Wednesday, November 25, 2026

Monthly Archives: December 2014

ਗੁਰਲਾਡ ਸਿੰਘ ਨੇ ਦਿੱਲੀ ਕਮੇਟੀ ਪ੍ਰਬੰਧ ਵਿੱਚ ਹਿੱਸਾ ਲੈਣ ਦੀ ਭਰੀ ਹਾਮੀ

ਨਵੀਂ ਦਿੱਲੀ, 17 ਦਸੰਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼ਕੁੂਰ ਬਸਤੀ ਵਾਰਡ ਤੋ ਮੈਂਬਰ ਗੁਰਲਾਡ ਸਿੰਘ ਨੇ ਅੱਜ ਕਮੇਟੀ ਪ੍ਰਧਾਨ ਅਤੇ ਜਨਰਲ ਸਕੱਤਰ ਦੇ ਵਿਸ਼ੇਸ਼ ਸੱਦੇ ਤੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਇਕ ਮੁਲਾਕਾਤ ਦੌਰਾਨ ਉਨ੍ਹਾਂ ਨੂੰ ਦਿੱਲੀ ਕਮੇਟੀ ਪ੍ਰਬੰਧ ਵਿੱਚ ਕੌਮ ਦੇ ਭਲੇ ਲਈ ਯੋਗ ਸਹਿਯੋਗ ਦੇਣ ਦੀ ਪੇਸ਼ਕਸ਼ ਕੀਤੀ।ਜਿਸ ਤੇ ਪ੍ਰਤਿਕ੍ਰਮ ਕਰਦੇ ਹੋਏ ਗੁਰਲਾਡ …

Read More »

ਕਾਂਗਰਸ ਕਮੇਟੀ ਨੂੰ ਬੂਥ ਪੱਧਰ ‘ਤੇ ਸਰਗਰਮ ਕਰਨ ਦਾ ਸਿਲਸਿਲਾ ਸ਼ੁਰੂ – ਔਜਲਾ

ਅੰਮ੍ਰਿਤਸਰ, 17 ਦਸੰਬਰ (ਸੁਖਬੀਰ ਸਿੰਘ) – ਆਲ ਇੰਡੀਆ ਕਾਂਗਰਸ ਕਮੇਟੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀਆਂ ਹਦਾਇਤਾਂ ‘ਤੇ ਕਾਂਗਰਸ ਕਮੇਟੀ ਨੂੰ ਬੂਥ ਪੱਧਰ ‘ਤੇ ਸਰਗਰਮ ਕਰਨ ਦਾ ਸਿਲਸਿਲਾ ਜ਼ਿਲਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਹੈ।ਅੱਜ ਉਨ੍ਹਾਂ ਵੱਲੋਂ ਨਵੇਂ ਅਹੁਦੇਦਾਰਾਂ ਨੂੰ ਨਾਲ ਲੈ ਕੇ ਸਭ ਤੋਂ ਪਹਿਲਾਂ ਵਿਧਾਨ ਸਭਾ ਹਲਕਾ ਮਜੀਠਾ ਅਤੇ ਵਿਧਾਨ …

Read More »

ਕੈਂਪ ਦੌਰਾਨ ਐੱਨ.ਸੀ.ਸੀ. ਕੈਡਿਟਾਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼

ਬਟਾਲਾ, 17 ਦਸੰਬਰ (ਨਰਿੰਦਰ ਬਰਨਾਲ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਿਆਨਪੁਰ ਵਿਖੇ 22 ਪੰਜਾਬ ਬਟਾਲੀਅਨ ਐਨ.ਸੀ.ਸੀ. ਵਲੋਂ ਕਰਨਲ ਜਤਿੰਦਰ ਸਿੰਘ ਸੀ.ਓ. ਦੀ ਨਿਗਰਾਨੀ ਹੇਠ ਚੱਲ ਰਹੇ 10 ਰੋਜ਼ਾ ਟ੍ਰੇਨਿੰਗ ਕੈਂਪ ਵਿਚ ਐਨ.ਸੀ.ਸੀ. ਕੈਡਿਟਾਂ ਵਲੋ ਰੰਗਾਰੰਗ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।ਸੱਭਿਆਚਾਰਕ ਪ੍ਰੋਗਰਾਮ ਦੌਰਾਨ ਕੈਡਿਟਾਂ ਨੇ ਗਿੱਧਾ, ਭੰਗੜਾ, ਸਕਿੱਟ, ਸੋਲੋ ਡਾਂਸ ਆਦਿ ਵੰਨਗੀਆਂ ਪੇਸ਼ ਕੀਤੀਆਂ। ਸੱਭਿਆਚਰਕ ਪ੍ਰੋਗਰਾਮ ਦੌਰਾਨ ਆਪਣੇ ਪ੍ਰਧਾਨਗੀ ਸੰਬੋਧਨ ‘ਚ …

Read More »

ਕ੍ਰਿਸਚੀਅਨ ਪੀਸ ਕੌਂਸਲ ਦੀ ਵਿਸ਼ਾਲ ਕ੍ਰਿਸਮਿਸ ਸ਼ੋਭਾ ਯਾਤਰਾ 18 ਦਸੰਬਰ ਨੂੰ

ਅੰਮ੍ਰਿਤਸਰ, 16 ਦਸੰਬਰ (ਰੋਮਿਤ ਸ਼ਰਮਾ) – ਕ੍ਰਿਸਚੀਅਨ ਪੀਸ ਕੌਂਸਲ ਆਫ ਇੰਡੀਆ ਦੇ ਪ੍ਰਧਾਨ ਰੈਵ: ਉਲਫ਼ਤ ਰਾਜ ਦੀ ਪ੍ਰਧਾਨਗੀ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇੱਕ ਵਿਸ਼ਾਲ 10ਵੀਂ ਕ੍ਰਿਸਮਿਸ ਸ਼ੋਭਾ ਯਾਤਰਾ 18 ਦਸੰਬਰ ਦਿਨ ਵੀਰਵਾਰ, 2014 ਸਵੇਰੇ 11:00 ਵਜੇ ਸੰਤ ਪਾਲ ਚਰਚ ਨੇੜੇ ਰਿਆਲਟੋ ਸਿਨੇਮਾ ਤੋਂ ਗੱਡੀਆਂ ਦੇ ਕਾਫਲੇ ਨਾਲ ਸ਼ੁਰੂ ਹੋ ਕੇ ਸਰਕਟ ਹਾਊਸ, ਰੇਲਵੇ ਸਟੇਸ਼ਨ, ਕਵੀਨਜ਼ ਰੋਡ, …

Read More »

ਵਕੀਲਾਂ ਨੇ ਸਾਥੀ ਵਕੀਲ ਦੇ ਹਮਲਾਵਰਾਂ ਦੀ ਗ੍ਰਿਫਤਾਰੀ ਲਈ ਕੀਤੀ ਹੜਤਾਲ

ਅੰਮ੍ਰਿਤਸਰ, 16 ਦਸੰਬਰ (ਰੋਮਿਤ ਸ਼ਰਮਾ) ਅੇਡਵੋਕੇਟ ਅਮਿਤ ਵਿਦ੍ਰੋਹੀ ਤੇ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ 11 ਦਿਨਾਂ ਦੇ ਬਾਅਦ ਵੀ ਗ੍ਰਿਫਤਾਰ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਵੱਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਤਹਿਤ ਅੱਜ ਵਕੀਲਾਂ ਨੇ ਆਪਣਾ ਕੰਮ ਕਾਜ ਬੰਦ ਰੱਖਿਆ ਅਤੇ ਕਚਿਹਰੀ ਚੌਕ ਵਿੱਚ ਧਰਨਾ ਦੇ ਕੇ ਆਵਾਜਾਈ ਰੋਕੀ। ਇਸ ਮੌਕੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ …

Read More »

ਰਾਜਨੀਤੀ ਦੀ ਭੇਟ ਚੜੀ ਨਜ਼ਾਇਜ ਹੋਟਲਾਂ ਅਤੇ ਸਰਾਵਾਂ ਦੀ ਸੀਲਿੰਗ ਦੀ ਕਾਰਵਾਈ

ਅੰਮ੍ਰਿਤਸਰ, 16 ਦਸੰਬਰ (ਰੋਮਿਤ ਸ਼ਰਮਾ) – ਸਚਖੰਡ ਸ੍ਰੀ ਹਰਿਮੰਦਰ ਸਾਹਿਬ ਚੁਫੇਰੇ ਨਜ਼ਾਇਜ ਤੌਰ ਤੇ ਬਣੇ ਹੋਟਲ ਅਤੇ ਸਰਾਵਾਂ ਦੇ ਖਿਲਾਫ ਕੀਤੀ ਜਾਣ ਵਾਲੀ ਸੀਲਿੰਗ ਦੀ ਕਾਰਵਾਈ ਇਕ ਵਾਰ ਫੇਰ ਰਾਜਨੀਤੀ ਦੀ ਭੇਂਟ ਚੜ੍ਹ ਗਈ ਜਦ ਇਹ ਕਾਰਵਾਈ ਉਸ ਵੇਲੇ ਰੋਕ ਦਿੱਤੀ ਗਈ ਜਦ ਧਰਨੇ ਤੇ ਬੈਠੇ ਭਾਜਪਾ ਆਗੂ ਸ੍ਰੀ ਤਰੁਣ ਚੁੱਘ ਤੇ ਸਥਾਨਕ ਸਰਕਾਰਾਂ ਵੱਲੋਂ ਜਾਰੀ ਕੀਤਾ ਪੱਤਰ ਡਿਊਟੀ ਮੈਜ਼ਿਸਟ੍ਰੇਟ …

Read More »

ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਆਕਾਸ਼ਵਾਣੀ ‘ਤੇ ‘ਮਨ ਕੀ ਬਾਤ’ ਦਾ ਮੂਲਪਾਠ

ਨਵੀਂ ਦਿੱਲੀ, 14 ਦਸੰਬਰ 2014 ਮੇਰੇ ਪਿਆਰੇ ਦੇਸ਼ ਵਾਸੀਓ, ਅੱਜ ਫਿਰ ਮੈਨੂੰ ਤੁਹਾਡੇ ਨਾਲ ਮਿਲਣ ਦਾ ਮੌਕਾ ਮਿਲਿਆ ਹੈ। ਤੁਹਾਨੂੰ ਲਗਦਾ ਹੋਵੇਗਾ ਕਿ ਪ੍ਰਧਾਨ ਮੰਤਰੀ ਅਜਿਹੀਆਂ ਗੱਲਾਂ ਕਿਉਂ ਕਰਦਾ ਹੈ। ਇੱਕ ਤਾਂ ਮੈਂ ਇਸ ਲਈ ਕਰਦਾ ਹਾਂ ਕਿ ਮੈਂ ਪ੍ਰਧਾਨ ਮੰਤਰੀ ਘੱਟ, ਪ੍ਰਧਾਨ ਮੰਤਰੀ ਸੇਵਕ ਜ਼ਿਆਦਾ ਹਾਂ। ਬਚਪਨ ਤੋਂ ਮੈਂ ਇੱਕ ਗੱਲ ਸੁਣਦਾ ਆਇਆ ਹਾਂ ਅਤੇ ਸ਼ਾਇਦ ਉਹ ” ਮਨ …

Read More »

ਪੱਤਰਕਾਰ ਮਲਹੋਤਰਾ ਦੀ ਗ੍ਰਿਫਤਾਰੀ ਮੀਡੀਆ ਦੀ ਆਜ਼ਾਦੀ ‘ਤੇ ਹਮਲਾ – ਸ਼ਿਵ ਸੈਨਾ

ਜੰਡਿਆਲਾ ਗੁਰੂ, 16 ਦਸੰਬਰ (ਹਰਿੰਦਰਪਾਲ ਸਿੰਘ) – ਬੀਤੇ ਦਿਨੀ ਜੰਡਿਆਲਾ ਪ੍ਰੈਸ ਕਲੱਬ ਦੇ ਪ੍ਰਧਾਨ ਵਰਿੰਦਰ ਸਿੰਘ ਮਲਹੋਤਰਾ ਦੀ ਅਗਵਾਈ ਹੇਠ ਇੱਕ ਵਫਦ ਵਲੋਂ ਪੱਤਰਕਾਰਾਂ ਉੱਪਰ ਆ ਰਹੀਆਂ ਮੁਸ਼ਕਿਲਾਂ ਅਤੇ ਝੂਠੇ ਪਰਚਿਆਂ ਸਬੰਧੀ ਇਕ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਸ੍ਰ: ਪ੍ਰਕਾਸ਼ ਸਿੰਘ ਬਾਦਲ ਨੂੰ ਦੇਣ ਮੋਕੇ ਡੀ ਐਸ. ਪੀ ਜੰਡਿਆਲਾ ਸ਼੍ਰੀਮਤੀ ਅਮਨਦੀਪ ਕੋਰ ਦੇ ਹੁਕਮਾਂ ਤੇ ਐਸ. ਐਚ. ਓ ਜੰਡਿਆਲਾ ਕਮਲਜੀਤ …

Read More »

ਮਾਈ ਭਾਗੋ ਜੀ ਦੀ ਯਾਦ ਵਿੱਚ ਕਰਵਾਇਆ ਗਿਆ ਗੁਰਮਤਿ ਸਮਾਗਮ

ਨਵੀਂ ਦਿੱਲੀ, 16 ਦਸੰਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਇਤਿਹਾਸ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਵਾਲੀਆਂ ਬੀਬੀਆਂ ਨੂੰ ਯਾਦ ਕਰਨ ਲਈ ਸਜਾਏ ਜਾ ਰਹੇ ਵਿਸ਼ੇਸ਼ ਗੁਰਮਤਿ ਸਮਾਗਮਾਂ ਦੀ ਲੜੀ ਦੌਰਾਨ ਮਾਈ ਭਾਗੋ ਜੀ ਦੀ ਯਾਦ ਵਿੱਚ ਗੁਰਦੁਆਰਾ ਸ੍ਰੀ ਮੋਤੀਬਾਗ ਸਾਹਿਬ ਵਿਖੇ ਵਿਸ਼ੇਸ਼ ਦੀਵਾਨ ਸਜਾਏ ਗਏ। ਮਾਈ ਭਾਗੋ ਜੀ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਨੂੰ …

Read More »