Wednesday, November 25, 2026

Daily Archives: April 16, 2015

ਪੰਜਾਬ ਸਰਕਾਰ ਲੋਕਾਂ ਨੂੰ ਅੱਜ ਤੱਕ ਵਧੀਆ ਸੜਕਾਂ ਨਹੀਂ ਦੇ ਸਕੀ, ਰੋਜ਼ਗਾਰ ਤਾਂ ਦੂਰ ਦੀ ਗੱਲ ਪ੍ਰਿੰ: ਤਰਸਿੱਕਾ

ਖੁਜਾਲਾ, 15 ਅਪ੍ਰੈਲ (ਸਿਕੰਦਰ ਸਿੰਘ ਖਾਲਸਾ) ਪੰਜਾਬ ਸਰਕਾਰ ਵਿਕਾਸ ਦੀਆਂ ਗੱਪਾਂ ਮਾਰਦੀ ਨਹੀਂ ਥੱਕਦੀ, ਪਰ ਜਮੀਨੀ ਹਕੀਕਤ ਇਹ ਹੈ ਕਿ ਅੱਜ ਤੱਕ ਪੰਜਾਬ ਦੇ ਬਹੁਤ ਸਾਰੇ ਲੋਕਾਂ ਨੂੰ ਅਜ਼ਾਦੀ ਬਾਅਦ ਚੰਗੀਆਂ ਸੜਕਾਂ ਨਹੀਂ ਮਿਲੀਆਂ। ਜਿੰਨਾਂ ਦੀ ਮੂੰਹ ਬੋਲਦੀ ਤਸਵੀਰ ਪੰਜਾਬ ਦੇ ਹਰ ਖੇਤਰ ਦੀਆਂ ਲਿੰਕ ਸੜਕਾਂ ਆਪ ਦੱਸਦੀਆਂ ਨਜ਼ਰ ਆਉਂਦੀਆਂ ਹਨ। ਪੰਜਾਬ ਦੇ ਇਕ ਦੋ ਹਲਕੇ ਛੱਡ ਕੇ ਬਾਕੀ ਸਭ …

Read More »

ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਏਸ਼ੀਅਨ ਖੇਡ ਜੇਤੂ ਖੁਸ਼ਬੀਰ ਨੂੰ ਦਿੱਤੀ 5 ਲੱਖ ਦੀ ਰਾਸ਼ੀ

ਸ: ਛੀਨਾ ਤੇ ਪ੍ਰਿੰ: ਮਾਹਲ ਨੇ ਖੁਸ਼ਬੀਰ ਕੌਰ ਨੂੰ ਦੱਸਿਆ ਕਾਲਜ ਦਾ ਮਾਣ ਅੰਮ੍ਰਿਤਸਰ, 15 ਅਪ੍ਰੈਲ (ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਅੱਜ ਖ਼ਾਲਸਾ ਕਾਲਜ ਫ਼ਾਰ ਵੂਮੈਨ ਦੀ ਵਿਦਿਆਰਥਣ ਅਤੇ ਏਸ਼ੀਅਨ ਖੇਡਾਂ ਵਿੱਚ ਪੈਦਲ ਚਾਲ ਵਿੱਚ ਸੋਨ ਤਮਗਾ ਜੇਤੂ ਖ਼ੁਸ਼ਬੀਰ ਕੌਰ ਨੂੰ ਅੱਜ 5 ਲੱਖ ਦੀ ਰਕਮ ਦਾ ਚੈੱਕ ਉਸਦੇ ਪਰਿਵਾਰ ਦੇ ਅਕਾਊਂਟ ਵਿੱਚ ਜਮ੍ਹਾ ਕਰਵਾ ਦਿੱਤਾ। ਇਹ …

Read More »

ਵਿਧਾਇਕ ਵਿਰਸਾ ਸਿੰਘ ਵਲਟੋਹਾ ਵਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਤੋਂ ਲੋਕ ਖੁਸ਼ ਸਰਪੰਚ ਮੇਜ਼ਰ ਸਿੰਘ

ਅੱਡਾ ਅਲਗੋਂ ਕੋਠੀ, 15 ਅਪ੍ਰੈਲ (ਹਰਦਿਆਲ ਸਿੰਘ ਭੈਣੀ) ਖੇਮਕਰਨ ਹਲਕੇ ਦੇ ਵਿਧਾਇਕ ਵਿਰਸਾ ਸਿੰਘ ਵਲਟੋਹਾ ਦੀ ਰਹਿਨੁਮਾਈ ਹੇਠ ਖੇਮਕਰਨ ਹਲਕੇ ਦੇ ਵਿਕਾਸ ਲਈ ਜੋ ਉਪਰਾਲੇ ਕੀਤੇ ਜਾ ਰਹੇ ਹਨ, ਉਹ ਸ਼ਲਾਘਾਯੋਗ ਹਨ ਤੇ ਹਲਕੇ ‘ਚ ਅਕਾਲੀ ਦਲ ਦਾ ਗ੍ਰਾਟ ਦਿਨੋ-ਦਿਨ ਵੱਧ ਰਿਹਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਰਪੰਚ ਮੇਜ਼ਰ ਸਿੰਘ ਅਲਗੋਂ ਕਲਾਂ ਨੇ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ।ਉਹਨਾਂ ਕਿਹਾ ਕਿ ਹਲਕਾ …

Read More »

ਪੰਜਾਬ ਸਰਕਾਰ ਵਲੋਂ ‘ਫਿਲਮ ਨਾਨਕ ਸ਼ਾਹ ਫਕੀਰ’ ਦੇੇ ਪੰਜਾਬ ਵਿੱਚ ਪ੍ਰਦਰਸ਼ਨ ‘ਤੇ 2 ਮਹੀਨੇ ਲਈ ਰੋਕ

ਚੰਡੀਗੜ੍ਹ, 15 ਅਪ੍ਰੈਲ (ਪੰਜਾਬ ਪੋਸਟ ਬਿਊਰੋ) -ਪੰਜਾਬ ਸਰਕਾਰ ਵਲੋਂ ਵਿਵਾਦਿਤ ਹਿੰਦੀ ਫਿਲਮ ‘ਨਾਨਕ ਸ਼ਾਹ ਫਕੀਰ’ ਦੇ ਪ੍ਰਦਰਸ਼ਨ ‘ਤੇ ਪੰਜਾਬ ਵਿੱਚ ਦੋ ਮਹੀਨਿਆਂ ਲਈ ਰੋਕ ਲਾ ਦਿੱਤੀ ਹੈ।ਪੰਜਾਬ ਸਰਕਾਰ ਵਲੋਂ ਜਾਰੀ ਰਲੀਜ਼ ਅਨੁਸਾਰ ਫਿਲਮ ਦੇ ਪੰਜਾਬ ਵਿੱਚ ਸਿੱਖ ਸੰਸਥਾਵਾਂ ਤੇ ਜਥੇਬੰਦੀਆਂ ਵਲੋਂ ਹੋ ਰਹੇ ਵਿਰੋਧ ਨੂੰ ਦੇਖਦਿਆਂ ਪੰਜਾਬ ਦੇ ਸਿਨੇਮਾ ਹਾਲਾਂ ਵਿੱਚ ਇਸ ਨੂੰ ਦਿਖਾਉਣ ‘ਤੇ ਰੋਕ ਲਾਈ ਗਈ ਹੈ ਅਤੇ …

Read More »

ਕਰੀਬ ਇਕ ਦਰਜ਼ਨ ਮਜ਼ਦੂਰ ਯੂਨੀਅਨਾਂ ਨੇ ਪੰਜਾਬ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ

ਫਾਜ਼ਿਲਕਾ, 15 ਅਪ੍ਰੈਲ (ਵਿਨੀਤ ਅਰੋੜਾ) – ਸਮੂਹ ਪੱਲੇਦਾਰ ਸੰਘਰਸ਼ ਕਮੇਟੀ ਦੇ ਬੈਨਰ ਹੇਠ ਵੱਖ-ਵੱਖ ਮਜ਼ਦੂਰ ਯੂਨੀਅਨਾਂ ਨੇ ਮੀਟਿੰਗ ਕਰ ਕੇ ਆਪਣੀਆਂ ਮੰਗਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਮੀਟਿੰਗ ਵਿਚ ਇੰਡੀਆਂ ਫੂਡ ਐਂਡ ਅਲਾਈਡ ਵਰਕਰ ਯੂਨੀਅਨ, ਪੰਜਾਬ ਪੱਲੇਦਾਰ ਯੂਨੀਅਨ ਏਟਕ, ਪੱਲੇਦਾਰ ਮਜਦੂਰ ਯੂਨੀਅਨ, ਗੱਲਾ ਮਜ਼ਦੂਰ ਯੂਨੀਅਨ, ਐਫਸੀਆਈ ਅਤੇ ਪੰਜਾਬ ਫੂਡ ਏਜੰਸੀ, ਪੱਲੇਦਾਰ ਆਜਾਦ ਯੂਨੀਅਨ, ਆਲ …

Read More »

ਐਨ.ਆਰ.ਐਚ.ਐਮ ਕਰਮਚਾਰੀਆਂ ਕੱਢੀ ਕਾਲੀ ਜਾਗੋ, ਸੰਘਰਸ਼ ਜਾਰੀ ਰੱਖਣ ਦਾ ਅਹਿਦ

ਫਾਜ਼ਿਲਕਾ, 15 ਅਪ੍ਰੈਲ (ਵਿਨੀਤ ਅਰੋੜਾ) – ਪੰਜਾਬ ਦੇ ਸਿਹਤ ਵਿਭਾਗ ਵਿਚ ਕੰਮ ਕਰਦੇ ਸਮੂਹ ਐਨਆਰਐਚਐਮ ਕ੍ਰਮਚਾਰੀਆਂ ਵੱਲੋਂ ਸ਼ੁਰੂ ਕੀਤੀ ਗਈ ਅਣਮਿੱਥੇ ਸਮੇਂ ਦੀ ਹੜਤਾਲ ਬੁੱਧਵਾਰ ਵੀ ਜਾਰੀ ਰਹੀ ਅਤੇ ਕ੍ਰਮਚਾਰੀਆਂ ਵੱਲੋਂ ਸ਼ਹਿਰ ਦੇ ਬਜ਼ਾਰਾਂ ਵਿਚ ਕਾਲੀ ਜਾਗੋ ਕੱਢੀ ਗਈ। ਇਸ ਮੌਕੇ ਕ੍ਰਮਚਾਰੀਆਂ ਵੱਲੋਂ ਸਿਹਤ ਵਿਭਾਗ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ।              ਜਿਕਰਯੋਗ ਹੈ ਕਿ ਪਿਛਲੇ …

Read More »

ਵੋਟਰਾਂ ਦੇ ਆਧਾਰ ਕਾਰਡ ਬਣਾਉਣ ਲਈ ਸ਼ਨੀਵਾਰ ਤੇ ਐਤਵਾਰ ਵੀ ਖੁਲਣਗੇ ਆਧਾਰ ਕਾਰਡ ਸੈਂਟਰ

ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਲਈ ਚਲਾਈ ਜਾ ਰਹੀ ਹੈ ਵਿਸ਼ੇਸ਼ ਮੁਹਿੰਮ- ਜਿਲ੍ਹਾ ਚੋਣ ਅਫਸਰ ਫਾਜ਼ਿਲਕਾ, 15 ਅਪ੍ਰੈਲ (ਵਿਨੀਤ ਅਰੋੜਾ) – ਭਾਰਤ ਦੇ ਚੋਣ ਕਮਿਸ਼ਨ ਵੱਲੋ ਵੋਟਰ ਸੂਚੀ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਲਈ ਰਾਸ਼ਟਰੀ ਵੋਟਰ ਸੂਚੀ ਸ਼ੁਧਤਾ ਅਤੇ ਪ੍ਰਮਾਣਿਕਤਾ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ -ਕਮ- ਜਿਲ੍ਹਾ ਚੋਣ ਅਫਸਰ ਸ. …

Read More »

ਡੀ.ਏ.ਵੀ. ਪਬਲਿਕ ਨੇ ਸੌ ਫੀਸਦੀ ਯਾਦਸ਼ਕਤੀ ਲਈ ਵਰਕਸ਼ਾਪ

ਅੰਮ੍ਰਿਤਸਰ, 15 ਅਪ੍ਰੈਲ (ਜਗਦੀਪ ਸਿੰਘ ਸੱਗੂ) – ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਦੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਲਈ ਇਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਜਿਸਦਾ ਮੁੱਖ ਉਦੇਸ਼ ਸੌ ਪ੍ਰਤੀਸ਼ਤ ਯਾਦਸ਼ਕਤੀ ਨੂੰ ਪ੍ਰਾਪਤ ਕਰਨਾ ਸੀ।ਇਸ ਵਰਕਸ਼ਾਪ ਦੇ ਦੌਰਾਨ ਇਹ ਸਪਸ਼ਟ ਕੀਤਾ ਗਿਆ ਕਿ ਕਿਵੇਂ ਅਚੇਤ ਅਵਸਥਾ ਵਿਚ ਸਾਡਾ ਦਿਮਾਗ ਕੰਮ ਕਰਦਾ ਹੈ ਅਤੇ ਜੀਵਨ ਦੇ ਉਦੇਸ਼ ਦੀ ਪ੍ਰਾਪਤੀ ਲਈ ਕਿਵੇਂ ਇਸ …

Read More »

ਖੋਖਰ ਤੇ ਗਿਰਧਾਰੀ ਲਾਲ ਨੂੰ ਨਹੀਂ ਦਿੱਤੀ ਹਾਈ ਕੋਰਟ ਨੇ ਰਾਹਤ

ਨਵੀਂ ਦਿੱਲੀ, 15 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) – 1984 ਸਿੱਖ ਕਤਲੇਆਮ ਦੇ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਸਜੱਣ ਕੁਮਾਰ ਦੇ ਨਜ਼ਦੀਕੀ ਬਲਵਾਨ ਖੋਖਰ ਅਤੇ ਗਿਰਧਾਰੀ ਲਾਲ ਨੂੰ ਅੱਜ ਦਿੱਲੀ ਹਾਈ ਕੋਰਟ ਨੇ ਸਜ਼ਾ ਨੂੰ ਮੁਲਤਵੀ ਕਰਕੇ ਜ਼ਮਾਨਤ ਦੇਣ ਦੇ ਮਸਲੇ ਤੇ ਦੋਸ਼ੀਆਂ ਨੂੰ ਫਿਲਹਾਲ ਕੋਈ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ …

Read More »

DAV Public School Std. V observes Sports Meet held

Amritsar, Apr. 15 (Punjab Post Bureau) – The students of Std V of DAV Public School, Lawrence Road, observed their Sports Day today in the school premises. The event began with the hoisting of the school flag by the Chief Guest, Dr. Neera Sharma, Principal DAV Public School. This was followed by March Past by students and release of colourful …

Read More »