Saturday, June 3, 2023

ਖਾਲਸਾ ਕਾਲਜ ਵੂਮੈਨ ਸਾਫ਼ਟਬਾਲ ਟੀਮ ਦੀ ਇੰਟਰ ਕਾਲਜ਼ ਮੁਕਾਬਲੇ ’ਚ ਸ਼ਾਨਦਾਰ ਪ੍ਰਾਪਤੀ

ਅੰਮ੍ਰਿਤਸਰ, 21 ਦਸਬੰਰ (ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਦੀਆਂ ਸਾਫਟਬਾਲ ਟੀਮ ਦੀਆਂ ਖਿਡਾਰਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕਰਵਾਏ ਗਏ ਸਾਫਟਬਾਲ ਇੰਟਰ ਕਾਲਜ ਦੇ ਮੁਕਾਬਲੇ ’ਚ ਸ਼ਾਨਦਾਰ ਪ੍ਰਾਪਤੀ ਕਰਕੇ ਕਾਲਜ ਅਤੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ ਹੈ।ਉਕਤ ਮੁਕਾਬਲੇ ਦੌਰਾਨ ਕਾਲਜ ਦੀਆਂ ਵਿਦਿਆਰਥਣਾਂ ਨੇ ਕੇ.ਐਮ.ਵੀ ਜਲੰਧਰ (5-3), ਐਚ.ਐਮ.ਵੀ ਜਲੰਧਰ (15-0) ਅਤੇ ਬੀ.ਬੀ.ਕੇ ਡੀ.ਏ.ਵੀ ਅੰਮ੍ਰਿਤਸਰ (12-1) ਦੇ ਨਾਲ ਹਰਾ ਕੇ ਸਾਫ਼ਟਬਾਲ ਖਿਡਾਰਣਾਂ ਨੇ ਪਹਿਲਾ ਸਥਾਨ ਹਾਸਲ ਕੀਤਾ।
          ਇਸ ਦੌਰਾਨ ਖ਼ਾਲਸਾ ਕਾਲਜ ਗਵਰਨਿੰਗ ਕੌਸਲ ਆਨਰੇਰੀ ਸਕੱਤਰ ਰਾਜਿੰਦਰ ਮੋਹਨ ਸਿੰਘ ਛੀਨਾ ਨੇ ਕਾਲਜ ਖਿਡਾਰਣਾਂ ਨੂੰ ਉਕਤ ਪ੍ਰਾਪਤੀ ਲਈ ਆਪਣੇ ਸੰਦੇਸ਼ ਰਾਹੀਂ ਸ਼ੁੱਭ ਇੱਛਾਵਾਂ ਦਿੱਤੀਆਂ।ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਵਿਦਿਆਰਥਣਾਂ ਦੀ ਇਸ ਪ੍ਰਾਪਤੀ ’ਤੇ ਮਿਸ ਪੂਜਾ (ਸਰੀਰਕ ਸਿੱਖਿਆ ਦੇ ਅਧਿਆਪਕ) ਤੇ ਕੋਚ ਵਿਕਾਸ ਕੁਮਾਰ ਅਤੇ ਰਾਹੁਲ ਨੂੰ ਇਨ੍ਹਾਂ ਸ਼ਾਨਦਾਰ ਉਪਲਬਧੀਆਂ ਲਈ ਮੁਬਾਰਕਬਾਦ ਦਿੰਦਿਆਂ ਹੋਇਆ ਭਵਿੱਖ ’ਚ ਖਿਡਾਰਣਾਂ ਨੂੰ ਬੁਲੰਦੀਆਂ ਛੂਹਣ ਲਈ ਪ੍ਰੇਰਿਤ ਕੀਤਾ।
              ਉਨ੍ਹਾਂ ਕਿਹਾ ਕਿ ਮਨਵੀਰ ਕੌਰ ਨੇ ਫਾਈਨਲ ’ਚ ਕੇ.ਐਮ.ਵੀ ਜਲੰਧਰ ਦੇ ਵਿਰੁੱਧ ਸਟਰਾਈਕ ਆਊਟ ਲਿਆ ਤੇ ਉਨ੍ਹਾਂ ਨੂੰ ਮਾਤ ਦਿੱਤੀ।ਸੁਖਮਨਦੀਪ ਨੇ ਬਹੁਤ ਹੀ ਵਧੀਆ ਕੈਚਿੰਗ ਕੀਤੀ।ਉਨ੍ਹਾਂ ਕਿਹਾ ਕਿ ਖੇਡ ਮੌਕੇ ਸੋਨੀਆ, ਮਨੀਸ਼ਾ, ਸਤਵੀਰ, ਕਿਰਨ, ਬਲਜੀਤ, ਪ੍ਰੀਤੀ, ਨੀਲੂ, ਅਰਸ਼, ਸਰਬਜੀਤ, ਬੇਨਤੀ, ਮਨਪ੍ਰੀਤ ਕੌਰ ਨੇ ਬਹੁਤ ਹੀ ਵਧੀਆ ਫੀਲਡਿੰਗ ਤੇ ਬੈਟਿੰਗ ਕੀਤੀ।ਅਨਮੋਲ ਨੇ ਬਹੁਤ ਵਧੀਆ ਕੈਚ ਆਊਟ ਕੀਤੇ।ਜਸਵੀਰ ਕੌਰ, ਗੀਤਾ, ਸਿਮਰਨ ਅਤੇ ਪਵਨ ਨੇ ਬਹੁਤ ਵਧੀਆ ਸ਼ਾਟ ਲਗਾ ਕੇ ਸਕੋਰਾਂ ’ਚ ਵਾਧਾ ਕੀਤਾ।
              ਇਸ ਮੌਕੇ ਪ੍ਰਿੰ: ਡਾ. ਸੁਰਿੰਦਰ ਕੌਰ ਨੇ ਕਿਹਾ ਕਿ ਮੁਕਾਬਲੇ ’ਚ ਕੋਚ ਵਿਕਾਸ ਕੁਮਾਰ ਤੇ ਰਾਹੁਲ ਨੇ ਆਪਣੀ ਟੀਮ ਦੀ ਹੌਸਲਾ ਅਫਜ਼ਾਈ ਕੀਤੀ ਤੇ ਉਨ੍ਹਾਂ ਨੂੰ ਇਹ ਮੁਕਾਮ ਹਾਸਲ ਕਰਨ ’ਚ ਯੋਗਦਾਨ ਦਿੱਤਾ।

Check Also

ਖਾਲਸਾ ਕਾਲਜ ਦਾ ਪੰਜਾਬ ਦੇ ਖੁਦਮੁਖ਼ਤਿਆਰ ਕਾਲਜਾਂ ’ਚੋਂ ਪਹਿਲਾ ਸਥਾਨ ਹਾਸਲ

ਅੰਮ੍ਰਿਤਸਰ, 2 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਇਤਿਹਾਸਕ ਖ਼ਾਲਸਾ ਕਾਲਜ ਨੇ ਪੰਜਾਬ ਦੇ ਖ਼ੁਦਮੁਖਤਿਆਰ ਕਾਲਜਾਂ …