Monday, July 1, 2024

ਸੇਂਟ ਸੋਲਜ਼ਰ ਸਕੂਲ ਵਲੋਂ ਆਸ਼ਾ ਯਾਤਰਾ ਦਾ ਜੰਡਿਆਲਾ ਗੁਰੂ ਪੁੱਜਣ ਤੇ ਭਰਵਾਂ ਸੁਆਗਤ

PPN0304201607ਜੰਡਿਆਲਾ ਗੁਰੂ, 3 ਅਪ੍ਰੈਲ (ਹਰਿੰਦਰ ਪਾਲ ਸਿੰਘ)- ਮਾਨਵ ਏਕਤਾ ਮਿਸ਼ਨ ਵਲੋਂ ਸ਼ਾਤੀ ਅਤੇ ਭਾਈਚਾਰੇ ਦੀ ਆਸ਼ਾ ਯਾਤਰਾ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਲਗਭਗ 75000 ਕਿਲੋਮੀਟਰ ਲੰਬੀ ਪਦ ਯਾਤਰਾ ਜੋ ਕਿ 12 ਜਨਵਰੀ 2015 ਤੋਂ ਵਿਵੇਕਾਨੰਦ ਰੌਕ ਮੈਮੋਰੀਅਲ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਸੀ, ਅੱਜ ਸਵੇਰੇ 6:30 ਵਜੇ ਜੰਡਿਆਲਾ ਗੁਰੂ ਪੁੱਜਣ ਤੇ ਸੇਟ ਸੋਲਜਰ ਦੇ ਸਮੂਹ ਸਟਾਫ ਤੇ ਬੱਚਿਆਂ ਸਮੇਤ ਸਕੂਲ ਦੇ ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ ,ਪ੍ਰਿੰਸੀਪਲ ਅਮਰਪ੍ਰੀਤ ਕੌਰ, ਪ੍ਰਿੰਸੀਪਲ ਅਮਨਦੀਪ ਕੌਰ, ਤਨਵੀਰ ਕੌਰ, ਇੰਜ: ਜਸਕੰਵਲ ਸਿੰਘ, ਵਾਇਸ ਪ੍ਰਿੰਸੀਪਲ ਸ੍ਰੀਮਤੀ ਗੁਰਪ੍ਰੀਤ ਕੌਰ, ਸ਼ਿਲਪਾ ਸ਼ਰਮਾ ਕੁਆਰਡੀਨੇਟਰ ਸਮੇਤ ਸਭ ਨੇ ਇਸ ਯਾਤਰਾ ਦੇ ਸਰਪ੍ਰਸਤ “ਸ੍ਰੀ ਐਮ ਮਾਨਵ” ਜੋ ਕਿ ਇਕ ਅਧਿਆਤਮਿਕ ਗੁਰੂ ਹਨ ਦਾ ਤੇ ਸਾਰੇ ਪਦਯਾਤਰੀਆਂ ਦਾ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ । ਆਏ ਹੋਏ ਪਦਯਾਤਰੀਆ ਨੂੰ ਸਕੂਲ ਦੀ ਪ੍ਰਬੰਧੀ ਕਮੇਟੀ ਵਲੋ ਨਾਸ਼ਤਾ ਕਰਵਾਇਆ ਗਿਆ।ਸਕੂਲ ਵੱਲੋ ਸਕੂਲ ਦੇ ਡਾਇਰੇਕਟਰ ਮੰਗਲ ਸਿੰਘ ਕਿਸ਼ਨਪੁਰੀ ਨੇ ਸ਼੍ਰੀ ਐਮ ਮਾਨਵ ਨੂੰ ਯਾਦਗਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਜੰਡਿਆਲਾ ਗੁਰੂ ਦਾ ਸਾਰਾ ਪੱਤਰਕਾਰ ਭਾਈਚਾਰਾ ਉਚੇਰੇ ਤੋਰ ਤੇ ਇਸ ਯਾਤਰਾ ਨੂੰ ਕਵਰ ਕਰਨ ਲਈ ਸਕੂਲ ਵਿੱਚ ਪੁਹੰਚਿਆ ਹੋਇਆ ਸੀ, ਜਿਨ੍ਹਾਂ ਦਾ ਸ਼੍ਰੀ ਐਮ ਮਾਨਵ ਤੇ ਸਕੂਲ ਦੇ ਪ੍ਰਿਸੀਪਲ ਵੱਲੋ ਹਾਰਦਿਕ ਸਵਾਗਤ ਕੀਤਾ ਗਿਆ।ਸ਼੍ਰੀ ਐੱਮ ਮਾਨਵ ਜੋ ਕਿ ਮਾਨਵ ਏਕਤਾ ਮਿਸ਼ਨ ਦੇ ਸੰਸਥਾਪਕ ਹਨ ਉਹਨਾਂ ਦੀ ਅਗਵਾਈ ਵਿੱਚ ਇਹ ਯਾਤਰਾ ਲਗਭਗ 15-18 ਮਹੀਨਿਆਂ ਵਿੱਚ ਭਾਰਤ ਵਰਸ਼ ਦੇ 11 ਰਾਜਾਂ ਵਿੱਚੋ ਲੰਘੇਗੀ।ਭਾਰਤ ਦੇ ਵਿਭਿੰਨ ਭੂਗੋਲਿਕ ਦ੍ਰਿਸ਼ਾਂ ਨੂੰ ਪਾਰ ਕਰਦੇ ਹੋਏ ਇਹ ਯਾਤਰਾ ਭਿੰਨ-ਭਿੰਨ ਸਮੁਦਾਇ ਅਤੇ ਜੀਵਨ ਦੇ ਵਿਭਿੰਨ ਖੇਤਰਾਂ ਦੇ ਲੋਕਾਂ ਨੂੰ ਜੋੜਣ ਦਾ ਕੰਮ ਕਰੇਗੀ।ਇਸ ਯਾਤਰਾ ਦਾ ਉਦੇਸ਼ ਅਰਥਪੂਰਣ ਰੂਪ ਨਾਲ ਰਾਸ਼ਟਰ ਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੌਂਪਣ ਦੇ ਯੋਗ ਬਨਾਉਣਾ ਹੈ।ਸ਼੍ਰੀ ਐਮ ਨੇ ਸਕੂਲ਼ ਦੇ ਵਧੀਆ ਪ੍ਰਬੰਧ ਉਪਰੰਤ ਕਿਹਾ ਕਿ ਮੈਨੂੰ ਅਥਾਹ ਖੁਸੀ ਹੋਈ ਕਿ ਪੰਜਾਬ ਦੀ ਪਵਿੱਤਰ ਧਰਤੀ ਅੰਮ੍ਰਿਤਸਰ ਵਿੱਚ ਆਉਣ ਤੇ ਸਭ ਤੋ ਪਹਿਲਾ ਸੇਟ ਸੋਲਜਰ ਇਲੀਟ ਕਾਨਵੈਟ ਸਕੂਲ ਨੇ ਇਸ ਮਾਨਵਤਾ ਲਈ ਕੱਢੀ ਜਾ ਰਹੀ ਯਾਤਰਾ ਵਿੱਚ ਹਿੱਸਾ ਲੈ ਕੇ ਆਪਸੀ ਭਾਈਚਾਰੇ ਦੀ ਉਚੀ ਮਿਸਾਲ ਕਾਇਮ ਕੀਤੀ ਹੈ।
ਇਸ ਮੌਕੇ ਸ: ਮੰਗਲ ਸਿੰਘ ਕਿਸ਼ਨਪੁਰੀ ਨੇ ਕਿਹਾ ਕਿ ਇਸ ਲੰਭੀ ਯਾਤਰਾ ਦਾ ਮੁੱਖ ਉਦੇਸ਼ ਆਪਸੀ ਭਾਈਚਾਰਾ, ਸਾਰਿਆਂ ਦੀ ਸਮਾਨਤਾ, ਧਾਰਣੀ ਜੀਵਨ ਪੱਧਤੀ, ਨਾਰੀ ਸਸ਼ਕਤੀਕਰਣ, ਸਮੁਦਾਇਕ ਸਵਾਸਥ, ਸਿੱਖਿਆ ਅਤੇ ਯੁਵਾ ਵਿਕਾਸ ਦੇ ਸੰਦੇਸ਼ ਨੂੰ ਕਰੋੜਾਂ ਦੇਸ਼ਵਾਸੀਆਂ ਤੱਕ ਪਹੁੰਚਾਉਣਾ ਹੈ। ਇਸ ਉਪਰੰਤ ਸਕੂਲ ਦੇ ਬੱਚਿਆਂ ਅਤੇ ਸਟਾਫ ਨੇ ਸਾਰੇ ਸ਼ਹਿਰ ਵਿੱਚ ਆਸਾ ਯਾਤਰੀਆ ਨਾਲ ਯਾਤਰਾ ਵਿੱਚ ਭਾਗ ਲਿਆ ਤੇ ਯਾਤਰਾ ਆਪਣੇ ਅਗਲੇ ਪੜਾਅ ਅੰਮ੍ਰਿਤਸਰ ਵੱਲ ਕੂਚ ਕਰ ਗਈ। ਸੇਂਟ ਸੋਲਜਰ ਸਕੂਲ ਆਸ਼ਾ ਯਾਤਰੀਆਂ ਦਾ ਮਾਨੁਖਤਾ ਲਈ ਕੀਤੇ ਜਾਣ ਵਾਲੇ ਯਤਨ ਦਾ ਹਾਰਦਿਕ ਸਵਾਗਤ ਕਰਦਾ ਹੈ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply