Friday, March 29, 2024

ਵਾਤਾਵਰਨ ਖਰਾਬ ਨਹੀਂ ਹੋਣ ਦੇਣਾ……

ਵਾਤਾਵਰਨ ਨੂੰ ਕੌਣ ਵਿਗਾੜ ਰਿਹਾ ਹੈ ਅੱਜ
ਆਪਣੇ ਆਪ ਨੂੰ ਕੌਣ ਸਾੜ ਰਿਹਾ ਹੈ ਅੱਜ
ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਅੱਗੇ
ਦਸੋ ਖਾਂ ਕੌਣ ਕੰਡੇ ਖਿਲਾਰ ਰਿਹਾ ਹੈ ਅੱਜ
ਐਵੇਂ ਅਸੀਂ ਇੱਕ ਦੂਜੇ ਨੂੰ ਪਏ ਹਾਂ ਉਲਾਂਭੇ ਦੇਂਦੇ
ਕਦੇ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਿਆ ਹੀ ਨਹੀਂ
ਵਰਤਮਾਨ ਦੇ ਲਈ ਭੱਜੇ ਨੇ ਸਾਰੇ ਫਿਰਦੇ
ਭਵਿੱਖ ਵਾਸਤੇ ਕਦੇ ਕਿਸੇ ਵਿਚਾਰਿਆ ਹੀ ਨਹੀਂ
ਪਵਣ ਪਾਣੀ ਜਿਮੀ ਸਣੇ ਆਕਾਸ਼ ਅੱਜ
ਸਾਰਿਆਂ ਨੂੰ ਚੜ੍ਹਾ ਦਿੱਤੀ ਜ਼ਹਿਰ ਦੀ ਪਾਨ
ਇਸ ਮੁਸੀਬਤ ਦੇ ਜੁੰਮੇਵਾਰ ਅਸੀਂ ਸਾਰੇ
ਇਨਸਾਨੀਅਤ ਨੂੰ ਭੁੱਲ ਗਏ ਇਨਸਾਨ
ਅਜੇ ਵੀ ਵਕਤ ਹੈ ਵਕਤ ਸੰਭਾਲਣ ਦਾ
ਜੇ ਨਿਕਲ ਗਿਆ ਫਿਰ ਨਹੀਂ ਸੰਭਾਲ ਹੋਣਾ
ਆਉ ਸਾਰੇ ਰਲ ਕੇ ਰੁੱਖ ਲਗਾਈਏ
ਫਿਰ ਵਾਤਾਵਰਨ ਦਾ ਵਿੰਗਾ ਨਹੀਂ ਵਾਲ ਹੋਣਾ
ਜੀਵ, ਜੰਤੂ, ਪੰਛੀਆਂ ਤੇ ਜਾਨਵਰਾਂ ਦੀ
ਵਿੱਚ ਦਰੱਖਤਾਂ ਦੇ ਜ਼ਿੰਦ ਜਾਨ ਹੁੰਦੀ
ਇੱਕ ਗੱਲ ‘ਜਸਵਿੰਦਰਾ’ ਯਾਦ ਰੱਖੀਂ
ਬਨਸਪਤੀ ਧਰਤੀ ਦੀ ਸ਼ਾਨ ਹੁੰਦੀ। 0105202206

ਜਸਵਿੰਦਰ ਸਿੰਘ ਭੁਲੇਰੀਆ
ਮੋ – 7589155501

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …