Thursday, April 18, 2024

ਸਰਕਾਰੀ ਕੰਨਿਆ ਸੀਨੀ. ਸੈਕ. ਸਕੂਲ ਮੰਡੀ ਹਰਜੀ ਰਾਮ ਦਾ ਬਾਰਵੀਂ ਜਮਾਤ ਦਾ ਨਤੀਜਾ ਸ਼ਾਨਦਾਰ

PPN2604201811ਮਲੋਟ, 25 ਅਪ੍ਰੈਲ (ਪੰਜਾਬ ਪੋਸਟ- ਵਿਜੇ ਗਰਗ) – ਸਰਕਾਰੀ ਕੰਨਿਆ ਸੀਨੀ. ਸੈਕ. ਸਕੂਲ ਮੰਡੀ ਹਰਜੀ ਰਾਮ ਮਲੋਟ ਦਾ ਬਾਰਵੀਂ ਜਮਾਤ ਦਾ ਨਤੀਜਾ ਹਰ ਸਾਲ ਵਾਂਗ ਇਸ ਸਾਲ ਵੀ ਸ਼ਾਨਦਾਰ ਰਿਹਾ ਹੈ, ਜਿਸ ਨਾਲ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ।ਸਕੂਲ ਦੀਆਂ 17 ਵਿਦਿਆਰਥਣ ਦੇ ਨੰਬਰ 80% ਤੋਂ ਵੱਧ ਆਏ ਹਨ।ਪਿ੍ੰਸੀਪਲ ਵਿਜੈ ਗਰਗ ਨੇ ਸਕੂਲ ਦੀਆਂ ਵਿਦਿਆਰਥਣਾਂ ਅਤੇ ਸਮੂਹ ਸਟਾਫ ਨੂੰ ਵਧਾਈ ਦਿੰਦਿਆਂ ਕਿਹਾ ਕ ਇਹ ਸਭ ਅਧਿਆਪਕਾਂ ਦੀ ਸਖ਼ਤ ਮਿਹਨਤ ਅਤੇ ਬੱਚਿਆਂ ਦੀ ਲਗਨ ਦਾ ਨਤੀਜਾ ਹੈ।ਜਿਨ੍ਹਾਂ ਵਿਦਿਆਰਥਣਾਂ ਦੇ ਨੰਬਰ 80% ਤੋਂ ਵੱਧ ਆਏ ਉਨ੍ਹਾਂ ਵਿੱਚ ਆਰਟਸ ਗਰੁੱਪ ਦੀ ਕਰਮੀ ਕੁਮਾਰੀ 86.88%, ਅੰਦਾਜ਼ 80.44%, ਮਨਦੀਪ ਕੌਰ 80%, ਨੇਹਾ 86.88%, ਨੇਹਾ ਰਾਣੀ 83.77%, ਪੂਜਾ 83.55%, ਕਿਰਨ ਬਾਲਾ 85.77%, ਸੋਨੂੰ 80%, ਪਿ੍ਯੰਕਾ ਪੁੱਤਰੀ ਦੁਰਗਾ ਦਾਸ 85.77%, ਪਿੰਯਕਾ 83.55%, ਪਿੰਯਕਾ ਪੁੱਤਰੀ ਸੁਭਾਸ਼ ਚੰਦਰ  82.88%, ਸਰਬਜੀਤ ਕੌਰ 80.66%, ਸਿਮਰਨ ਪ੍ਰੀਤ ਕੌਰ ੇ 84.88% ਨੰਬਰ ਪ੍ਰਾਪਤ ਕੀਤੇ, ਕਮਰਸ ਗਰੁੱਪ ਵਿਚੋਂ ਜੋਤੀ ਬਾਲਾ 80.66%, ਪ੍ਰਭਦੀਪ ਕੌਰ 86% ਸ਼ਾਮਲ ਹਨ।ਸਾਇੰਸ ਗਰੁੱਪ ਵਿੱਚੋਂ ਅਮਨਦੀਪ ਕੌਰ ਨੇ 80.88%, ਸਨੇਹਾ ਨੇ 80.22% ਨੰਬਰ ਪ੍ਰਾਪਤ ਕੀਤੇ।ਇਹਨਾਂ ਵਿਦਿਆਰਥਣਾਂ ਨੂੰ ਪਿ੍ੰਸੀਪਲ ਵਿਜੈ ਗਰਗ ਅਤੇ ਸਟਾਫ ਵਲੋਂ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਵਿਦਿਆਰਥੀਆਂ ਦੇ ਮਾਪਿਆਂ ਅਤੇ ਇਲਾਕਾ ਨਿਵਾਸੀਆਂ ਨੇ ਇਸ ਚੰਗੇ ਨਤੀਜੇ ਦਾ ਸਿਹਰਾ ਪਿ੍ੰਸੀਪਲ । ਵਿਜੈ ਗਰਗ ਦੀ ਯੋਗ ਅਗਵਾਈ ਤੇ ਸਖ਼ਤ ਮਿਹਨਤ ਨੂੰ ਦਿੱਤਾ ਹੈ।

Check Also

ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ …

Leave a Reply