Tuesday, November 24, 2026

Daily Archives: July 20, 2017

ਖ਼ਾਲਸਾ ਕਾਲਜ ਵੂਮੈਨ ਦੀਆਂ ਵਿਦਿਆਰਥਣਾਂ ਨੇ ਜਿਤਿਆ ‘ਬੈਸਟ ਡਿਸੀਪਲਿਨ’ ਟੀਮ ਦਾ ਖ਼ਿਤਾਬ

ਅੰਮ੍ਰਿਤਸਰ, 19 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਡਲਹੌਜੀ ਵਿਖੇ ਲਗਾਏ ਗਏ ਹਾਈਕਿੰਗ-ਟ੍ਰਾਈਕਿੰਗ ਕੈਂਪ ’ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ‘ਬੈਸਟ ਡਿਸੀਪਲਿਨ‘ ਟੀਮ ਦਾ ਇਨਾਮ ਪ੍ਰਾਪਤ ਕੀਤਾ।ਕਾਲਜ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਨੇ ਵਿਦਿਆਰਥਣਾਂ ਦੀ ਇਸ ਉਪਲਬੱਧੀ ’ਤੇ ਮੁਬਾਰਕਬਾਦ ਦਿੰਦਿਆ ਦੱਸਿਆ ਕਿ ਇਸ ਤੋਂ ਇਲਾਵਾ ਵਿਦਿਆਰਥਣਾਂ ਨੇ ਡਾਂਸ, …

Read More »

ਗੁਰੂੁ ਨਾਨਕ ਦੇਵ ਯੂਨੀਵਰਸਿਟੀ ਨੇ ਨਤੀਜੇ ਐਲਾਨੇ

ਅੰਮ੍ਰਿਤਸਰ 19 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਮਈ 2017 ਵਿਚ ਲਈਆਂ ਗਈਆਂ ਨਿਮਨ ਪ੍ਰੀਖਿਆਵਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਇਹ ਨਤੀਜੇ ਯੂਨੀਵਰਸਿਟੀ ਵੈਬਸਾਈਟ ਤੇ ਉਪਲਬਧ ਹੋਣਗੇ। 1.      ਐਮ.ਕਾਮ. ਸਮੈਸਟਰ ਚੌਥਾ 2.      ਐਮ.ਏ. ਸੰਸਕ੍ਰਿਤ ਸਮੈਸਟਰ ਦੂਜਾ ਅਤੇ ਚੌਥਾ 3.      ਮਾਸਟਰ ਇਨ ਫਾਈਨ ਆਰਟਸ (ਅਪਲਾਈਡ ਆਰਟ) ਸਮੈਸਟਰ ਦੂਜਾ ਅਤੇ ਚੌਥਾ 4.      ਐਮ.ਏ. ਉਰਦੂ ਸਮੈਸਟਰ …

Read More »

ਟੀ.ਸੀ.ਐਸ ਵਲੋਂ ਵਿਦਿਆਰਥੀ ਵਰਕਸ਼ਾਪ ਤੇ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦਾ ਆਯੋਜਨ

ਅੰਮ੍ਰਿਤਸਰ 19 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਪ੍ਰਸਿੱਧ ਕੰਪਨੀ ਟੀ.ਸੀ.ਐਸ ਦੇ ਪ੍ਰਸਿੱਧ ਵਿਗਿਆਨੀਆਂ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸੂਚਨਾ ਤਕਨਾਲੋਜੀ ਦੀਆਂ ਮੌਜੂਦਾਂ ਜ਼ਰੂਰਤਾਂ ਬਾਰੇ ਜਾਣੂ ਕਰਾਉਣ ਲਈ ਯੂਨੀਵਰਸਿਟੀ ਦਾ ਦੌਰਾ ਕੀਤਾ। ਟੀ.ਸੀ.ਐਸ ਦੇ ਵਿਗਿਆਨੀਆਂ ਦੀ ਇਸ ਟੀਮ ਵਿਚ ਵਰੁਣ ਸਕਸੇਨਾ, ਮਿਸ ਬਿਮਲਜੀਤ ਕੌਰ, ਰਜਿਤ ਸਿੱਕਾ ਸ਼ਾਮਿਲ ਸਨ।ਇਸ ਦੌਰਾਨ ਉਨ੍ਹਾਂ ਨੇ ਵਿਦਿਆਰਥੀਆਂ ਲਈ ਵਰਕਸ਼ਾਪ …

Read More »

ਲੇਟ ਲਤੀਫ ਕਰਮਚਾਰੀਆਂ ਖਿਲਾਫ ਹੋਵੇਗੀ ਸਖਤ ਕਾਰਵਾਈ

ਦਫਤਰੀ ਆਏ ਲੋਕਾਂ ਤੇ ਖਾਸ ਕਰਕੇ ਬਜੁੱਰਗਾਂ ਨਾਲ ਹਲੀਮੀ ਨਾਲ ਬੋਲਣ ਮੁਲਾਜ਼ਮ ਬਟਾਲਾ, 19 ਜੁਲਾਈ (ਪੰਜਾਬ ਪੋਸਟ- ਨਰਿੰਦਰ ਸਿੰਘ ਬਰਨਾਲ) – ਐਸ.ਡੀ.ਐਮ ਬਟਾਲਾ ਰੋਹਿਤ ਗੁਪਤਾ ਨੇ ਸਬ-ਡਵੀਜ਼ਨ ਦੇ ਸਮੂਹ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਦਫਤਰਾਂ `ਚ ਕੰਮ ਕਰਾਉਣ ਆਏ ਸਾਰੇ ਨਾਗਰਿਕਾਂ ਨੂੰ ਬਿਨਾਂ ਕਿਸੇ ਖੱਜਲ-ਖੁਆਰੀ ਸਮੇਂ ਸਿਰ ਸਰਕਾਰੀ ਸੇਵਾਵਾਂ ਦੇਣ।ਅੱਜ ਆਪਣੇ ਦਫਤਰ `ਚ ਵੱਖ-ਵੱਖ ਵਿਭਾਗਾਂ …

Read More »

ਸੀ.ਜੇ.ਐਮ ਮੈਡਮ ਮੋਨਿਕਾ ਸ਼ਰਮਾ ਵਲੋਂ ਮੈਂਟਲੀ ਰਿਟਾਰਡਡ ਹੋਮ ਦਾ ਦੌਰਾ

ਅੰਮ੍ਰਿਤਸਰ, 19 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ)- ਮੈਡਮ ਮੋਨਿਕਾ ਸ਼ਰਮਾ ਸੀ.ਜੇ.ਐਮ-ਕਮ-ਸਕਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮਿ੍ਰਤਸਰ ਵਲੋਂ ਮੈਂਟਲੀ ਰਿਟਾਰਡਡ ਹੋਮ ਦਾ ਦੌਰਾ ਕੀਤਾ ਗਿਆ। ਮੈਂਟਲੀ ਰਿਟਾਰਡਡ ਹੋਮ ਵਿਚ ਕਰਮਚਾਰੀਆਂ ਦੀ ਹਾਜ਼ਰੀ ਚੈਕ ਕਰਨ ਤੋਂ ਬਾਅਦ ਅਦਾਰੇ ਦੀ ਸਾਫ-ਸਫਾਈ ਅਤੇ ਰਸੋਈ ਵਿਚ ਬਣਿਆ ਖਾਣਾ ਚੈਕ ਕੀਤਾ ਗਿਆ।ਇਸ ਦੇ ਨਾਲ ਉਹਨਾਂ ਨੂੰ ਪਰੋਸਿਆ ਜਾਣ ਵਾਲੇ ਖਾਣੇ ਦਾ ਚਾਰਟ ਅਤੇ ਰਹਿਣ ਵਾਲੀ ਜਗਾ …

Read More »

ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਦਾ ਹੋਵੇਗਾ 2 ਲੱਖ ਤੱਕ ਦਾ ਸਿਹਤ ਬੀਮਾ-ਡੀ.ਸੀ

ਅੰਮ੍ਰਿਤਸਰ, 19 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ)- ਜਿਲੇ ਵਿਚ ਰਹਿ ਰਹੇ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀ, ਜਿਸ ਵਿਚ ਅੱਖਾਂ ਤੋਂ ਨਾ ਜਾਂ ਘੱਟ ਦਿਖਾਈ ਦੇਣ, ਨਾ ਸੁਣਨ, ਕੋਹੜ ਦੀ ਬਿਮਾਰੀ ਤੋਂ ਪੀੜਤ, ਦਿਮਾਗੀ ਤੌਰ ’ਤੇ ਘੱਟ ਵਿਕਸਤ ਅਤੇ ਹਾਦਸਿਆਂ ਦਾ ਸ਼ਿਕਾਰ ਹੋ ਕੇ ਅਪਹਾਜ ਹੋਏ ਵਿਅਕਤੀ ਸ਼ਾਮਿਲ ਹਨ, ਦਾ ਸਿਹਤ ਬੀਮਾ ਕਰਵਾਇਆ ਜਾਵੇਗਾ, ਜਿਸ ਵਿਚ ਅਜਿਹੇ ਵਿਅਕਤੀ ਅਤੇ ਉਨਾਂ ਦੇ ਪਰਿਵਾਰਾਂ …

Read More »

ਸਾਵਧਾਨ, ਬੋਰ ਰਾਹੀਂ ਧਰਤੀ `ਚ ਸਨਅਤੀ ਦੂਸ਼ਿਤ ਪਾਣੀ ਮਿਲਾਉਣ ਵਾਲਿਆਂ ਵਿਰੁੱਧ ਹੋਵੇਗੀ ਅਪਰਾਧਿਕ ਕਾਰਵਾਈ

ਅੰਮ੍ਰਿਤਸਰ, 19 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ)- ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਸਪੱਸ਼ਟ ਕੀਤਾ ਹੈ ਕਿ ਧਰਤੀ ਵਿਚ ਬੋਰ ਕਰਕੇ ਆਪਣੀਆਂ ਸਨਅਤਾਂ, ਘਰਾਂ, ਸਕੂਲਾਂ ਆਦਿ ਦਾ ਗੰਦਾ ਤੇ ਦੂਸ਼ਿਤ ਪਾਣੀ ਜ਼ਮੀਨਦੋਜ ਪਾਣੀ ਵਿਚ ਮਿਲਾਉਣ ਵਾਲੇ ਲੋਕਾਂ ਖਿਲਾਫ ਅਪਰਾਧਿਕ ਮਾਮਲੇ ਦਰਜ ਕੀਤਾ ਜਾਣਗੇ। ਅੱਜ ਜਿਲਾ ਪ੍ਰੀਸ਼ਦ ਹਾਲ ਵਿਚ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੰਘਾ ਨੇ ਖੇਤੀ ਵਿਭਾਗ, ਮਿੱਟੀ …

Read More »

ਜਿਲਾ ਚੋਣ ਅਧਿਕਾਰੀ ਨੇ ਵੋਟਰ ਬਣਨ ਲਈ ਲੜਕੀਆਂ ਨੂੰ ਕੀਤਾ ਪ੍ਰੇਰਿਤ

ਅੰਮ੍ਰਿਤਸਰ, 19 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ)- ‘ਜਿੰਨਾਂ ਨੌਜਵਾਨ ਲੜਕੇ ਅਤੇ ਲੜਕੀਆਂ ਦੀ 1 ਜਨਵਰੀ 2017 ਨੂੰ ਉਮਰ 18 ਸਾਲ ਤੋਂ ਵੱਧ ਹੋ ਗਈ ਹੈ ਅਤੇ ਉਹ ਅਜੇ ਤੱਕ ਵੋਟਰ ਨਹੀਂ ਬਣੇ, ਨੂੰ ਰਜਿਸਟਰਡ ਕਰਨ ਲਈ ਚੋਣ ਕਮਿਸ਼ਨ ਵੱਲੋਂ ਬੂਥ ਪੱਧਰ ਤੱਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਸਾਰੇ ਨਵਯੁਵਕ ਵੋਟ ਦੀ ਤਾਕਤ ਨੂੰ ਸਮਝਦੇ ਹੋਏ ਤਰੁੰਤ ਆਪਣੇ ਆਪ …

Read More »

ਮਾਲਵਾ ਜ਼ੋਨ-3 ਦੇ ਪ੍ਰਧਾਨ ਬਣੇ ਦਲਵੀਰ ਸਿੰਘ ਢਿਲੋਂ

ਧੂਰੀ, 19 ਜੂਲਾਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਮੈਂਬਰ ਪਾਰਲੀਮੈਂਟ ਸੰਗਰੂਰ ਅਤੇ ਵਾਈਸ ਪ੍ਰਧਾਨ ਅਮਨ ਅਰੋੜਾ ਵਿਧਾਇਕ ਸੁਨਾਮ ਵੱਲੋਂ ਆਮ ਆਦਮੀ ਪਾਰਟੀ ਦੇ ਨਵੇਂ ਸੰਗਠਨ ਵਿੱਚ ਦਲਵੀਰ ਸਿੰਘ ਢਿੱਲੋਂ ਨੂੰ ਮਾਲਵਾ ਜ਼ੋਨ-3 ਦਾ ਪ੍ਰਧਾਨ ਨਿਯੁੱਕਤ ਕੀਤਾ ਗਿਆ।ਢਿੱਲੋਂ ਨੇ ਪਾਰਟੀ ਹਾਈਕਮਾਨ ਦਾ ਧੰਨਵਾਦ ਕਰਦਿਆਂ `ਆਪ` ਪਾਰਟੀ ਵੱਲੋਂ ਸੌਂਪੀ ਇਸ ਜਿੰਮੇਵਾਰੀ ਨੂੰ ਤਨਦੇਹੀ ਨਾਲ …

Read More »

ਅਸ਼ਟਾਮ ਫੀਸ `ਚ 3 ਫੀਸਦੀ ਕਟੌਤੀ ਦਾ ਬੇ-ਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਲੋਕ

ਧੂਰੀ, 19 ਜੂਲਾਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਪੰਜਾਬ ਸਰਕਾਰ ਵੱਲੋਂ ਬਜ਼ਟ ਸੈਸ਼ਨ ਦੌਰਾਨ ਰਜਿਸਟਰੀਆਂ ਲਈ ਲੱਗਣ ਵਾਲੇ ਅਸ਼ਟਾਮ ਫੀਸ ਵਿੱਚ ਕੀਤੀ ਗਈ 3 ਫੀਸਦੀ ਕਟੌਤੀ ਦਾ ਐਲਾਨ ਹੋਏ ਨੂੰ ਭਾਵੇਂ ਇੱਕ ਮਹੀਨੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ, ਫਿਰ ਵੀ ਇਸ ਦੇ ਬਾਵਜ਼ੂਦ ਸੂਬੇ ਦੀਆਂ ਤਹਿਸੀਲਾਂ ਵਿੱਚ ਰਜਿਸਟਰੀਆਂ ਕਰਵਾਉਣ ਵਾਲੇ ਲੋਕਾਂ ਨੂੰ ਹਾਲੇ ਤੱਕ ਰਜਿਸਟਰੀਆਂ ਲਈ ਲੱਗਣ ਵਾਲੇ ਅਸ਼ਟਾਮ …

Read More »