Wednesday, July 24, 2024

Monthly Archives: March 2024

ਡੀ.ਏ.ਵੀ ਕਾਲਜ ਵਿਖੇ ਮਨਾਇਆ ਗਿਆ ਮੀਡੀਆ ਫੈਸਟੀਵਲ

ਅੰਮ੍ਰਿਤਸਰ, 15 ਮਾਰਚ (ਸੁਖਬੀਰ ਸਿੰਘ) – ਜਿਲ੍ਹਾ ਚੋਣ ਅਫ਼ਸਰ ਅੰਮ੍ਰਿਤਸਰ ਅਤੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ 017 ਅੰਮ੍ਰਿਤਸਰ ਕੇਂਦਰੀ ਦੇ ਦਿਸ਼ਾ ਨਿਰਦੇਸ਼ਾਂ ‘ਤੇ ਡੀ.ਏ.ਵੀ ਕਾਲਜ ਹਾਥੀ ਗੇਟ ਵਿਖੇ 16 ਮਾਰਚ ਤੱਕ ਮੀਡੀਆ ਫੈਸਟੀਵਲ ਹੁਨਰ-2024 ਕਰਵਾਇਆ ਜਾ ਰਿਹਾ ਹੈ।ਇਸ ਵਿੱਚ ਸ੍ਰੀਮਤੀ ਸੁਰਿੰਦਰ ਕੌਰ ਏ.ਈ.ਆਰ.ਓ 017-ਅੰਮ੍ਰਿਤਸਰ ਕੇਂਦਰੀ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਵਜੋਂ ਪਹੁੰਚੇ।ਉਹਨਾਂ ਨੇ ਸਿਖਿਆਰਥੀਆਂ ਨੂੰ ਵੱਧ ਤੋਂ ਵੱਧ ਵੋਟਾਂ ਵਿੱਚ ਭਾਗ ਲੈਣ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਨਤੀਜਿਆਂ ਦਾ ਐਲਾਨ

ਅੰਮ੍ਰਿਤਸਰ, 15 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਦਸੰਬਰ 2023 ਸੈਸ਼ਨ ਦੇ ਮਾਸਟਰ ਆਫ਼ ਕਾਮਰਸ ਸਮੈਸਟਰ- ਤੀਜਾ, ਬੀ.ਕਾਮ ਐਲ.ਐਲ.ਬੀ. (ਪੰਜ਼ ਸਾਲਾ ਕੋਰਸ), ਸਮੈਸਟਰ- ਤੀਜਾ, ਬੀ.ਕਾਮ ਐਲ.ਐਲ.ਬੀ (ਪੰਜ ਸਾਲਾ ਕੋਰਸ), ਸਮੈਸਟਰ- ਪੰਜ਼ਵਾਂ, ਬੀ.ਕਾਮ ਐਲ.ਐਲ.ਬੀ (ਪੰਜ਼ ਸਾਲਾ ਕੋਰਸ), ਸਮੈਸਟਰ- ਸੱਤਵਾਂ, ਬੀ.ਕਾਮ ਐਲ.ਐਲ.ਬੀ (ਪੰਜ਼ ਸਾਲਾ ਕੋਰਸ), ਸਮੈਸਟਰ- ਨੌਵਾਂ, ਬੀ.ਬੀ.ਏ, ਸਮੈਸਟਰ- ਪੰਜਵਾਂ, ਐਮ.ਏ ਪੰਜਾਬੀ ਸਮੈਸਟਰ- ਤੀਜਾ, ਐਮ.ਏ. ਇਤਿਹਾਸ ਸਮੈਸਟਰ- ਤੀਜਾ, …

Read More »

ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਡਾ. ਸੁਖਬੀਰ ਸਿੰਘ ਸੰਧੂ ਭਾਰਤ ਦੇ ਚੋਣ ਕਮਿਸ਼ਨਰ ਨਿਯੁੱਕਤ

ਅੰਮ੍ਰਿਤਸਰ, 15 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਡਾ. ਸੁਖਬੀਰ ਸਿੰਘ ਸੰਧੂ ਨੂੰ ਨਵੇਂ ਚੋਣ ਕਮਿਸ਼ਨਰ ਨਿਯੁੱਕਤ ਹੋਣ `ਤੇ ਉਨ੍ਹਾਂ ਦੇ ਸ਼ਾਨਦਾਰ ਕੈਰੀਅਰ ਵਿੱਚ ਇਕ ਹੋਰ ਪ੍ਰਾਪਤੀ ਜੁੜ ਗਈ ਹੈ।ਡਾ. ਸੰਧੂ, ਜਿਨ੍ਹਾਂ ਨੇ ਐਮ.ਬੀ.ਬੀ.ਐਸ ਦੀ ਡਿਗਰੀ ਕਰਨ ਉੁਪਰੰਤ ਐਲ.ਐਲ.ਬੀ ਅਤੇ ਇਤਿਹਾਸ ਵਿੱਚ ਮਾਸਟਰ ਦੀ ਡਿਗਰੀ ਸਮੇਤ ਕਈ ਪ੍ਰਕਾਰ ਦੀ ਵਿਦਿਆ ਪ੍ਰਾਪਤ ਕੀਤੀ। ਉੱਤਰਾਖੰਡ ਕੇਡਰ …

Read More »

ਬਹੁਜਨ ਸਮਾਜ ਪਾਰਟੀ ਨੇ ਮਨਾਇਆ ਸ੍ਰੀ ਕਾਂਸ਼ੀ ਰਾਮ ਦਾ ਜਨਮ ਦਿਨ

ਸੰਗਰੂਰ, 15 ਮਾਰਚ (ਜਗਸੀਰ ਲੌਂਗੋਵਾਲ) – ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਸੁਨਾਮ ਵਲੋਂ ਡਾ. ਭੀਮ ਰਾਓ ਅੰਬੇਦਕਰ ਭਵਨ ਲੌਂਗੋਵਾਲ ਵਿਖੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦਾ ਜਨਮ ਦਿਨ ਪੂਰੇ ਉਤਸ਼ਾਹ ਮਨਾਇਆ ਗਿਆ।ਮੁੱਖ ਮਹਿਮਾਨ ਵਜੋਂ ਪਵਿੱਤਰ ਸਿੰਘ ਹਲਕਾ ਇੰਚਾਰਜ਼ ਬਸਪਾ ਤੇ ਜਿਲ੍ਹਾ ਮੀਤ ਪ੍ਰਧਾਨ ਡਾ. ਹਰਬੰਸ ਸਿੰਘ ਲੌਂਗੋਵਾਲ ਪਹੁੰਚੇ।ਉਨਾਂ ਨੇ ਕਿਹਾ ਕਿ ਆਉਣ ਵਾਲੀਆਂ 2024 ਦੀਆਂ ਲੋਕ ਸਭਾ ਚੋਣਾਂ ਵਿੱਚ …

Read More »

ਯਾਦਗਾਰੀ ਹੋ ਨਿਬੜਿਆ ਸਮਾਜ ਸੇਵੀ ਸਿਸ਼ਨ ਕੁਮਾਰ ਦਾ ਵਿਦਾਇਗੀ ਸਮਾਰੋਹ

ਸੰਗਰੂਰ, 15 ਮਾਰਚ (ਜਗਸੀਰ ਲੌਂਗੋਵਾਲ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੌੜਾਂ ਦੇ ਗਤੀਸ਼ੀਲ, ਉੱਦਮੀ ਤੇ ਅਗਾਂਹਵਧੂ ਸੋਚ ਦੇ ਧਾਰਨੀ ਲੈਕਚਰਾਰ ਸਿਸ਼ਨ ਕੁਮਾਰ ਗਰਗ ਦੀ ਸੇਵਾ ਮੁਕਤੀ ‘ਤੇ ਕਰਵਾਇਆ ਵਿਦਾਇਗੀ ਸਮਾਰੋਹ ਯਾਦਗਾਰੀ ਹੋ ਨਿੱਬੜਿਆ।ਇਸ ਵਿਦਾਇਗੀ ਸਮਾਰੋਹ ਵਿੱਚ ਜਿਲ੍ਹਾ ਸਿੱਖਿਆ ਅਫ਼ਸਰ ਬਰਨਾਲਾ ਸ੍ਰੀਮਤੀ ਇੰਦੂ ਸਿਮਕ ਤੇ ਜਿਲ੍ਹਾ ਯੋਜਨਾ ਕਮੇਟੀ ਸੰਗਰੂਰ ਦੇ ਚੇਅਰਮੈਨ ਗੁਰਮੇਲ ਸਿੰਘ ਘਰਾਚੋਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।ਮੰਚ ਸੰਚਾਲਨ …

Read More »

ਸਲਾਇਟ ਵਿਖੇ ਦੋ ਰੋਜ਼ਾ ਤਕਨੀਕੀ ਕਾਨਫਰੰਸ ਦਾ ਆਯੋਜਨ

ਸੰਗਰੂਰ, 15 ਮਾਰਚ (ਜਗਸੀਰ ਲੌਂਗੋਵਾਲ) – ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ ਲੌਂਗੋਵਾਲ ਦੇ ਭੌਤਿਕ ਵਿਗਿਆਨ, ਮਕੈਨੀਕਲ ਇੰਜਨੀਅਰਿੰਗ ਅਤੇ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜਨੀਅਰਿੰਗ ਵਿਭਾਗਾਂ ਨੇ ਆਈ.ਆਈ.ਟੀ ਜੰਮੂ, ਐਨ.ਆਈ.ਟੀ ਦਿੱਲੀ ਅਤੇ ਇੰਸਟੀਚਿਊਟ ਫਾਰ ਆਟੋ ਪਾਰਟਸ ਐਂਡ ਹੈਂਡ ਟੂਲਜ਼ ਟੈਕਨਾਲੋਜੀ (ਆਈ.ਏ.ਐਚ.ਟੀ) ਲੁਧਿਆਣਾ ਨੇ ਦੋ ਦਿਨਾਂ (15-16 ਮਾਰਚ 2024) ਕਾਨਫਰੰਸ “ਤਕਨੀਕੀ ਐਪਲੀਕੇਸ਼ਨਾਂ ਲਈ ਉਨਤ ਅਤੇ ਉੱਭਰਦੀ ਸਮੱਗਰੀ” (ਏ.ਈ.ਐਮ.ਟੀ.ਏ-2024) ਦਾ ਡਾ. ਐਮ.ਐਮ ਸਿਨਹਾ, …

Read More »

ਖ਼ਾਲਸਾ ਕਾਲਜ ਸੀ: ਸੈਕੰ: ਸਕੂਲ ਵੱਲੋਂ ਪੰਜਾਬੀ ਕਵੀ ਤੇ ਸੁਤੰਤਰਤਾ ਸੈਨਾਨੀ ਸਵ. ਵੀਰ ਸਿੰਘ ਵੀਰ ਨੂੰ ਸਮਰਪਿਤ ਸਮਾਗਮ

ਛੀਨਾ ਨੂੰ ‘ਮਾਣ-ਏ-ਪੰਜਾਬ’ ਅਤੇ ਜਗਦੀਪ ਸਿੰਘ ਨੂੰ ‘ਸ਼ੇਰ-ਏ-ਪੰਜਾਬ’ ਐਵਾਰਡ ਨਾਲ ਕੀਤਾ ਸਨਮਾਨਿਤ ਅੰਮ੍ਰਿਤਸਰ, 15 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਭਾਈ ਰਾਮ ਸਿੰਘ ਹਾਲ ਵਿਖੇ ਪ੍ਰਸਿੱਧ ਪੰਜਾਬੀ ਕਵੀ ਤੇ ਸੁਤੰਤਰਤਾ ਸੈਨਾਨੀ ਵੀਰ ਸਿੰਘ ਵੀਰ ਦੀ ਯਾਦ ਨੂੰ ਸਮਰਪਿਤ ਵਿਸ਼ੇਸ਼ ਐਵਾਰਡ ਸਮਾਗਮ ਕਰਵਾਇਆ ਗਿਆ।ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਸਹਿਯੋਗ ਨਾਲ ਕਰਵਾਏ ਇਸ ਸਮਾਗਮ ਮੌਕੇ ਮੁੱਖ ਮਹਿਮਾਨ …

Read More »

ਮਜੀਠੀਆ ਤੇ ਛੀਨਾ ਨੇ ‘ਸਰਦਾਰ ਸੂਰਤ ਸਿੰਘ ਮਜੀਠੀਆ ਅਤੇ ਦੂਸਰਾ ਐਂਗਲੋ-ਸਿੱਖ ਯੁੱਧ’ ਪੁਸਤਕ ਰਲੀਜ਼

ਅੰਮ੍ਰਿਤਸਰ, 15 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਅੰਗਰੇਜ ਸਰਕਾਰ ਨੇ ਸ: ਸੂਰਤ ਸਿੰਘ ਮਜੀਠੀਆ ਨੂੰ ਬਨਾਰਸ ਵਿਖੇ ਜੰਗੀ ਕੈਦੀਆਂ ’ਚ ਨਜ਼ਰਬੰਦ ਕਰਕੇ ਇਨ੍ਹਾਂ ਦੀ ਸਮੁੱਚੀ ਜਾਗੀਰ ਜੋ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਚੱਲੀ ਆਉਂਦੀ ਸੀ, ਉਹ ਜ਼ਬਤ ਕੀਤੀ ਸੀ।ਖ਼ਾਲਸਾਈ ਫ਼ੌਜਾਂ ’ਚ ਮਜੀਠੀਆ ਦਾ ਬਹੁਤ ਸਤਿਕਾਰ ਸੀ ਅਤੇ ਉਹ ਬਹਾਦਰ ਯੋਧੇ, ਦਾਨੀ ਅਤੇ ਗੁਰਬਾਣੀ ਦੇ ਨਿਤਨੇਮੀ ਜਰਨੈਲ ਸਿੰਘ ਸਨ।ਇਹ ਪ੍ਰਗਟਾਵਾ …

Read More »

ਖਾਲਸਾ ਕਾਲਜ਼ (ਇਸਤਰੀਆਂ) ਵਿਖੇ ਨਸ਼ਿਆਂ ਵਿਰੁੱਧ ਕਰਵਾਇਆ ਜਾਗਰੂਕਤਾ ਸੈਮੀਨਾਰ

ਅੰਮ੍ਰਿਤਸਰ, 15 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ਼ (ਇਸਤਰੀਆਂ) ਵਿਖੇ ਡਰੱਗ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਅਤੇ ਖੇਡਾਂ ਨਾਲ ਜੋੜਣ ਲਈ ਇੱਕ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਡੀ.ਸੀ.ਪੀ ਸਿਟੀ ਅੰਮ੍ਰਿਤਸਰ ਡਾ. ਪ੍ਰਗਿਆ ਜੈਨ ਅਤੇ ਏ.ਡੀ.ਸੀ.ਪੀ ਸਿਟੀ-2 ਅੰਮ੍ਰਿਤਸਰ ਪ੍ਰਭਜੋਤ ਸਿੰਘ ਵਿਰਕ ਵਲੋਂ ਭਾਗ ਲੈਣ ਵਾਲੇ ਕਾਲਜ਼ ਦੀਆਂ ਵਿਦਿਆਰਥਣਾਂ ਅਤੇ ਕਬੱਡੀ ਤੇ ਰੱਸਾਕਸ਼ੀ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਦੇ ਹੋਏ, …

Read More »

ਖਾਲਸਾ ਕਾਲਜ ਲਾਅ ਵਿਖੇ ਵਿਦਿਆਰਥੀਆਂ ਦੇ ਕੈਰੀਅਰ ਸਬੰਧੀ ਸੈਮੀਨਾਰ

ਅੰਮ੍ਰਿਤਸਰ, 15 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਲਾਅ ਵਿਖੇ ਭਾਰਤੀ ਕੰਪਨੀ ਸਚਿਵ ਸੰਸਥਾਨ ਵਲੋਂ ਕੰਪਨੀ ਸਕੱਤਰ ਦੀ ਪ੍ਰੀਖਿਆ ਦੇ ਮੱਦੇਨਜ਼ਰ ਵਿਦਿਆਰਥੀਆਂ ਦੇ ਕੈਰੀਅਰ ਸਬੰਧੀ ਸੈਮੀਨਾਰ ਕਰਵਾਇਆ ਗਿਆ।ਕਾਲਜ ਡਾਇਰੈਕਟਰ-ਕਮ-ਪ੍ਰਿੰਸੀਪਲ ਪ੍ਰੋ: (ਡਾ.) ਜਸਪਾਲ ਸਿੰਘ ਦੀ ਅਗਵਾਈ ਹੇਠ ਕਰਵਾਏ ਸੈਮੀਨਾਰ ਵਿੱਚ ਕੰਪਨੀ ਸਕੱਤਰ ਸ੍ਰੀਮਤੀ ਰੂਬੀਨਾ ਮਹਾਜਨ ਅਤੇ ਆਫ਼ਿਸਰ ਇੰਚਾਰਜ਼ ਸ੍ਰੀਮਤੀ ਰਾਣੀ ਰਾਏਜ਼ਾਦਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸ੍ਰੀਮਤੀ ਰਾਏਜ਼ਾਦਾ …

Read More »