Sunday, October 6, 2024

ਚਾਰ ਦਿਨ ਪਠਾਨਕੋਟ ਰੇਲਵੇ ਸਟੇਸ਼ਨ ‘ਤੇ ਰਹੇਗੀ ਵਾਤਾਵਰਣ ਸੰਭਾਲ ਸਬੰਧੀ ਵਿਸ਼ੇਸ਼ ਟਰੇਨ – ਡੀ ਸੀ

PPN1811201515ਪਠਾਨਕੋਟ, 18 ਨਵੰਬਰ (ਪ.ਪ)- ਭਾਰਤ ਸਰਕਾਰ ਦੇ ਵਿਗਿਆਨ ਤੇ ਉਦਯੋਗਿਕ, ਵਾਤਾਵਰਣ ਜੰਗਲਾਤ ਅਤੇ ਜਲਵਾਯੂ, ਰੇਲ ਮੰਤਰਾਲਿਆ ਵੱਲੋਂ ਵਾਤਾਵਰਣ ਤਬਦੀਲੀ ਵਿਸ਼ੇ ‘ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਸਾਇੰਸ ਐਕਸਪ੍ਰੈਸ ਟਰੇਨ ਪਠਾਨਕੋਟ ਦੇ ਰੇਲਵੇ ਸਟੇਸ਼ਨ ‘ਤੇ 24 ਤੋਂ 27 ਨਵੰਬਰ ਤੱਕ ਚਾਰ ਦਿਨਾਂ ਲਈ ਉਪਲਬੱਧ ਰਹੇਗੀ। ਇਹ ਜਾਣਕਾਰੀ ਸ. ਸੁਖਵਿੰਦਰ ਸਿੰਘ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦਿੰਦਿਆ ਦੱਸਿਆ ਕਿ ਇਸ ਵਿਸ਼ੇਸ਼ ਸਾਇੰਸ ਟਰੇਨ ਨੂੰ ਵੇਖਣ ਦਾ ਸਮਾਂ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਾਇੰਸ ਐਕਸਪ੍ਰੈਸ ਟਰੇਨ ਦੇ ਡੱਬੇ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੇ ਗਏ ਹਨ, ਇਹ ਸਾਰੇ ਭਾਰਤ ਵਿੱਚ ਦੌਰਾ ਕਰਕੇ ਲੋਕਾਂ ਨੂੰ ਵਾਤਾਵਰਣ ਸੰਭਾਲ ਸਬੰਧੀ ਜਾਗਰੂਕ ਕਰ ਰਹੀ ਹੈ। ਇਸ ਐਕਸਪ੍ਰੈਸ ਟਰੇਨ ਨੂੰ ਹੁਣ ਤੱਕ 1.34 ਕਰੋੜ ਤੋਂ ਵੱਧ ਲੋਕ ਦੇਖ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਹ ਪ੍ਰਦਰਸ਼ਨੀ ਸਾਰਿਆਂ ਲਈ ਖੁੱਲ੍ਹੀ ਹੈ ਅਤੇ ਇਸ ਦੇ ਲਈ ਕੋਈ ਟਿਕਟ ਨਹੀਂ ਹੈ। ਉਨ੍ਹਾਂ ਨੇ ਜ਼ਿਲ੍ਹੇ ਦੇ ਸਾਰੇ ਸਕੂਲਾਂ, ਵਿਦਿਅਕ ਸੰਸਥਾਵਾਂ ਅਤੇ ਕਾਲਜਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਵਾਤਾਵਰਣ ਸੰਭਾਲ ਵਿਗਿਆਨ ਐਕਸਪ੍ਰੈਸ ਟਰੇਨ ਨੂੰ ਜ਼ਰੂਰ ਦੇਖਣ ਅਤੇ ਵਾਤਾਵਰਣ ਦੀ ਸੰਭਾਲ ਦੇ ਲਈ ਜਾਣਕਾਰੀ ਹਾਸਲ ਕਰਨ। ਇਸ ਟਰੇਨ ਪ੍ਰਦਰਸ਼ਨੀ ਨੂੰ ਵਿਕਰਮ ਏ ਸਾਰਾ ਬਾਈ ਕਮਿਊਨਿਟੀ ਸਾਇੰਸ ਸੈਂਟਰ (ਵੀ ਏ ਐਸ ਸੀ ਐਸ ਸੀ) ਅਹਿਮਦਾਬਾਦ ਅਤੇ ਸੈਂਟਰ ਫਾਰ ਇੰਨਵਾਇਰਮੈਂਟ ਐਜੂਕੇਸ਼ਨ ਨੇ ਮਿਲ ਕੇ ਵਿਕਸਿਤ ਕੀਤਾ ਹੈ। ਉਨ੍ਹਾ ਦੱਸਿਆ ਕਿ ਪੰਜਾਬ ਵਿੱਚ ਲੋਕਾਂ ਨੂੰ ਸਾਇੰਸ ਵਿਸ਼ੇ ਪ੍ਰਤੀ ਜਾਗਰੂਕ ਕਰਨ ਲਈ ਕੇਵਲ ਤਿੰਨ ਜ਼ਿਲ੍ਹੇ ਪਟਿਆਲਾ, ਹੁਸ਼ਿਆਰਪੁਰ ਤੇ ਪਠਾਨਕੋਟ ਚੁਣੇ ਗਏ ਹਨ ਅਤੇ ਇਹ ਜਿਲ੍ਹਾ ਪਠਾਨਕੋਟ ਦੇ ਵਿਦਿਆਰਥੀਆਂ ਲਈ ਸਾਇੰਸ ਵਿਸ਼ੇ ਨੂੰ ਜਾਣਨ ਦਾ ਇਕ ਵਧੀਆ ਮੋਕਾ ਹੈ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply