Sunday, April 2, 2023

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 330 ਸਾਲ ਪੁਰਾਤਨ ਹੱਥ-ਲਿਖਤ ਖਰੜਿਆਂ ‘ਚ ਚਿਤਰਕਲਾ ਪ੍ਰਦਰਸ਼ਨੀ ਬਣੀ ਖਿੱਚ ਦਾ ਕੇਂਦਰ

ਅੰਮ੍ਰਿਤਸਰ, 2 ਸਤੰਬਰ (ਖੁਰਮਣੀਆਂ) – ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 418ਵੇਂ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੋ ਰੋਜ਼ਾ ਵਿਸ਼ੇਸ਼ ਪ੍ਰਦਰਸ਼ਨੀ ਜਿਸ ਦਾ ਗੁਰੂ ਗ੍ਰੰਥ ਸਾਹਿਬ ਭਵਨ `ਚ ਪਦਮ ਸ਼੍ਰੀ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਨੇ ਕੱਲ ਉਦਘਾਟਨ ਕੀਤਾ ਸੀ ਉਹ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੀ ਹੋਈ ਹੈ।ਪਹਿਲੇ ਦਿਨ ਭਾਰੀ ਗਿਣਤੀ ਵਿਚ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਫੈਕਲਟੀ ਮੈਂਬਰਾਂ, ਵਿਦਿਆਰਥੀਆਂ ਤੇ ਹੋਰ ਪਤਵੰਤਿਆਂ ਨੇ ਪ੍ਰਦਰਸ਼ਨੀ ਵਿਖੇ ਆ ਕੇ 17ਵੀਂ ਸਦੀ ਤੋਂ ਲੈ ਕੇ 19ਵੀਂ ਸਦੀ ਦੇ ਪ੍ਰਾਚੀਨ ਦੁਰਲਭ ਹੱਥਲਿਖਤ ਖਰੜਿਆਂ ਵਿਚ ਬੇਲ-ਬੂਟੀਆਂ ਦੇ ਰੂਪ ਵਿਚ ਹੋਏ ਚਿਤਰਕਾਰੀ ਦੇ ਅਦਭੁੱਤ ਕਲਾ ਦੇ ਸ਼ਾਨਦਾਰ ਤੇ ਸੁੰਦਰ ਕਾਰਜ ਨੂੰ ਡੂੰਘੀ ਨੀਝ ਨਾਲ ਵੇਖਿਆ।
ਕੇਂਦਰ ਦੇ ਡਾਇਰੈਕਟਰ ਪ੍ਰੋ. (ਡਾ.) ਅਮਰਜੀਤ ਸਿੰਘ ਨੇ ਦੱਸਿਆ ਕਿ ਅੱਜ ਸੈਨੇਟ ਮੈਂਬਰ ਸਤਪਾਲ ਸਿੰਘ ਸੋਖੀ, ਡਾ ਸੁਰਿੰਦਰ ਕੌਰ ਸੰਧੂ, ਵੱਖ-ਵੱਖ ਵਿਭਾਗਾਂ ਦੇ ਫੈਕਲਟੀ ਮੈਂਬਰਾਂ, ਵਿਦਿਆਰਥੀਆਂ ਨੇ ਪ੍ਰਦਰਸ਼ਨੀ ਵੇਖੀ। ਅੰਮ੍ਰਿਤਸਰ ਸ਼ਹਿਰ ਤੋਂ ਇਲਾਵਾ ਗੁਰਦਾਸਪੁਰ ਤੇ ਮੁਕਤਸਰ ਜਿਲ੍ਹਿਆਂ ਵਿਚੋਂ ਵੀ ਕੁੱਝ ਗਰੁੱਪ ਪ੍ਰਦਰਸ਼ਨੀ ਦੇਖਣ ਲਈ ਪਹੁੰਚੇ।ਸਾਰਿਆਂ ਨੇ ਇਸ ਪ੍ਰਦਰਸ਼ਨੀ ਦੀ ਭਰਪੂਰ ਸ਼ਾਲਾਘਾ ਕੀਤੀ। ਦਰਸ਼ਕਾਂ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਦੱਸਿਆ ਕਿ ਉਹਨਾਂ ਨੇ ਆਪਣੀ ਜਿੰਦਗੀ ਵਿਚ ਪਹਿਲਾਂ ਕਦੇ ਅਜਿਹੀ ਪ੍ਰਦਰਸ਼ਨੀ ਨਹੀਂ ਦੇਖੀ ਜਿਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੁਰਲਭ ਖਰੜਿਆਂ ਵਿਚ ਹੋਈ ਸੁਸੱਜਿਤ ਕਲਾ ਬਾਰੇ ਇਤਨੀ ਜਾਣਕਾਰੀ ਮਿਲਦੀ ਹੋਵੇ।

 

Check Also

ਪ੍ਰਿੰ. ਫਤਹਿਪੁਰੀ ਦੀ ਪੁਸਤਕ ‘ਗੁੱਝੇ ਮਨੁੱਖ’ ’ਤੇ ਵਿਚਾਰ ਚਰਚਾ 2 ਅਪ੍ਰੈਲ ਨੂੰ

ਅੰਮ੍ਰਿਤਸਰ, 1 ਅਪ੍ਰੈਲ (ਦੀਪ ਦਵਿੰਦਰ ਸਿੰਘ) – ਵਿਰਸਾ ਵਿਚਾਰ ਸੁਸਾਇਟੀ ਵਲੋਂ ਪੰਜਾਬੀ ਸਾਹਿਤ ਸਭਾ ਚੋਗਾਵਾਂ …