Saturday, March 25, 2023

ਜ਼ੁਬਾਨ ਦਾ ਰਸ (ਮਿੰਨੀ ਕਹਾਣੀ )

             ਇੱਕ ਸਾਧ ਗਲੀਆਂ ਦੇ ਵਿੱਚ ਅਲਖ ਜਗਾਉਂਦਾ ਜਗਾਉਂਦਾ ਇੱਕ ਬਜ਼ੁਰਗ ਮਾਈ ਦੇ ਘਰ ਪਹੁੰਚ ਗਿਆ।ਮਾਈ ਬੜੀ ਸ਼ਰਧਾਲੂ ਸੀ।ਉਸ ਨੇ ਸਾਧ ਨੂੰ ਬੜੇ ਪਿਆਰ ਸਤਿਕਾਰ ਨਾਲ ਮੰਜ਼ੇ ‘ਤੇ ਬਿਠਾਇਆ।ਉਸ ਦਾ ਆਦਰ ਮਾਨ ਕੀਤਾ।ਚਾਹ ਪਾਣੀ ਪਿਲਾਇਆ।ਮਨ ਵਿੱਚ ਸੋਚਿਆ ਕਿ ਕਿਉਂ ਨਾ ਇਸ ਨੂੰ ਖੀਰ ਬਣਾ ਕੇ ਖੁਆਈ ਜਾਵੇ।ਮਾਈ ਨੇ ਸਾਧ ਨੂੰ ਕਿਹਾ “ਮਹਾਤਮਾ ਜੀ ਅਗਰ ਤੁਹਾਡੇ ਕੋਲ ਸਮਾਂ ਹੋਵੇ ਤਾਂ ਮੈ ਤੁਹਾਡੇ ਵਾਸਤੇ ਖੀਰ ਬਣਾ ਦਿੰਦੀ ਹਾਂ।ਅੱਗੋ ਸਾਧ ਨੇ ਵੀ ਹਾਂ ਕਰ ਦਿੱਤੀ।ਮਾਈ ਨੇ ਖੀਰ ਬਣਾਉਣ ਵਾਸਤੇ ਦੁੱਧ ਚੁੱਲ੍ਹੇ ਉਤੇ ਰੱਖ ਦਿੱਤਾ।ਮਾਈ ਨੇ ਘਰ ਵਿੱਚ ਇੱਕ ਮੱਝ ਰੱਖੀ ਹੋਈ ਸੀ।ਸਾਧ ਦਾ ਧਿਆਨ ਮੱਝ ਵਲ ਚਲਾ ਗਿਆ।ਹੁਣ ਸਾਧ ਕਦੇ ਮੱਝ ਵੱਲ ਵੇਖੇ ਤੇ ਕਦੇ ਉਸ ਦੇ ਘਰ ਦੇ ਬੂਹੇ ਵੱਲ।ਜਿਸ ਘਰ ਵਿੱਚ ਮਾਈ ਰਹਿੰਦੀ ਸੀ।ਉਸ ਦੇ ਘਰ ਦੇ ਅੰਦਰ ਆਉਣ ਵਾਲਾ ਬੂਹਾ ਛੋਟਾ ਜਿਹਾ ਸੀ।ਬੂਹੇ ਵਿਚੋਂ ਸਿਰਫ ਆਦਮੀ ਹੀ ਬੜੀ ਮੁਸ਼ਕਲ ਨਾਲ ਲੰਘ ਸਕਦਾ ਸੀ।ਉਧਰ ਮਾਈ ਨੇ ਉਬਲਦੇ ਦੁੱਧ ਵਿੱਚ ਚੌਲ ਵੀ ਪਾ ਦਿੱਤੇ ਸੀ।ਇਧਰ ਸਾਧ ਦੇ ਅੰਦਰ ਦੀ ਗੱਲ ਵੀ ਬਾਹਰ ਆ ਗਈ।ਸਾਧ ਸਹਿਜ ਸੁਭਾਅ ਬੋਲ ਪਿਆ “ਮਾਈ ਅਗਰ ਤੇਰੀ ਮੱਝ ਮਰ ਜਾਵੇ, ਫਿਰ ਇਸ ਨੂੰ ਬਾਹਰ ਕਿਵੇਂ ਕੱਢਿਆ ਜਾਵੇਗਾ।ਮਾਈ ਨੂੰ ਸਾਧ ਦੀ ਗੱਲ ਸੁਣ ਕੇ ਸੱਤੀ ਕੱਪੜੀ ਅੱਗ ਲਗ ਗਈ।ਮਾਈ ਨੇ ਚੁੱਲ੍ਹੇ ਉਤੋਂ ਚੁੱਕਿਆ ਉਬਲਦਾ ਗਰਮ ਗਰਮ ਖੀਰ ਵਾਲਾ ਪਤੀਲਾ ਸਾਧ ਦੇ ਮੂੰਹ ‘ਤੇ ਮਾਰਿਆ।ਸਾਧ ਨੇ ਅਗੋਂ ਝੋਲੀ ਕਰ ਲਈ ਤੇ ਤੁਰ ਪਿਆ ਬਾਹਰ ਨੂੰ।ਝੋਲੀ ਵਿਚੋ ਅੱਧ ਪੱਕੀ ਖੀਰ ਵਗ ਰਹੀ ਸੀ।ਸਾਧ ਨੂੰ ਬਾਹਰ ਗਲੀ ਵਿੱਚ ਆਉਣ ਜਾਣ ਵਾਲੇ ਪੁੱਛਦੇ, ਸਾਧਾ ਆਹ ਕੀ ਵਗਦਾ ਪਿਆ ਏ ਤੇਰੇ ਕੱਪੜਿਆਂ ਵਿਚੋਂ।ਸਾਧ ਬੇਸ਼ਰਮ ਹੋਇਆ ਬੋਲਿਆ ਭਾਈ ਇਹ ਮੇਰੀ ਜ਼ੁਬਾਨ ਦਾ ਰਸ ਵਗ ਰਿਹਾ ਹੈ। 2905202201

ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ (ਫਿਰੋਜ਼ਪੁਰ) ਮੋ- 7589155501

Check Also

ਖਾਲਸਾ ਕਾਲਜ ਲਾਅ ਵਿਖੇ ਭਗਤ ਸਿੰਘ ਦਾ ਸ਼ਹੀਦੀ ਦਿਨ ਮਨਾਇਆ ਗਿਆ

121 ਦੇਸ਼ ਭਗਤਾਂ ’ਚੋਂ 93 ਸਿੱਖਾਂ ਨੇ ਚੁੰਮੇ ਫਾਂਸੀ ਦੇ ਰੱਸੇ – ਡਾ. ਜਸਪਾਲ ਸਿੰਘ …