Friday, April 19, 2024

ਧੂਰੀ-ਬਰਨਾਲਾ ਸੜਕ ਦੀ ਤਰਸਯੋਗ ਹਾਲਤ ਨੂੰ ਲੈ ਕੇ ਸੰਘਰਸ਼ ਤੇਜ਼

ਧੂਰੀ, 14 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਕੱਕੜਵਾਲ ਰੋਡ ਵਿਖੇ ਲੋਕ ਸੰਘਰਸ਼ ਐਕਸ਼ਨ ਕਮੇਟੀ ਹਲਕਾ ਧੂਰੀ ਵਲੋਂ PPN1402201816ਧੂਰੀ-ਬਰਨਾਲਾ ਸੜਕ ਦੀ ਤਰਸਯੋਗ ਖਸਤਾ ਹਾਲਤ ਨੂੰ ਲੈ ਕੇ ਵਿੱਢੇ ਸੰਘਰਸ਼ ਦੇ ਚਲਦਿਆਂ ਰੋਸ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ।ਕਿਸਾਨ ਯੂਨੀਅਨ ਲੱਖੋਵਾਲ ਦੇ ਕਈ ਕਿਸਾਨ ਆਗੂਆਂ ਵਲੋਂ ਸਮਰੱਥਨ ਦੇਣ `ਤੇ ਸੰਘਰਸ਼ ਹੋਰ ਤੇਜ਼ ਹੁੰਦਾ ਨਜ਼ਰ ਆਇਆ। ਧਰਨੇ ਦੌਰਾਨ ਸੰਬੋਧਨ ਕਰਦਿਆਂ ਮੇਜਰ ਸਿੰਘ ਪੂੰਨਾਵਾਲ, ਜਰਨੈਲ ਸਿੰਘ ਜਹਾਂਗੀਰ, ਅਤਵਾਰ ਸਿੰਘ ਬਾਦਸ਼ਾਹਪੁਰ ਆਦਿ ਨੇ ਕਿਹਾ ਕਿ ਧੂਰੀ ਤੋਂ ਦੋ ਪ੍ਰਾਚੀਨ ਇਤਿਹਾਸਕ ਧਾਰਮਿਕ ਸਥਾਨਾਂ ਸ਼ਿਵ ਮੰਦਰ ਰਣੀਕੇ ਅਤੇ ਇਤਿਹਾਸਕ ਗੁਰੂਦੁਆਰਾ ਸਾਹਿਬ ਮੂਲੋਵਾਲ ਨੂੰ ਜਾਣ ਵਾਲੀ ਸੜਕ ਦੀ ਹਾਲਤ ਲੰਮੇਂ ਸਮੇਂ ਤੋਂ ਤਰਸਯੋਗ ਬਣੀ ਹੋਈ ਹੈ ਅਤੇ ਇਸ ਸੜਕ ਨੂੰ ਬਨਾਉਣ ਦੀ ਮੰਗ ਨੂੰ ਲੈ ਕੇ ਲੋਕ ਸੰਘਰਸ਼ ਐਕਸ਼ਨ ਕਮੇਟੀ ਵੱਲੋਂ ਕਈ ਵਾਰ ਧਰਨੇ ਦਿੱਤੇ ਜਾ ਚੁੱਕੇ ਹਨ, ਪ੍ਰੰਤੂ ਇਸ ਦੇ ਬਾਵਜੂਦ ਇਹ ਮਸਲਾ ਜਿਉਂ ਦਾ ਤਿਉਂ ਬਣਿਆ ਹੋਇਆ ਹੈ।ਉਹਨਾਂ ਦੱਸਿਆ ਕਿ ਲੋਕ ਸੰਘਰਸ਼ ਐਕਸ਼ਨ ਕਮੇਟੀ ਵੱਲੋਂ ਇਸ ਸੜਕ ਨੂੰ ਨਾ ਬਨਾਉਣ ਦੇ ਰੋਸ ਵਜੋਂ 13 ਤੋਂ 18 ਫਰਵਰੀ ਤੱਕ ਧਰਨਾ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਅਤੇ ਜੇਕਰ ਪ੍ਰਸ਼ਾਸਨ ਵੱਲੋਂ ਇਸ ਸੜਕ ਦਾ ਕੰਮ ਜ਼ਲਦ ਸ਼ੁਰੂ ਨਾ ਕਰਵਾਇਆ ਗਿਆ ਤਾਂ ਇਹ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।ਉਹਨਾਂ ਦੱਸਿਆ ਕਿ ਬੀਤੇ ਦਿਨੀਂ ਮਹਾਂ-ਸ਼ਿਵਰਾਤਰੀ ਦੇ ਪਵਿੱਤਰ ਤਿਓਹਾਰ ਮੌਕੇ ਲੱਖਾਂ ਸ਼ਰਧਾਲੂਆਂ ਨੂੰ ਇਸ ਰਸਤਿਓਂ ਸ਼ਿਵ ਮੰਦਰ ਰਣੀਕੇ ਵਿਖੇ ਮੱਥਾ ਟੇਕਣ ਵਿੱਚ ਭਾਰੀ  ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ।ਉਹਨਾਂ ਇਸ ਮਾਮਲੇ `ਤੇ ਹਲਕਾ ਵਿਧਾਇਕ ਦੀ ਚੁੱਪ `ਤੇ ਵੀ ਕਈ ਸਵਾਲ ਉਠਾਏ ਅਤੇ ਪ੍ਰਸ਼ਾਸਨ ਨੂੰ ਕੁੰਭਕਰਨੀ ਨੀਂਦ ਤੋਂ ਜਾਗ ਕੇ ਇਸ ਲੋਕ ਮਸਲੇ ਦਾ ਜਲਦ ਹੱਲ ਦੀ ਮੰਗ ਵੀ ਕੀਤੀ।ਉਹਨਾਂ ਕਿਹਾ ਕਿ ਅਗਰ ਪ੍ਰਸ਼ਾਸਨ ਵੱਲੋਂ ਇਸ ਸੜਕ ਦਾ ਕੰਮ ਜ਼ਲਦ ਸ਼ੁਰੂ ਨਾ ਕਰਵਾਇਆ ਗਿਆ ਤਾਂ ਇਹ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।
ਇਸ ਮੌਕੇ ਡਾ. ਅਨਵਰ ਭਸੌੜ, ਕਿਰਪਾਲ ਸਿੰਘ ਪੁੰਨਾਵਾਲ, ਹਰਦੇਵ ਸਿੰਘ ਘਨੌਰੀ, ਮਹਿੰਦਰ ਸਿੰਘ, ਭਜਨ ਸਿੰਘ, ਨਿਰਮਲ ਸਿੰਘ ਘਨੌਰ ਕਲਾਂ, ਬੰਤ ਸਿੰਘ ਧੂਰੀ, ਕਰਨੈਲ ਸਿੰਘ ਬੁਗਰਾ ਅਤੇ ਜੱਗਾ ਸਿੰਘ ਆਦਿ ਵੀ ਹਾਜ਼ਰ ਸਨ।

Check Also

ਵਿੱਦਿਅਕ ਅਦਾਰਿਆਂ ’ਚ ਨੈਤਿਕ ਸਿੱਖਿਆ ਗੁਰ ਸ਼ਬਦ ਰਾਹੀਂ ਸਿਖਾਉਣਾ ਜ਼ਰੂਰੀ – ਗਿਆਨੀ ਹਰਪ੍ਰੀਤ ਸਿੰਘ

ਖ਼ਾਲਸਾ ਕਾਲਜ ਵੂਮੈਨ ਵਿਖੇ ਅਰਦਾਸ ਦਿਵਸ ਕਰਵਾਇਆ ਅੰਮ੍ਰਿਤਸਰ, 19 ਅਪ੍ਰੈਲ (ਜਗਦੀਪ ਸਿੰਘ) – ਅੱਜ ਕੌਮ …

Leave a Reply