ਸਮਰਾਲਾ, 9 ਸਤੰਬਰ (ਇੰਦਰਜੀਤ ਸਿੰਘ ਕੰਗ) – ਸਮਾਜ ਸੇਵਿਕਾ ਮਮਤਾ ਛਾਬੜਾ ਵਲੋਂ ਗਣੇਸ਼ ਉਤਸਵ ਮੌਕੇ ਆਪਣੇ ਘਰ ਵਿਖੇ ਗਣੇਸ਼ ਪੂਜਾ ਕਰਵਾਈ ਗਈ, ਜਿਸ ਦੌਰਾਨ ਪਿੱਛਲੇ 21 ਦਿਨਾਂ ਤੋਂ ਘਰ ਵਿੱਚ ਕੀਰਤਨ ਅਤੇ ਨਿਰੰਤਰ ਲੰਗਰ ਵੀ ਚੱਲਦਾ ਰਿਹਾ।ਅੱਜ ਗਣੇਸ਼ ਉਤਸਵ ਮੌਕੇ ਗਣੇਸ਼ ਪੂਜਾ ਕਰਵਾਈ ਗਈ।ਜਿਸ ਵਿੱਚ ਉੱਘੇ ਸਮਾਜਸੇਵੀ ਰਮਨ ਵਡੇਰਾ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।ਵਿੱਕੀ ਵਡੇਰਾ ਅਤੇ ਸਮਾਜਸੇਵੀ ਨੀਰਜ ਸਿਹਾਲਾ ਨੇ ਵੀ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ।ਗਣੇਸ਼ ਪੂਜਾ ਉਪਰੰਤ ਪੂਰੇ ਵਿਧੀ ਵਿਧਾਨ ਨਾਲ ਇੱਕ ਵੱਡੇ ਕਾਫਲੇੇ ਦੇ ਰੂਪ ਵਿੱਚ ਸ੍ਰੀ ਗਣੇਸ਼ ਜੀ ਨੂੰ ਗੜ੍ਹੀ ਪੁੱਲ ਵਿਖੇ ਲਿਜਾਇਆ ਗਿਆ, ਜਿੱਥੇ ਪਾਠ ਪੂਜਾ ਉਪਰੰਤ ਪੂਰਨ ਰੀਤੀ ਰਿਵਾਜ਼ਾਂ ਮੁਤਾਬਿਕ ਪਾਣੀ ਵਿੱਚ ਜਲ ਪ੍ਰਵਾਹ ਕੀਤਾ ਗਿਆ।
ਇਸ ਮੌਕੇ ਰਮਨ ਵਡੇਰਾ, ਮਮਤਾ ਛਾਬੜਾ, ਨੀਰਜ਼ ਸਿਹਾਲਾ, ਵਿੱਕੀ ਵਡੇਰਾ, ਸੁੱਖਾ ਢਿੱਲੋਂ, ਅਮਰਜੀਤ ਸਿੰਘ ਗੱਗੂ, ਗੁਰਦਿਆਲ ਸਿੰਘ ਜੇ.ਈ, ਪ੍ਰੇਮ ਲਤਾ, ਕਿਰਨ ਬਾਲਾ, ਤਨੂੰ, ਸੋਨੀਆ, ਮਮਤਾ ਨੈਨਸੀ ਆਦਿ ਵੀ ਹਾਜ਼ਰ ਸਨ।
Check Also
ਖਾਲਸਾ ਕਾਲਜ ਲਾਅ ਵਿਖੇ ਭਗਤ ਸਿੰਘ ਦਾ ਸ਼ਹੀਦੀ ਦਿਨ ਮਨਾਇਆ ਗਿਆ
121 ਦੇਸ਼ ਭਗਤਾਂ ’ਚੋਂ 93 ਸਿੱਖਾਂ ਨੇ ਚੁੰਮੇ ਫਾਂਸੀ ਦੇ ਰੱਸੇ – ਡਾ. ਜਸਪਾਲ ਸਿੰਘ …