Wednesday, November 25, 2026

Daily Archives: April 4, 2016

ਅੱਜ ਦੀਆਂ ਸੁਰਖੀਆਂ…..

⁠⁠⁠📝 ਅੱਜ ਦੀਆਂ ਸੁਰਖੀਆਂ….. ਮਿਤੀ : 5 ਅਪ੍ਰੈਲ 2016 〰〰〰〰〰〰〰〰〰〰 ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰〰〰 ▶ ਨਾਮਧਾਰੀ ਮੁੱਖੀ ਸਤਿਗੁਰੂ ਉਦੈ ਸਿੰਘ ਦੀ ਮਾਤਾ ਤੇ ਸਵ: ਸਤਿਗੁਰੂ ਜਗਜੀਤ ਸਿੰਘ ਦੀ ਪਤਨੀ ਮਾਤਾ ਚੰਦ ਕੌਰ ਦੀ ਹੱਤਿਆ  2 ਮੋਟਰ ਸਾਈਕਲ ਸਵਾਰ ਹਮਲਾਵਰਾਂ ਨੇ ਚਲਾਈਆਂ ਗੋਲੀਆਂ। ▶ ਸੁਖਬੀਰ ਬਾਦਲ ਵੱਲੋਂ ਮਾਤਾ ਚੰਦ ਕੌਰ ਹੱਤਿਆ ਮਾਮਲੇ ਦੀ ਜਾਂਚ ਲਈ ਆਈ.ਪੀ.ਐਸ. ਸਹੋਤਾ ਦੀ ਅਗਵਾਈ …

Read More »

ਪਿੰਡ ਚੀਮਾ ਦੇ 8 ਪਰਿਵਾਰ ਆਪ ‘ਚ ਹੋਏ ਸ਼ਾਮਲ

ਪੱਟੀ, 3 ਅਪ੍ਰੈਲ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋ)- ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਜੋਨ ਇੰਚਾਰਜ ਸਰਤਾਜ ਸਿੰਘ ਸੰਧੂ ਦੀ ਅਗਵਾਈ ਵਿੱਚ 8 ਪਰਿਵਾਰ ਆਪ ‘ਚ ਸ਼ਾਮਲ ਹੋਏ । ਇਸ ਸਮੇਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਸੰਧੂ ਨੇ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ ਕਾਂਗਰਸ ਨੂੰ ਛੱਡ ਕੇ ਅਕਾਲੀ ਕਾਂਗਰਸ ਛੱਡ ਕੇ ਵੱਧ ਚੜ੍ਹ ਕੇ ਸਾਮਲ ਹੋ ਰਹੇ ਹਨ। …

Read More »

ਮਨਜੀਤ ਸਿੰਘ ਦੀ ਅੰਤਿਮ ਅਰਦਾਸ ਵਿੱਚ ਵੱਖ-ਵੱਖ ਆਗੂ ਹੋਏ ਸ਼ਾਮਲ

ਪੱਟੀ, 3 ਅਪ੍ਰੈਲ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ)- ਪਿਛਲੇ ਦਿਨੀ ਬਿਜਲੀ ਬੋਰਡ ਦੇ ਮੁਲਾਜਮ ਮੁਖਤਿਆਰ ਸਿੰਘ ਦੇ ਬੇਟੇ ਮਨਜੀਤ ਸਿੰਘ ਦੀ ਨਸ਼ੇ ਦੇ ਓਵਰ ਡੋਜ਼ ਨਾਲ ਮੌਤ ਹੋ ਗਈ ਸੀ ਅਤੇ ਉਸ ਦੀ ਲਾਸ਼ ਦੇ ਕੱਫਨ ਨੂੰ ਮੈਮੋਰੈਂਡਮ ਅਧਿਕਾਰੀ ਨੂੰ ਸੌਪਿਆ ਗਿਆ ਸੀ, ਨਮਿਤ ਅੱਜ ਅੰਤਿਮ ਅਰਦਾਸ ਹੋਈ। ਇਸ ਸਮੇਂ ਇਲਾਕੇ ਦੀਆਂ ਸਾਰੀਆਂ ਜਥੇਬੰਦੀਆਂ ਦੇ ਬਲਾਰਿਆਂ ਨੇ ਬੋਲਦਿਆਂ ਕਿਹਾ …

Read More »

ਮਹਿਰਮ ਸਾਹਿਤ ਸਭਾ ਦੀ ਇਕਤੱਰਤਾ ਤੇ ਕਵੀ ਦਰਬਾਰ

ਗੁਰਦਾਸਪੁਰ, 3 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਮਹਿਰਮ ਸਾਹਿਤ ਸਭਾ ਨਵਾਂ ਸਾਲ੍ਹਾ (ਗੁਰਦਾਸਪੁਰ) ਦੀ ਮਾਸਿਕ ਇਕਤਰੱਤਾ ਸਭਾ ਦੇ ਪਰਧਾਨ ਮਲਕੀਅਤ ਸਿੰਘ “ਸੁਹਲ” ਦੀ ਪ੍ਰਧਾਨਗੀ ਵਿਚ ਹੋਈ।ਸਭਾ ਵਿਚ ਆਏ ਨਵੇਂ ਮੈਂਬਰ,ਸz ਜਸਵੰਤ ਸਿੰਘ ਢਪੱਈ ਅਤੇ ਕਵਿਤਰੀ ਕੋਮਲ ਨੂੰ ਪ੍ਰਧਾਨ ਵਲੋਂ ਜੀ ਆਇਆਂ ਕਿਹਾ। ਸਾਰੇ ਲੇਖਕਾਂ ਨੂੰ ਮਿਆਰੀ ਸਾਹਿਤ ਲਿਖਣ ਦੀ ਪ੍ਰੇਰਨਾ ਕੀਤੀ ਗਈ ਅਤੇ ਸਮੇਂ ਸਿਰ ਅਉਣ ਦੀ ਅਪੀਲ ਵੀ ਕੀਤੀ …

Read More »

ਪੰਜਾਬੀਆਂ ਦੀ ਪਿੱਠ ‘ਤੇ ਛੁਰਾ ਖੋਭਣਾ ਕੇਜਰੀਵਾਲ ਐਂਡ ਕੰਪਨੀ ਦਾ ਕਿਰਦਾਰ – ਮਜੀਠੀਆ

ਮੱਤੇਵਾਲ, 3 ਅਪ੍ਰੈਲ (ਜਗਦੀਪ ਸਿੰਘ ਸੱਗੂ (ਪੰਜਾਬ ਪੋਸਟ ਬਿਊਰੂੋ)- ਪੰਜਾਬ ਦੇ ਮਾਲ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਪੰਜਾਬ ਆ ਕੇ ਐਸ ਵਾਈ ਐਲ ਦੇ ਮੁੱਦੇ ‘ਤੇ ਪੰਜਾਬ ਦੇ ਹੱਕ ਦੀ ਗਲ ਕਰਨੀ ਅਤੇ ਪੰਜਾਬ ਤੋਂ ਬਾਹਰ ਹੋਣ ‘ਤੇ ਪੰਜਾਬ ਦਾ ਵਿਰੋਧ ਕਰਦਿਆਂ ਪੰਜਾਬੀਆਂ ਦੇ ਪਿੱਠ …

Read More »

ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਕੀਰਤਨ ਦਰਬਾਰ ਸੁਸਾਇਟੀ ਪੱਟੀ ਵੱਲੋਂ 18ਵਾਂ ਕੀਰਤਨ ਦਰਬਾਰ ਅਯੋਜਿਤ

ਪੱਟੀ, 3 ਅਪ੍ਰੈਲ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਕੀਰਤਨ ਦਰਬਾਰ ਸੁਸਾਇਟੀ ਪੱਟੀ ਵੱਲੋਂ ਬਾਬਾ ਦੀਪ ਸਿੰਘ ਜੀ ਸ਼ਹੀਦ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਨਿਨ ਸੇਵਕ ਬਾਬਾ ਬਿੱਧੀ ਚੰਦ ਜੀ ਦੀ ਯਾਦ ਨੂੰ ਸਮਰਪਿਤ ਅਠਾਰਵਾਂ ਮਹਾਨ ਕੀਰਤਨ ਦਰਬਾਰ ਦੀ ਯੰਗ ਮੈਨ ਰਾਮਾ ਕ੍ਰਿਸ਼ਨਾ ਕਲੱਬ ਪੱਟੀ ਵਿਖੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ …

Read More »

ਸੇਂਟ ਸੋਲਜ਼ਰ ਸਕੂਲ ਵਲੋਂ ਆਸ਼ਾ ਯਾਤਰਾ ਦਾ ਜੰਡਿਆਲਾ ਗੁਰੂ ਪੁੱਜਣ ਤੇ ਭਰਵਾਂ ਸੁਆਗਤ

ਜੰਡਿਆਲਾ ਗੁਰੂ, 3 ਅਪ੍ਰੈਲ (ਹਰਿੰਦਰ ਪਾਲ ਸਿੰਘ)- ਮਾਨਵ ਏਕਤਾ ਮਿਸ਼ਨ ਵਲੋਂ ਸ਼ਾਤੀ ਅਤੇ ਭਾਈਚਾਰੇ ਦੀ ਆਸ਼ਾ ਯਾਤਰਾ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਲਗਭਗ 75000 ਕਿਲੋਮੀਟਰ ਲੰਬੀ ਪਦ ਯਾਤਰਾ ਜੋ ਕਿ 12 ਜਨਵਰੀ 2015 ਤੋਂ ਵਿਵੇਕਾਨੰਦ ਰੌਕ ਮੈਮੋਰੀਅਲ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਸੀ, ਅੱਜ ਸਵੇਰੇ 6:30 ਵਜੇ ਜੰਡਿਆਲਾ ਗੁਰੂ ਪੁੱਜਣ ਤੇ ਸੇਟ ਸੋਲਜਰ ਦੇ ਸਮੂਹ ਸਟਾਫ ਤੇ ਬੱਚਿਆਂ ਸਮੇਤ ਸਕੂਲ ਦੇ ਡਾਇਰੈਕਟਰ …

Read More »

ਈਕੋਸਿੱਖ ਨੇ ਫਿਰੋਜ਼ਪੁਰ ਵਿਖੇ ਲਗਾਈ ਕੁਦਰਤੀ ਖੇਤੀ ਦੀ ਕਾਰਜਸ਼ਾਲਾ

ਫਿਰੋਜ਼ਪੁਰ, 3 ਅਪ੍ਰੈਲ (ਪਂਜਾਬ ਪੋਸਟ ਬਿਊਰੋ)- ‘ਈਕੋਸਿੱਖ’ ਸੰਸਥਾ ਦੁਆਰਾ ‘ਲਿਵਿੰਗ ਸਕਸੈੱਸਫੁਲੀ’ ਸੰਸਥਾ ਦੇ ਸਹਿਯੋਗ ਨਾਲ ਪਿੰਡ ਲਾਲਚੀਆਂ, ਗੁਰੂ ਹਰ ਸਹਾਏ, ਫਿਰੋਜ਼ਪੁਰ ਵਿਖੇ ਲਗਾਈ ਗਈ ਕੁਦਰਤੀ ਖੇਤੀ ਕਾਰਜਸ਼ਾਲਾ ਵਿੱਚ 160 ਤੋਂ ਵੱਧ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਇਸ ਕਾਰਜਸ਼ਾਲਾ ਦਾ ਮੁੱਖ ਟੀਚਾ ਕਿਸਾਨਾਂ ਵਿੱਚ ਕੁਦਰਤੀ ਖੇਤੀ ਦਾ ਰੁਝਾਨ ਪੈਦਾ ਕਰਨਾ, ਤਾਂ ਜੋ ਪੰਜਾਬ ਦੇ ਕਿਸਾਨਾਂ ਅਤੇ ਲੋਕਾਂ ਨੂੰ ਫਾਇਦਾ ਹੋਵੇ ਅਤੇ ਪੰਜਾਬੀਆਂ …

Read More »

ਜਿਲ੍ਹਾ ਪੱਧਰੀ ਹਾਕੀ ‘ਚ ਮਹਿਤਾ, ਪਾਖਰਪੁਰਾ ਤੇ ਸਪਰਿੰਗ ਡੇਲ ਰਹੇ ਜੇਤੂ

ਅੰਮ੍ਰਿਤਸਰ, 3 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਹਾਕੀ ਅੰਮ੍ਰਿਤਸਰ ਵੱਲੋਂ ਜੀਐਨਡੀਯੂ ਦੇ ਗੁਰੂ ਹਰਗੋਬਿੰਦ ਐਸਟ੍ਰੋਟਰਫ ਹਾਕੀ ਸਟੇਡੀਅਮ ਵਿਖੇ ਕਰਵਾਏ ਗਏ ਤਿੰਨ ਰੋਜ਼ਾ ਅੰਡਰ -14,19,17 ਸਾਲ ਉਮਰ ਵਰਗ ਲੜਕਿਆਂ ਦੇ ਜਿਲ੍ਹਾ ਪੱਧਰੀ ਹਾਕੀ ਮੁਕਾਬਲਿਆਂ ਦੋਰਾਨ ਮਹਿਤਾ ਅਕੈਡਮੀ ਪਾਖਰਪੁਰਾ ਤੇ ਸਪਰਿੰਗ ਡੇਲ ਸੀਨੀ: ਸੈਕੰ: ਸਕੂਲ ਦੀ ਝੰਡੀ ਰਹੀ। ਉੱਘੇ ਹਾਕੀ ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਦੇ ਬੇਮਿਸਾਲ ਪ੍ਰਬੰਧਾਂ ਹੇਠ ਅੱਜ ਦੇ ਫਾਇਨਲ ਮੁਕਾਬਲਿਆਂ ਦਾ …

Read More »

ਖੇਡਾਂ ਅਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਬਲਾਕ ਪੱਧਰ ‘ਤੇ ਖੇਡ ਸਟੇਡੀਅਮ ਬਣਾਏ ਜਾਣਗੇ – ਮਜੀਠੀਆ

ਮੱਜਵਿੰਡ (ਅੰਮ੍ਰਿਤਸਰ), 3 ਅਪ੍ਰੈਲ (ਜਗਦੀਪ ਸਿੰਘ ਸੱਗੂ)- ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਰਾਜ ਵਿੱਚ ਖੇਡਾਂ ਦਾ ਮਾਹੌਲ ਸਿਰਜਣ ਦੇ ਉਪਰਾਲੇ ਕਰ ਰਹੀ ਹੈ, ਜਿਸ ਲਈ ਖੇਡਾਂ ਦੇ ਮੁੱਢਲੇ ਢਾਂਚੇ ਉੱਪਰ ਵੱਡੀ ਰਕਮ ਖਰਚ ਕੀਤੀ ਜਾ ਰਹੀ ਹੈ। ਪਿੰਡ ਮੱਜਵਿੰਡ ਵਿਖੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਵੱਲੋਂ ਕਰਵਾਏ ਗਏ ੨੦ਵੇਂ ਟੂਰਨਾਮੈਂਟ …

Read More »