹਿ ਜਾਂਦੇ। ਪੁੱਤ ਦੇ ਖਿ਼ਆਲਾਤ, ਬੜਾ ਕੁੱਝ ਕਹਿ ਜਾਂਦੇ। ਭਰ ਜੁਆਨੀ ਵਿੱਚ ਤੂੰ ਹੋ ਦੂਰ ਗਿਆ, ਘਰ ਪਰਿਵਾਰ ਤਾਈਂ ਕਰ …
Read More »ਮੈਂ ਸਕੂਲੇ ਸਾਈਕਲ ‘ਤੇ ਜਾਊਂ…
ਆਓ ਸਾਥੀਓ ਸਾਈਕਲ ਚਲਾਈਏ ਵਾਤਾਵਰਨ ਨੂੰ ਸ਼ੁੱਧ ਬਣਾਈਏ। ਹਰ ਰੋਜ਼ ਜੋ ਸਾਈਕਲ ਚਲਾਉਂਦੇ ਆਪਣੇ ਸਰੀਰ ਨੂੰ ਮਜ਼ਬੂਤ ਬਣਾਉਂਦੇ। ਸਾਈਕਲ ਚਲਾਉਣ ਨਾਲ ਹੁੰਦੀ ਕਸਰਤ ਭਾਰੀ ਭੱਜ ਜਾਂਦੀ ਹੈ ਦੂਰ ਬਿਮਾਰੀ। ਤੇਲ ਪਾਣੀ ਦਾ ਨਾ ਕੋਈ ਖਰਚਾ ਸਾਈਕਲ ਮੇਰਾ ਸਭ ਤੋਂ ਸੱਸਤਾ। ਆਓ, ਆਪਣਾ ਫਰਜ਼ ਨਿਭਾਈਏ ਆਪਾਂ ਵੀ ਸਭ ਸਾਈਕਲ ਚਲਾਈਏ। 2304202301 ਬਲਵਿੰਦਰ ਸਿੰਘ (ਕਲਾਸ 7ਵੀਂ) ਰਾਹੀਂ, ਪੰਜਾਬੀ ਅਧਿਆਪਿਕਾ ਸਾਰਿਕਾ ਜ਼ਿੰਦਲ ਸਰਕਾਰੀ …
Read More »ਗ਼ਜ਼ਲ
ਛੱਡ ਈਰਖਾ ਤੇ ਸਾੜਾ ਕਰ ਪਿਆਰਾਂ ਦੀ ਗੱਲ। ਦੋ ਦਿਲਾਂ ਦਾ ਮਿਲਾਪ ਤੇ ਬਹਾਰਾਂ ਦੀ ਗੱਲ। ਹਰ ਸਾਹ ਦੇ ਨਾਲ ਤੈਨੂੰ ਜਿਹੜੇ ਵੱਧ ਯਾਦ ਆਉਂਦੇ, ਖੋਲ੍ਹ ਘੁੰਢੀ ਤੂੰ ਸੁਣਾ ਦੇ ਉਹਨਾਂ ਯਾਰਾਂ ਦੀ ਗੱਲ। ਬਸ ਤਿਆਗ ਹੀ ਤਿਆਗ ਵਿੱਚ ਹੁੰਦਾ ਦੋਸਤੀ ਦੇ, ਕਦੇ ਭੁੱਲ ਕੇ ਨਾ ਆਵੇ ਵਪਾਰਾਂ ਦੀ ਗੱਲ। ਕੰਨ ਪੱਕ ਗਏ ਨੇ ਗੋਲ਼ੀਆਂ ਦਾ ਸ਼ੋਰ ਸੁਣ ਕੇ, ਕਰੋ …
Read More »ਡੰਗਿਆ ਬੰਦੇ ਦਾ…..
ਡੰਗਿਆ ਬੰਦੇ ਦਾ, ਬੰਦਾ ਬਚੇ ਨਾਹੀਂ, ਡੰਗਿਆ ਸੱਪ ਦਾ ਬੰਦਾ ਬਚ ਜਾਂਦਾ। ਸੱਪ ਦੇ ਜ਼ਹਿਰ ਨੂੰ ਦਵਾਈ ਕਾਟ ਕਰਦੀ, ਜ਼ਹਿਰ ਬੰਦੇ ਦਾ, ਖੂਨ ਵਿੱਚ ਰਚ ਜਾਂਦਾ। ਆਪਣਾ ਬਣ ਕੇ ਜਦੋਂ ਕੋਈ ਕਰੇ ਠੱਗੀ, ਮੱਲੋ-ਮੱਲੀ ਫਿਰ ਭਰ ਗਚ ਜਾਂਦਾ। ਚਾਰੇ ਪਾਸੇ ਝੂਠ ਦਾ ਬੋਲ-ਬਾਲਾ, ਹਰ ਥਾਂ ‘ਤੇ ਹਰ ਹੈ ਸੱਚ ਜਾਂਦਾ। ਦਸਾਂ ਨਹੁੰਆਂ ਦੀ ਕਿਰਤ ਵਿੱਚ ਸਬਰ ਕਿੱਥੇ, ਦੋ ਨੰਬਰ ਦਾ …
Read More »ਕਾਫਲਾ
ਜਦੋਂ ਦੇ ਅਸੀਂ ਜੁਗਾੜੀ ਹੋ ਗਏ ਹਾਂ ਹਾਕਮਾਂ ਦੇ ਆੜੀ ਹੋ ਗਏ ਹਾਂ ਗਿੱਟੇ ਵੱਢ ਕੁਹਾੜੀ ਹੋ ਗਏ ਹਾਂ ਲੋਕ ਭਰੋਸਾ ਟੁੱਟਿਆ ਏ ਤਾਂ ਹੀ ਕਾਫਲਾ ਲੁੱਟਿਆ ਏ… ਲੋਕ ਯੁੱਧਾਂ ਵਿੱਚ ਮੂਹਰੇ ਖੜ੍ਹਨਾ ਵੋਟਾਂ ਵੇਲੇ ਗੋਦੀ ਚੜਨਾ ਉੱਚੀ ਸੋਚ ਨੂੰ ਚੌਧਰ ਖਾਤਿਰ ਹਾਕਮਾਂ ਦੇ ਪੈਰਾਂ ਵਿੱਚ ਧਰਨਾ ਲੂਣ ਜ਼ਖਮਾਂ ‘ਤੇ ਭੁੱਕਿਆ ਏ ਤਾਂ ਹੀ ਕਾਫ਼ਲਾ ਲੁੱਟਿਆ ਏ… ਲਾਲ ਝੰਡੇ ਨਾਲ …
Read More »ਸਮਾਂ
ਹੱਥੋਂ ਕਿਰਦਾ ਜਾਂਦੈ। ਉਲਝਣਾਂ ਦੇ ਵਿੱਚ ਬੰਦਾ, ਦਿਨੋਂ-ਦਿਨ ਘਿਰਦਾ ਜਾਂਦੈ। ਦੌਲਤ ਸ਼ੌਹਰਤ ਮਣਾਂ ਮੂੰਹੀਂ, ਐਪਰ ਜ਼ਮੀਰੋਂ ਗਿਰਦਾ ਜਾਂਦੈ। ਲਿਖਤੀ ਇਹ ਕਰ ਸਮਝੌਤੇ, ਮੁੜ ਜ਼ਬਾਨੋਂ ਫਿਰਦਾ ਜਾਂਦੈ। ਘੁੰਮਣ ਘੇਰੀ ਦੇ ਵਿੱਚ ਫ਼ਸਿਆ, ਖੂਹ ਦੇ ਵਾਂਗੂੰ ਗਿੜਦਾ ਜਾਂਦੈ। ਵੇਖ ਤਰੱਕੀ ਹੋਰਾਂ ਦੀ, ਅੰਦਰੋਂ ਅੰਦਰੀਂ ਚਿੜਦਾ ਜਾਂਦੈ। ‘ਸੁਖਬੀਰ’ ਰੱਬ ਕੋਲੋਂ ਡਰ ਕੇ ਰਹਿ, ਤੂੰ ਅੰਤ ਵੱਲ ਨੂੰ ਰਿੜਦਾ ਜਾਂਦੈ। 1402202302 ਸੁਖਬੀਰ ਸਿੰਘ ਖੁਰਮਣੀਆਂ …
Read More »