Thursday, April 18, 2024

ਬਾਕਸਿੰਗ, ਜੁੱਡੋ, ਤਾਇਕਵਾਂਡੋ, ਮਾਰਸ਼ਲ ਆਰਟ ਸਿੱਖਣ ਧੀਆਂ – ਕੋਚ ਰਜਿੰਦਰ

ਅੰਮ੍ਰਿਤਸਰ, 14 ਜਨਵਰੀ (ਪੰਜਾਬ ਪੋਸਟ – ਸੰਧੂ) – ਸਮਾਜ ਵਿੱਚ ਮਹਿਲਾਵਾਂ ਤੇ ਲੜਕੀਆਂ ਦੇ ਨਾਲ ਵੱਧ ਰਹੀਆਂ ਛੇੜ-ਛਾੜ ਤੇ ਜ਼ੋਰ ਜ਼ਬਰਦਸਤੀ ਦੀਆਂ PPNJ1401202016ਘਟਨਾਵਾਂ ਨੂੰ ਰੋਕਣ ਲਈ ਅੱਜ ਮਹਿਲਾਵਾਂ ਤੇ ਖਾਸਕਰ ਲੜਕੀਆਂ ਨੂੰ ਆਤਮ ਰੱਖਿਆ ਦੇ ਗੁਰ ਸਿੱਖਣੇ ਬਹੁਤ ਜ਼ਰੂਰੀ ਹਨ।ਉਘੇ ਖੇਡ ਪ੍ਰਮੋਟਰ ਤੇ ਕੌਮੀ ਬਹੁ ਖੇਡ ਕੋਚ ਰਜਿੰਦਰ ਕੁਮਾਰ ਨੇ ਕੀਤਾ। ਉਨ੍ਹਾਂ ਨਿਰਭਯਾ ਬਲਾਤਕਾਰ ਤੇ ਹੱਤਿਆਕਾਂਡ ਮਾਮਲੇ ਤੇ ਭਾਰਤ ਦੀ ਸਰਵਉਚ ਅਦਾਲਤ ਸੁਪਰੀਮ ਕੋਰਟ ਦੇ ਵੱਲੋਂ ਚਾਰੇ ਦੋਸ਼ੀਆਂ ਨੂੰ ਦਿੱਤੀ ਗਈ ਫਾਂਸੀ ਦੀ ਸਜ਼ਾ ‘ਤੇ ਸੰਤੁਸਟੀ ਪ੍ਰਗਟ ਕਰਦਿਆਂ ਕਿਹਾ ਕਿ ਅਜਿਹੇ ਮਾਮਲਿਆਂ ਨੂੰ ਠੱਲ ਪੈਣ ਲੱਗਿਆਂ ਅਜੇ ਸਮਾਂ ਲੱਗੇਗਾ।ਪਰ ਉਦੋਂ ਤੱਕ ਲੜਕੀਆਂ ਨੂੰ ਆਤਮ ਰੱਖਿਆ ਲਈ ਕੋਸ਼ਿਸ਼ਾਂ ਜਾਰੀ ਰੱਖਣੀਆਂ ਚਾਹੀਦੀਆਂ ਹਨ, ਤਾਂ ਜੋ ਲੋੜ ਪੈਣ ‘ਤੇ ਮੌਜੂਦਾਂ ਹਲਾਤਾਂ ਦੇ ਨਾਲ ਨਜਿੱਠਿਆ ਜਾ ਸਕੇ।ਇਸ ਲਈ ਲੜਕੀਆਂ ਨੂੰ ਚਾਹੀਦਾ ਹੈ ਕਿ ਉਹ ਬਾਕਸਿੰਗ, ਜੁੱਡੋ, ਮਾਰਸ਼ਲ ਆਰਟ, ਤਾਇਕਵਾਂਡੋ ਆਦਿ ਖੇਡ ਖੇਤਰ ਨਾਲ ਜੁੜ ਕੇ ਆਤਮ ਰੱਖਿਆ ਲਈ ਤਿਆਰ ਹੋ ਜਾਣ। ਉਨ੍ਹਾਂ ਕਿਹਾ ਕਿ ਇਸ ਨਾਲ ਇੱਕ ਤਾਂ ਉਹ ਇੱਕ ਖਿਡਾਰੀ ਬਣ ਜਾਣਗੀਆਂ ਤੇ ਦੂਜਾ ਅਜਿਹੇ ਨਾਜ਼ੁਕ ਹਲਾਤਾਂ ਦੇ ਦੌਰਾਨ ਕੋਈ ਹੋਰ ਸਹਾਇਤਾ ਆਉਣ ਤੱਕ ਉਹ ਆਪਣੀ ਆਤਮ ਰੱਖਿਆ ਕਰ ਸਕਣਗੀਆਂ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ “ਬੇਟੀ ਬਚਾਓੁ ਬੇਟੀ ਪੜ੍ਹਾਓੁ” ਮੁਹਿੰਮ ਦੇ ਵਿੱਚ ਸ਼ਮੂਲੀਅਤ ਕਰਨ ਦੇ ਨਾਲ-ਨਾਲ “ਬੇਟੀ ਖਿਡਾਓ” ਸ਼ਬਦ ਦਾ ਜੁੜਨਾ ਵੀ ਸਮੇਂ ਦੀ ਮੰਗ ਹੈ।
ਇਸ ਮੌਕੇ ਕੌਮੀ ਬਾਕਸਿੰਗ ਖਿਡਾਰਨ ਦਿਕਸ਼ਾ ਖੰਨਾ ਨੇ ਵੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਲੜਕੀਆਂ ਨੂੰ ਸੁਨੇਹਾ ਦਿੱਤਾ ਹੈ ਕਿ ਵਾਕਿਆ ਹੀ ਅਜੌਕੇ ਦੌਰ ਵਿੱਚ ਉਨ੍ਹਾਂ ਦਾ ਕੋਚ ਰਜਿੰਦਰ ਕੁਮਾਰ ਵੱਲੋਂ ਦਰਸਾਈਆਂ ਗਈਆਂ ਖੇਡਾਂ ਵਿੱਚ ਹਿੱਸੇਦਾਰੀ ਕਰਨੀ ਬਹੁਤ ਜ਼ਰੂਰੀ ਹੈ ਤਾਂ ਜੋ ਲੜਕੀਆਂ ‘ਤੇ ਕੱਸੇ ਜਾਂਦੇ ਵਿਅੰਗ ਤੇ ਮਜ਼ਾਕ ਵਰਗੀਆਂ ਘਿਨੌਣੀਆਂ ਹਰਕਤਾਂ ਕਰਨ ਵਾਲਿਆਂ ਨੂੰ ਲੋੜ ਪੈਣ ‘ਤੇ ਸਬਕ ਸਿਖਾਇਆ ਜਾ ਸਕੇ।

Check Also

ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ …

Leave a Reply