Wednesday, November 25, 2026

Daily Archives: August 1, 2016

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ….. ਮਿਤੀ : 2 ਅਗਸਤ 2016 ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ…. ਅੱਜ ਦੀਆਂ ਸੁਰਖੀਆਂ….. 〰〰〰〰〰〰〰〰 ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰 ▶ ਮਾਮਲਾ ਸੰਸਦ ਦੀ ਵੀਡੀਓ ਬਨਾਉਣ ਦਾ – ਪੁਰਾਣੇ ਸਟੈਂਡ ‘ਤੇ ਕਾਇਮ ਰਹੇ ਭਗਵੰਤ ਮਾਨ – ਸੰਸਦੀ ਕਮੇਟੀ ਨੇ ਅੱਜ ਪੇਸ਼ੀ ਲਈ ਮੁੜ ਬੁਲਾਇਆ। ▶ ਗਰੇਸ ਮਾਰਕਸ ਦੇਣ ਦਾ ਮਾਮਲਾ ਹਾਈ …

Read More »

 ਜਨਮ ਦਿਨ ਮੁਬਾਰਕ -ਹਰਮਿਲਨ ਕੌਰ ਸਾਹਨੀ

ਕੋਟ ਮਿੱਤ ਸਿੰਘ ਤਰਨ ਤਾਰਨ ਰੋਡ, ਅੰਮ੍ਰਿਤਸਰ ਵਾਸੀ ਦਾਦਾ ਕੌਂਸਲਰ ਅਮਰੀਕ ਸਿੰਘ ਲਾਲੀ, ਪਿਤਾ ਸਤਿੰਦਰ ਸਿੰਘ ਸਾਹਨੀ ਅਤੇ ਮਾਤਾ ਗੁਰਪ੍ਰੀਤ ਕੌਰ ਨੂੰ ਹੋਣਹਾਰ ਹਰਮਿਲਨ ਕੌਰ ਸਾਹਨੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।

Read More »

ਕਿਸਾਨ ਮਜਦੂਰ ਜਥੇਬੰਦੀ ਵੱਲਂੋ ਨਵੀਆਂ ਕਮੇਟੀਆਂ ਦੀਆਂ ਚੋਣਾਂ ਸ਼ੁਰੂ

ਤਰਸਿੱਕਾ, 31 ਜੁਲਾਈ (ਕੰਵਲ ਜੋਧਾਨਗਰੀ) – ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਬਾਬਾ ਬਕਾਲਾ ਦੀ ਮੀਟਿੰਗ ਪਿੰਡ ਜੋਧਾਨਗਰੀ ਵਿਖੇ ਮੁਖਬੈਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਸੂਬਾ ਸੀਨੀ:ਮੀਤ ਪ੍ਰਧਾਨ ਸਰਵਣ ਸਿੰਘ ਪੰਧੇਰ, ਲਖਵਿੰਦਰ ਸਿੰਘ ਵਰਿਆਮ ਨੰਗਲ ਅਤੇ ਜਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਚੱਬਾ ਵਿਸ਼ੇਸ਼ ਤੋਰ ‘ਤੇ ਪਹੁੰਚੇ।ਜਿਸ ਵਿੱਚ ਜਥੇਬੰਦੀ ਦੇ ਦਿੱਤੇ ਪ੍ਰੋਗ੍ਰਾਮ ਤਹਿਤ ਚੋਣ ਕਰਨ ਅਤੇ 4 ਸਤੰਬਰ ਨੂੰ ਦਾਣਾ ਮੰਡੀ …

Read More »

ਅੱਡਾ ਟਾਂਗਰਾ ਵਿਖੇ ਦੁਕਾਨਦਾਰਾਂ ਨੇ ਜੀ.ਟੀ ਰੋਡ ‘ਤੇ ਛਬੀਲ ਲਗਾਈ

ਤਰਸਿੱਕਾ, 31 ਜੁਲਾਈ (ਕੰਵਲ ਜੋਧਾਨਗਰੀ) – ਅੱਤ ਦੀ ਪੈ ਰਹੀ ਗਰਮੀ ਨੂੰ ਮੁੱਖ ਰੱਖਦਿਆ ਹੋਇਆਂ ਬੀਤੇ ਦਿਨ ਅੱਡਾ ਟਾਂਗਰਾ ਵਿਖੇ ਹਰ ਸਾਲ ਦੀ ਤਰ੍ਰਾਂ ਜੀ.ਟੀ ਰੋਡ ਤੇ ਠੰਡੇ ਮਿੱਠੇ ਜੱਲ ਦੀ ਛਬੀਲ ਲਗਾਈ ਗਈ।ਸਵੇਰ ਵੇਲੇ ਤੋਂ ਹੀ ਦੁਕਾਨਦਾਂਰਾਂ ਵਲੋਂ ਵੱਡੇ ਟੈਂਟ ਲਾ ਕੇ ਠੰਡਾ ਮਿੱਠਾ ਜੱਲ, ਜਲ ਜੀਰਾ ਅਤੇ ਛੋਲੇ ਭੰਗੂਰ ਦਾ ਲੰਗਰ ਚਲਾਇਆ ਗਿਆ।ਛਬੀਲ ਦੇ ਨਾਲ-ਨਾਲ ਸਿੱਖ ਧਰਮ ਨੂੰ …

Read More »

ਥਾਣਾ ਮੋਹਕਮਪੁਰਾ ਦੀ ਐਸ.ਐਚ.ਓ ਨਰਿੰਦਰ ਕੌਰ ਮੱਲ੍ਹੀ ਨੂੰ ਕੀਤਾ ਸਨਮਾਨਿਤ

ਅੰਮ੍ਰਿਤਸਰ, 31 ਜੁਲਾਈ (ਪੰਜਾਬ ਪੋਸਟ ਬਿਊਰੋ) – ਸ਼ਿਵ ਸੈਨਾ ਬਾਲ ਠਾਕਰੇ ਯੂਥ ਸੈਨਾ ਦੇ ਯੂਥ ਨੇਤਾ ਰਜਿੰਦਰ ਸਹਿਦੇਵ ਦੀ ਅਗਵਾਈ ਵਿਚ ਐਸ.ਐਚ.ਓ ਨਰਿੰਦਰ ਕੌਰ ਮੱਲ੍ਹੀ ਨੂੰ ਸਨਮਾਨਿਤ ਕੀਤਾ ਗਿਆ।ਇਸ ਸਮੇਂ ਰਜਿੰਦਰ ਸਹਿਦੇਵ ਨੇ ਕਿਹਾ ਕਿ ਪੰਜਾਬ ਪੁਲਿਸ ਵਿਚ ਔਰਤ ਦਾ ਵੱਡੇ ਪੱਧਰ ‘ਤੇ ਅਫਸਰ ਬਨਣਾ ਔਰਤਾਂ ਲਈ ਬੜੇ ਹੀ ਮਾਨ ਦੀ ਗੱਲ ਹੈ।ਉਨ੍ਹਾਂ ਕਿਹਾ ਕਿ ਨਰਿੰਦਰ ਕੌਰ ਮੱਲ੍ਹੀ ਪਹਿਲਾਂ ਵੀ …

Read More »

ਭਗਤ ਪੂਰਨ ਸਿੰਘ ਜੀ ਦੀ 24ਵੀਂ ਬਰਸੀ ਨੂੰ ਸਮਰਪਿਤ ਫਰੀ ਕੈਂਸਰ ਤੇ ਮੈਡੀਕਲ ਚੈਕਅੱਪ ਕੈਂਪ

ਅੰਮ੍ਰਿਤਸਰ, 31 ਜੁਲਾਈ (ਜਗਦੀਪ ਸਿੰਘ ਸੱਗੂ) – ਭਗਤ ਪੂਰਨ ਸਿੰਘ ਜੀ ਦੀ 24ਵੀਂ ਬਰਸੀ ਨੂੰ ਸਮਰਪਿਤ ਕੈਂਸਰ ਰੋਕੋ ਅਤੇ ਮੈਡੀਕਲ ਕੈਂਪ 31 ਜੁਲਾਈ 2016 ਦਿਨ ਐਤਵਾਰ ਨੂੰ ਮਾਨਾਂਵਾਲਾ ਵਿਖੇ ਲਗਾਇਆ ਗਿਆ।ਇਸ ਕੈਂਪ ਦਾ ਰਸਮੀ ਉਦਘਾਟਨ ਡਾ. ਬੀ.ਐਸ.ਬੱਲ ਪ੍ਰਿੰਸੀਪਲ ਮੈਡੀਕਲ ਕਾਲਜ ਅੰਮ੍ਰਿਤਸਰ ਨੇ ਕੀਤਾ। ਕੈਂਸਰ ਰੋਕੋ ਚੈਰੀਟੇਬਲ ਸੰਸਥਾ ਯੂ.ਕੇ ਵੱਲੋਂ 2 ਗੱਡੀਆਂ ਜਿਨਾਂ ਵਿਚ ਕੈਂਸਰ ਦੇ ਸਾਰੇ ਟੈਸਟ ਕਰਨ ਦੀਆਂ ਸਹੂਲਤਾਂ …

Read More »

ਸ਼ਹੀਦ ਊਧਮ ਸਿੰਘ ਨੇ ਫਰੰਗੀ ਸਰਕਾਰ ਵੱਲੋਂ ਪਾਈ ਭਾਝੀ ਵਿਆਜ ਸਮੇਤ ਮੋੜੀ- ਪ੍ਰਿੰ. ਤਰਸਿੱਕਾ

ਚੌਂਕ ਮਹਿਤਾ, 31 ਜੁਲਾਈ (ਜੋਗਿੰਦਰ ਸਿੰਘ ਮਾਣਾ)  ਪੰਜਾਬ ਦੀ ਅਣਖੀ ਧਰਤੀ ਦੇ ਮਹਾਨ ਸਪੂਤ ਸ਼ਹੀਦ ਊਧਮ ਸਿੰਘ ਸੁਨਾਮ ਜੀ ਦੇ ਸ਼ਹੀਦੀ ਦਿਵਸ਼ ਤੇ ਅੱਜ ਸਮਾਜ ਸੇਵੀ ਸੰਸਥਾਂ ਕ੍ਰਾਂਤੀਕਾਰੀ ਤਰਕਸ਼ੀਲ ਲੋਕ ਚੇਤਨਾ ਲਹਿ ਵੱਲੋ ਅੱਡਾ ਖੁਜਾਲਾ ਵਿਖੇ ਵਿਸ਼ੇਸ ਪ੍ਰੋਗਰਾਮ ਕਰਵਾਇਆ ਗਿਆ ਤੇ ਦੇਸ਼ ਭਗਤੀ ਦੇ ਗੀਤ ਗਾ ਕੇ ਸ਼ਹੀਦ ਊਧਮ ਸਿੰਘ ਸੁਨਾਮ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ …

Read More »

ਮਜੀਠਾ ਸਬ ਡਿਵੀਜ਼ਨ ਬਣਨ ਨਾਲ 50 ਸਾਲ ਪੁਰਾਣੀ ਲੋਕਾਂ ਦੀ ਚਿਰੋਕਣੀ ਮੰਗ ਹੋਈ ਪੂਰੀ : ਮਜੀਠੀਆ

ਮਜੀਠਾ, 31 ਜੁਲਾਈ (ਪੰਜਾਬ ਪੋਸਟ ਬਿਊਰੋ)- ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਸਨੀਕਾਂ ਨੂੰ ਉਨ੍ਹਾਂ ਦੀਆਂ ਬਰੂਹਾਂ ਤੇ ਪ੍ਰਸ਼ਾਸਨਿਕ ਸੇਵਾਵਾਂ ਮੁਹੱਈਆ ਕਰਵਾਉਣ ਲਈ ਆਜ਼ਾਦੀ ਸੰਗਰਾਮ ਦੇ ਮਹਾਨ ਸ਼ਹੀਦ ਸ: ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਅੰਮ੍ਰਿਤਸਰ ਜ਼ਿਲ੍ਹੇ ਦੇ ਸਬ ਤਹਿਸੀਲ ਮਜੀਠਾ ਦਾ ਦਰਜਾ ਵਧਾਉਂਦਿਆਂ ਸਬ ਡਿਵੀਜ਼ਨ ਬਣਾਉਣ ਦੇ ਲਏ ਗਏ …

Read More »

ਗੁਰੂ ਨਾਨਕ ਨਗਰ ਵਿਖੇ ਮੁਫ਼ਤ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸੈਮੀਨਾਰ

ਅੰਮ੍ਰਿਤਸਰ, 30 ਜੁਲਾਈ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਜਸਟਿਸ ਗੁਰਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ ਤਹਿਤ ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਸਥਾਰਟੀ ਮੈਡਮ ਗਿਰੀਸ਼ ਬਾਂਸਲ ਦੀ ਅਗਵਾਈ ਵਿੱਚ ਗੁਰੂ ਨਾਨਕ ਨਗਰ ਸਰਕਾਰੀ ਸਕੂਲ ਲੜਕੇ ਬਲਾਕ ਵੇਰਕਾ  ਵਿਖੇ ਮੁਫ਼ਤ ਕਾਨੂੰਨੀ ਸਹਾਇਤਾ ਸਬੰਧੀ ਜਾਣਕਾਰੀ ਦੇਣ ਲਈ ਕਰਾਇਆ ਗਿਆ ਸੈਮੀਨਾਰ। ਮੁਫ਼ਤ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰ ਸ੍ਰੀ ਬਲਦੇਵ …

Read More »