Wednesday, November 25, 2026

Monthly Archives: April 2015

ਘੁਮਾਣ ਵਿਖੇ ਡਿਗਰੀ ਕਾਲਜ ਬਣਨ ਨਾਲ ਇਲਾਕੇ ‘ਚ ਹੋਵੇਗਾ ਉਚੇਰੀ ਸਿੱਖਿਆ ਦਾ ਪਸਾਰਾ

ਪੰਜਾਬ ਸਰਕਾਰ ਸ੍ਰੀ ਨਾਮਦੇਵ ਨਗਰ ਘੁਮਾਣ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ – ਧੁੱਗਾ ਬਟਾਲਾ, 10 ਅਪ੍ਰੈਲ (ਨਰਿੰਦਰ ਬਰਨਾਲ) – ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਭਗਤ ਨਾਮਦੇਵ ਜੀ ਦੀ ਵਰਸੋਈ ਧਰਤੀ ਘੁਮਾਣ ਦਾ ਸਰਬਪੱਖੀ ਵਿਕਾਸ ਕਰਨ ਦੇ ਨਾਲ ਇਲਾਕੇ ‘ਚ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਵੀ ਯਤਨ ਅਰੰਭ ਕਰ ਦਿੱਤੇ ਗਏ ਹਨ। ਹਾਲ ਹੀ ਵਿੱਚ ਹੋਏ ਮਰਾਠੀ ਸੰਮੇਲਨ ਦੌਰਾਨ ਮੁੱਖ ਮੰਤਰੀ …

Read More »

ਨਵੇ ਚੌਂਕੀ ਇੰਚਾਰਜ ਰਈਆ ਨੇ ਅਹੁਦਾ ਸੰਭਾਲਿਆ

ਰਈਆ, 9 ਅਪ੍ਰੈਲ (ਬਲਵਿੰਦਰ ਸਿੰਘ ਸੰਧੂ) – ਸਬ ਡਵੀਜਨ ਬਾਬਾ ਬਕਾਲਾ ਦੇ ਕਸਬਾ ਰਈਆ ਚੌਕੀ ਇੰਚਾਰਜ ਪ੍ਰਸ਼ੋਤਮ ਸਿੰਘ ਨੇ ਕਾਰਜਭਾਰ ਸੰਭਾਲ ਲਿਆ ਹੈ।ਅਹੁੱਦਾ ਸੰਭਾਲਣ ਮੌਕੇ ਸਾਡੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਰਈਆ ਵਿੱਚ ਗੁੰਡਾਗਰਦੀ ਅਤੇ ਮਾੜੇ ਅਨਸਰਾਂ ਨੂੰ ਸਿਰ ਨਹੀ ਚੁੱਕਣ ਦਿੱਤਾ ਜਾਵੇਗਾ ਅਤੇ ਨਾ ਹੀ ਕਿਸੇ ਨੂੰ ਕੰਮਕਾਜ ਵਿੱਚ ਕੁਤਾਹੀ ਵਰਤਨ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਲੋਕਾਂ …

Read More »

ਮਾਨਯੋਗ ਅਦਾਲਤ ਵੱਲੋਂ ਐਲਾਨਿਆ ਭਗੌੜਾ ਸਕੱਤਰ ਸਿੰਘ ਕਾਬੂ

ਪਠਾਨਕੋਟ, 9 ਅਪਰੈਲ (ਪੱਤਰ ਪ੍ਰੇਰਕ) – ਸ਼੍ਰੀ ਰਾਕੇਸ ਕੌਸ਼ਲ ਐਸ.ਐਸ.ਪੀ ਦੇ ਦਿਸ਼ਾ ਨਿਰਦੇਸ਼ਾਂ ‘ਤੇ ਭਗੌੜਿਆਂ ਨੂੰ ਫੜ੍ਹਨ ਸਬੰਧੀ ਚਲਾਈ ਮੁਹਿੰਮ ਦੇ ਤਹਿਤ ਸਬ ਇੰਸਪੈਕਟਰ ਲਖਵਿੰਦਰ ਸਿੰਘ ਇੰਚਾਰਜ ਪੀ.ਓ ਸਟਾਫ ਦੀ ਅਗਵਾਈ ਹੇਠ ਹੈਡ ਕਾਂਸਟੇਬਲ ਸੁਰਿੰਦਰ ਮੋਹਨ ਅਤੇ ਬੀਰਬਲ ਨੂੰ ਮਾਨਯੋਗ ਅਦਾਲਤ ਵੱਲੋਂ ਐਲਾਨੇ ਭਗੌੜੇ ਸਕੱਤਰ ਸਿੰਘ ਪੁੱਤਰ ਦੇਸ਼ਾ ਸਿੰਘ ਕੌਮ ਜੱਟ ਵਾਸੀ ਪਿੰਡ ਕਿਆਸਪੁਰਾ ਥਾਣਾ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਨੂੰ ਕਾਬੂ …

Read More »

ਪਿੰਡਾਂ ਦੇ ਸਰਵਪੱਖੀ ਵਿਕਾਸ ਤੇ ਮੁੱਢਲੀਆਂ ਸਹੂਲਤਾਂ 2015-16 ਦੌਰਾਨ 600 ਕਰੋੜ ਦੀ ਯੋਜਨਾ ਉਲੀਕੀ

ਪਠਾਨਕੋਟ, 9 ਅਪਰੈਲ (ਪੱਤਰ ਪ੍ਰੇਰਕ) – ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਸਰਵਪੱਖੀ ਵਿਕਾਸ ਅਤੇ ਮੁੱਢਲੀਆਂ ਬੁਨਿਆਦੀ ਸੁਵਿਧਾਵਾਂ ਮੁਹਈਆ ਕਰਨ ਲਈ ਸਾਲ 2015-16 ਦੌਰਾਨ 600 ਕਰੋੜ ਰੁਪਏ ਖਰਚ ਕਰਨ ਦੀ ਯੋਜਨਾ ਉਲੀਕੀ ਗਈ ਹੈ।ਇਹ ਪ੍ਰਗਟਾਵਾ ਸ਼੍ਰੀ ਦਿਨੇਸ਼ ਸਿੰਘ ਬੱਬੂ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਪਿੰਡ ਮਨਵਾਲ(ਪਠਾਨਕੋਟ) ਵਿਖੇ 2 ਕਰੋੜ 65 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਵੈਟਨਰੀ ਪੋਲੀਕਲੀਨਿਕ …

Read More »

ਕਿਸਾਨਾਂ ਨੂੰ ਸਾਉਣੀ ਦੀਆਂ ਫਸਲਾਂ ਬਾਰੇ ਜਾਣਕਾਰੀ ਦੇਣ ਲਈ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ

ਪਠਾਨਕੋਟ, 9 ਅਪਰੈਲ (ਪੱਤਰ ਪ੍ਰੇਰਕ) – ਖੇਤੀਬਾੜੀ ਵਿਭਾਗ ਪੰਜਾਬ ਪਠਾਨਕੋਟ ਵੱਲੋਂ ਆਤਮਾ ਪ੍ਰੋਗਰਾਮ ਤਹਿਤ ਕਿਸਾਨਾਂ ਨੂੰ ਸਾਉਣੀ ਦੀਆਂ ਫਸਲਾਂ ਬਾਰੇ ਨਵੀਨਤਮ ਤਕਨੀਕੀ ਜਾਣਕਾਰੀ ਦੇਣ ਲਈ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਅਤੇ ਆਤਮਾ ਖੇਤੀ ਪ੍ਰਦਰਸ਼ਨੀਆਂ ਪਿੰਡ ਨੌਰੰਗਪੁਰ ਦੀ ਦਾਣਾ ਮੰਡੀ ਵਿਖੇ ਲਗਾਈਆਂ ਗਈਆਂ। ਜਿਸ ਦੀ ਪ੍ਰਧਾਨਗੀ ਸ਼੍ਰੀਮਤੀ ਰੂਪਾਂਜਲੀ ਕਾਰਥਿਕ ਵਧੀਕ ਡਿਪਟੀ ਕਮਿਸ਼ਨਰ ਨੇ ਕੀਤੀ ਤੇ ਇਸ ਕਿਸਾਨ ਸਿਖਲਾਈ ਕੈਂਪ ਦਾ ਉਦਘਾਟਨ …

Read More »

ਵੱਖ-ਵੱਖ ਪੁਲੀਸ ਸਾਂਝ ਕੇਂਦਰਾਂ ‘ਚ ਮਾਰਚ ਮਹੀਨੇ ਵੱਖ-ਵੱਖ ਵਿੱਚ ਆਈਆਂ 2824 ਦਰਖਾਸਤਾਂ

ਪਠਾਨਕੋਟ, 9 ਅਪਰੈਲ (ਪੱਤਰ ਪ੍ਰੇਰਕ) – ਜ਼ਿਲ੍ਹਾ ਪਠਾਨਕੋਟ ਦੇ ਵੱਖ-ਵੱਖ ਪੁਲੀਸ ਸਾਂਝ ਕੇਂਦਰਾਂ ਵਿੱਚ ਮਹੀਨਾ ਮਾਰਚ ਦੌਰਾਨ ਵੱਖ ਵੱਖ ਕੇਸਾਂ ਨਾਲ ਸਬੰਧਤ 2824 ਦਰਖਾਸਤਾਂ ਪ੍ਰਾਪਤ ਹੋਈਆਂ ਸਨ।ਜਿੰਨ੍ਹਾਂ ਵਿਚੋਂ 2318 ਦਰਖਾਸਤਾਂ ਵੱਖ ਵੱਖ ਥਾਣਿਆਂ ਨੂੰ ਭੇਜ ਕੇ ਉਨ੍ਹਾਂ ਦਾ ਨਿਪਟਾਰਾ ਕਰ ਦਿੱਤਾ ਗਿਆ। ਇਹ ਜਾਣਕਾਰੀ ਸ਼੍ਰੀ ਰਾਕੇਸ਼ ਕੌਸ਼ਲ ਐਸ.ਐਸ.ਪੀ. ਪਠਾਨਕੋਟ ਨੇ ਦਿੰਦਿਆ ਦੱਸਿਆ ਕਿ ਇੰਨ੍ਹਾਂ ਦਰਖਾਸਤਾਂ ਵਿੱਚ 808 ਦਰਖਾਸਤਾਂ ਐਫ.ਆਈ.ਆਰ ਅਤੇ …

Read More »

ਟਰੈਫਿਕ ਪੁਲਿਸ ਨੇ ਮੋਟਰ ਸਾਈਕਲ ਵਾਲਿਆਂ ਨੂੰ ਪਾਈਆਂ ਭਾਜੜਾਂ

ਭਿੱਖੀਵਿੰਡ, 4 ਅਪ੍ਰੈਲ (ਲਖਵਿੰਦਰ ਗੋਲਣ, ਕੁਲਵਿੰਦਰ ਕੰਬੋਕੇ) – ਐਸ.ਐਸ.ਪੀ (ਦਿਹਾਤੀ) ਦੀਆਂ ਸਖਤ ਹਦਾਇਤਾਂ ਤੇ ਚੱਲਦਿਆਂ ਭਿੱਖੀਵਿੰਡ ਮੇਨ ਚੌਂਕ ਵਿੱਚ ਟ੍ਰੈਫਿਕ ਪੁਲਿਸ ਵੱਲੋਂ ਨਾਕਾ ਲਾਇਆ ਗਿਆ ਅਤੇ ਮੋਟਰ ਸਾਈਕਲ ਤੇ ਹੋਰ ਵਹੀਕਲਾਂ ਦੀ ਸਬ-ਇੰਸਪੈਕਟਰ ਜੋਗਿੰਦਰ ਸਿੰਘ ਵਲੋਂ ਚੈਕਿੰਗ ਕੀਤੀ ਗਈ। ਸਬ-ਇੰਸਪੈਕਟਰ ਨੇ ਦੱਸਿਆ ਕਿ ਹੈਲਮਟ, ਵਾਹਨਾ ਦੀ ਰਜਿਸਟਰੇਸ਼ਨ, ਪ੍ਰਦੂਸ਼ਣ ਅਤੇ ਇਨਸ਼ੋਰੈਂਸ ਦੇ ਕਾਗਜ਼ਾਤ ਨਾ ਦਿਖਾਉਣ ਵਾਲੇ ਵਾਹਣ ਚਾਲਕਾਂ ਦੇ ਮੇਨ ਚੌਂਕ ਵਿੱਚ …

Read More »

ਨਸ਼ੇੜੀ ਨੇ ਇੱਟ ਮਾਰ ਕੇ ਕੀਤੀ ਇਕ ਦੀ ਹੱਤਿਆ-ਥਾਣਾ ਛੇਹਰਟਾ ‘ਚ ਮਾਮਲਾ ਦਰਜ

ਛੇਹਰਟਾ, 9 ਅਪ੍ਰੈਲ (ਨੋਬਲ) – ਸ਼ਰਾਬੀ ਹਾਲਤ ‘ਚ ਗੁਆਂਢੀ ਦੇ ਸਿਰ ‘ਚ ਇੱਟ ਮਾਰ ਕੇ ਉਸ ਨੂੰ ਜਾਨੋ ਮਾਰਨ ਵਾਲੇ ਇਕ ਵਿਅਕਤੀ ਖਿਲਾਫ ਪੁ9ਲਸ ਥਾਣਾ ਛੇਹਰਟਾ ਨੇ ਕਤਲ ਦਾ ਮਾਮਲਾ ਦਰਜ ਕੀਤਾ ਹੈ। ਮ੍ਰਿਤਕ ਦੀ ਪਛਾਣ ਬਲਦੇਵ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਕੁੱਪਤਗੜ ਛੇਹਰਟਾ ਵਜੋਂ ਹੋਈ ਹੈ। ਮ੍ਰਿਤਕ ਦੇ ਭਰਾ ਮੰਗਲ ਸਿੰਘ ਪੁੱਤਰ ਪ੍ਰੀਤਮ ਸਿੰਘ ਨੇ ਪੁਲਸ ਥਾਣਾ ਛੇਹਰਟਾ ਨੂੰ …

Read More »

ਮੰਤਰੀ ਜੋਸ਼ੀ ਨੇ ਅਧਿਕਾਰੀਆਂ ਦੀ ਟੀਮ ਨਾਲ ਕੀਤਾ ਵਾਰਡ ਨੰਬਰ 8 ਦਾ ਦੋਰਾ

ਮੰਤਰੀ ਜੋਸ਼ੀ ਨੇ ਅਧਿਕਾਰੀਆਂ ਨੂੰ ਦਿੱਤੇ ਇਕ ਮਹੀਨੇ ‘ਚ ਵਿਕਾਸ ਕੰਮ ਮੁਕੰਮਲ ਕਰਾਉਣ ਦੇ ਦਿੱਤੇ ਨਿਰਦੇਸ਼ ਅੰਮ੍ਰਿਤਸਰ, 9 ਅਪ੍ਰੈਲ (ਰੋਮਿਤ ਸ਼ਰਮਾ) – ਸਥਾਨਕ ਸਰਕਾਰ ਅਤੇ ਮੈਡਿਕਲ ਸਿੱਖਿਆ ਤੇ ਖੋਜ ਮੰਤਰੀ ਸ਼੍ਰੀ ਅਨਿਲ ਜੋਸ਼ੀ ਨੇ ਅੱਜ ਵਾਰਡ ਨੰ 8 ਦੇ ਕਈ ਇਲਾਕਿਆਂ ਦਾ ਦੋਰਾ ਕੀਤਾ। ਉਹਨਾਂ ਦੇ ਨਾਲ ਨਗਰ ਨਿਗਮ, ਨਗਰ ਸੁਧਾਰ ਟਰੱਸਟ ਅਤੇ ਬਿਜਲੀ ਵਿਭਾਗ ਦੇ ਅਫਸਰ ਮੋਜੂਦ ਰਹੇ।ਸ਼੍ਰੀ ਜੋਸ਼ੀ …

Read More »