Sunday, October 6, 2024

ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਵਲੋਂ ਕਿੰਡਰ ਗਾਰਡਨ ਦਾ ਸਾਲਾਨਾ ਸਮਾਰੋਹ ਕਰਵਾਇਆ

PPN1811201513ਜੰਡਿਆਲਾ ਗੁਰੂ, 18 ਨਵੰਬਰ (ਹਰਿੰਦਰ ਪਾਲ ਸਿੰਘ)- ਸਥਾਨਕ ਜੰਡਿਆਲਾ ਗੁਰੂ ਦੇ ਪੂਰੇ ਇਲਾਕੇ ਵਿੱਚ ਵਿਦਿਆ ਅਤੇ ਵੱਖ ਵੱਖ ਖੇਡਾਂ ਵਿੱਚ ਮੱਲਾਂ ਮਾਰ ਕੇ ਮੋਹਰੀ ਰਹਿਣ ਵਾਲੇ ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਦੇ ਐਮ ਡੀ ਸ: ਮੰਗਲ ਸਿੰਘ ਕਿਸ਼ਨਪੁਰੀ ਦੀ ਰਹਿਨੁਮਾਈ ਹੇਠ ਕਿੰਡਰ ਗਾਰਡਨ ਬਲਾਕ ਵਲੋ ਸਾਲਾਨਾ ਸਮਾਗਮ ਬੜੀ ਹੀ ਧੂਮ ਧਾਮ ਤੇ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ।ਇਸ ਸਮਾਗਮ ਵਿੱਚ ਮੁਖ ਮਹਿਮਾਨ ਦੇ ਤੌਰ ਤੇ ਸਾਬਕਾ ਡਿਪਟੀ ਸੀ. ਈ. ਓ ਸ਼ਿੰਦਰ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।ਇਹ ਸਮਾਗਮ ‘ਹੈਵਨ ਆਫ ਅਰਥ’ ਧਰਤੀ ਤੇ ਸਵਰਗ ਵਿਸ਼ੇ ਤੇ ਕਰਾਓੁਦਿਆ ਹੋਇਆ ਪਲੇ ਪੈਨ ਤੋ ਦੂਸਰੀ ਕਲਾਸ ਤੱਕ ਦੇ ਬੱਚਿਆਂ ਨੇ ਆਪਣੀ ਮਸੂਮੀਅਤ ਦੇ ਰੰਗਾ ਨਾਲ ਰੰਗਾਰੰਗ ਪ੍ਰੋਗਾਰਮ ਨਾਲ ਆਏ ਹੋਏ ਮੁੱਖ ਮਹਿਮਾਨ, ਪਤਵੰਤੇ ਸੱਜਨਾਂ ਤੇ ਮਾਪਿਆ ਦਾ ਮਨ ਮੋਹ ਲਿਆ।
ਛੋਟੇ ਛੋਟੇ ਬੱਚਿਆਂ ਨੇ ਭੰਗੜਾ, ਗਿੱਧਾ, ਨਾਚ, ਸਕਿੱਟ ਅਤੇ ਮੋਨੋ ਐਕਟਿੰਗ ਰਾਹੀਂ ਸਭ ਦਾ ਮਨ ਮੋਹ ਲਿਆ । ਭੰਗੜੇ ਤੇ ਗਿੱਧੇ ਨੂੰ ਦੇਖ ਕੇ ਨੇ ਮਾਪਿਆਂ ਨੂੰ ਆਪਣੀਆ ਸੀਟਾਂ ਤੋ ਖੜੇ ਹੋਕੇ ਤਾੜੀਆਂ ਵਜਾਈਆਂ ਅਤੇ ਇੱਕ ਵਿਸ਼ੇਸ਼ ਸਕਿੱਟ ਰਾਹੀ ਧਰਤੀ ਤੇ ਵਾਤਾਵਰਨ ਦੀ ਸਾਂਭ ਸੰਭਾਲ ਕਰਨ ਦਾ ਸਾਰਿਆ ਨੂੰ ਸੁਨੇਹਾ ਦਿਤਾ। ਮੁੱਖ ਮਹਿਮਾਨ ਸ: ਸ਼ਿੰਦਰ ਸਿੰਘ ਨੇ ਛੋਟੇ ਛੋਟੇ ਬੱਚਿਆਂ ਦੀ ਹੌਂਸਲਾ ਅਫਜਾਈ ਕਰਦਿਆ ਉਨਾਂ ਦੀਆ ਆਈਟਮਾ ਤੋ ਬਹੁਤ ਖੁਸ਼ ਹੁੰਦਿਆਂ ਸਾਰਿਆ ਨੂੰ ਸੰਬੋਧਨ ਕਰਦਿਆ ਕਿਹਾ ਕਿ ਬੱਚਿਆਂ ਨੂੰ ਮੁਢਲਾ ਗਿਆਨ ਆਪਣੇ ਮਾਂ ਬਾਪ ਅਤੇ ਅਧਿਆਪਕਾਂ ਤੋ ਹੀ ਮਿਲਦਾ ਹੈ। ਉਨਾਂ ਕਿਹਾ ਕਿ ਬੱਚੇ ਪਿਘਲੀ ਹੋਈ ਮੋਮ ਦੀ ਤਰਾਂ ਹੁੰਦੇ ਹਨ।ਅਸੀ ਉਹਨਾ ਨੂੰ ਜਿਸ ਤਰਾਂ ਚਾਹੀਏ ਉਸ ਤਰਾਂ ਹੀ ਢਾਲ ਸਕਦੇ ਹਾਂ।ਉਹਨਾਂ ਸਾਰਿਆ ਨੂੰ ਵਾਤਾਵਰਨ ਨੂੰ ਸਾਫ਼ ਸੁੱਥਰਾ ਤੇ ਹਰਿਆ ਭਰਿਆ ਰੱਖਣ ਦੀ ਅਪੀਲ ਕੀਤੀ। ਮੁੱਖ ਮਹਿਮਾਨ ਸ਼ਿੰਦਰ ਸਿੰਘ ਤੇ ਐਮ ਡੀ ਮੰਗਲ ਸਿੰਘ ਕਿਸ਼ਨਪੁਰੀ ਨੇ ਬੱਚਿਆਂ ਨੂੰ ਮੈਡਲ ਤੇ ਇਨਾਮ ਵੰਡੇ। ਸ: ਮੰਗਲ ਸਿੰਘ ਨੇ ਆਏ ਹੋਏ ਪਤਵੰਤੇ ਸੱਜਣਾ ਤੇ ਮਾਪਿਆਂ ਦਾ ਸਮਾਗਮ ਵਿੱਚ ਸ਼ਾਮਿਲ ਹੋਣ ਤੇ ਬਹੁਤ ਬਹੁਤ ਧੰਨਵਾਦ ਕੀਤਾ। ਇਸ ਮੌਕੇ ਸਕੂਲ ਦੀ ਪ੍ਰਿੰ: ਮੈਡਮ ਅਮਰਬੀਰ ਕੌਰ, ਪ੍ਰਿੰ: ਅਮਨਦੀਪ ਕੌਰ ਥਿੰਦ ਚਵਿੰਡਾ ਦੇਵੀ, ਬਲਦੇਵ ਸਿੰਘ ਗਾਂਧੀ, ਕਂੌਸਲਰ ਹਰਚਰਨ ਸਿੰਘ ਬਰਾੜ, ਕੌਂਸਲਰ ਅਵਤਾਰ ਸਿੰਘ ਕਾਲਾ, ਸਵਿੰਦਰ ਸਿੰਘ ਚੰਦੀ, ਸੁਭਾਸ਼ ਚੌਧਰੀ, ਅੰਗਰੇਜ ਸਿੰਘ, ਰਣਜੀਤ ਸਿੰਘ ਜੋਸਨ, ਸੁਰਿੰਦਰ ਸਿੰਘ, ਮਿਸਟਰ ਸ਼ਰਮਾ, ਕੁਲਜੀਤ ਸਿੰਘ ਆਦਿ ਪਤਿਵੰਤੇ ਸੱਜਣਾਂ ਤੋ ਇਲਾਵਾ ਵੱਡੀ ਗਿਣਤੀ ਵਿੱਚ ਬੱਚਿਆਂ ਦੇ ਮਾਪੇ ਹਾਜਿਰ ਸਨ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply