Monday, November 18, 2024

ਕਵਿਤਾਵਾਂ

ਸ਼ੋਰ ਨਾ ਕਰੋ…

ਸ਼ੋਰ ਨਾ ਕਰੋ….. ਚੁੱਪ ਹੀ ਰਹੋ…. ਨਜ਼ਮ ਲਿਖ ਲੈਣਦੋ ਕੋਈ ਹਰਫ਼ਾਂ ਦੇ ਸੰਗ… ਦਿਲ ਕਰਦਾ ਮੇਰਾ ਇਹੋ ਮੰਗ… ਸ਼ਿੰਗਾਰ ਕਰ ਲਵਾਂ ਲਫ਼ਜ਼ਾਂ ਦਾ… ਭਰ ਦੇਣ ਦੋ ਇਹਨਾਂ `ਚ ਸੱਜਰੇ ਰੰਗ….। ਉਹ ਲੋਕੋ ਤੁਹਾਡੀਆਂ ਫਾਲਤੂ ਗੱਲਾਂ ਨੇ… ਮਨ ਮੇਰਾ ਹੋਰ ਪਾਸੇ ਏ ਲਾਇਆ … ਦਿਲ ਦੀਆਂ ਗਹਿਰਾਈਆਂ ਮੈਂ ਸਭ ਨੂੰ ਦੱਸਣਾ ਚਾਇਆ…. ਕਵਿਤਾਵਾਂ ਨੂੰ ਮੈਂ ਪਿਆਰ ਐਨਾ ਕੀਤਾ… ਕਦੇ ਸਮਝਿਆ ਨਾ …

Read More »

ਚੋਣਾਂ ਵੇਲੇ ਗੱਪ…… (ਗੀਤ)

ਜਿਹੜੇ ਬੰਦੇ ਦਾ ਕੋਈ ਹੋਵੇ ਪੱਖ ਪੂਰਦਾ ਉਹ ਕਦੇ ਉਸ ਦਾ ਵੀ ਕਰ ਸਕਦਾ ਏ ਨੁਕਸਾਨ ਬਈ ਕਿਹੜੀ ਕ੍ਰਾਂਤੀ ਲਿਆਉਣ ਦੀਆਂ ਗੱਲਾਂ ਤੁਸੀਂ ਕਰਦੇ ਭੁੱਕੀ ਅਤੇ ਦਾਰੂ ਦੀ ਬੋਤਲ ਤੇ ਵੋਟਾਂ ਵੇਲੇ ਵਿੱਕਦਾ ਮੈ ਦੇਖਿਆ ਈਮਾਨ ਬਈ। ਜਿਹੜਾ ਸੱਚ ਬੋਲਣ ਤੇ ਲਿਖਣ ਦੀ ਕਰਦਾ ਹਿੰਮਤ ਹੈ ਵਿਰੋਧੀ ਮੂੰਹ ਉਹਦਾ ਲੈਂਦੇ ਨੱਪ ਜੀ। ਜਿੰਨਾ ਝੂਠ ਆਮ ਬੰਦਾ ਸਾਰੀ ਜਿੰਦਗੀ `ਚ ਬੋਲਦਾ …

Read More »

ਧੀ

ਮੈਂ ਧੀ ਹਾਂ ਮੈਨੂੰ ਜੰਮਣ ਲੱਗੇ ਸੋਚਣਗੇ ਵਿਆਹ ਕੇ ਕਿਸੇ ਅਣਜਾਣ ਨਾਲ ਆਪਣਾ ਫਰਜ਼ ਨਿਭਾਉਣਗੇ ਮੈਂ ਜਵਾਨ ਕੁੜੀ ਹਾਂ ਮੈਨੂੰ ਹਵਸ ਨਾਲ ਨੋਚਣਗੇ ਮੈਨੂੰ ਦੇ ਕੇ ਆਜ਼ਾਦੀ ਪਿੰਜ਼ਰੇ ਦੇ ਵਿੱਚ ਸੁੱਟਣਗੇ ਦੇ ਕੇ ਹੱਕ ਬਰਾਬਰ ਦਾ ਫਿਰ ਪਿੱਛੇ ਵੱਲ ਨੂੰ ਖਿੱਚਣਗੇ ਸਾਲ ਦਾ ਇੱਕ ਦਿਨ ਮਨਾ ਕੇ ਮੇਰੇ ਲਈ ਕੁੱਝ ਸਤਰਾਂ ਲਿਖ ਮੇਰੇ ਲਈ ਮੈਨੂੰ ਮਹਾਨ ਬਣਾਉਣਗੇ ਫਿਰ ਸਾਰਾ ਸਾਲ …

Read More »

ਮਾਂ ਬਾਪ

ਨੂੰਹ, ਸੱਸ ਸੌਹਰੇ ਨੂੰ ਮਾਂ-ਬਾਪ ਸਮਝੇ, ਬਿਰਧ ਆਸ਼ਰਮ ਕਦੇ ਵੀ ਨਾ ਬਣਦੇ। ਬੁੱਢੇ ਵਾਰੇ ਕਿਉਂ ਇਨ੍ਹਾਂ ਨੂੰ ਘਰੋਂ ਕੱਢੋ, ਪਰਿਵਾਰ ਲਈ ਸੀ ਸੰਘਣੀ ਛਾਂ ਬਣਦੇ। ਲਾਡ ਪਿਆਰ ਨਾਲ ਬੱਚੇ ਨੂੰ ਪਾਲਦੇ ਨੇ, ਇਹ ਤਾਂ ਨਿਥਾਵਿਆਂ ਲਈ ਥਾਂ ਬਣਦੇ। `ਸੁਖਬੀਰ` ਹੋਵੇ ਆਪਣੀ ਔਲਾਦ ਚੰਗੀ, ਘਰ ਵਿੱਚ ਸਵਰਗ ਫਿਰ ਤਾਂ ਬਣਦੇ।     ਸੁਖਬੀਰ ਸਿੰਘ ਖੁਰਮਣੀਆਂ ਅੰਮ੍ਰਿਤਸਰ। ਮੋ- 9855512677

Read More »

ਹੁਣ ਜਮਾਨਾ ਲੰਘ ਗਿਆ…

ਹੁਣ ਜਮਾਨਾ ਲੰਘ ਗਿਆ ਪਰਾਲੀ ਦੇ ਢੇਰ `ਤੇ ਛਾਲਾਂ ਮਾਰਨ ਦਾ, ਪਤੰਗਾਂ ਫੜਦੇ ਫੜਦੇ ਦੂਜੇ ਪਿੰਡ ਪਹੁੰਚ ਜਾਣ ਦਾ, ਘਲਾੜੀ ਤੇ ਬਹਿ ਕੇ ਤੱਤਾ ਤੱਤਾ ਗੁੜ ਖਾਣ ਦਾ, ਆਂਉਦੇ ਦਸ-ਬਾਰਾਂ ਗੰਨੇ ਘਰ ਨੂੰ ਲਿਆਉਣ ਦਾ, ਬੁਰਾ ਨੀ ਮਨਾਉਣਾ ਪਿੰਡ ਦੇ ਸਿਆਣੇ ਬੰਦੇ ਦੀ ਘੂਰ ਦਾ ਆਪ ਨਹਾਉਣਾ ਤੇ ਟੋਭਿਆਂ `ਚ ਮਹੀਆਂ ਨੂੰ ਨਵਾਉਣ ਦਾ ਮਖਾਣੇ ਖਿੱਲਾਂ ਪਕੋੜੀਆਂ ਚ ਰਲਾ ਕੇ …

Read More »

ਸਾਡਾ ਦੇਸ਼ ਮਹਾਨ ਏ

ਸਾਡਾ ਦੇਸ਼ ਸੁਤੰਤਰ ਤੇ ਮਹਾਨ ਏ ਪਰ ਸੋਚ ਤਾਂ ਅੱਜ ਵੀ ਗੁਲਾਮ ਏ        ਪਰ ਸਾਡਾ ਦੇਸ਼ ਮਹਾਨ ਏ। ਗੁਲਾਮੀ ਜਾਤਾਂ-ਪਾਤਾਂ ਦੀ ਝੂਠੇ ਧਰਮ ਤੇ ਰੀਤੀ ਰਿਵਾਜਾਂ ਦੀ ਝੂਠ ਦੀ ਚੌਧਰ ਦੀ ਤੇ ਗਰੀਬ ਦੇ ਹਾਲਾਤਾਂ ਦੀ। ਗਰੀਬ ਦੇ ਹੱਕ ਨੂੰ ਖਾ-ਡਕਾਰ ਕੇ ਧਰਮ ਸਥਾਨਾਂ ਨੂੰ ਕਰਦੇ ਦਾਨ ਨੇ       ਪਰ ਸਾਡਾ ਦੇਸ਼ ਮਹਾਨ ਏ। ਇਸ਼ਕ ਨੂੰ ਰੱਬ ਵੀ ਕਹਿੰਦੇ …

Read More »

ਰਿਸ਼ਤਾ

ਪਿਤਾ ਜੀ ਨਾਲ ਅਜਿਹਾ ਰਿਸ਼ਤਾ ਸੀ, ਸਾਡੇ ਵਾਸਤੇ ਉਹ ਫਰਿਸ਼ਤਾ ਸੀ। ਜਦ ਸਾਡੇ ਲਾਗੇ ਬਹਿੰਦਾ ਸੀ, ਕੁੱਝ ਸੁਣਦਾ ਕੁੱਝ ਕਹਿੰਦਾ ਸੀ। ਹੱਦ ਦਰਜੇ ਦਾ ਕਿਰਤੀ ਸੀ,        ਰੱਖਦਾ ਉੱਚੀ ਬਿਰਤੀ ਸੀ।   ਪੈਗ ਭਾਵੇਂ ਉਹ ਲਾਉਂਦਾ ਸੀ, ਪਰ ਗੱਲਾਂ ਸੱਚ ਸੁਣਾਉਂਦਾ ਪੁੱਤ! ਕਿਸੇ ਨੂੰ ਮਾੜਾ ਕਹਿਣਾ ਨਹੀਂ, ਇਥੇ ਬੈਠ ਕਿਸੇ ਨੇ ਰਹਿਣਾ ਨਹੀਂ। ਮਿਹਨਤ ਕਰਨੀ, ਕਦੇ ਹਾਰਿਓ ਨਾ, `ਸੁਖਬੀਰ` ਹੱਕ …

Read More »

ਜਾਗਣ ਦਾ ਵੇਲਾ

ਜਾਗੋ ਜਾਗੋ ਸੁੱਤਿਓ, ਜਾਗਣ ਦਾ ਵੇਲਾ ਅਜੇ ਵੀ ਰਹੇ ਬੇਹੋਸ਼ ਤਾਂ, ਹੋ ਜਾਊ ਕੁਵੇਲਾ।   ਨਸ਼ਿਆਂ ਵਿੱਚ ਜਵਾਨੀ, ਸਾਡੀ ਰੁੜਦੀ ਜਾਵੇ ਜ਼ਿੰਦਗੀ ਹੈ ਅਨਮੋਲ, ਦਿਨੋਂ- ਦਿਨ ਥੁੜਦੀ ਜਾਵੇ। ਸਾਂਭ ਸਕੋ ਤਾਂ ਸਾਂਭ ਲਓ, ਜੀਵਨ ਦਾ ਰੇਲਾ। ਜਾਗੋ ਜਾਗੋ ਸੁੱਤਿਓ… ਧੀਆਂ ਨੂੰ ਅਸੀਂ ਮਾਰ ਕੇ, ਬਣ ਗਏ ਕੁੜੀਮਾਰ ਹਾਂ ਪੀਂਦੇ ਚਿਲਮ ਤਮਾਕੂ, ਬਣ ਗਏ ਨੜੀਮਾਰ ਹਾਂ। ਬਣ ਗਏ ਹਾਂ ਕੰਗਾਲ ਤੇ, …

Read More »

ਪਹੁੰਚ (ਕਾਵਿ ਵਿਅੰਗ)

ਮੈਂ ਆਹ ਕਰਦਾਂ ਮੈਂ ਔਹ ਕਰਦਾਂ, ਮੇਰੀ ਉੱਪਰ ਤੱਕ ਪਹੁੰਚ ਹੈ ਬੜੀ ਭਾਰੀ। ਫੜ੍ਹਾਂ ਮਾਰਦਾ ਅਸਮਾਨ ਨੂੰ ਲਾਵੇ ਟਾਕੀਆਂ, ਪੰਗਾ ਲਵੇ ਨਾ ਮੇਰੇ ਨਾਲ ਹਾਰੀ ਸਾਰੀ। ਮੇਰੇ ਔਗਣਾਂ ਨੂੰ ਵੀ ਲੋਕੋ ਗੁਣ ਦੱਸੋ, ਤਾਹੀਓਂ ਤੁਹਾਡੇ ਨਾਲ ਮੈਂ ਲਾਊਂ ਯਾਰੀ। ਰੱਬ ਡਾਢੇ ਕੋਲੋਂ ਨਿਮਾਣਿਆਂ ਡਰਦਾ ਕਿਉਂ ਨਹੀਂ, ਚਾਰ ਮੋਢਿਆਂ `ਤੇ ਜਾਂਦੀ ਵੇਖ ਸਵਾਰੀ ।   ਸੁਖਬੀਰ ਸਿੰਘ ਖੁਰਮਣੀਆਂ ਅੰਮ੍ਰਿਤਸਰ। ਮੋ – …

Read More »

`ਲਾਰੇ ਲੀਡਰਾਂ ਦੇ` (ਕਾਵਿ ਵਿਅੰਗ)

ਨਾ ਕਾਲਾ ਧੰਨ ਆਇਆ ਨਾ ਗੰਗਾ ਸਾਫ ਹੋਈ ਨੋਟਬੰਦੀ ਦਾ ਦੇਸ਼ ਨੂੰ ਲੱਗਿਆ ਗ੍ਰਹਿਣ ਯਾਰੋ। ਨਾ ਸਮਾਰਟ ਫੋਨ ਨਾ ਨੌਕਰੀ ਨਾ ਬੇਰੁਜ਼ਗਾਰੀ ਭੱਤਾ ਦਿੱਤਾ ਲਾਰੇ ਲੀਡਰਾਂ ਦੇ ਸੂਲਾਂ ਵਾਂਗ ਸਦਾ ਚੁਭਦੇ ਰਹਿਣ ਯਾਰੋ। ਮੈਨੀਫੈਸਟੋ ਗੱਪਾਂ ਲਈ ਲੀਡਰਾਂ ਪ੍ਰਧਾਨ ਚੁਣਿਆ ਲਾਰੇ ਸਰਕਾਰਾਂ ਦੇ ਹਵਾ `ਚ ਉਡਦੇ ਰਹਿਣ ਯਾਰੋ। ਪੰਜ ਸਾਲ ਨਾ ਜਿੰਨਾ ਜਨਤਾ ਦੀ ਬਾਤ ਪੁੱਛੀ ਹੁਣ ਕੋਲ-ਕੋਲ ਹੋ ਕੇ ਲੱਗੇ …

Read More »