Monday, July 1, 2024

ਅੱਜ ਦੀਆਂ ਸੁਰਖੀਆਂ…..

⁠⁠⁠📝 ਅੱਜ ਦੀਆਂ ਸੁਰਖੀਆਂ…..
ਮਿਤੀ : 5 ਅਪ੍ਰੈਲ 2016
〰〰〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰〰〰

▶ ਨਾਮਧਾਰੀ ਮੁੱਖੀ ਸਤਿਗੁਰੂ ਉਦੈ ਸਿੰਘ ਦੀ ਮਾਤਾ ਤੇ ਸਵ: ਸਤਿਗੁਰੂ ਜਗਜੀਤ ਸਿੰਘ ਦੀ ਪਤਨੀ ਮਾਤਾ ਚੰਦ ਕੌਰ ਦੀ ਹੱਤਿਆ  2 ਮੋਟਰ ਸਾਈਕਲ ਸਵਾਰ ਹਮਲਾਵਰਾਂ ਨੇ ਚਲਾਈਆਂ ਗੋਲੀਆਂ।

▶ ਸੁਖਬੀਰ ਬਾਦਲ ਵੱਲੋਂ ਮਾਤਾ ਚੰਦ ਕੌਰ ਹੱਤਿਆ ਮਾਮਲੇ ਦੀ ਜਾਂਚ ਲਈ ਆਈ.ਪੀ.ਐਸ. ਸਹੋਤਾ ਦੀ ਅਗਵਾਈ ‘ਚ ਐਸ.ਆਈ.ਟੀ ਦਾ ਗਠਨ।

▶ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਮਾਤਾ ਚੰਦ ਕੌਰ ਦੀ ਹੱਤਿਆ ਹੋਣ ‘ਤੇ ਪੰਜਾਬ ‘ਚ ਅਮਨ ਕਾਨੂੰਨ ਦੀ ਸਥਿਤੀ ਤੇ ਉਠਾਏ ਸਵਾਲ।

▶ ਜੰਮੂ-ਕਸ਼ਮੀਰ  ਪੀ.ਡੀ.ਪੀ ਆਗੂ ਮਹਿਬੂਬਾ ਮੁਫਤੀ ਨੇ ਸੂਬੇ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਅਤੇ ਭਾਜਪਾ ਦੇ ਨਿਰਮਲ ਸਿੰਘ ਨੇ ਉੱਪ ਮੁੱਖ ਮੰਤਰੀ ਵਜੋਂ ਚੁੱਕੀ ਸੁੰਹ।

▶ ਪਨਾਮਾ ਦੀ ਕੰਪਨੀ ਮੌਸੇਕ ਫੱਸੇਕਾ ਦੇ ਖੁਫੀਆ ਕਾਗਜ਼ਾਤ ਲੀਕ- ਜਾਇਦਾਦ ਲੁਕਾਉਣ ਲਈ ਮਦਦ ਲੈਣ ਵਾਲੇ ਸਾਹਮਣੇ ਆਏ ਨਾਵਾਂ ਵਿੱਚ ਅਮਿਤਾਭ ਬੱਚਨ ਤੇ ਐਸ਼ਵਰਿਆ ਰਾਏ ਵੀ ਸ਼ਾਮਲ।

▶ ਸੁਣਵਾਈ ਦੌਰਾਨ ਐਸ.ਵਾਈ.ਐਲ ਮੁੱਦੇ ‘ਤੇ ਪੰਜਾਬ ਨੇ ਰੱਖਿਆ ਪੱਖ – ਸੁਪਰੀਮ ਕੋਰਟ ਨੇ ਕੇਂਦਰ ਨੂੰ ਸਟੈਂਡ ਸਪੱਸ਼ਟ ਕਰਨ ਲਈ ਕਿਹਾ  ਅਗਲੀ ਸੁਣਵਾਈ 8 ਅਪ੍ਰੈਲ ਨੂੰ।

▶ ਡਾ. ਦਵਿੰਦਰਪਾਲ ਸਿੰਘ ਭੁੱਲਰ ਪੁਰਾਣੇ ਮਾਮਲੇ ‘ਚੋਂ ਬਰੀ  ਰਿਹਾਈ ਦੇ ਬਣੇ ਅਸਾਰ।

▶ ਰਾਜਪਾਲ ਹਰਿਆਣਾ ਦੇ ਦਸਤਖਤ ਨਾ ਹੋਣ ਕਰਕੇ ਜਾਟ ਰਿਜਰਵੇਸ਼ਨ ਖਿਲਾਫ ਪਟੀਸ਼ਨ ਪੰਜਾਬ ਹਰਿਆਣਾ ਹਾਈ ਕੋਰਟ ਨੇ ਕੀਤੀ ਖਾਰਜ  ਦਸਤਖਤ ਹੋਣ ਉਪਰੰਤ ਮੁੜ ਹੋ ਸਕਦੀ ਹੈ ਅਪੀਲ।

▶ ਪੀਲੀਭੀਤ – 10 ਸਿੱਖ ਸ਼ਰਧਾਲੂਆਂ ਨੂੰ ਫਰਜ਼ੀ ਮੁਕਾਬਲੇ ‘ਚ ਮਾਰਨ ਦਾ ਮਾਮਲਾ  ਸਪੈਸ਼ਲ ਸੀ.ਬੀ.ਆਈ ਕੋਰਟ ਨੇ 47 ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਦਿੱਤੀ ਉਮਰ ਕੈਦ ਦੀ ਸਜਾ ਤੇ ਲਾਇਆ ਜੁਰਮਾਨਾ  ਪੀੜ੍ਹਤ ਪਰਿਵਾਰਾਂ ਨੂੰ 14-14 ਲੱਖ ਦੇਣ ਦਾ ਹੁਕਮ।

▶ ਡਾ. ਨਵਜੋਤ ਕੌਰ ਸਿੱਧੂ ਨੇ ਕਿਹਾ ਭਾਜਪਾ ਵਿੱਚ ਰਹੂੰਗੀ  ਹਾਈ ਕਮਾਂਡ ਨੇ ਅਕਾਲੀ ਦਲ ਨਾਲ ਗਠੋੜ ਦਾ ਕੀਤਾ ਫੈਸਲਾ  ਪਾਰਟੀ ਦੇ ਖਿਲਾਫ ਨਹੀਂ ਬੋਲਾਂਗੀ।

▶ ਅੰਮ੍ਰਿਤਸਰ ਸੈਕਟਰ ਦੀ ਬੀ.ਓ.ਪੀ ਚੌਕੀ ਛੰਨਮੁੱਲਾ ਤੋਂ ਬੀ.ਐਸ.ਐਫ ਨੇ ਦੋ ਕਿੱਲੋ ਹੈਰੋਇਨ ਕੀਤੀ ਬਰਾਮਦ।

▶ ਆਈ.ਟੀ ਐਕਟ ਦਾ ਦੁਰਉਪਯੋਗ ਕਰਨ ‘ਤੇ ਅਮਿਤਾਬ ਬਚਨ ਦੇ ਮੈਨੇਜਰ ਤੇ ਪੀ.ਏ ਖਿਲਾਫ ਧੋਖਾਧੜੀ ਦਾ ਮਾਮਲਾ  25 ਲੱਖ ਦੀ ਹੋਈ ਧੋਖਾਧੜੀ।

▶ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਸਵਰਨਕਾਰਾਂ ਦੇ ਹੱਕ ‘ਚ ਕੇਂਦਰ ਨੂੰ ਲਿਖਿਆ ਪੱਤਰ।

▶ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧੀਆਂ  ਅੱਧੀ ਰਾਤ ਤੋਂ ਬਾਅਦ ਪੈਟਰੋਲ 2.19 ਅਤੇ ਡੀਜ਼ਲ 0.98 ਮਹਿੰਗਾ।

▶ ਨਹੀਂ ਰੁਕ ਰਹੀਆਂ ਕਿਸਾਨ ਖੁਦਕੁਸ਼ੀਆਂ – ਬਠਿੰਡਾ ਤੇ ਬਰਨਾਲਾ ਵਿੱਚ ਦੋ ਕਿਸਾਨਾਂ ਨੇ ਕੀਤੀ ਖੁਦਕੁਸ਼ੀ।

▶ ਸੋਨੇ ਦੇ ਗਹਿਣਿਆਂ ‘ਤੇ ਲੱਗੀ ਐਕਸਾਈਜ ਡਿਊਟੀ ਖਿਲਾਫ ਸਵਰਨਕਾਰਾਂ ਵੱਲੋਂ 7 ਅਪ੍ਰੈਲ ਨੂੰ ਚੰਡੀਗੜ੍ਹ ਬੰਦ ਦਾ ਐਲਾਨ।

▶ ਊਨਾ ਵਿੱਚ ਸ਼ਰਧਾਲੂਆਂ ਦੀ ਬੱਸ ਪਲਟੀ  1 ਦੀ ਮੌਤ  30 ਜਖਮੀ।

▶ ਬਾਬਾ ਰਾਮਦੇਵ ਖਿਲਾਫ ਰੋਹਤਕ ‘ਚ ਮਾਮਲਾ ਦਰਜ਼  ਭਾਰਤ ਮਾਤਾ ਦੀ ਜੈ ਨਾ ਕਹਿਣ ਵਾਲਿਆਂ ਦੇ ਗਲ ਕੱਟਣ ਦਾ ਦਿੱਤਾ ਸੀ ਵਿਵਾਦਿਤ ਬਿਆਨ।

▶ ਕੋਲਕਾਤਾ ਫਲਾਈ ਓਵਰ ਡਿੱਗਣ ਦਾ ਮਾਮਲਾ  ਆਈ.ਵੀ.ਆਰ.ਸੀ.ਐਲ ਕੰਪਨੀ ਦੇ 4 ਹੋਰ ਅਧਿਕਾਰੀ ਗ੍ਰਿਫਤਾਰ।

▶ ਹਿੰਦੂ ਸੈਨਾ ਦੇ ਵਿਰੋਧ ਕਾਰਨ ਦਿੱਲੀ ਵਿੱਚ ਗਜ਼ਲ ਗਾਇਕ ਗੁਲਾਮ ਅਲੀ ਦਾ ਪ੍ਰੋਗਰਾਮ ਰੱਦ।

▶ ਸ਼ਹੀਦ ਹੋਏ ਐਨ.ਆਈ.ਏ ਅਫਸਰ ਤੰਜੀਲ ਅਹਿਮਦ ਦੇ ਪਰਿਵਾਰ ਨੂੰ ਸੁਰੱਖਿਆ ਅਤੇ 20 ਲੱਖ ਦੀ ਮਾਲੀ ਮਦਦ ਦੇਣ ਦਾ ਯੂ.ਪੀ ਸਰਕਾਰ ਨੇ ਕੀਤਾ ਐਲਾਨ।

▶ ਦਿੱਲੀ ਦੀ ਕੇਰਜੀਵਾਲ ਸਰਕਾਰ ਵੀ ਤੰਜੀਲ ਅਹਿਮਦ ਦੇ ਪਰਿਵਾਰ ਨੂੰ ਦੇਵੇਗੀ ਇਕ ਕਰੋੜ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome  ‘ਤੇ ਜਾਓ ਜੀ 🙏

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply