Saturday, May 24, 2025
Breaking News

Monthly Archives: August 2022

ਸ਼੍ਰੋਮਣੀ ਕਮੇਟੀ ਵੱਲੋਂ ਮੋਰਚਾ ਗੁਰੂ ਕਾ ਬਾਗ ਦੀ ਪਹਿਲੀ ਸ਼ਤਾਬਦੀ ਦੇ ਸਮਾਗਮਾਂ ਦੀ ਤਿਆਰੀ ਪੂਰੀ

6 ਅਗਸਤ ਨੂੰ 100 ਵਿਦਿਆਰਥੀ ਤੰਤੀ ਸਾਜ਼ਾਂ ਨਾਲ ਕਰਨਗੇ ਕੀਰਤਨ, 8 ਅਗਸਤ ਨੂੰ ਹੋਵੇਗਾ ਮੁੱਖ ਸਮਾਗਮ ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ ਸੱਗੂ) – ਸਿੱਖ ਇਤਿਹਾਸ ਦੇ ਅਹਿਮ ਪੰਨੇ ਮੋਰਚਾ ਗੁਰੂ ਕਾ ਬਾਗ ਦੀ 100 ਸਾਲਾ ਸ਼ਤਾਬਦੀ ਸਬੰਧੀ ਕੀਤੇ ਜਾਣ ਵਾਲੇ ਸਮਾਗਮਾਂ ਦੀਆਂ ਸ਼੍ਰੋਮਣੀ ਕਮੇਟੀ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।ਸ਼ਤਾਬਦੀ ਸਬੰਧੀ ਕੀਤੇ ਜਾਣ ਵਾਲੇ ਸਮਾਗਮਾਂ ਦੇ ਪ੍ਰਬੰਧਾਂ ਦਾ ਅੱਜ …

Read More »

ਤੇਰਾ ਹੀ ਤੇਰਾ ਪ੍ਰੋਜੈਕਟ ਵਲੋਂ ਪ੍ਰਦੂਸ਼ਣ ਰੋਕਣ ਲਈ ਰੁੱਖ ਲਗਾਉਣ ਦੀ ਸ਼ੁਰੂਆਤ

ਅੰਮ੍ਰਿਤਸਰ/ਚੰਡੀਗੜ੍ਹ, 5 ਅਗਸਤ (ਸੁਖਬੀਰ ਸਿੰਘ) – ਸ੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੁਸਾਇਟੀ (ਰਜਿ.) ਚੰਡੀਗੜ੍ਹ ਦੇ ਤੇਰਾ ਹੀ ਤੇਰਾ ਪ੍ਰੋਜੈਕਟ ਵਲੋਂ ਚੰਡੀਗੜ੍ਹ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਰੁੱਖ ਲਗਾਉਣ ਦੀ ਸ਼ੁਰੂਆਤ ਕੀਤੀ ਗਈ।ਡੀ.ਪੀ ਸਿੰਘ ਨੇ ਦੱਸਿਆ ਕਿ ਇਸ ਨੇਕ ਕਾਰਜ਼ ਲਈ ਹਰ ਇੱਕ ਇਨਸਾਨ ਨੂੰ ਅੱਗੇ ਆਉਣਾ ਚਾਹੀਦਾ ਹੈ।ਰੁੱਖ ਲਗਾਉਣ ਸਮੇਂ ਚੇਅਰਮੈਨ ਸੱਭਰਵਾਲ ਜਨਰਲ ਸਕੱਤਰ, ਪ੍ਰਧਾਨ ਅਤੇ ਸਕੱਤਰ ਗੁਰਦੁਆਰਾ ਸੈਕਟਰ 34 …

Read More »

ਛੋਟੀ ਉਮਰ ‘ਚ ਵੱਡੀ ਸੋਚ, ਵੀਡਿਓ ਡਾਇਰੈਕਟਰ ਮੋਹਿਤ ਮੰਨਣ

ਅੰਮ੍ਰਿਤਸਰ, 5 ਅਗਸਤ (ਸੁਖਬੀਰ ਸਿੰਘ) – ਪੰਜਾਬ ਦਾ ਜ਼ੰਮਪਲ ਮੋਹਿਤ ਮੰਨਣ ਬਹੁਤ ਹੀ ਮਿਹਨਤੀ ਲੜਕਾ ਹੈ।ਉਹ ਛੋਟੀ ਉਮਰ ਵਿੱਚ ਬਹੁਤ ਵੱਡਾ ਕਰਨ ਦੀ ਆਸ ਰੱਖਦਾ ਹੈ।ਮੋਹਿਤ ਦਾ ਬਚਪਨ ਤੋਂ ਹੀ ਵੀਡਿਓਗ੍ਰਾਫੀ ਦਾ ਸੌਂਕ ਸੀ।ਵੱਡਾ ਹੋਣ ‘ਤੇ ਇਸੇ ਸ਼ੌਂਕ ਨੂੰ ਮੋਹਿਤ ਨੇ ਆਪਣਾ ਕਿੱਤਾ ਬਣਾ ਲਿਆ।ਮੋਹਿਤ ਨੇ ਹੁਣ ਤਕ ਕਾਫੀ ਗਾਇਕਾਂ ਅਤੇ ਮਾਡਲਾਂ ਨਾਲ ਕੰਮ ਕੀਤਾ ਹੈ।ਜਿਨ੍ਹਾਂ ਵਿਚ ਲਖਵਿੰਦਰ ਕੋਟੀਆ, ਸੰਦੀਪ …

Read More »

ਅੰਮ੍ਰਿਤਸਰੀ ਦਰਸ਼ਕਾਂ ਲਈ ਵਿਰਸਾ ਵਿਹਾਰ ਸੁਸਾਇਟੀ ਵਲੋਂ ‘ਬੈਠਕ’ ਪ੍ਰੋਗਰਾਮ 7 ਅਗਸਤ ਨੂੰ

ਅੰਮ੍ਰਿਤਸਰ, 5 ਅਗਸਤ (ਦੀਪ ਦਵਿੰਦਰ ਸਿੰਘ) – ਸਥਾਨਕ ਵਿਰਸਾ ਵਿਹਾਰ ਦੇ ਵਿਹੜੇ ‘ਚ ਸੁਸਾਇਟੀ ਵਲੋਂ ਅੰਮ੍ਰਿਤਸਰੀ ਦਰਸ਼ਕਾਂ ਲਈ ‘ਬੈਠਕ’ ਦਾ ਆਯੋਜਨ 7 ਅਗਸਤ ਨੂੰ ਸ਼ਾਮ 5.00 ਵਜੇ ਕੀਤਾ ਜਾ ਰਿਹਾ ਹੈ।ਵਿਰਸਾ ਵਿਹਾਰ ਦੇ ਪ੍ਰਧਾਨ ਤੇ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਦੱਸਿਆ ਕਿ ਇਸ ਸਮੇਂ ਅੰਮ੍ਰਿਤਸਰੀ ਦਰਸ਼ਕ ਆਪਣੀ ਕਲਾ ਦੇ ਜੌਹਰ ਵਿਖਾ ਸਕਣਗੇ ਅਤੇ ਸਥਾਨਕ ਕਲਾਕਾਰ ਸਾਹਮਣੇ ਕੁਰਸੀ ‘ਤੇ ਬਹਿ ਕੇ …

Read More »

`ਸ੍ਰੀ ਗੁਰੂ ਤੇਗ਼ ਬਹਾਦਰ ਜੀ: ਯਾਤਰਾਵਾਂ ਤੇ ਯਾਦ ਚਿੰਨ੍ਹ` ਕਾਫੀ ਟੇਬਲ ਬੁਕ ਲੋਕ ਅਰਪਣ

ਯੂਨੀਵਰਸਿਟੀ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤੀਆਂ ਸਿਖਿਆਵਾਂ `ਤੇ ਚੱਲ ਕੇ ਲਿਖਤ ਦੀ ਪਰੰਪਰਾ ਲਗਾਤਾਰ ਜਾਰੀ ਰੱਖ ਰਹੀ ਹੈ – ਸੰਧਵਾਂ ਅੰਮ੍ਰਿਤਸਰ, 4 ਅਗਸਤ (ਖੁਰਮਣੀਆਂ) – ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤੀਆਂ ਸਿਖਿਆਵਾਂ `ਤੇ ਚੱਲ ਕੇ ਲਿਖਤ ਦੀ ਪਰੰਪਰਾ ਨੂੰ ਲਗਾਤਾਰ ਜਾਰੀ …

Read More »

ਡੀ.ਏ.ਵੀ ਪਬਲਿਕ ਸਕੂਲ ਵਿਖੇ ਚੰਗੀ ਮਾਨਸਿਕ ਸਿਹਤ ਬਾਰੇ ਸੈਮੀਨਾਰ

ਅੰਮ੍ਰਿਤਸਰ, 4 ਅਗਸਤ (ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਵਿਖੇ `ਹਿਊਮਨੀਫਈ ਫਾਊਂਡੇਸ਼ਨ` ਦੇ ਚੇਅਰਮੈਨ ਨੀਰਜ ਗੇਰਾ ਵੱਲੋਂ ਵਿਦਿਆਰਥੀਆਂ ਲਈ `ਪ੍ਰਸੰਨਤਾ ਸੈਸ਼ਨ` ਕਰਵਾਇਆ ਗਿਆ।ਇਹ ਸੈਮੀਨਾਰ ਵਿਦਿਆਰਥੀਆਂ ਦੀ ਮਾਨਸਿਕ ਅਤੇ ਸਰੀਰਿਕ ਸਿਹਤ ਨੂੰ ਮਜ਼ਬੂਤ ਬਣਾਉਣ ਤੇ ਆਪਣੇ ਉਦੇਸ਼ਾਂ ਦੀ ਪੂਰਤੀ ‘ਚ ਸਹਾਇਤਾ ਕਰਨ ਅਤੇ ਜੀਵਨ ਨੂੰ ਸਹੀ ਦਿਸ਼ਾ ਦੇਣ ਲਈ ਕੀਤਾ ਗਿਆ।ਨੀਰਜ ਗੇਰਾ ਨੇ ਵਿਦਿਆਰਥੀਆਂ ਨੂੰ ਇੱਕ ਰਸ ਭਰੇ …

Read More »

ਹਲਕੇ ਦੇ ਵਿਕਾਸ ਲਈ ਪ੍ਰਤੀਬੱਧਤਾ ਨਾਲ ਹਰ ਸਮੇਂ ਤਿਆਰ ਹਾਂ – ਵਿਧਾਇਕ ਸਿੰਗਲਾ

ਭੀਖੀ, 4 ਅਗਸਤ (ਕਮਲ ਜ਼ਿੰਦਲ) – ਹਲਕਾ ਵਿਧਾਇਕ ਵਿਜੈ ਸਿੰਗਲਾ ਆਪਣੀ ਭੀਖੀ ਫੇਰੀ ਦੌਰਾਨ ਸਥਾਨਕ ਪ੍ਰਾਚੀਨ ਦੁਰਗਾ ਮੰਦਿਰ ਵਿਖੇ ਨਕਮਸਤਕ ਹੋਏ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਨਾਲ ਮੀਟਿੰਗ ਕਰਕੇ ਸੰਭਾਵੀ ਰਣਨੀਤੀ ਵੀ ਵਿਚਾਰੀ।ਬੇਸ਼ੱਕ ਉਹ ਕਿਸੇ ਸਿਆਸੀ ਟਿੱਪਣੀ ਤੋਂ ਪਾਸਾ ਵੱਟ ਗਏ, ਪ੍ਰੰਤੂ ਉਨ੍ਹਾ ਨੇ ਕਿਹਾ ਕਿ ਉਹ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਪ੍ਰਤੀਬੱਧਤਾ ਨਾਲ ਕਾਰਸ਼ੀਲ ਰਹਿਣਗੇ।ਵਿਧਾਇਕ ਸਿੰਗਲਾ ਨੇ …

Read More »

ਰਾਮਕ੍ਰਿਸ਼ਨ ਨੇ ਪੇਂਟਿੰਗ ਮੁਕਾਬਲੇ ‘ਚ ਸੂਬਾ ਪੱਧਰੀ ਮੁਕਾਬਲੇ ਲਈ ਕੀਤਾ ਕੁਆਲੀਫਾਈ

ਭੀਖੀ, 4 ਅਗਸਤ (ਕਮਲ ਜ਼ਿੰਦਲ) – ਇਥੋਂ ਨੇੜਲੇ ਪਿੰਡ ਮੋਹਰ ਸਿੰਘ ਵਾਲਾ ਦੇ ਸਰਕਾਰੀ ਹਾਈ ਸਕੂਲ ਦੇ ਨੌਵੀਂ ਕਲਾਸ ਦੇ ਵਿਦਿਆਰਥੀ ਰਾਮਕ੍ਰਿਸ਼ਨ ਨੇ ਆਜ਼ਾਦੀ ਦੇ 75ਵੇਂ ਸਾਲਾਂ ਸਮਾਗਮ ਤਹਿਤ ਜਿਲ੍ਹਾ ਪੱਧਰੀ ਮੁਕਾਬਲੇ ਵਿੱਚ ਦੂਸਰਾ ਸਥਾਨ ਹਾਸਲ਼ ਕਰਕੇ ਸੂਬਾ ਪੱਧਰੀ ਮੁਕਾਬਲੇ ਲਈ ਕੁਆਲੀਫਾਈ ਕੀਤਾ ਹੈ।ਉਸ ਦੀ ਗਾਇਡ ਅਧਿਆਪਕਾ ਨੀਸ਼ੂ ਗਰਗ ਨੇ ਕਿਹਾ ਕਿ ਵਿਦਿਆਰਥੀ ਸੁਖ਼ਮ ਕਲਾਵਾਂ ਤੋਂ ਵਾਕਫ਼ ਹੈ ਅਤੇ ਉਸ …

Read More »

ਡਾ. ਭੀਮ ਰਾਓ ਅੰਬੇਡਕਰ ਸਮਾਜ ਭਲਾਈ ਸੰਸਥਾ ਨੇ ਲਗਾਏ ਛਾਂਦਾਰ ਅਤੇ ਫਲਦਾਰ ਬੂਟੇ

ਸੰਗਰੂਰ, 4 ਅਗਸਤ (ਜਗਸੀਰ ਲੌਂਗੋਵਾਲ) – ਇਥੋਂ ਨੇੜਲੇ ਪਿੰਡ ਫਤਿਹਗੜ੍ਹ ਛੰਨਾ ਵਿਖੇ ਡਾ. ਭੀਮ ਰਾਓ ਅੰਬੇਡਕਰ ਸਮਾਜ ਭਲਾਈ ਵਲੋਂ ਸੰਸਥਾ ਦੀ ਪਹਿਲੀ ਵਰੇਗੰਢ ਮੌਕੇ ਪਿੰਡ ਵਿੱਚ ਸ਼ੁੱਧ ਵਾਤਾਵਰਣ ਸਿਰਜਨ ਲਈ ਛਾਂਦਾਰ ਅਤੇ ਫਲਦਾਰ ਬੂਟੇ ਲਗਾਏ ਗਏ।ਸੰਸਥਾ ਦੇ ਜਰਨਲ ਸਕੱਤਰ ਜਸਮੇਲ ਜੱਸੀ ਨੇ ਦੱਸਿਆ ਕਿ ਸੰਸਥਾ ਵਲੋਂ ਸਮਾਜ ਭਲਾਈ ਦੇ ਕੰਮਾਂ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ।ਉਹਨਾ ਲੋਕਾਂ ਨੂੰ ਅਪੀਲ ਕੀਤੀ …

Read More »