Thursday, April 18, 2024

ਯੂਨੀਵਰਸਿਟੀ ਨੇ ਜਿੱਤੀ ਆਲ ਇੰਡੀਆ ਅੰਤਰ ਯੂਨੀਵਰਸਿਟੀ ਫੁੱਟਬਾਲ (ਲੜਕੀਆਂ) ਚੈਂਪੀਅਨਸ਼ਿਪ

ਉਡੀਸਾ ਦੀ ਕੇ.ਆਈ.ਆਈ.ਟੀ ਯੂਨੀਵਰਸਿਟੀ ਭੁਵਨੇਸ਼ਵਰ ਵਿਚ ਹੋਈ ਸੀ ਇਹ ਚੈਂਪੀਅਨਸ਼ਿਪ
ਅੰਮ੍ਰਿਤਸਰ, 14 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਉਡੀਸਾ ਦੀ ਕੇ.ਆਈ.ਆਈ.ਟੀ ਯੂਨੀਵਰਸਿਟੀ PPNJ14010202002ਭੁਵਨੇਸ਼ਵਰ ਵਿਚ ਹੋਈ ਆਲ ਇੰਡੀਆ ਅੰਤਰ ਯੂਨੀਵਰਸਿਟੀ ਫੁੱਟਬਾਲ (ਲੜਕੀਆਂ) ਚੈਂਪੀਅਨਸ਼ਿਪ ਦੌਰਾਨ ਯੂਨੀਵਰਸਿਟੀਆਂ ਦੀਆਂ ਲੜਕੀਆਂ ਨੇ ਇਕ ਹੋਰ ਮਾਰਕਾ ਮਾਰਦਿਆਂ ਇਸ ਚੈਂਪੀਅਨਸ਼ਿਪ ਜਿੱਤ ਲਈ।ਇਹ ਮਾਣ ਵਾਲੀ ਗੱਲ ਹੈ ਕਿ ਯੂਨੀਵਰਸਿਟੀਆਂ ਦੀਆਂ ਖਿਡਾਰਨਾਂ ਨੇ ਲਗਾਤਾਰ ਜਿਤ ਦੇ ਝੰਡੇ ਗੱਡਦਿਆਂ ਇਕ ਵੀ ਮੈਚ ਇਸ ਚੈਂਪੀਅਨਸ਼ਿਪ ਦੌਰਾਨ ਨਹੀਂ ਹਾਰਿਆ ਅਤੇ ਪਿਛਲੇ ਸਾਲ ਦੀ ਜਿਤ ਦੇ ਇਤਿਹਾਸ ਨੂੰ ਬਰਕਾਰ ਰੱਖਦਿਆਂ ਮੁੜ ਜਿਤ ਦਾ ਤਾਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਿਰ ਸਜਾ ਦਿੱਤਾ ਹੈ।ਲੋਹੜੀ ਵਾਲੇ ਦਿਨ ਇਸ ਖੁਸ਼ੀ ਨੂੰ ਯੂਨੀਵਰਸਿਟੀ ਕੈਂਪਸ ਵਿਚ ਬੜੀ ਖੁਸ਼ੀ ਦੇ ਨਾਲ ਮਨਾਇਆ ਗਿਆ।ਯੂਨੀਵਰਸਿਟੀ ਦੇ ਉਪਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਨੇ ਜਿਥੇ ਇਕ ਪਾਸੇ ਸਮੂਹ ਪੰਜਾਬੀਆਂ ਨੂੰ ਲੋਹੜੀ ਦੀਆਂ ਮੁਬਾਰਕਾਂ ਦਿੱਤੀਆਂ ਉਥੇ ਉਨ੍ਹਾਂ ਇਹ ਵੀ ਕਿਹਾ ਕਿ ਇਸ ਜਿਤ ਨਾਲ ਇਹ ਲੋਹੜੀ ਦੂਣ ਸਵਾਈ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਖਿਡਾਰੀਆਂ ਦੀ ਅਣਥੱਕ ਮਿਹਨਤ ਅਤੇ ਟੀਮ ਦੇ ਕੋਚ ਪ੍ਰਦੀਪ ਕੁਮਾਰ ਦੀ ਯੋਗ ਸਿਖਲਾਈ ਦੀ ਬਦੌਲਤ ਯੂਨੀਵਰਸਿਟੀ ਨੇ ਫੁੱਟਬਾਲ ਖੇਡ ਵਿਚ ਫਿਰ ਇਕ ਵਾਰ ਸਾਰੀਆਂ ਯੂਨੀੜਰਸਿਟੀਆਂ ਵਿਚੋਂ ਸਰਦਾਰੀ ਕਾਇਮ ਰੱਖੀ ਹੈ। ਉਨ੍ਹਾਂ ਨੇ ਕਿਹਾ ਕਿ ਖਿਡਾਰੀਆਂ ਦੀ ਬਦੌਲਤ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਖੇਡਾਂ ਦੇ ਖੇਤਰ ਵਿਚ ਉਚੇ ਮੁਕਾਮ `ਤੇ ਪਹੁੰਚ ਰਹੀ ਹੈ।
ਯੂਨੀਵਰਸਿਟੀ ਦੇ ਖੇਡ ਡਾਇਰੈਕਟਰ, ਡਾ. ਸੁਖਦੇਵ ਸਿੰਘ ਨੇ ਇਸ ਜਿੱਤ `ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਟੀਮ ਦੇ ਯੂਨੀਵਰਸਿਟੀ ਪੁੱਜਣ `ਤੇ ਨਿੱਘਾ ਸਵਾਗਤ ਕੀਤਾ ਜਾਵੇਗਾ। ਡਾ. ਕੰਵਰ ਮਨਦੀਪ ਸਿੰਘ, ਸਹਾਇਕ ਡਾਇਰੈਕਟਰ ਨੇ ਇਸ ਮੌਕੇ `ਤੇ ਖਿਡਾਰਨਾਂ ਅਤੇ ਕੋਚ ਨੂੰ ਵਿਸ਼ੇਸ਼ ਤੌਰ `ਤੇ ਵਧਾਈ ਦਿੱਤੀ ਅਤੇ ਭਵਿੱਖ ਲਈ ਹੋਰ ਜਿੱਤਾਂ ਪ੍ਰਾਪਤ ਕਰਨ ਲਈ ਸ਼ੁਭ ਕਾਮਨਾਵਾਂ ਦਿੱਤੀਆਂ।
ਕੋਚ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਲੀਗ ਮੈਚ `ਚ ਗਵਾਲੀਅਰ ਯੂਨੀਵਰਸਿਟੀ ਦੀ ਇਕ ਮਜਬੂਤ ਟੀਮ ਨੂੰ ਹਰਾਉਣ ਵਿਚ ਕਾਮਯਾਬੀ ਹਾਸਲ ਹੋਈ ਹੈ।

Check Also

ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ …

Leave a Reply