Wednesday, November 25, 2026

Daily Archives: July 4, 2014

ਔਰਤਾਂ ਦੀ ਮਾਨਸਿਕਤਾ ਬਿਆਨ ਕਰਦਾ ਨਾਟਕ ਤਸਵੀਰਾਂ ਦਾ ਹੋਇਆ ਸਫਲ ਮੰਚਣ

ਅੰਮ੍ਰਿਤਸਰ, 4  ਜੁਲਾਈ (ਦੀਫ ਦਵਿੰਦਰ) – ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ ਨੈਸ਼ਨਲ ਸਕੂਲ ਆਫ਼ ਡਰਾਮਾ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਸਹਿਯੋਗ ਨਾਲ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਵਿੱਚ ਆਯੋਜਿਤ ਰੰਗਮੰਚ ਵਰਕਸ਼ਾਪ ਉਤਸਵ ਦੌਰਾਨ ਪੰਜਵੇਂ ਦਿਨ ਨਾਟਕ ਤਸਵੀਰਾਂ ਪੇਸ਼ ਕੀਤਾ ਗਿਆ। ਇਸ ਨਾਟਕ ਦੇ ਲੇਖਕ ਡਾ: ਸਵਰਾਜਬੀਰ ਹਨ। ਇਹ ਨਾਟਕ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ਸਫਲਤਾ ਸਹਿਤ ਖੇਡਿਆ ਗਿਆ। ਨਾਟਕ ਬਾਰੇ ਦਰਸਾਇਆ ਗਿਆ …

Read More »

ਸ਼੍ਰੋਮਣੀ ਕਮੇਟੀ ਦੇ ਕਵੀਸ਼ਰੀ ਜਥੇ ਵਲੋਂ ਜਾਨਲੇਵਾ ਹਮਲੇ ਦਾ ਦੋਸ਼ 

ਵਲਟੋਹਾ, 4  ਜੁਲਾਈ (ਗੁਰਪ੍ਰੀਤ ਸਿੰਘ)-  ਭਾਰਤ-ਪਾਕਿ ਸਰਹੱਦ ਦੇ ਪਿੰਡ ਬਹਾਦਰ ਨਗਰ (ਤਰਨਤਾਰਨ) ਦੇ ਧਰਮ ਪ੍ਰਚਾਰ ਕਮੇਟੀ (ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਸ੍ਰੀ ਅੰਮ੍ਰਿਤਸਰ ਵਲੋਂ ਨਿਯੁੱਕਤ ਕੀਤੇ ਕਵੀਸ਼ਰੀ ਜਥੇ ਨੇ ਕੁੱਝ ਵਿਅਕਤੀਆਂ’ ‘ਤੇਂ ਜਾਨਲੇਵਾ ਹਮਲਾ ਕਰਨ ਦਾ ਦੋਸ਼ ਲਾਇਆ ਹੈ। ਇਸ ਦੀ ਜਾਣਕਾਰੀ ਦਿੰਦਿਆਂ ਉਕਤ ਕਵੀਸ਼ਰੀ ਜਥੇ ਦੇ ਮੁੱਖੀ ਭਾਈ ਗੁਰਜੀਤ ਸਿੰਘ ਐਮ. ਏ ਅਤੇ ਸਾਥੀਆਂ ਦੱਸਿਆ ਕਿ ਉਹ ਦਫਤਰ ਵੱਲੋਂ ਲਗਾਈ ਗਈ …

Read More »

“ਆਪ” ਦੇ ਬੂਥ ਲੈਵਲ ਤੱਕ ਸੰਗਠਨ ਬਣਾਉਣ ਦੀ ਤਿਆਰੀ ਮੁਕੰਮਲ – ਸੁਰਜੀਤ ਕੰਗ

ਰਈਆ, 4  ਜੁਲਾਈ (ਬਲਵਿੰਦਰ ਸੰਧੂ)-  ਬੂਥ ਲੈਵਲ ਦੀਆਂ ਕਮੇਟੀਆਂ ਬਨਾਉਣ ਸਬੰਧੀ ਆਮ ਆਦਮੀ ਪਾਰਟੀ ਦੀ ਇੱਕ ਅਹਿਮ ਮੀਟਿੰਗ ਰਈਆ ਸਥਿਤ ਪਾਰਟੀ ਦੇ ਦਫਤਰ ਵਿਖੇ ਕੀਤੀ ਗਈ, ਜਿਸ ਵਿੱਚ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਹਲਕਾ ਬਾਬਾ ਬਕਾਲਾ ਇੰਚਾਰਜ ਸੁਰਜੀਤ ਸਿੰਘ ਕੰਗ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਨੇ ਕਾਫੀ ਪਿੰਡਾਂ ਵਿੱਚ ਆਪਣੀਆਂ ਬੂਥ ਲੈਵਲ ਦੀਆਂ ਕਮੇਟੀਆਂ ਤਿਆਰ ਕਰਕੇ …

Read More »

ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹਰਿਆਣੇ ਦੇ ਸਿੱਖ ਵੀਰਾਂ ਨੂੰ ਭਰਾ ਮਾਰੂ ਜੰਗ ਤੋਂ ਬਚਣ ਦੀ ਅਪੀਲ

ਅੰਮ੍ਰਿਤਸਰ, 4 ਜੁਲਾਈ ( ਗੁਰਪ੍ਰੀਤ ਸਿੰਘ)- ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅੱਜ ਹਰਿਆਣੇ ਦੇ ਸਿੱਖ ਵੀਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਤਰ੍ਹਾਂ ਦੀ ਭਰਾ ਮਾਰੂ ਜੰਗ ਤੋਂ ਕਿਸੇ ਤਰੀਕੇ ਨਾਲ ਬਚਿਆ ਜਾਵੇ, ਕਿਉਂਕਿ ਕੁੱਝ ਪੰਥ ਵਿਰੋਧੀ ਸ਼ਕਤੀਆਂ ਨੇ ਹਰ ਤਰੀਕੇ ਨਾਲ ਸਿੱਖਾਂ ਨੂੰ ਵੰਡਣ ਦੀ ਨੀਤੀ ਅਪਨਾਈ ਹੈ। ਭਾਵੇ ਪਟਨਾ ਸਾਹਿਬ ਬੋਰਡ ਜਾਂ …

Read More »

ਸ਼੍ਰੋਮਣੀ ਕਮੇਟੀ ਨੂੰ ਤੋੜਨਾ ਕੌਮ ਦੇ ਸ਼ਹੀਦਾਂ ਦਾ ਅਪਮਾਨ- ਜੀ.ਕੇ

ਵੱਖਰੀ ਹਰਿਆਣਾ ਗੁਰਦੁਆਰਾ ਕਮੇਟੀ ਦੀ ਥਾਂ ਹੁੱਡਾ ਹਰਿਆਣੇ ‘ਚ ਘੱਟ ਗਿਣਤੀ ਕਮਿਸ਼ਨ ਬਨਾਉਣ ਨਵੀਂ ਦਿੱਲੀ, 4  ਜੁਲਾਈ ( ਅੰਮ੍ਰਿਤ ਲਾਲ ਮੰਨਣ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਦੀਆਂ ਹਰਿਆਣਾ ਸਰਕਾਰ ਵੱਲੋਂ ਚਲੀਆਂ ਜਾ ਰਹੀਆਂ ਚਾਲਾਂ ਨੂੰ ਮੰਦਭਾਗਾ ਐਲਾਨਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਇਸ ਕਾਰਜ ਨੂੰ ਕੌਮ ਦੇ ਸ਼ਹੀਦਾਂ ਵੱਲੋਂ ਸ਼੍ਰੋਮਣੀ ਕਮੇਟੀ ਬਨਾਉਣ ਵਾਸਤੇ …

Read More »

ਪ੍ਰੋ: ਸਰਚਾਂਦ ਅਤੇ ਸਿਆਲਕਾ ਨੇ ਸੌਂਪੀ ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਵੱਲੋਂ 60 ਹਜ਼ਾਰ ਦੀ ਰਾਸ਼ੀ

ਇਰਾਕ ‘ਚ ਫਸੇ ਬੇਟੇ ਦੇ ਗਮ ‘ਚ  ਗਵਾਈ ਅੱਖਾਂ ਦੀ ਰੌਸ਼ਨੀ ਅੰਮ੍ਰਿਤਸਰ, 4  ਜੁਲਾਈ (ਸੁਖਬੀਰ ਸਿੰਘ) – ਇਰਾਕ ਦੀ ਖਾਨਾਜੰਗੀ ਦੌਰਾਨ ਬੰਧਕ ਬਣਾਏ ਗਏ ਆਪਣੇ ਨੌਜਵਾਨ ਬੇਟੇ ਦੇ ਗਮ ‘ਚ ਅੱਖਾਂ ਦੀ ਰੌਸ਼ਨੀ ਗਵਾ ਚੁੱਕੀ ਮਾਤਾ ਸੁਰਿੰਦਰ ਕੌਰ ਨੂੰ ਮਾਲ ਅਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਦੇ ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ ਅਤੇ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਮੈਂਬਰ ਸ਼੍ਰੋਮਣੀ ਕਮੇਟੀ …

Read More »

ਤਖਤ ਸਚਖੰਡ ਨੰਦੇੜ ਦੇ ਕਾਨੂੰਨ 1956 ਵਿੱਚ ਸੋਧ ਲਈ ਸਾਬਕਾ ਜਸਟਿਸ ਭਾਟੀਆ ਦੀ ਪ੍ਰਧਾਨਗੀ ਹੇਠ ਬੁਲਾਈ ਮੀਟਿੰਗ ਵਿੱਚ ਹੰਗਾਮਾ

ਨੰਦੇੜ, 3 ਜੁਲਾਈ (ਰਵਿੰਦਰ ਸਿੰਘ ਮੋਦੀ) –   ਦੱਖਣੀ ਭਾਰਤੀ ਸਿੱਖਾਂ ਦੀ ਅਗਵਾਈ ਕਰ ਰਹੀ ਪ੍ਰਸਿੱਧ ਧਾਰਮਿਕ ਸੰਸਥਾ ਗੁਰਦੁਆਰਾ ਤਖਤ ਸਚਖੰਡ ਨੰਦੇੜ ਦੇ ਕਾਨੂੰਨ 1956 ਵਿੱਚ ਸੋਧ ਕਰਨ ਲਈ ਸਾਬਕਾ ਜਸਟਿਸ ਸ੍ਰ: ਜਗਮੋਹਨ ਸਿੰਘ ਭਾਟੀਆ ਦੀ ਪ੍ਰਧਾਨਗੀ ਹੇਠ ਬੁਲਾਈ ਗਈ ਮੀਟਿੰਗ ਹੰਗਾਮਾ ਹੋ ਜਾਣ ਕਰਕੇ ਇਹ ਮੀਟਿੰਗ ਖਤਮ ਕਰ ਦਿੱਤੀ ਗਈ। ਜਿਸ ਤੇ ਦੁੱਖ ਪ੍ਰਗਟਾਉਂਦਿਆਂ ਜਸਟਿਸ ਭਾਟੀਆ ਨੇ ਕਿਹਾ ਕਿ ਸਭ ਨੂੰ ਆਪਣਾ …

Read More »

ਪੰਜਾਬੀ ਸਾਹਿਤ ਸਭਾ ਸਮਰਾਲਾ ਵੱਲੋਂ ਦੇਸ ਰਾਜ ਕਾਲੀ ਦੇ ਹੱਕ ਵਿੱਚ ਸਮੱਰਥਨ ਦਾ ਐਲਾਨ

ਸਮਰਾਲਾ,  3 ਜੁਲਾਈ (ਪ. ਪ.) – ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦੀ ਵਿਸ਼ੇਸ਼ ਇਕੱਤਰਤਾ ਸਭਾ ਦੇ ਪ੍ਰਧਾਨ ਬਿਹਾਰੀ ਲਾਲ ਸੱਦੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਦੀ ਹੋ ਰਹੀ 13  ਜੁਲਾਈ ਨੂੰ ਚੋਣ ਦੇ ਸਬੰਧ ਵਿੱਚ ਜਨਰਲ ਸਕੱਤਰ ਦੇ ਅਹੁਦੇ ਲਈ ਉਮੀਦਵਾਰ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਸ੍ਰੀ ਦੇਸ ਰਾਜ ਕਾਲੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ …

Read More »

ਇਰਾਕ ‘ਚ ਬੰਧਕ ਬਣਾਏ ਗਏ ਧੂਰੀ ਤੇ ਨਵਾਂ ਸ਼ਹਿਰ ਦੇ ਨੌਜਵਾਨਾਂ ਦੇ ਪਰਿਵਾਰਾਂ ਨੇ ਪ੍ਰੋ: ਸਰਚਾਂਦ ਸਿੰਘ ਨਾਲ ਕੀਤੀ ਮੁਲਾਕਾਤ

ਪੰਜਾਬ ਤੇ ਕੇਂਦਰ ਸਰਕਾਰ ਪੀੜਤ ਪਰਿਵਾਰਾਂ ਦੀਆਂ ਦੁਖ ਤਕਲੀਫ਼ਾਂ ਤੋ ਬਾਖਬਰ -ਪ੍ਰੋ: ਸਰਚਾਂਦ , ਸਿਆਲਕਾ ਅੰਮ੍ਰਿਤਸਰ, 3 ਜੁਲਾਈ ( ਸੁਖਬੀਰ ਸਿੰਘ) – ਇਰਾਕ ਦੇ ਗ੍ਰਹਿ ਯੁੱਧ ਦੌਰਾਨ ਬੰਧਕ ਬਣਾਏ ਗਏ ਨੌਜਵਾਨਾਂ ਦੀ ਸੁਰੱਖਿਅਤ ਵਾਪਸੀ ਨੂੰ ਉਡੀਕਦੇ ਪਰਿਵਾਰਾਂ ਨੂੰ ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਦੇ ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ ਨੇ ਧਰਵਾਸ ਦਿੰਦਿਆਂ ਅਤੇ ਕਿਹਾ ਕਿ ਉਹਨਾਂ ਨੂੰ …

Read More »

ਸਕੱਤਰ ਮਨਜੀਤ ਸਿੰਘ ਨਾਲ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਅਫ਼ਸੋਸ ਪ੍ਰਗਟਾਇਆ

ਅੰਮ੍ਰਿਤਸਰ, 3  ਜੁਲਾਈ- ( ਗੁਰਪ੍ਰੀਤ ਸਿੰਘ)-   ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ.ਮਨਜੀਤ ਸਿੰਘ ਦੇ ਸਤਿਕਾਰਯੋਗ ਪਿਤਾ ਸ.ਗੁਰਬਖ਼ਸ਼ ਸਿੰਘ ਜੀ ਦੇ ਅਕਾਲ ਚਲਾਣਾ ਕਰ ਜਾਣ ਤੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਐਡੀਸ਼ਨਲ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸਿੰਘ …

Read More »