Tuesday, November 24, 2026

Monthly Archives: June 2019

ਕੈਨੇਡਾ ਵਾਸੀ ਵਲੋਂ ਮੈਰਿਟ `ਚ ਆਈ ਲੜਕੀ ਨੂੰ ਦਿੱਤੀ 5100/- ਦੀ ਵਿੱਤੀ ਮਦਦ

ਸਮਰਾਲਾ, 23 ਜੂਨ (ਪੰਜਾਬ ਪੋਸਟ -ਇੰਦਰਜੀਤ ਕੰਗ) – ਸਰਕਾਰੀ ਹਾਈ ਸਕੂਲ ਕੋਟਲਾ ਸਮਸ਼ਪੁਰ ਵਿੱਚ ਪੜ੍ਹਦੀ ਇਥੋਂ ਦੇ ਨਜਦੀਕੀ ਪਿੰਡ ਕੋਟਲਾ ਸ਼ਮਸ਼ਪੁਰ ਦੀ ਵਸਨੀਕ ਮਹਿਕਪ੍ਰੀਤ ਕੌਰ ਪੁੱਤਰੀ ਲਖਵੀਰ ਸਿੰਘ ਨੇ ਇਸ ਸਾਲ ਦਸਵੀਂ ਜਮਾਤ ਵਿਚੋਂ 97.69 ਫੀਸਦ ਅੰਕ ਪ੍ਰਾਪਤ ਕਰਕੇ ਮੈਰਿਟ ਸੂਚੀ ਵਿੱਚ ਆਪਣਾ ਨਾਮ ਦਰਜ਼ ਕਰਵਾਇਆ ਹੈ। ਮਹਿਕਪ੍ਰੀਤ ਕੌਰ ਦੀ ਇਸ ਕਾਰਗੁਜਾਰੀ ਤੋਂ ਖੁਸ਼ ਹੋ ਕਿ ਇਸ ਸਕੂਲ ਦੇ ਰਿਟਾ: …

Read More »

ਐਮ.ਐਡ ਦੇ ਨਤੀਜੇ `ਚ ਪੂਜਾ ਰਾਣੀ ਪਹਿਲੇ ਤੇ ਹਰਪ੍ਰੀਤ ਕੌਰ ਦੂਜੇ ਸਥਾਨ `ਤੇ

ਲੌਂਗੋਵਾਲ, 23 ਜੂਨ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਅਕਾਲ ਕਾਲਜ ਆਫ਼ ਐਜੂਕੇਸ਼ਨ ਮਸਤੂਆਣਾ ਸਾਹਿਬ ਦੇ ਐਮ.ਐਡ ਦੇ ਨਤੀਜੇ ਬਹੁਤ ਹੀ ਸ਼ਾਨਦਾਰ ਰਹਿਣ `ਤੇ ਵਿਦਿਆਰਥੀਆਂ ਨੇ ਕਾਲਜ ਤੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਹੈ। ਕਾਲਜ ਦੇ ਸਾਰੇ ਵਿਦਿਆਰਥੀਆਂ ਨੇ ਪਹਿਲੀ ਡਵੀਜ਼ਨ ਲੈ ਕਿ ਪਾਸ ਕੀਤੀ।ਹੋਣਹਾਰ ਵਿਦਿਆਰਥਣ ਪੂਜਾ ਰਾਣੀ ਨੇ 9.05 (ਸੀ.ਜੀ.ਪੀ.ਏ) ਹਾਸਲ ਕਰਕੇ ਪਹਿਲੇ ਸਥਾਨ ਤੇ ਆਈ। ਇਸੇ ਤਰ੍ਹਾਂ …

Read More »

ਮਿਸ ਫੇਅਰਵੈਲ ਨਵਕੀਰਤ ਕੌਰ ਤੇ ਮਿਸਟਰ ਫੇਅਰਵੈਲ ਗਗਨਦੀਪ ਸਿੰਘ ਚੁਣੇ

ਲੌਂਗੋਵਾਲ, 23 ਜੂਨ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਅਕਾਲ ਕਾਲਜ ਆਫ਼ ਐਜੂਕੇਸ਼ਨ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਪਿ੍ਰੰਸੀਪਲ ਦੀ ਨਿਗਰਾਨੀ ਹੇਠ ਅਤੇ ਸਮੂਹ ਸਟਾਫ ਦੇ ਸਹਿਯੋਗ ਸਦਕਾ ਬੀ.ਐਡ ਦੇ ਦੂਸਰੇ ਸਮੈਸਟਰ ਦੇ ਵਿਦਿਆਰਥੀਆਂ ਵਲੋਂ ਬੀ.ਐਡ ਦੇ ਚੌਥੇ ਸਮੈਸਟਰ ਦੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਰੋਹ ਕੀਤਾ ਗਿਆ।ਜਿਸ ਵਿੱਚ ਵਿਦਿਆਰਥੀਆਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।ਡਾ. ਸੁਖਦੀਪ ਕੌਰ ਸਿੱਧੂ ਵਲੋਂ ਸਾਰੇ ਵਿਦਿਆਰਥੀਆਂ ਦੀ ਸ਼ਾਨਦਾਰ …

Read More »

ਤਰਕਸ਼ੀਲ ਸੁਸਾਇਟੀ ਵਲੋਂ ਬ੍ਰੇਨ ਪੀਡੀਆ ਰਾਹੀਂ ਦਿਮਾਗ ਤੇਜ਼ ਕਰਨ ਦੇ ਦਾਅਵੇ ਨੂੰ ਚੁਣੌਤੀ

ਲੌਂਗੋਵਾਲ, 23 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਦੌਰਾਨ ਬੱਚਿਆਂ ਨੂੰ ਕੈਂਪਾਂ ਵਿੱਚ ਬ੍ਰੇਨ ਪੀ.ਡੀ.ਏ ਰਾਹੀਂ ਦਿਮਾਗ ਤੇਜ਼ ਕਰਨ ਦੇ ਦਾਅਵੇ ਨੂੰ ਗ਼ੈਰ ਵਿਗਿਆਨਕ ਝੂਠ ਅਤੇ ਫਰੇਬ ਦੱਸਦਿਆਂ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਲੌਂਗੋਵਾਲ ਦੇ ਆਗੂਆਂ ਨੇ ਇਸ ਦਾ ਖੰਡਨ ਕਰਦਿਆਂ ਇਸ ਨੂੰ ਚੁਣੌਤੀ ਵੀ ਦਿੱਤੀ ਹੈ।ਇਸ ਸਬੰਧੀ ਤਰਕਸ਼ੀਲ ਆਗੂਆਂ ਨੇ ਕਿਹਾ ਕਿ ਦੇਸ਼ ਭਗਤ …

Read More »

ਪੀ.ਸੀ.ਐਸ ਪ੍ਰੀਖਿਆ ਪਾਸ ਕਰਨ ਵਾਲੀ ਗੁਲਤਾਜ ਦਾ ਸਨਮਾਨ

ਔਕੜਾਂ ਦਰ-ਕਿਨਾਰ ਕਰਕੇ ਮੰਜ਼ਿਲ ਹਾਸਲ ਕਰਨਾ ਹੀ ਸਫਲਤਾ ਦਾ ਦੂਜਾ ਨਾਮ-ਗੁਲਤਾਜ ਭਰੂਰ ਲੌਂਗੋਵਾਲ, 23 ਜੂਨ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਪਿਛਲੇ ਦਿਨੀਂ ਪੀ.ਸੀ.ਐਸ ਦੀ ਪ੍ਰੀਖਿਆ ਪਾਸ ਕਰਨ ਵਾਲੀ ਗੁਲਤਾਜ ਕੌਰ ਪੁੱਤਰੀ ਸੁਖਵਿੰਦਰ ਸਿੰਘ ਸੁੱਖ ਵਾਸੀ ਭਰੂਰ ਦਾ ਮਸਤੂਆਣਾ ਸਾਹਿਬ ਵਿਖੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਅਕਾਲ ਕਾਲਜ ਕੌਂਸਲ ਦੇ ਪੰਬੰਧਕਾਂ ਵੱਲੋਂ ਸੰਖੇਪ ਤੇ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਕਰਕੇ ਵਿਸ਼ੇਸ਼ ਤੌਰ `ਤੇ …

Read More »

ਸਰਕਾਰੀ ਕੰਨਿਆ ਸੀਨੀ ਸੈਕੰਡਰੀ ਸਕੂਲ ਮਾਲ ਰੋਡ ਵਿਖੇ ਲੱਗੇਗਾ ਦੂਜਾ ਰੋਜ਼ਗਾਰ ਮੇਲਾ

ਡਿਪਟੀ ਕਮਿਸ਼ਨਰ ਕਰਨਗੇ ਮੇਲੇ ਦਾ ਉਦਘਾਟਨ ਅੰਮ੍ਰਿਤਸਰ, 23 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਵਿਖੇ ਦੂਜਾ ਰੋਜਗਾਰ ਮੇਲਾ 24 ਜੂਨ ਨੂੰ ਲਗਾਇਆ ਜਾਵੇਗਾ। ਇਸ ਸਬੰਧੀ ਡਿਪਟੀ ਡਾਇਰੈਕਟਰ ਵੋਕੇਸ਼ਨਲ ਸੁਭਾਸ਼ ਮਹਾਜਨ ਰੁਜ਼ਗਾਰ ਮੇਲੇ ਸਬੰਧੀ ਮੀਟਿੰਗ ਕਰਕੇ ਤਿਆਰੀਆਂ ਦਾ ਜਾਇਜਾ ਲਿਆ।ਉਨ੍ਹਾਂ ਦੱਸਿਆ ਕਿ ਸ਼ਿਵਦੁਲਾਰ ਸਿੰਘ ਢਿਲੋਂ ਡਿਪਟੀ ਕਮਿਸ਼ਨਰ ਸਵੇਰੇ 11:00 ਮੇਲੇ ਦਾ ਉਦਘਾਟਨ ਕਰਨਗੇ। …

Read More »

ਲਿਬਰੇਸ਼ਨ ਆਗੂ ਦੇ ਪਿਤਾ ਨੂੰ ਵੱਖ-ਵੱਖ ਲੋਕਪੱਖੀ ਜਥੇਬੰਦੀਆਂ ਨੇ ਦਿੱਤੀ ਅੰਤਿਮ ਵਿਦਾਇਗੀ

ਭੀਖੀ, 23 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਸੀ.ਪੀ.ਆਈ (ਐਮ.ਐਲ) ਲਿਬਰੇਸ਼ਨ ਦੇ ਸੂਬਾ ਆਗੂ ਕਾਮਰੇਡ ਹਰਭਗਵਾਨ ਭੀਖੀ ਦੇ ਪਿਤਾ ਹੇਮ ਰਾਜ ਸੰਖੇਪ ਬਿਮਾਰੀ ਤੇ ਬਾਅਦ 65 ਸਾਲ ਦੀ ਉਮਰ ਵਿੱਚ ਬੀਤੀ ਰਾਤ ਦਿਹਾਂਤ ਹੋ ਗਿਆ।ਉਹਨਾਂ ਦਾ ਅੱਜ ਬਗੈਰ ਕਿਸੇ ਧਾਰਮਿਕ ਰਸਮ ਦੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ।ਕੁੱਝ ਸਮਾਂ ਪਹਿਲਾਂ ਹੀ ਜਨ ਸਿਹਤ ਵਿਭਾਗ ਤੋਂ ਸੇਵਾਮੁਕਤ ਹੋਏ ਹੇਮ ਰਾਜ ਆਪਣੀ …

Read More »

ਔਜਲਾ ਦੀਆਂ ਕੋਸਿਸ਼ਾਂ ਨੂੰ ਪਿਆ ਬੂਰ- ਸੰਯੁਕਤ ਰਾਸ਼ਟਰ ਵਲੋਂ ਪ੍ਰਦੂਸ਼ਣ ਮੁਕਤ ਕਰਨ ਲਈ ਅੰਮ੍ਰਿਤਸਰ ਦੀ ਚੋਣ

ਕੌਮਾਂਤਰੀ ਕਨਵੈਨਸ਼ਨ `ਚ ਔਜਲਾ ਨੇ ਉਠਾਇਆ ਸੀ ਮੁੱਦਾ ਅੰਮ੍ਰਿਤਸਰ, 23 ਜੂਨ (ਪੰਜਾਬ ਪੋਸਟ- ਸੁਖਬੀਰ ਸਿੰਘ) –  ਲੋਕ ਸਭਾ ਹਲਕਾ ਅੰਮ੍ਰਿਤਸਰ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੀਆਂ ਗੁਰੂ ਨਗਰੀ ਅੰਮ੍ਰਿਤਸਰ ਦੇ ਵਿਕਾਸ ਲਈ ਕੀਤੀਆਂ ਜਾ ਰਹੀਆਂ ਕੋਸਿਸ਼ਾਂ ਨੂੰ ਉਸ ਵੇਲੇ ਬੂਰ ਪਿਆ ਜਦ ਸੰਯੁਕਤ ਰਾਸ਼ਟਰ ਵਲੋਂ ਅੰਮ੍ਰਿਤਸਰ ਦੇ ਹਵਾ ਪ੍ਰਦੂਸ਼ਣ ਨੂੰ ਦੂਰ ਕਰਨ ਲਈ ਚੋਣ ਕੀਤੀ ਗਈ।ਇਸ ਦਾ ਵਾਤਾਵਰਨ ਪ੍ਰੇਮੀਆਂ ਤੋਂ …

Read More »

ਮਿੱਟੀ ਦੇ ਕੱਚੇ ਭਾਂਡੇ ਬਣਾਉਣ ਦੀ ਕਲਾ ਦਾ ਆਰਟ ਗੈਲਰੀ `ਚ ਕੀਤਾ ਗਿਆ ਪ੍ਰਦਰਸ਼ਨ

ਅੰਮ੍ਰਿਤਸਰ, 23 ਜੂਨ (ਪੰਜਾਬ ਪੋਸਟ- ਦੀਪ ਦਵਿੰਦਰ) – ਸਥਾਨਕ ਆਰਟ ਗੈਲਰੀ ਵਿਖੇ ਚੱਲ ਰਹੇ 8ਵੇਂ ਆਰਟ ਸਮਰ ਕੈਂਪ/ ਫੈਸਟੀਵਲ -2019 ਤਹਿਤ ਅੱਜ ਮਿੱਟੀ ਦੇ ਕੱਚੇ ਭਾਂਡੇ ਬਣਾਉਣ ਦੀ ਕਲਾ ਦਾ ਪ੍ਰਦਰਸ਼ਂ ਕੀਤਾ ਗਿਆ ।ਘੁਮਿਆਰ ਨਰੇਸ਼ ਕੁਮਾਰ ਨੇ ਵੱਖ-ਵੱਖ ਤਰਾਂ ਦੇ ਮਿੱਟੀ ਦੇ ਭਾਂਡੇ ਬਣਾਏ ਜਿਵੇਂ ਗਲਾਸ, ਗਮਲਾ, ਪਲੇਟ, ਦੀਵਾ, ਸੁਰਾਹੀ ਆਦਿ ਬਣਾ ਕੇ ਦਿਖਾਏ।ਕਈ ਬੱਚਿਆਂ ਨੇ ਖੁਦ ਭਾਂਡੇ ਬਣਾਉਣੇ ਵੀ …

Read More »

ਸ਼੍ਰੀ ਬਾਬਾ ਸ਼ਿਵ ਭੋਲੇ ਲੰਗਰ ਕਮੇਟੀ ਵਲੋਂ ਸ਼੍ਰੀ ਅਮਰਨਾਥ ਲਈ ਰਾਸ਼ਨ ਦਾ ਟਰੱਕ ਰਵਾਨਾ

ਐਸ.ਡੀ.ਆਈ.ਸੀ ਪ੍ਰਧਾਨ ਘਣਸ਼ਿਆਮ ਕਾਂਸਲ ਨੇ ਦਿੱਤੀ ਹਰੀ ਝੰਡੀ ਸੰਗਰੂਰ/ ਲੌਂਗੋਵਾਲ, 23 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸ਼੍ਰੀ ਬਾਬਾ ਸ਼ਿਵ ਭੋਲੇ ਲੰਗਰ ਕਮੇਟੀ ਵਲੋਂ ਸ਼੍ਰੀ ਅਮਰਨਾਥ ਵਿਖੇ ਲਗਾਏ ਜਾਣ ਵਾਲੇ ਭੰਡਾਰੇ ਲਈ ਰਾਸ਼ਨ ਸਮੱਗਰੀ ਦਾ ਟਰੱਕ ਸਥਾਨਕ ਬ੍ਰਹਮਸਿਰਾ ਮੰਦਰ ਤੋਂ ਰਵਾਨਾ ਕੀਤਾ ਗਿਆ।ਇਸ ਮੌਕੇ ਸੰਗਰੂਰ ਡਿਸਟਿ੍ਕਟ ਇੰਡਸਟਰੀ ਚੈਂਬਰ (ਐਸ.ਡੀ.ਆਈ.ਸੀ) ਦੇ ਜਿਲਾ ਪ੍ਰਧਾਨ ਘਣਸ਼ਿਆਮ ਕਾਂਸਲ ਨੇ ਟਰੱਕ ਨੂੰ ਹਰੀ ਝੰਡੀ …

Read More »