Tuesday, April 30, 2024

ਅਕਾਲੀ ਦਲ ਦੇ ਕੌਸਲਰਾਂ ਨੇ ਨਗਰ ਨਿਗਮ ਦੇ ਅਧਿਕਾਰੀਆਂ ‘ਤੇ ਲਗਾਏ ਭ੍ਰਿਸ਼ਟਾਚਾਰ ਦੇ ਦੋਸ਼

PPN2603201528ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ ਸੱਗੂ) – ਅਕਾਲੀ ਦਲ ਦੇ ਕੌਸਲਰ ਅਤੇ ਸਰਕਲ ਪ੍ਰਧਾਨਾਂ ਦੀ ਬੈਠਕ ਜਥੇ ਦੇ ਦਫਤਰ ਵਿਖੇ ਜਿਲ੍ਹਾਂ ਪ੍ਰਧਾਨ ਉਪਕਾਰ ਸਿੰਘ ਸੰਧੂ ਦੀ ਅਗਵਾਈ ਵਿਚ ਹੋਈ। ਮੀਟਿੰਗ ਵਿੱਚ ਨਗਰ ਨਿਗਮ ਵਲੋਂ ਅਕਾਲੀ ਕੌਂਸਲਰ ਸ. ਅਮਰਜੀਤ ਸਿੰਘ ਭਾਟੀਆ ਦੀ ਨਿਰਮਾਣ ਅਧੀਨ ਦੁਕਾਨ ਢਾਹਣ ਲਈ ਕੀਤੀ ਗਈ ਰੰਜ਼ਸ਼ ਵਾਲੀ ਇੱਕ-ਤਰਫ਼ਾ ਕਾਰਵਾਈ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ। ਨਗਰ ਨਿਗਮ ਵਲੋਂ ਕੀਤੀ ਗਈ ਕਾਰਵਾਈ ਤੋਂ ਪਹਿਲਾਂ ਕੋਈ ਨੋਟਿਸ ਨਹੀਂ ਜਾਰੀ ਕੀਤਾ ਗਿਆ ਅਤੇ ਕਾਰਵਾਈ ਉਪਰੰਤ ਸ੍ਰੀ ਬਖ਼ਸ਼ੀ ਰਾਮ ਅਰੋੜਾ (ਮੇਅਰ), ਸ੍ਰੀ ਪ੍ਰਦੀਪ ਸਭਰਵਾਲ (ਕਮਿਸ਼ਨਰ) ਅਤੇ ਸ੍ਰੀ ਹੇਮੰਤ ਬਤਰਾ (ਐਸ. ਟੀ.ਪੀ.) ਵਲੋਂ ਅਜਿਹੀ ਕਿਸੇ ਕਾਰਵਾਈ ਬਾਰੇ ਜਾਣਕਾਰੀ ਹੋਣ ਤੋਂ ਸਪੱਸ਼ਟ ਇਨਕਾਰ ਕੀਤਾ ਗਿਆ। ਅਕਾਲੀ ਕੌਂਸਲਰਾਂ ਦਾ ਨਗਰ ਨਿਗਮ ਦੇ ਮੇਅਰ, ਕਮਿਸ਼ਨਰ ਅਤੇ ਐਸ. ਟੀ. ਪੀ. ਨੂੰ ਸਵਾਲ ਸੀ ਕਿ ਫ਼ਿਰ ਨਗਰ ਨਿਗਮ ਵਲੋਂ ਕੀਤੀ ਗਈ ਉਕਤ ਕਾਰਵਾਈ ਕਿਸ ਦੇ ਆਦੇਸ਼ ਤੇ ਕੀਤੀ ਗਈ? ਦੋਸ਼ੀ ਅਧਿਕਾਰੀਆਂ ਉਪਰ ਹੁਣ ਤੱਕ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ? ਕੀ ਨਗਰ ਨਿਗਮ ਦੇ ਅਧਿਕਾਰੀ ਹਾਊਸ ਨੂੰ ਜਵਾਬ ਦੇਹ ਨਹੀਂ ਹਨ?
ਇਸ ਮੌਕੇ ਇੱਕ ਅਖਬਾਰ ਵਿੱਚ ਵਾਰਡ ਨੰ: 25 ਦੇ ਭਾਜਪਾ ਕੌਂਸਲਰ ਵਲੋਂ ਦਿਤੇ ਗਏ ਇਹ ਬਿਆਨ ਕਿ, “ਇਲਾਕੇ ਵਿੱਚ ਕਿਸੇ ਵੀ ਬਾਹਰਲੇ ਨੂੰ ਨਿਰਮਾਣ ਨਹੀਂ ਕਰਨ ਦਿੱਤਾ ਜਾਵੇਗਾ” ਦੇ ਸੰਬੰਧ ਵਿੱਚ ਸੀਨੀਅਰ ਡਿਪਟੀ ਮੇਅਰ ਸ. ਅਵਤਾਰ ਸਿੰਘ ਟਰੱਕਾਂ ਵਾਲੇ ਨੇ ਕਿਹਾ ਕਿ ਅੱਜ ਤੱਕ ਤਾਂ ਇਹ ਹੀ ਪਤਾ ਸੀ ਕਿ ਹਿਮਾਚਲ ਅਤੇ ਜੰਮੂ-ਕਸ਼ਮੀਰ ਵਿੱਚ ਸੂਬੇ ਤੋਂ ਬਾਹਰਲੇ ਬੰਦਿਆਂ ਨੂੰ ਜਗ੍ਹਾ ਖਰੀਦਣ ਦੇ ਅਧਿਕਾਰ ਨਹੀਂ ਸਨ, ਪਰ ਅੱਜ ਪਤਾ ਲਗਾ ਹੈ ਕਿ ਅੰਮ੍ਰਿਤਸਰ ਸ਼ਹਿਰ ਵਿੱਚ ਕਿਸੇ ਵੀ ਹੋਰ ਵਾਰਡ ਵਿੱਚ ਰਹਿਣ ਵਾਲੇ ਨੂੰ ਵਾਰਡ ਨੰ: 25 ਵਿੱਚ ਨਿਰਮਾਣ ਕਰਨ ਦੇ ਅਧਿਕਾਰ ਨਹੀਂ ਹਨ।ਉਨ੍ਹਾਂ ਕਿਹਾ ਕਿ ਉਕਤ ਭਾਜਪਾ ਕੌਂਸਲਰ ਮਿਹਨਤ ਕਰ ਕੇ ਵਾਰਡ ਨੰ: 25 ਤੋਂ ਬਾਹਰ ਰਹਿਣ ਵਾਲੇ ਕਿਸੇ ਬੰਦੇ ਲਈ ਆਪਣੀ ਵਾਰਡ ਵਿੱਚ ਜ਼ਮੀਨ ਖਰੀਦਣ ਉਪਰ ਵੀ ਪਾਬੰਦੀ ਲਗਵਾਉਣ। ਸਰਕਾਰ ਨੇ ਸਾਲਾਂ ਪਹਿਲਾਂ ਕਾਨੂੰਨੀ ਤਰੀਕੇ ਨਾਲ ਉਕਤ ਕੌਂਸਲਰ ਦੇ ਪਿਤਾ ਦੇ ਨਾਮ ਉਪਰ ਜਗ੍ਹਾ ਦੀ ਰਜਿਸਟਰੀ ਕੀਤੀ, ਸੜਕ ਬਨਾਉਣ ਲਈ ਵਿੱਚੋਂ ਲਈ ਗਈ ਜਗ੍ਹਾ ਦਾ ਮੁਆਵਜਾ ਦਿੱਤਾ ਅਤੇ ਹੁਣ ਵਾਰਡ ਨੰਬਰ 25 ਦੇ ਕੌਂਸਲਰ ਜਰਨੈਲ ਸਿੰਘ ਢੋਟ ਕਹਿ ਰਹੇ ਹਨ ਕਿ ਬਾਹਰ ਵਾਲੇ ਕਿਸੇ ਨੂੰ ਵੀ ਨਿਰਮਾਣ ਨਹੀਂ ਕਰਨ ਦਿੱਤਾ ਜਾਵੇਗਾ? ਉਹ ਕੋਣ ਹੁੰਦਾ ਹੈ ਅਜਿਹੇ ਨਿਰਣੇ ਦੇਣ ਵਾਲਾ? ਸ. ਅਵਤਾਰ ਸਿੰਘ ਨੇ ਕਿਹਾ ਕਿ ਅਗਰ ਹਾਈਕੋਰਟ ਦੇ ਨਿਰਦੇਸ਼ਾਂ ਅਨੁਸਾਰ ਅਕਾਲੀ ਕੌਂਸਲਰ ਦੇ ਇਸ ਨਿਰਮਾਣ ਨੂੰ ਢਾਹਿਆ ਗਿਆ ਹੈ ਤਾਂ ਨਾਲ ਕੰਧ ਲਗਦੀ ਦੋ ਮੰਜ਼ਲਾ ਬਿਲਡਿੰਗ ਅਤੇ ਇਸੇ ਤਰਜ਼ ਉਪਰ ਆਸ ਪਾਸ ਬਣ ਰਹੀਆਂ ਦਰਜਨਾਂ ਬਿਲਡਿੰਗਾਂ ਜਾਇਜ਼ ਕਿਵੇਂ ਹਨ? ਲ਼ੱਖਾਂ ਰੁਪਏ ਲੈ ਕੇ ਕਰਵਾਇਆ ਜਾ ਰਿਹਾ ਨਜਾਇਜ਼ ਨਿਰਮਾਣ ਸਹੀ ਅਤੇ ਅਕਾਲੀ ਕੌਂਸਲਰ ਵਲੋਂ ਪੈਸੇ ਨਾ ਮਿਲਣ ਤੇ ਉਸ ਲਈ ਹਾਈਕੋਰਟ ਦਾ ਫ਼ੁਰਮਾਨ? ਉਨ੍ਹਾਂ ਕਿਹਾ ਕਿ ਸਥਾਨਕ ਸਰਕਾਰਾਂ ਮੰਤਰੀ ਦੀ ਛਤਰ ਛਾਇਆ ਹੇਠ ਭਾਜਪਾ ਕੌਸਲਰਾਂ ਅਤੇ ਨਗਰ ਨਿਗਮ ਅਧਿਕਾਰੀਆਂ ਵਲੋਂ ਅਕਾਲੀ ਦਲ ਵਿਰੁੱਧ ਫ਼ੈਲਾਈ ਜਾ ਰਹੀ ਇਹ ਨਫ਼ਰਤ ਬਿਲਕੁੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ ਇਸ ਰਵਈਏ ਉਪਰ ਜ਼ਿਲਾ ਅਕਾਲੀ ਜਥਾ ਨੂੰ ਸਖਤ ਇਤਰਾਜ ਹੈ ਅਤੇ ਉਹ ਆਪਣੇ ਸਨਮਾਨ ਲਈ ਹਰ ਸੰਭਵ ਯਤਨ ਕਰਨਗੇ। ਉਨ੍ਹਾਂ ਕਿਹਾ ਕਿ ਅਗਰ ਤਿੰਨ ਦਿਨਾਂ ਦੇ ਅੰਦਰ ਅੰਦਰ ਵਧੀਕੀ ਕਰਨ ਵਾਲੇ ਅਫ਼ਸਰਾਂ ਖਿਲਾਫ਼ ਤਸੱਲੀ-ਬਖ਼ਸ਼ ਕਾਰਵਾਈ ਅਤੇ ਹਾਈਕੋਰਟ ਦੇ ਜੋ ਆਦੇਸ਼ ਅਕਾਲੀ ਕੌਂਸਲਰ ਦੀ ਦੁਕਾਨ ਉਪਰ ਲਾਗੂ ਹੁੰਦੇ ਸਨ ਤਹਿਤ ਬਾਕੀ ਬਿਲਡਿੰਗਾਂ ਉਪਰ ਕਾਰਵਾਈ ਨਾ ਹੋਈ ਤਾਂ ਅਸੀ ਆਉਣ ਵਾਲੇ ਸਮੇਂ ਵਿਚ ਸੰਘਰਸ਼ ਲਈ ਮਜ਼ਬੂਰ ਹੋਵਾਂਗੇ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਵਾਲੇ, ਸ਼ਮਸ਼ੇਰ ਸਿੰਘ ਸ਼ੇਰਾ, ਬਲਜਿੰਦਰ ਸਿੰਘ ਮੀਰਾਕੋਟ, ਨਿਰਭੈਅ ਸਿੰਘ ਫੌਜੀ, ਮਨਮੋਹਨ ਸਿੰਘ ਟੀਟੂ, ਪ੍ਰਿਤਪਾਲ ਸਿੰਘ ਲਾਲੀ, ਅਮਰਜੀਤ ਸਿੰਘ ਭਾਟੀਆ, ਗੁਰਪ੍ਰੀਤ ਸਿੰਘ ਮਿੰਟੂ, ਦਿਲਬਾਗ ਸਿੰਘ, ਓਮ ਪ੍ਰਕਾਸ਼ ਗੱਬਰ, ਅਮਰਬੀਰ ਸਿੰਘ ਢੋਟ, ਦਲਬੀਰ ਸਿੰਘ ਮੰਮਣਕੇ, ਅਮਰੀਕ ਸਿੰਘ ਲਾਲੀ, ਭੁਪਿੰਦਰ ਸਿਘੰ ਰਾਹੀਂ, ਮੁਖਤਿਆਰ ਸਿੰਘ ਖਾਲਸਾ, ਰਾਜ ਕੁਮਾਰ, ਅਜੀਤ ਲਾਲ, ਰਛਪਾਲ ਸਿੰਘ ਬੱਬੂ, ਅੰਮੂ ਗੁੰਮਟਾਲਾ (ਸਾਰੇ ਕੌਸਲਰ), ਕੁਲਜੀਤ ਸਿੰਘ ਬ੍ਰਦਰਜ਼, ਡਾ. ਹਰਵਿੰਦਰ ਸਿੰਘ ਸੰਧੂ, ਮਨਜੀਤ ਸਿੰਘ ਮੰਜਲ, ਗੁਰਮੇਜ ਸਿੰਘ ਹਰੀਪੁਰਾ, ਮਲਕੀਤ ਸਿੰਘ ਵੱਲਾ, ਸ਼ੈਲਾ ਵਾਲੀਆ, ਕਸ਼ਮੀਰ ਸਿੰਘ ਸੋਹਲ, ਬਖਸ਼ੀਸ਼ ਸਿੰਘ ਸੰਘਾ (ਸਾਰੇ ਸਰਕਲ ਪ੍ਰਧਾਨ) ਆਦਿ ਹਾਜਰ ਸਨ।

Check Also

ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ `ਚ ਅਰਮਾਨ ਕਾਂਗੜਾ ਨੇ ਜਿੱਤਿਆ ਸੋਨ ਤਗਮਾ

ਸੰਗਰੂਰ, 29 ਅਪ੍ਰੈਲ (ਜਗਸੀਰ ਲੌਂਗੋਵਾਲ) – ਪਾਣੀਪਤ ਵਿਖੇ ਹੋਈ ਨੈਸ਼ਨਲ ਸਪੋਰਟਸ ਚੈਂਪੀਅਨਸ਼ਿਪ 2024 ਦੌਰਾਨ ਅੰਡਰ-19 …

Leave a Reply