Tuesday, July 14, 2026

ਕਵਿਤਾਵਾਂ

ਦਿਲ ਸੋਨੇ ਵਰਗਾ ਸੀ ਫ਼ਤਹਿਵੀਰ ਦਾ…

ਮੈਂ ਡਾਇਰੀ ਦਾ ਪੰਨਾਂ ਉਹਦੀ ਯਾਦ ਨੂੰ ਸੰਭਾਲ ਰੱਖ ਲਿਆ ਫ਼ਤਹਿਵੀਰ ਫ਼ਤਹਿਵੀਰ ਦਿਲ ਵਿੱਚ ਵੱਸ ਗਿਆ ਕਾਲੀਆਂ ਰਾਤਾਂ ਤੋਂ ਪਹਿਲਾਂ ਹੀ ਹਨੇਰਾ ਉਨੂੰ ਕੱਟ ਗਿਆ ਤੜਫ ਤੜਫ ਉਹਦੇ ਹੰਝੂ ਜਿਹੇ ਹਿਚਕੀਆਂ ਲੈਂਦਾ ਦਿਲ ਨੱਸ ਗਿਆ ਰਿਸ਼ਤੇ ਨਾਤੇ ਤਾਂ ਜਾਨ ਜਿਹੇ ਉਹਨੇ ਹਰ ਇੱਕ ਨਾਲ ਪਾ ਦਿੱਤੇ ਰੋਣ ਹੀ ਲਾ ਤਾ ਫ਼ਤਹਿਵੀਰ ਨੇ ਬਸ ਤਰਸ ਦਿਲ ਨੂੰ ਤਰਸ ਰਿਹਾ ਜਰੂਰਤ ਤੋਂ …

Read More »

ਔਕਾਤ (ਖੁੱਲੀ ਕਵਿਤਾ)

ਮੈਂ ਕੋਈ ਕਲਪਨਾ ਨਹੀਂ ਕੋਈ ਸੁਪਨਾ ਨਹੀਂ ਕੋਈ ਪਾਤਰ ਨਹੀਂ ਕੋਈ ਕਹਾਣੀ ਨਹੀਂ ਮੈਂ ਤਾਂ ਹਕੀਕਤ ਹਾਂ ਜਿਊਂਦੀ ਤੇ ਜਾਗਦੀ ਤੁਰਦੀ ਫਿਰਦੀ, ਉਠਦੀ ਬਹਿੰਦੀ ਮੈਂ ਆਈ, ਆਈ, ਹੁਣੇ ਆਈ ਹਰ ਇੱਕ ਨੂੰ ਕਹਿੰਦੀ ਸਭ ਦੀਆਂ ਜ਼ਰੂਰਤਾਂ ਪੂਰੀਆਂ ਕਰਦੀ ਤੜਕੇ ਦੀ ਚਾਹ ਤੋਂ ਲੈ ਰਾਤ ਦੇ ਬਰਤਨਾਂ ਤੱਕ ਮੰਮਾ ਮੇਰੀਆਂ ਕਿਤਾਬਾਂ ਕਿੱਥੇ ਰੱਖੀਆਂ ਮੇਰੀ ਚੁੰਨੀ ਨਹੀਂ ਲੱਭਦੀ, ਕਿੱਥੇ ਹੈ ਮੇਰੀਆਂ ਜੁਰਾਬਾਂ …

Read More »

ਸੱਜਣ ਹੱਥ ਛੁਡਾ ਕੇ

ਸੱਜਣ ਹੱਥ ਛੁਡਾ ਕੇ, ਨਾ ਕੋਈ ਤੁਰ ਜਾਵੇ। ਦੁੱਖ ਲਗਦਾ ਕਿ, ਲੂਣ ਵਾਂਗ ਨਾ ਖੁਰ ਜਾਵੇ। ਲੰਘਿਆ ਹਰ ਪੱਲ, ਚੇਤੇ ਆਉਂਦਾ ਰਹਿਣਾ ਹੈ ਕਿਧਰੇ ਉਹ ਵੀ ਗਮ ਦੇ ਵਿੱਚ ਨਾ ਝੁਰ ਜਾਵੇ। ਦੁੱਖ਼-ਸੁੱਖ਼ ਆਪਣਾ ਸਾਡੇ ਨਾਲ ਜੋ ਕਰਦਾ ਸੀ ਕੋਈ ਭੈੜਾ ਸੁਪਨਾ ਹੁਣ ਨਾ ਉਹਨੂੰ ਫੁਰ ਜਾਵੇ। ਉਹ ਲਾਗੋਂ ਲੰਘਦਾ, ਬੇਸ਼ਕ ਨਜ਼ਰਾਂ ਫੇਰ ਲਵੇ ਪੱਤਾਸੇ ਵਾਂਗਰ ਦਿਲ ਉਹਦਾ ਨਾ, ਭੁਰ …

Read More »

ਫਰਕ

ਹੁਣ ਦੋਸਤਾਂ ਤੇ ਦੁਸ਼ਮਣਾਂ `ਚ ਬਹੁਤਾ ਫਰਕ ਨਹੀਂ ਬਚਿਆ, ਸਮਝਾਉਣ ਲਈ ਲੋਕਾਂ ਨੂੰ ਕੋਈ ਤਰਕ ਨਹੀਂ ਬਚਿਆ। ਸਾੜ ਦਿੰਦੀ ਹੈ ਖੁਸ਼ੀਆਂ ਜਿਵੇਂ ਹਉਮੈ ਦੀ ਅੱਗ, ਏਸੇ ਤਰਾਂ ਨਸ਼ਿਆਂ `ਚ ਕੋਈ ਗਿਰ ਨਹੀਂ ਬਚਿਆ।   ਸਭ ਲੋੜਾਂ ਦੇ ਰਿਸ਼ਤੇ ਨੇ ਏਨਾ ਸਮਝ ਲਵੋ, ਕੋਈ ਨੇੜੇ ਹੋ ਨਹੀਂ ਕੋਈ ਪਾਸੇ ਸਰਕ ਨਹੀਂ ਬਚਿਆ। ਕੀ ਮੁੱਲ ਪਾਉਣਾ ਕਿਸੇ ਨੇ ਮੁਰਝਾਏ ਗੁਲਾਬਾਂ ਦਾ, ਜਿਹਨਾਂ …

Read More »

ਕਿਸੇ ਨਾ ਪੁੱਛਣੀ ਬਾਤ ਸੱਜਣਾ…

ਦੁਨੀਆਂ ਤੋਂ ਤੁਰ ਜਾਣ ਦਾ ਜਦ ਵੇਲਾ ਆ ਗਿਆ, ਤੇਰੀ ਕਿਸੇ ਨਾ ਪੁੱਛਣੀ ਬਾਤ ਸੱਜਣਾ, ਮਾਰ ਤਾੜੀਆਂ ਲੋਕੀਂ ਪਿੱਛੋਂ ਹੱਸਣਗੇ, ਤੇਰੀ ਸੁਣਨੀ ਕਿਸੇ ਨਾ ਬਾਤ ਸੱਜਣਾਂ। ਜਿਹਨਾਂ ਲਈ ਦਿਨ ਰਾਤ ਕਰੇ ਮੇਹਨਤਾਂ, ਉਹ ਵੀ ਔਖੇ ਵੇਲੇ ਛੱਡਣਗੇ ਸਾਥ ਸੱਜਣਾਂ, ਮਾਰ ਤਾੜੀਆਂ ਲੋਕੀਂ ਪਿੱਛੋਂ ਹੱਸਣਗੇ, ਤੇਰੀ ਸੁਣਨੀ ਕਿਸੇ ਨਾ ਬਾਤ ਸੱਜਣਾਂ। ਇਕੱਲਾ ਆਇਆ ਸੀ ਇਕੱਲੇ ਤੁਰ ਜਾਣਾ, ਕਿਸੇ ਵੇਖਣੀ ਨੀ ਤੇਰੀ …

Read More »

ਜਿਥੇ

ਜਿਥੇ ਇਨਸਾਨ ਨਫਰਤ ਦੇ ਬੀਜ਼ ਬੋ ਰਿਹਾ ਏ ਜਿਥੇ ਹਰ ਰੋਜ ਬੱਚੀਆਂ ਦਾ ਬਲਾਤਕਾਰ ਹੋ ਰਿਹਾ ਏ ਜਿੱਥੇ ਨਸ਼ਾ ਮਾਂ ਪਿਓ ਦਾ ਸਹਾਰਾ ਖੋਹ ਰਿਹਾ ਏ ਜਿੱਥੇ ਕਿਸਾਨ ਖੁਦਕੁਸ਼ੀਆਂ ਦਾ ਸ਼ਿਕਾਰ ਹੋ ਰਿਹਾ ਏ ਜਿੱਥੇ ਸਿਆਸਤ ਲਈ ਧਰਮਾਂ ਦਾ ਘਾਣ ਹੋ ਰਿਹਾ ਏ ਜਿੱਥੇ ਘੱਟ ਗਿਣਤੀਆਂ ਦਾ ਖੂਨ  ਚੋ ਰਿਹਾ ਏ ਜਿੱਥੇ ਔਰਤ ਦੁਆਰਾ ਔਰਤ ਦਾ ਪੇਟ `ਚ ਕਤਲ ਹੋ …

Read More »

ਸਾਡਾ ਆਲਮ (ਬਾਲ ਕਵਿਤਾ)

ਸਾਡਾ ਆਲਮ ਬੜਾ ਪਿਆਰਾ। ਨਾਨਕਿਆਂ ਦੀ ਅੱਖ ਦਾ ਤਾਰਾ। ਦਾਦਕੇ ਖੂਬ ਨੇ ਲਾਡ ਲਡਾਉਂਦੇ, ਉਂਗਲੀ ਫੜ ਤੁਰਨਾ ਸਿਖਾਉਂਦੇ। ਚਾਚੇ ਲਿਆਉਂਦੇ ਕਈ ਖਿਡਾਉਣੇ, ਕਾਰਾਂ, ਜੀਪਾਂ ਤੇ ਭਾਲੂ ਮਨਭਾਉਣੇ। `ਮਰਕਸ` ਆਲਮ ਜਦ ਆਖ ਬੁਲਾਵੇ, ਚਾਈਂ ਚਾਈਂ ਉਹ ਦੌੜਿਆ ਆਵੇ।           ਮਰਕਸ ਪਾਲ ਗੁਮਟਾਲਾ ਮੋ – 98720 70182

Read More »

ਝਾਂਜਰਾਂ ਦੇ ਬੋਰ

ਝਾਂਜਰਾਂ ਦੇ ਬੋਰ ਮੇਰੇ ਟੁੱਟ ਗਏ ਵੇ ਸੱਜਣਾ ਚੁਗ-ਚੁਗ ਝੋਲੀ ਵਿਚ ਪਾਵਾਂ।          ਗੁੰਗੀ-ਬੋਲੀ ਹੋ ਗਈ ਮੇਰੀ ਝਾਂਜਰ ਪਿਆਰੀ ਅੱਡੀ ਮਾਰ ਕੇ ਕਿਵੇਂ ਛਣਕਾਵਾਂ। ਅੱਥਰੀ ਜਵਾਨੀ ਮੇਰੀ ਨਾਗ ਬਣ ਛੂਕਦੀ ਗਿੱਧੇ ਵਿੱਚ ਦੱਸ ਕਿਵੇਂ ਜਾਵਾਂ।          ਕੁੜੀਆਂ `ਚ ਮੇਰੀ ਸਰਦਾਰੀ ਚੰਨ ਸੋਹਣਿਆਂ ਮੈਂ ਨੱਚ-ਨੱਚ ਧਰਤ ਹਿਲਾਵਾਂ।             ਸਬਰਾਂ ਦੀ ਭੱਠੀ ਮੈਨੂੰ ਝੋਕਿਆ ਤੂੰ ਹਾਣੀਆਂ ਵੇ ਕਿਵੇਂ ਤੈਨੂੰ ਨਾਲ …

Read More »

ਨਗਾਂ ਰਾਸ਼ੀਆਂ ਦਾ ਸੱਚ

ਤੁਹਾਡੇ ਨਾਲ ਬਹੁਤ ਵੱਡਾ ਧੋਖ਼ਾ ਹੋ ਰਿਹਾ ਹੈ, ਹੁਣ ਤਾਂ ਕੰਮ ਬਹੁਤ ਹੀ ਅਨੋਖਾ ਹੋ ਰਿਹਾ ਹੈ, ਤੁਹਾਨੂੰ ਫਸਾਇਆ ਜਾ ਰਿਹਾ ਹੈ, ਕੁੰਡਲੀਆਂ ਦੇ ਭਰਮ ਵਿੱਚ, ਸ਼ਰੇਆਮ ਨਾਲ ਤੁਹਾਡੇ ਧੋਖਾ ਹੋ ਰਿਹਾ ਹੈ, ਰੂੜੀਵਾਦੀਆਂ ਦਾ ਕੰਮ ਕੁੱਝ ਸੌਖਾ ਹੋ ਰਿਹਾ ਹੈ । ਜੰਮਦੇ ਬੱਚੇ ਦੀ ਹੀ ਬਣਾ ਦਿੱਤੀ ਜਾਂਦੀ ਹੈ ਕੁੰਡਲੀ, ਮਾਂ ਕੋਈ ਕਾਲਾ, ਪੀਲਾ ਨਗ ਜੜਾ ਪਾ ਲਵੇ ਵਿੱਚ …

Read More »

ਛੁੱਟੀਆਂ ਨੇ ਬਣਾਂ ਲਈਆਂ ਦੂਰੀਆਂ

ਕਈ ਬੱਚੇ ਕਹਿਣ ਅਸੀਂ ਨਾਨਕੇ ਸੀ ਗਏ। ਕੋਈ ਕਹੇ ਮਾਮੀ-ਮਾਸੀ ਕੋਲ ਜਾ ਰਹੇ। ਸਾਡੇ ਹਿੱਸੇ ਆ ਗਈਆਂ ਬਾਲ ਮਜ਼ਦੂਰੀਆਂ, ਛੁੱਟੀਆਂ ਨੇ ਸਾਡੇ ਤੋਂ ਬਣਾ ਲਈਆਂ ਦੂਰੀਆਂ। ਘਰ ਦੀ ਗਰੀਬੀ, ਬਣੀ ਸਾਡੇ ਉਤੇ ਭਾਰ, ਮਾਂਜਦੀ ਮੈਂ ਭਾਂਡੇ ਰੋਈ ਜਾਵਾਂ-ਜਾਰੋ-ਜਾਰ। ਵਿੱਚੋ-ਵਿੱਚ ਮਾਲਕਣ ਵੱਟੇ ਮੈਨੂੰ ਘੂਰੀਆਂ। ਛੁੱਟੀਆਂ ਨੇ ਸਾਡੇ ਤੋਂ……………… ਛੁੱਟੀਆਂ ਦਾ ਸਾਨੂੰ ਬੜਾ ਚੜ੍ਹਿਆ ਚਾਅ ਸੀ, ਮੰਮੀ ਜੀ ਨੇ ਮੈਨੂੰ ਦਿੱਤਾ  ਕੰਮ …

Read More »