Wednesday, November 25, 2026

Monthly Archives: November 2015

ਕਵਿਤਾ ਮੁਕਾਬਲੇ ਵਿੱਚ ਪੂਜਾ ਕੌਰ ਤੇ ਸ਼ੁੱਧ ਤੇ ਸੁੰਦਰ ਲਿਖਾਈ ਵਿੱਚ ਅਮਨ ਕੁਮਾਰ ਅੱਵਲ

ਸ਼ਮਰਾਲਾ, 18 ਨਵੰਬਰ (ਪ.ਪ.)- ਅਧਿਆਪਕ ਚੇਤਨਾ ਮੰਚ ਸਮਰਾਲਾ ਵੱਲੋਂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਮਨਾਏ ਪੰਜਾਬੀ ਸਪਤਾਹ ਦੇ ਤੀਜੇ ਅਤੇ ਆਖਰੀ ਪਆੜ ਦੌਰਾਨ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦਾ ਪ੍ਰਾਇਮਰੀ ਪੱਧਰ ਦਾ ਕਵਿਤਾ ਉਚਾਰਨ ਅਤੇ ਸ਼ੁੱਧ/ਸੁੰਦਰ ਲਿਖਾਈ ਮੁਕਾਬਲਾ ਸਰਕਾਰੀ ਪ੍ਰਾਇਮਰੀ ਸਕੂਲ ਘੁਲਾਲ ਵਿਖੇ ਮਾਸਟਰ ਸੰਜੀਵ ਕੁਮਾਰ ਕਲਿਆਣ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ। ਸ਼ੁੱਧ ਅਤੇ ਸੁੰਦਰ ਲਿਖਾਈ ਮੁਕਾਬਲੇ ਵਿੱਚ ਇਲਾਕੇ ਦੇ …

Read More »

ਖੇਡ ਸਟੇਡੀਅਮ, ਪ੍ਰਬੰਧਕੀ ਕੰਪਲੈਕਸ, ਸਰਕਾਰੀ ਕਾਲਜ, ਆਡੀਟੋਰੀਅਮ ਤੇ ਸ਼ਾਪਿੰਗ ਕੰਪਲੈਕਸ ਦਾ ਕੰਮ ਜੰਗੀ ਪੱਧਰ ‘ਤੇ ਜਾਰੀ

ਪਠਾਨਕੋਟ, 18 ਨਵੰਬਰ (ਪ.ਪ) – ਪੰਜਾਬ ਸਰਕਾਰ ਵੱਲੋਂ ਜਿਲ੍ਹਾ ਪਠਾਨਕੋਟ ਅੰਦਰ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਜਿਨ੍ਹਾਂ ਵਿੱਚ ਆਧੁਨਿਕ ਖੇਡ ਸਟੇਡੀਅਮ, ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਸਰਕਾਰੀ ਕਾਲਜ, ਆਡੀਟੋਰੀਅਮ ਅਤੇ ਸ਼ਾਪਿੰਗ ਕੰਪਲੈਕਸ ਦੀ ਉਸਾਰੀ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ, ਜੋ ਜਲਦੀ ਹੀ ਮੁਕੰਮਲ ਕਰਕੇ ਲੋਕਾਂ ਨੂੰ ਸਮਰਪਿਤ ਕਰ ਦਿੱਤੇ ਜਾਣਗੇ। ਇਹ ਜਾਣਕਾਰੀ ਸ. ਸੁਖਵਿੰਦਰ ਸਿੰਘ ਡਿਪਟੀ ਕਮਿਸ਼ਨਰ ਨੇ ਸਵੀਮਿੰਗ …

Read More »

ਚਾਰ ਦਿਨ ਪਠਾਨਕੋਟ ਰੇਲਵੇ ਸਟੇਸ਼ਨ ‘ਤੇ ਰਹੇਗੀ ਵਾਤਾਵਰਣ ਸੰਭਾਲ ਸਬੰਧੀ ਵਿਸ਼ੇਸ਼ ਟਰੇਨ – ਡੀ ਸੀ

ਪਠਾਨਕੋਟ, 18 ਨਵੰਬਰ (ਪ.ਪ)- ਭਾਰਤ ਸਰਕਾਰ ਦੇ ਵਿਗਿਆਨ ਤੇ ਉਦਯੋਗਿਕ, ਵਾਤਾਵਰਣ ਜੰਗਲਾਤ ਅਤੇ ਜਲਵਾਯੂ, ਰੇਲ ਮੰਤਰਾਲਿਆ ਵੱਲੋਂ ਵਾਤਾਵਰਣ ਤਬਦੀਲੀ ਵਿਸ਼ੇ ‘ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਸਾਇੰਸ ਐਕਸਪ੍ਰੈਸ ਟਰੇਨ ਪਠਾਨਕੋਟ ਦੇ ਰੇਲਵੇ ਸਟੇਸ਼ਨ ‘ਤੇ 24 ਤੋਂ 27 ਨਵੰਬਰ ਤੱਕ ਚਾਰ ਦਿਨਾਂ ਲਈ ਉਪਲਬੱਧ ਰਹੇਗੀ। ਇਹ ਜਾਣਕਾਰੀ ਸ. ਸੁਖਵਿੰਦਰ ਸਿੰਘ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦਿੰਦਿਆ ਦੱਸਿਆ ਕਿ ਇਸ ਵਿਸ਼ੇਸ਼ ਸਾਇੰਸ …

Read More »

ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਮੋਹਰੀ ਰੋਲ ਅਦਾ ਕਰ ਰਹੀ ਹੈ ਕਾਂਗਰਸ – ਮਜੀਠੀਆ

ਪਿੰਡ ਬਾਬੋਵਾਲ ਦੇੇ ਵਿਕਾਸ ਲਈ ਦਿੱਤੇ 38 ਲੱਖ ਤੇ ਵਿਕਾਸ ਕਾਰਜਾਂ ਦੇ ਰੱਖੇ ਨੀਂਹ ਪੱਥਰ ਚਵਿੰਡਾ ਦੇਵੀ, 18 ਨਵੰਬਰ (ਪ.ਪ)- ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਪਾਰਟੀ ‘ਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਮੋਹਰੀ ਰੋਲ ਅਦਾ ਕਰ ਰਹੇ ਹੋਣ ਦਾ ਦੋਸ਼ ਲਾਇਆ ਅਤੇ ਵਿਕਾਸ ਦੇ ਵੈਰੀ, ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਨੁਕਸਾਨ ਪਹੁੰਚਾਉਣ …

Read More »

ਦੁੱਧ ਉਤਪਾਦਨ ਪ੍ਰਤੀ ਜਾਗਰੂਕਤਾ ਕੈਂਪ ਲਗਾਇਆ

ਚੌਂਕ ਮਹਿਤਾ, ਖੁਜ਼ਾਲਾ, 18 ਨਵੰਬਰ (ਜੋਗਿੰਦਰ ਸਿੰਘ ਮਾਨਾ, ਸਿੰਕਦਰ ਸਿੰਘ ਖਾਲਸਾ)- ਮਾਰਕਫੈੱਡ ਮਿਲਕ ਪਲਾਂਟ ਵੇਰਕਾ ਦੇ ਸਥਾਨਕ ਸ਼ੀਤਲ ਦੁੱਧ ਕੇਂਦਰ ਵਿਖੇ ਦੁੱਧ ਦੀ ਸ਼ੁੱਧਤਾ ਤੇ ਮਾਤਰਾ ਨੂੰ ਬੇਹਤਰ ਬਣਾਉਣ ਲਈ ਜਾਗਰੂਕਤਾ ਕੈਂਪ ਲਾਇਆ ਗਿਆ।ਜਿਸ ਵਿੱਚ ਮਹਿਤਾ ਸਰਕਲ ਅਧੀਨ ਆਉਂਦੀਆ ਸਹਿਕਾਰੀ ਸਭਾਵਾਂ ਦੇ ਪ੍ਰਧਾਨ, ਡੇਅਰੀ ਫਾਰਮਾਂ ਦੇ ਮਾਲਕ ਤੇ ਹੋਰ ਦੁੱਧ ਉਤਪਾਦਕ ਸ਼ਾਮਿਲ ਹੋਏ।ਕੈਂਪ ਦੌਰਾਨ ਡਿਪਟੀ ਮੈਨੇਜਰ ਡਾ. ਰੁਪਿੰਦਰ ਕੌਰ ਨੇ …

Read More »

ਟਰੈਕਟਰ ਟਰਾਲੀ ਨਾਲ ਟਕਰਾਉਣ ਤੇ ਦੋ ਦੀ ਮੌਤ

ਪੱਟੀ, 18 ਨਵੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ)- ਬੀਤੀ ਰਾਤ ਪੱਟੀ ਤਰਨਤਾਰਨ ਰੋਡ ਤੇ ਸਥਿਤ ਪਿੰਡ ਸ਼ਹਾਬਪੁਰ ਨੇੜੇ ਤੇਜ ਰਫਤਾਰ ਨਾਲ ਆ ਰਹੀ ਟੇ੍ਰਕਟਰ ਟਰਾਲੀ ਅਤੇ ਮੋਟਰਸਾਈਕਲ ਵਿਚ ਹੋਈ ਭਿਆਨਕ ਟੱਕਰ ਵਿਚ ਮੋਟਰਸਾਈਕਲ ਸਵਾਰ ਦੋਨਾਂ ਵਿਆਕਤੀਆਂ ਦੀ ਮੌਤ ਦਾ ਸਮਾਚਾਰ ਹੈ।ਟੱਕਰ ਮਾਰਨ ਉਪਰੰਤ ਟਰੈਕਟਰ ਚਾਲਕ ਮੋਕੇ ਤੋਂ ਫਰਾਰ ਹੋ ਗਿਆ।ਘਟਨਾ ਸਥਾਨ ਤੇ ਪੁੱਜੀ ਪੁਲਿਸ ਨੇ ਕਾਰਵਾਈ ਆਰੰਭ ਕਰ ਦਿੱਤੀ ਹੈ।ਜਾਣਕਾਰੀ …

Read More »

ਸਥਾਨਕ ਸਰਕਾਰ ਵਿਭਾਗ ਦੀਆਂ ਆਸਾਮੀਆਂ ਲਈ ਟੈਸਟ ਦੇਣ ਵਾਲੇ ਉਮੀਦਵਾਰ ਗੁੰਮਰਾਹ ਨਾ ਹੋਣ

ਅੰਮ੍ਰਿਤਸਰ, 18 ਨਵੰਬਰ (ਗੁਰਪ੍ਰੀਤ ਸਿੰਘ)- ਸਥਾਨਕ ਸਰਕਾਰ ਵਿਭਾਗ ਵੱਲੋਂ ਇਸੇ ਮਹੀਨੇ 7 ਤੇ 8 ਨਵੰਬਰ ਅਤੇ 14 15 ਨਵੰਬਰ ਨੂੰ ਵੱਖ-ਵੱਖ ਆਸਾਮੀਆਂ ਜਿਵੇਂ ਕਿ ਕਾਰਜਕਾਰੀ ਅਫਸਰ, ਜੂਨੀਅਰ ਇੰਜੀਨੀਅਰ, ਲੇਖਾਕਾਰ, ਏ.ਟੀ.ਪੀ. ਆਦਿ-ਆਦਿ ਲਈ ਲਿਖਤੀ ਪ੍ਰੀਖਿਆ ਲਈ ਗਈ ਹੈ।ਇਹ ਲਿਖਤੀ ਪ੍ਰੀਖਿਆ ਆਊਟਸੋਰਸਿੰਗ ਏਜੰਸੀ ਵੱਲੋਂ ਲਈ ਗਈ ਹੈ।ਜਿਸ ਵਿੱਚ ਸਥਾਨਕ ਸਰਕਾਰ ਵਿਭਾਗ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਭੂਮਿਕਾ ਨਹੀਂ ਹੈ। ਇਸ ਟੈਸਟ …

Read More »

ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਵਲੋਂ ਕਿੰਡਰ ਗਾਰਡਨ ਦਾ ਸਾਲਾਨਾ ਸਮਾਰੋਹ ਕਰਵਾਇਆ

ਜੰਡਿਆਲਾ ਗੁਰੂ, 18 ਨਵੰਬਰ (ਹਰਿੰਦਰ ਪਾਲ ਸਿੰਘ)- ਸਥਾਨਕ ਜੰਡਿਆਲਾ ਗੁਰੂ ਦੇ ਪੂਰੇ ਇਲਾਕੇ ਵਿੱਚ ਵਿਦਿਆ ਅਤੇ ਵੱਖ ਵੱਖ ਖੇਡਾਂ ਵਿੱਚ ਮੱਲਾਂ ਮਾਰ ਕੇ ਮੋਹਰੀ ਰਹਿਣ ਵਾਲੇ ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਦੇ ਐਮ ਡੀ ਸ: ਮੰਗਲ ਸਿੰਘ ਕਿਸ਼ਨਪੁਰੀ ਦੀ ਰਹਿਨੁਮਾਈ ਹੇਠ ਕਿੰਡਰ ਗਾਰਡਨ ਬਲਾਕ ਵਲੋ ਸਾਲਾਨਾ ਸਮਾਗਮ ਬੜੀ ਹੀ ਧੂਮ ਧਾਮ ਤੇ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ।ਇਸ ਸਮਾਗਮ ਵਿੱਚ ਮੁਖ …

Read More »

ਤਿੰਨ ਨਵ ਨਿਯੁਕੱਤ ਮੀਤ ਸਕੱਤਰਾਂ ਨੇ ਅਹੁਦਾ ਸੰਭਾਲਿਆ

ਅੰਮ੍ਰਿਤਸਰ, 18 ਨਵੰਬਰ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸ. ਬਲਵਿੰਦਰ ਸਿੰਘ, ਸ. ਕੁਲਵਿੰਦਰ ਸਿੰਘ ‘ਰਮਦਾਸ’ ਤੇ ਸ. ਸਿਮਰਜੀਤ ਸਿੰਘ ਨੇ ਮੀਤ ਸਕੱਤਰ ਵਜੋਂ ਅਹੁੱੱਦਾ ਸੰਭਾਲ ਲਿਆ ਹੈ। ਉਨ੍ਹਾਂ ਨੂੰ ਸ. ਮਨਜੀਤ ਸਿੰਘ ਸਕੱਤਰ, ਹਰਭਜਨ ਸਿੰਘ ਮਨਾਵਾਂ, ਸੁਖਦੇਵ ਸਿੰਘ ਭੂਰਾਕੋਹਨਾ ਤੇ ਬਲਵਿੰਦਰ ਸਿੰਘ ਜੌੜਾਸਿੰਘਾ ਵਧੀਕ ਸਕੱਤਰ, ਸਤਿੰਦਰ ਸਿੰਘ ਨਿਜੀ ਸਹਾਇਕ, ਜਗਜੀਤ ਸਿੰਘ ਮੀਤ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸਰਦਾਰ ਜਸਵੰਤ ਸਿੰਘ ਰਾਏ ਯਾਦਗਾਰੀ ਲੈਕਚਰਸ਼ਿਪ ਐਵਾਰਡ ਦਾ ਆਯੋਜਨ

ਅੰਮ੍ਰਿਤਸਰ, 18 ਨਵੰਬਰ (ਚਰਨਜੀਤ ਸਿੰਘ ਛੀਨਾ, ਸੁਖਬੀਰ ਖੁਰਮਣੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫਾਰਮਾਸਿਊਟੀਕਲ ਸਾਇੰਸਜ਼, ਫੈਕਲਟੀ ਆਫ ਲਾਈਫ ਸਾਇੰਸਜ਼ ਵੱਲੋਂ ਸਰਦਾਰ ਜਸਵੰਤ ਸਿੰਘ ਰਾਏ ਯਾਦਗਾਰੀ ਲੈਕਚਰਸ਼ਿਪ ਐਵਾਰਡ ਦਾ ਆਯੋਜਨ ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਆਡੀਟੋਰੀਅਮ ਵਿਖੇ ਕੀਤਾ ਗਿਆ। ਇਹ ਲੈਕਚਰਸ਼ਿਪ ਐਵਾਰਡ ਸਰਦਾਰ ਜਸਵੰਤ ਸਿੰਘ ਰਾਏ ਯਾਦਗਾਰੀ ਟਰੱਸਟ, ਜਲੰਧਰ ਵੱਲੋਂ ਸਪਾਂਸਰ ਕੀਤਾ ਗਿਆ।  ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਯੂਨੀਵਰਸਿਟੀ ਇੰਸਟੀਚਿਊਟ ਆਫ ਫਾਰਮਾਸਿਊਟੀਕਲ …

Read More »