Sunday, October 6, 2024

ਕਵਿਤਾ ਮੁਕਾਬਲੇ ਵਿੱਚ ਪੂਜਾ ਕੌਰ ਤੇ ਸ਼ੁੱਧ ਤੇ ਸੁੰਦਰ ਲਿਖਾਈ ਵਿੱਚ ਅਮਨ ਕੁਮਾਰ ਅੱਵਲ

PPN1811201517ਸ਼ਮਰਾਲਾ, 18 ਨਵੰਬਰ (ਪ.ਪ.)- ਅਧਿਆਪਕ ਚੇਤਨਾ ਮੰਚ ਸਮਰਾਲਾ ਵੱਲੋਂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਮਨਾਏ ਪੰਜਾਬੀ ਸਪਤਾਹ ਦੇ ਤੀਜੇ ਅਤੇ ਆਖਰੀ ਪਆੜ ਦੌਰਾਨ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦਾ ਪ੍ਰਾਇਮਰੀ ਪੱਧਰ ਦਾ ਕਵਿਤਾ ਉਚਾਰਨ ਅਤੇ ਸ਼ੁੱਧ/ਸੁੰਦਰ ਲਿਖਾਈ ਮੁਕਾਬਲਾ ਸਰਕਾਰੀ ਪ੍ਰਾਇਮਰੀ ਸਕੂਲ ਘੁਲਾਲ ਵਿਖੇ ਮਾਸਟਰ ਸੰਜੀਵ ਕੁਮਾਰ ਕਲਿਆਣ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ। ਸ਼ੁੱਧ ਅਤੇ ਸੁੰਦਰ ਲਿਖਾਈ ਮੁਕਾਬਲੇ ਵਿੱਚ ਇਲਾਕੇ ਦੇ ਵੱਖ ਵੱਖ ਸਕੂਲਾਂ ਦੇ 53 ਬੱਚਿਆਂ ਨੇ ਭਾਗ ਲਿਆ, ਜਿਸ ਪਹਿਲਾ ਸਥਾਨ ਸਰਕਾਰੀ ਪ੍ਰਾਇਮਰੀ ਸਕੂਲ ਜੰਡਿਆਲੀ ਦੇ ਬੱਚੇ ਅਮਨ ਕੁਮਾਰ ਨੇ ਹਾਸਲ ਕੀਤਾ, ਦੂਜਾ ਸਥਾਨ ਸੰਜਨਾ ਸਰਕਾਰੀ ਪ੍ਰਾਇਮਰੀ ਸਕੂਲ ਭਾਮੀਆਂ ਅਤੇ ਤੀਜਾ ਸਥਾਨ ਸਰਕਾਰੀ ਪ੍ਰਾਇਮਰੀ ਸਕੂਲ ਟਮਕੌਦੀ ਦੀ ਵਿਦਿਆਰਥਣ ਗੁਰਜੋਤ ਕੌਰ ਨੇ ਹਾਸਲ ਕੀਤਾ। ਇਸ ਤੋਂ ਇਲਾਵਾ ਦੋ ਬੱਚੀਆਂ ਸਿੰਮੀ ਕੁਮਾਰੀ ਅਤੇ ਕਿਰਨਦੀਪ ਕੌਰ ਨੂੰ ਹੌਸਲਾ ਵਧਾਊ ਇਨਾਮ ਦਿੱਤੇ ਗਏ। ਇਸ ਮੁਕਾਬਲੇ ਵਿੱਚ ਜੱਜਾਂ ਦੀ ਭੂਮਿਕਾ ਸਮਸ਼ੇਰ ਸਿੰਘ ਨਾਗਰਾ ਨੈਸ਼ਨਲ ਐਵਾਰਡੀ ਅਤੇ ਸੁਰਿੰਦਰ ਵਰਮਾ ਨੇ ਨਿਭਾਈ।  ਕਵਿਤਾ ਉਚਾਰਨ ਮੁਕਾਬਲੇ ਵਿੱਚ ਵੀ ਇਲਾਕੇ ਇਲਾਕੇ ਦੇ ਵੱਖ ਵੱਖ ਸਕੂਲਾਂ ਦੇ 42 ਵਿਦਿਆਰਥੀਆਂ ਨੇ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਵਿੱਚ ਨਿੱਕੇ ਨਿੱਕੇ ਬੱਚਿਆਂ ਵਿਚਕਾਰ ਮੁਕਾਬਲਾ ਇੰਨਾ ਸਖਤ ਸੀ ਕਿ ਜੱਜਾਂ ਨੂੰ ਜੱਜਮੈਂਟ ਦੇਣ ਵਿੱਚ ਕਾਫੀ ਕਠਿਨਾਈ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਮੁਕਾਬਲਿਆਂ ਵਿੱਚ ਪੂਜਾ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਭਗਵਾਨਪੁਰਾ ਦੀ ਬੱਚੀ ਪੂਜਾ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਜਿਸ ਢੰਗ ਨਾਲ ਬੱਚੀ ਨੇ ਇਸ ਕਵਿਤਾ ਦਾ ਉਚਾਰਨ ਕੀਤਾ, ਉਸ ਬੱਚੀ ਦੇ ਸਕੂਲ ਅਧਿਆਪਕਾਂ ਨੂੰ ਦਾਦ ਦੇਣੀ ਬਣਦੀ ਹੈ। ਦੂਜਾ ਸਥਾਨ ਗੁਰੂ ਗੋਬਿੰਦ ਸਿੰਘ ਫਿਊਚਰ ਫਾਊਂਡੇਸ਼ਨ ਸਕੂਲ ਮਾਛੀਵਾੜਾ ਦੀ ਸ਼੍ਰੇਆ ਨੇ ਅਤੇ ਤੀਜਾ ਸਥਾਨ ਨਵਜੋਤ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਬਲਾਲਾ ਨੇ ਹਾਸਲ ਕੀਤਾ। ਇੱਥੇ ਇਹ ਵੀ ਜ਼ਿਕਰਯੋਗ ਹੈ ਇਨ੍ਹਾਂ ਬੱਚਿਆਂ ਦੇ ਸਖਤ ਮੁਕਾਬਲੇ ਨੂੰ ਦੇਖਦੇ ਹੋਏ ਮੰਚ ਦੇ ਸੀਨੀ: ਮੀਤ ਪ੍ਰਧਾਨ ਦਰਸ਼ਨ ਸਿੰਘ ਕੰਗ ਨੇ ਸਾਰੇ 42 ਬੱਚਿਆਂ ਨੂੰ ਆਪਣੇ ਵੱਲੋਂ 50-50 ਰੁਪਏ ਇਨਾਮ ਵਜੋਂ ਦਿੱਤੇ। ਇਸ ਤੋਂ ਇਲਾਵਾ ਹਰਦਮਨਦੀਪ ਸਿੰਘ ਨਾਗਰਾ ਨੇ ਸੁੰਦਰ ਲਿਖਾਈ ਦੇ ਹੌਸਲਾ ਵਧਾਊ ਤਿੰਨ ਇਨਾਮ ਆਪਣੇ ਵੱਲੋਂ ਦਿੱਤੇ ਗਏ। ਇਨ੍ਹਾਂ ਨਿੱਕੇ ਨਿੱਕੇ ਬੱਚਿਆਂ ਨੇ ਆਪਣੀਆਂ ਕਵਿਤਾਵਾਂ ਦੇ ਵਿਸ਼ੇ ਵੀ ਅੱਜ ਕੱਲ ਦੀ ਤ੍ਰਾਸਦੀ ਨਾਲ ਸਬੰਧਿਤ ਹੀ ਚੁਣੇ। ਜਿਨ੍ਹਾਂ ਨੂੰ ਸਭ ਨੇ ਸਲਾਹਿਆ। ਇਸ ਮੁਕਾਬਲੇ ਵਿੱਚ ਜੱਜਾਂ ਦੀ ਭੂਮਿਕਾ ਇਲਾਕੇ ਪ੍ਰਸਿੱਧ ਸਾਹਿਤਕਾਰ ਜਗਦੀਸ਼ ਨੀਲੋ, ਦੀਪ ਦਿਲਬਰ ਅਤੇ ਸੰਦੀਪ ਤਿਵਾੜੀ ਦੁਆਰਾ ਨਿਭਾਈ ਗਈ। ਇਸ ਪ੍ਰੋਗਰਾਮ ਵਿੱਚ ਨਰਿੰਦਰ ਸਿੰਘ (ਸਟੇਟ ਐਵਾਰਡੀ) ਜੰਡਿਆਲੀ, ਸੁਖਰਾਮ (ਸਟੇਟ ਐਵਾਰਡੀ) ਭਾਮੀਆਂ ਖੁਰਦ, ਮੇਘ ਦਾਸ ਜਵੰਦਾ (ਸਟੇਟ ਐਵਾਰਡੀ) ਅਤੇ ਵਾਤਾਵਰਨ ਪ੍ਰੇਮੀ ਤੇ ਹਾਕੀ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੇਦੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।  ਇਸ ਮੌਕੇ ਮੰਚ ਦੇ ਸਰਪ੍ਰਸਤ ਡਾ. ਪਰਮਿੰਦਰ ਸਿੰਘ ਬੈਨੀਪਾਲ ਨੇ ਇਨ੍ਹਾਂ ਨਿੱਕੇ ਨਿੱਕੇ ਬੱਚਿਆਂ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਦੇ ਉਹ ਸਮਾਜ ਦੇ ਚਿੰਤਤ ਵਿਸ਼ੇ ਲੈ ਕੇ ਬੋਲਦੇ ਹਨ ਸਾਨੂੰ ਇਨ੍ਹਾਂ ਬੱਚਿਆਂ ਤੋਂ ਹੀ ਪ੍ਰੇਰਣਾ ਲੈ ਕੇ ਚੱਲਣਾ ਚਾਹੀਦਾ ਹੈ। ਇਸ ਮੌਕੇ ਭੂਸ਼ਨ ਲਾਲ ਖੰਨਾ ਬੀ. ਪੀ. ਈ. ਓ. ਸਮਰਾਲਾ-2 ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਜਿਸ ਤਰ੍ਹਾਂ ਦਾ ਮਿਸ਼ਨ ਲੈ ਕੇ ਅਧਿਆਪਕ ਚੇਤਨਾ ਮੰਚ ਚੱਲ ਰਿਹਾ ਹੈ, ਉਸ ਤੋਂ ਸਾਨੂੰ ਸਭ ਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ ਅਤੇ ਇਸ ਮੰਚ ਨਾਲ ਵੱਧ ਵੱਧ ਅਧਿਆਪਕਾਂ ਨੂੰ ਜੁੜ ਕੇ ਸਹਿਯੋਗ ਦੇਣਾ ਚਾਹੀਦਾ ਹੈ। ਮੈਂ ਹਰ ਵਕਤ ਇਸ ਮੰਚ ਨਾਲ ਖੜ੍ਹਾ ਹਾਂ, ਜਦੋਂ ਵੀ ਮੇਰੀ ਜਰੂਰਤ ਹੋਵੇ ਮੈਂ ਹਾਜਰ ਹੋਵਾਂਗਾ। ਮੰਚ ਦੇ ਪ੍ਰਧਾਨ ਸ੍ਰੀ ਵਿਜੈ ਕੁਮਾਰ ਸ਼ਰਮਾ ਨੇ ਆਪਣੇ ਧੰਨਵਾਦੀ ਭਾਸ਼ਣ ਵਿੱਚ ਬੋਲਦਿਆਂ ਕਿਹਾ ਕਿ ਇਸ ਮੰਚ ਦੇ ਸਾਰੇ ਮੈਂਬਰ ਆਪਣੀ ਮਿਹਨਤ ਅਤੇ ਲਗਨ ਨਾਲ ਆਪਣੇ ਕੰਮ ਨੂੰ ਸਮਰਪਿਤ ਹੋ ਕੇ ਕੰਮ ਕਰ ਰਹੇ ਹਨ। ਉਨ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਘੁਲਾਲ ਦੇ ਸਮੂਹ ਸਟਾਫ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਇਸ ਸਕੂਲ ਦਾ ਸਟਾਫ ਆਪਣੀ ਮਿਹਨਤ ਅਤੇ ਲਗਨ ਨਾਲ ਆਪਣਾ ਕੰਮ ਕਰ ਰਿਹਾ ਹੈ, ਜਿਸ ਨੂੰ ਦੇਖਦੇ ਹੋਏ ਲੱਗਦਾ ਹੈ ਜਿਸ ਤਰ੍ਹਾਂ ਪਿਛਲੇ ਕੁਝ ਸਮੇਂ ਤੋਂ ਪੰਜਾਬ ਸੂਬਾ ਪੜ੍ਹਾਈ ਵਿੱਚ ਪਿਛੜ ਰਿਹਾ ਹੈ, ਛੇਤੀ ਹੀ ਆਪਣਾ ਪਹਿਲੇ ਵਾਲਾ ਮੁਕਾਮ ਹਾਸਲ ਕਰ ਲਵੇਗਾ। ਇਸ ਮੌਕੇ ਪ੍ਰਾਇਮਰੀ ਸਕੂਲ ਖੇਡਾਂ ਦੌਰਾਨ ਆਪਣਾ ਮਹੱਤਵਪੂਰਨ ਯੋਗਦਾਨ ਪਾਉਣ ਬਦਲੇ ਦੋ ਸਕੂਲ ਅਧਿਆਪਕਾਂ ਪੁਸ਼ਵਿੰਦਰ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਕੋਟਾਲਾ ਅਤੇ ਸੁਖਰਾਜ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਹੇਡੋਂ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੰਚ ਦੇ ਹੋਰ ਮੈਂਬਰ ਜਿਨ੍ਹਾਂ ਵਿੱਚ ਪ੍ਰੋ. ਹਮਦਰਦਵੀਰ ਨੌਸ਼ਹਿਰਵੀ, ਦਰਸ਼ਨ ਸਿੰਘ ਕੰਗ, ਮੇਘ ਦਾਸ ਜਵੰਦਾ, ਪ੍ਰੇਮ ਨਾਥ, ਰਘਵੀਰ ਸਿੰਘ ਸਿੱਧੂ, ਪੁਖਰਾਜ ਸਿੰਘ ਘੁਲਾਲ, ਹਰਦਮਨਦੀਪ ਸਿੰਘ ਨਾਗਰਾ, ਵੀਰਇੰਦਰ ਸਿੰਘ ਉਟਾਲਾਂ ਜੈਦੀਪ ਮੈਨਰੋ, ਇੰਦਰਜੀਤ ਸਿੰਘ ਕੰਗ ਆਦਿ ਹਾਜ਼ਰ ਸਨ। ਸਮਾਗਮ ਦੇ ਅੰਤ ਵਿੱਚ ਮੰਚ ਦੇ ਪ੍ਰਧਾਨ ਅਤੇ ਮੰਚ ਦੇ ਸਮੂਮ ਮੈਂਬਰਾਂ ਵੱਲੋਂ ਜੇਤੂ ਬੱਚਿਆਂ ਨੂੰ ਨਗਦ ਇਨਾਮ ਅਤੇ ਸਰਟੀਫਿਕੇਟ ਦਿੱਤੇ ਗਏ ਅਤੇ ਸਕੂਲ ਸਟਾਫ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਬੱਚਿਆਂ ਲਈ ਮੈਡਲ, ਟਰਾਫੀ ਮੰਚ ਦੇ ਸਲਾਨਾ ਸਮਾਗਮ ਮੌਕੇ ਦੇਣ ਦਾ ਐਲਾਨ ਕੀਤਾ ਗਿਆ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply