Saturday, April 20, 2024

ਡੀ.ਏ.ਵੀ ਪਬਲਿਕ ਸਕੂਲ ਵਿਖੇ ਇਨੋਵੇਟਰ ਕਲੱਬ ਦਾ ਕੀਤਾ ਉਦਘਾਟਨ

PPN2704201805ਅੰਮ੍ਰਿਤਸਰ, 27 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਵਿਦਿਆਰਥੀਆਂ ਵਿੱਚ ਵਿਗਿਆਨਕ ਸੋਚ ਨੂੰ ਉਤਸ਼ਾਿਹਤ ਕਰਨ ਲਈ ਸਥਾਨਕ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿੱਚ ਇਨੋਵੇਟਰ ਕਲੱਬ ਦੀ ਸਥਾਪਨਾ ਕੀਤੀ ਗਈ।ਇਸ ਕਲੱਬ ਦਾ ਮਨੋਰਥ ਵਿਦਿਆਰਥੀਆਂ ਵਿੱਚ ਕਾਰਜਸ਼ੈਲੀ ਦਾ ਵਿਕਾਸ, ਨਵੀਨੀਕਰਨ ਅਤੇ ਸਮਾਜਿਕ ਬੁਰਾਈਆਂ ਦਾ ਵਿਗਿਆਨਕ ਹੱਲ ਲੱਭਣਾ ਹੈ।ਇਸ ਦੁਆਰਾ ਵਿਦਿਆਰਥੀ ਛੋਟੀ ਉਮਰ ਵਿੱਚ ਹੀ ਐਸ.ਟੀ.ਈ.ਏ.ਐਮ (ਸਾਇੰਸ ਟੈਕਨਾਲੋਜੀ ਇੰਜੀਨੀਅਰਿੰਗ ਆਰਟਸ ਮੈਥੇਮੈਟਿਕਸ) ਵਰਗੇ ਨਵੀਨ ਤਰੀਕੇ ਨੂੰ ਜਾਣ ਸਕਣਗੇ ।
    ਇਸ ਕਲੱਬ ਨੇ ਰਾਸ਼ਟਰੀ ਪੱਧਰ `ਤੇ 30 ਵਿਦਿਆਰਥੀਆਂ ਨੂੰ ਚੁਣਿਆ ਅਤੇ ਨੀਤੀ ਅਯੋਗ ਵੱਲੋ ਇੱਕ ਰਾਸ਼ਟਰੀ ਪ੍ਰਤੀਯੋਗਤਾ ਕਰਵਾਈ ਗਈ, ਜਿਸ ਵਿੱਚ ਭਾਗ ਲੈਣ ਵਾਲੇ 6000 ਤੋਂ ਵੱਧ ਫਾਰਮ ਭਰੇ ਗਏ।ਇਸ ਕਲੱਬ ਦਾ ਉਦਘਾਟਨ ਸਕੂਲ ਦੇ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਕੀਤਾ, ਜੋ ਇਸ ਦੇ ਚੇਅਰਮੈਨ ਵੀ ਹਨ।ਉਦਾਘਟਨ ਸਮਾਰੋਹ `ਤੇ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਸਮਝਾਇਆ ਕਿ ਇਸ ਵਿਗਿਆਨ ਦੀ ਵਰਤੋ ਚੰਗੇ ਕੰਮਾਂ ਅਤੇ ਦੇਸ਼ ਨਿਰਮਾਣ ਦੇ ਕੰਮਾਂ ਲਈ ਕੀਤੀ ਜਾਣੀ ਚਾਹੀਦੀ ਹੈ ।
    ਕੁਮਾਰੀ ਰੇਸ਼ਮ ਸ਼ਰਮਾ ਦੇ ਨਿਰੀਖਣ ਹੇਠ ਵਿਦਿਆਰਥੀ ਰਿਸ਼ਭ ਅਗਰਵਾਲ ਨੂੰ ਇਸ ਕਲੱਬ ਦਾ ਪ੍ਰਧਾਨ ਨਿਯੁੱਕਤ ਕੀਤਾ ਗਿਆ ਜਦਕਿ ਕੁਵਮ ਦੇਵਗਨ ਉਪ ਪ੍ਰਧਾਨ, ਰਚਿਤ ਅਗਰਵਾਲ ਤੇ ਵਿਦਿਸ਼ਾ ਸਿੰਘ ਖਜ਼ਾਨਚੀ, ਰਚਿਤ ਸ਼ਰਮਾ, ਰਿਭਵ, ਵਿਰੇਨ ਤੇ ਸਨੇਹਾ ਸ਼ੀਸ਼ ਕਾਰਜਕਾਰੀ ਮੈਂਬਰ ਅਤੇ ਦਿਪਾਂਕੁਰ ਸ਼ੂਰ ਮੀਡੀਆ ਇੰਚਾਰਜ ਵਜੋ ਨਿਯੁੱਕਤ ਕੀਤੇ ਗਏ ।
 

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply