Friday, March 29, 2024

ਧੀ ਦੀ ਲੋਹੜੀ…

Lohri2ਵਿਰਲੇ-ਟਾਂਵੇ ਲੋਕੀਂ ਸਮਝਣ,
ਮੁੰਡੇ-ਕੁੜੀ ਨੂੰ ਇੱਕ ਸਮਾਨ।
ਧੀ ਦੀ ਲੋਹੜੀ ਵੰਡਣ ਵਾਲਿਓ,
ਸਚੁਮੱਚ ਤੁਸੀਂ ਹੋ ਬੜੇ ਮਹਾਨ।

ਧੀ ਜੰਮਣ ‘ਤੇ ਜਸ਼ਨ ਮਨਾਉਂਦੇ,
ਘਰ ਆਮਦ ਤੇ ਤੇਲ ਵੀ ਚੋਂਦੇ,
ਭੰਡ ਤੇ ਖੁਸਰੇ ਨੱਚ ਕੇ ਜਾਂਦੇ,
ਦਿਲ ਖੋਹਲ ਕੇ ਕਰਦੇ ਦਾਨ।
ਧੀ ਦੀ ਲੋਹੜੀ ਵੰਡਣ ਵਾਲਿਓ,
ਸਚੁਮੱਚ ਤੁਸੀਂ ਹੋ ਬੜੇ ਮਹਾਨ।

ਲੋਹੜੀ ‘ਤੇ ਨੇ ਭੁੱਗ੍ਹਾ ਲਾਉਂਦੇ,
ਖੁਸ਼ੀ `ਚ ਖੀਵੇ ਨੱਚਦੇ-ਗਾਉਂਦੇ,
ਮੁੰਡਿਆਂ ਨਾਲੋਂ ਵੱਧ ਚਾਅ ਕਰਦੇ,
ਤੱਕ-ਤੱਕ ਲੋਕੀਂ ਹੋਣ ਹੈਰਾਨ ।
ਧੀ ਦੀ ਲੋਹੜੀ ਵੰਡਣ ਵਾਲਿਓ,
ਸਚੁਮੱਚ ਤੁਸੀਂ ਹੋ ਬੜੇ ਮਹਾਨ।

ਧੀਆਂ ਨੂੰ ਨਾ ਕੁੱਖ ਵਿੱਚ ਮਾਰੋ,
`ਰੰਗੀਲਪੁਰੇ` ਵਿੱਚ ਧੀ ਸਤਿਕਾਰੋ,
ਮਾਪਿਆਂ ਦੇ ਵੀ ਦੁੱਖ ਵੰਡਾਵਣ,
ਪੁੱਤ ਬਹੁਤੇ ਕਰਦੇ ਪਰੇਸ਼ਾਨ।
ਧੀ ਦੀ ਲੋਹੜੀ ਵੰਡਣ ਵਾਲਿਓ,
ਸਚੁਮੱਚ ਤੁਸੀਂ ਹੋ ਬੜੇ ਮਹਾਨ।

Gurpreet Rangilpur

 

 

ਗੁਰਪ੍ਰੀਤ ਸਿੰਘ ਰੰਗੀਲਪੁਰ
ਮੋ. 9855 207071

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply