ਭੀਖੀ, 31 ਅਗਸਤ (ਕਮਲ ਜ਼ਿੰਦਲ) – ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਮੇਜਰ ਧਿਆਨ ਚੰਦ ਦੇ ਜਨਮ ਦਿਨ ਨੂੰ ਸਮਰਪਿਤ ਰਾਸ਼ਟਰੀ ਖੇਡ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ।ਖੇਡਾਂ ਦਾ ਸ਼ੁਭ ਆਰੰਭ ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਦੇ ਸੰਦੇਸ਼ ਨਾਲ ਕੀਤਾ ਗਿਆ।ਉਹਨਾਂ ਨੇ ਸਾਰੇ ਬੱਚਿਆਂ ਨੂੰ ਰਾਸ਼ਟਰੀ ਖੇਡ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਖੇਡਾਂ ਨੂੰ ਅਨੁਸ਼ਾਸਨ ਵਿੱਚ ਰਹਿ ਕੇ ਖੇਡਣ ਦੀ ਭਾਵਨਾ ਅਤੇ ਮਨੋਰੰਜ਼ਨ ਕਰਨ ਲਈ ਖੇਡਣ ਦਾ ਸੰਦੇਸ਼ ਦਿੱਤਾ।ਇਸ ਖੇਡ ਦਿਵਸ ਮੌਕੇ ਪਿੱਠੂ, ਬਾਂਦਰ ਕਿੱਲਾ, ਕੋਟਲਾ ਛਪਾਕੀ, ਰੱਸਾ ਕਸੀ ਆਦਿ ਸਥਾਨਕ ਖੇਡਾਂ ਕਰਵਾਈਆਂ ਗਈਆਂ।ਮੇਜਰ ਧਿਆਨ ਚੰਦ ਖੇਡਾਂ ਨਾਲ ਸੰਬੰਧਿਤ ਸਦਨ ਦੇ ਅਨੁਸਾਰ ਪ੍ਰਸ਼ਨ ਮੰਚ ਮੁਕਾਬਲੇ ਵੀ ਕਰਵਾਏ ਗਏ।ਜੇਤੂ ਟੀਮਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।
Check Also
ਜੇ.ਏ.ਸੀ ਵਲੋਂ ਪੰਜਾਬ ਯੂਨੀਵਰਸਿਟੀ ਸੈਨੇਟ ਦੇ ਕੇਂਦਰੀਕਿ੍ਰਤ ਦਾਖਲਾ ਪੋਰਟਲ ਨੂੰ ਰੱਦ ਕਰਨ ਦੇ ਫੈਸਲੇ ਦਾ ਸਵਾਗਤ
ਜੀ.ਐਨ.ਡੀ.ਯੂ ਅਤੇ ਪੰਜਾਬੀ ਯੂਨੀਵਰਸਿਟੀ ਨੂੰ ਵੀ ਪੋਰਟਲ ਨੂੰ ਰੱਦ ਕਰਨ ਦੀ ਅਪੀਲ ਅੰਮਿ੍ਰਤਸਰ, 6 ਜੂਨ …