ਖੂਨਦਾਨ ਕੈਂਪ ਦੌਰਾਨ 70 ਯੂਨਿਟ ਖੂਨ ਇਕੱਤਰ
ਧੂਰੀ, 14 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਮਾਲਵਾ ਫਰੈਡਜ਼ ਵੈਲਫੇਅਰ ਸੁਸਾਇਟੀ ਵਲੋਂ ਗੁਰਦਰਸ਼ਨ ਡਿੰਪੀ ਦੀ ਅਗਵਾਈ `ਚ ਮਹਾਂ-ਸ਼ਿਵਰਾਤਰੀ ਮੌਕੇ ਸ਼ਿਵ ਮੰਦਰ ਰਣੀਕੇ ਵਿਖੇ ਇੱਕ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਲਾਈਫ ਲਾਈਨ ਬਲੱਡ ਬੈਂਕ ਪਟਿਆਲਾ ਦੀ ਟੀਮ ਨੇ ਖੂਨਦਾਨੀਆਂ ਪਾਸੋਂ 70 ਯੂਨਿਟ ਖੂਨ ਇਕੱਤਰ ਕੀਤਾ।ਕੈਂਪ ਦੌਰਾਨ ਇੱਕ ਅਪਾਹਜ਼ ਵਿਅਕਤੀ ਨੇ ਖੂਨਦਾਨ ਕਰ ਕੇ “ਖੂਨਦਾਨ ਮਹਾਂ-ਕਲਿਆਣ” ਦਾ ਸੁਨੇਹਾ ਦਿੱਤਾ।ਸੰਸਥਾ ਵੱਲੋਂ ਖੂਨਦਾਨੀਆਂ ਨੂੰ ਮੈਡਲ ਅਤੇ ਸਰਟੀਫੀਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਸੁਰੇਸ਼ ਰਾਧੇ, ਮਨਦੀਪ ਸਿੰਘ, ਤਰਸੇਮ ਸਿੰਘ, ਜਸਵਿੰਦਰ ਕੁਮਾਰ, ਬੱਬੂ ਰਣੀਕੇ, ਰਾਜ ਰਿਸ਼ੀ, ਸਰਬਜੀਤ ਸਿੰਘ ਅਤੇ ਪਵਿੱਤਰ ਸਿੰਘ ਆਦਿ ਵੀ ਹਾਜ਼ਰ ਸਨ।
Check Also
ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ
ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …