Wednesday, March 29, 2023

ਖੇਡ ਮੁਕਾਬਲਿਆਂ ‘ਚ ਸ਼ਾਮਗੜ੍ਹ ਅਤੇ ਮਾਨੂੰ ਨਗਰ ਬਰਾਂਚ ਸਕੂਲਾਂ ਨੇ ਮਾਰੀ ਬਾਜ਼ੀ

ਸਮਰਾਲਾ (ਕ) ਦੀਆਂ ਸੈਂਟਰ ਪੱਧਰ ਖੇਡਾਂ ਕਰਵਾਈਆਂ

ਸਮਰਾਲਾ, 19 ਸਤੰਬਰ (ਇੰਦਰਜੀਤ ਸਿੰਘ ਕੰਗ) – ਸੈਂਟਰ ਸਮਰਾਲਾ (ਕ) ਦੇ 9 ਸਕੂਲਾਂ ਦੀਆਂ ਸੈਂਟਰ ਪੱਧਰੀ ਖੇਡਾਂ ਸਰਕਾਰੀ ਪ੍ਰਾਇਮਰੀ ਸਕੂਲ ਸ਼ਾਮਗੜ੍ਹ ਦੇ ਖੇਡ ਮੈਦਾਨ ਵਿੱਚ ਹੋਈਆਂ।ਜਿਸ ਵਿੱਚ ਫੁੱਟਬਾਲ (ਲੜਕੇ) ਅਤੇ ਫੁੱਟਬਾਲ (ਲੜਕੀਆਂ) ਦੇ ਮੁਕਾਬਲੇ ਵਿੱਚ ਸ. ਪ੍ਰਾ. ਸਕੂਲ ਮਾਨੂੰਨ ਗਰ ਬਰਾਂਚ ਨੇ ਪਹਿਲਾ ਸਥਾਨ ਹਾਸਲ ਕੀਤਾ।ਦੂਜੇ ਸਥਾਨ ‘ਤੇ ਬੌਂਦਲੀ ਅਤੇ ਬਸਤੀ ਬਾਜ਼ੀਗਰ ਸਕੂਲ ਰਹੇ।600 ਮੀਟਰ ਰੇਸ (ਲੜਕੀਆਂ) ਅਤੇ 28 ਕਿਲੋ ਕੁਸ਼ਤੀ (ਲੜਕੇ) ਦੋਵੇਂ ਪੁਜ਼ੀਸ਼ਨਾਂ ਸ਼ਾਮਗੜ੍ਹ ਸਕੂਲ ਨੇ ਪ੍ਰਾਪਤ ਕੀਤੀਆਂ।ਕਬੱਡੀ (ਕੁੜੀਆਂ) ਵਿੱਚ ਸ਼ਾਮਗੜ੍ਹ ਨੇ ਪਹਿਲਾ ਅਤੇ ਮਾਨੂੰ ਨਗਰ ਬਰਾਂਚ ਨੇ ਦੂਜਾ ਸਥਾਨ ਲਿਆ।ਮਾਨੂੰ ਨਗਰ ਬਰਾਂਚ ਸਕੂਲ ਦੀ ਮਨਪ੍ਰੀਤ ਕੌਰ ਨੇ ਸ਼ਾਰਟ ਪੁੱਟ ਵਿੱਚ ਪਹਿਲਾ ਸਥਾਨ ਅਤੇ ਸ਼ਾਮਗੜ੍ਹ ਦੀ ਲਲਿਤਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਸ਼ਾਮਗੜ੍ਹ ਦੇ ਸੂਰਜ ਅਤੇ ਸੁਖਵੀਰ ਸਿੰਘ ਨੇ ਸ਼ਾਟ ਪੁੱਟ ਵਿੱਚ ਦੋਵੇਂ ਪੁਜ਼ੀਸ਼ਨਾਂ ਹਾਸਲ ਕੀਤੀਆਂ।600 ਮੀਟਰ (ਲੜਕੇ) ਵਿੱਚ ਮਾਨੂੰ ਨਗਰ ਨੇ ਪਹਿਲਾਂ ਸਥਾਨ ਅਤੇ ਸ਼ਾਮਗੜ੍ਹ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਸ਼ਤਰੰਜ ਵਿੱਚ ਮਾਨੂੰ ਨਗਰ ਨੇ ਪਹਿਲਾ ਸਥਾਨ ਅਤੇ ਢਿੱਲੋਂ ਪੱਤੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਯੋਗਾ ਵਿੱਚ ਪਹਿਲੀਆਂ ਪੁਜ਼ੀਸ਼ਨਾਂ (ਲੜਕੇ ਅਤੇ ਲੜਕੀਆਂ) ਮਾਨੂੰ ਨਗਰ ਬਰਾਂਚ ਨੇ ਮੱਲਾਂ ਮਾਰੀਆਂ।600 ਮੀਟਰ ਰੇਸ ਲੜਕੀਆਂ, ਕੁਸ਼ਤੀ 28 ਕਿਲੋ ਅਤੇ 30 ਕਿਲੋ ਵਿੱਚ ਪਹਿਲੀ ਅਤੇ ਦੂਜੀ ਪੁਜ਼ੀਸ਼ਨ ਸ਼ਾਮਗੜ੍ਹ ਨੇ ਪ੍ਰਾਪਤ ਕੀਤੀ।ਸਮਰਾਲਾ (ਮੁੰਡੇ) ਨੇ ਉੱਚੀ ਛਾਲ ਲੜਕੀਆਂ ਵਿੱਚ ਪਹਿਲਾ ਸਥਾਨ ਅਤੇ ਸ਼ਾਮਗੜ੍ਹ ਨੇ ਦੂਜਾ ਸਥਾਨ ਲਿਆ।ਡਾ. ਅੰਬੇਦਕਰ ਨਗਰ ਦੇ ਰਾਜਵੀਰ ਨੇ ਸਿੱਧੀ ਰੱਸੀ ਵਿੱਚ ਪਹਿਲਾ ਸਥਾਨ ਅਤੇ ਗਹਿਲੇਵਾਲ ਦੇ ਮਨਵੀਰ ਨੇ ਦੂਜਾ ਸਥਾਨ ਲਿਆ, 100 ਮੀਟਰ ਰੇਸ ਵਿੱਚ ਸ਼ਾਮਗੜ੍ਹ ਦੇ ਸੂਰਜ ਨੇ ਪਹਿਲਾ ਸਥਾਨ ਅਤੇ ਸ਼ਿਵਾ ਨੇ ਦੂਜਾ ਸਥਾਨ ਲਿਆ।400 ਮੀਟਰ ਲੜਕੀਆਂ ਵਿੱਚ ਸਮਰਾਲਾ (ਕ) ਨੇ ਪਹਿਲਾ ਸਥਾਨ ਲਿਆ।ਬਲਾਕ ਖੇਡ ਅਫਸਰ ਸੰਤੋਸ਼ ਰਾਣੀ ਅਤੇ ਪਿੰਡ ਦੇ ਸਰਪੰਚ ਬਲਜੀਤ ਸਿੰਘ ਨੇ ਜੇਤੂ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਅਤੇ ਇੰਚਾਰਜ਼ ਸੀ.ਐਚ.ਟੀ ਦਲਜੀਤ ਕੌਰ ਅਤੇ ਸੰਦੀਪ ਕੌਰ (ਐਚ.ਟੀ) ਨੇ ਆਏ ਹੋਏ ਸਮੂਹ ਅਧਿਆਪਕਾਂ ਅਤੇ ਖਿਡਾਰੀਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਜੈਦੀਪ ਮੈਨਰੋ ਐਚ.ਟੀ, ਗੁਰਸ਼ਰਨ ਸਿੰਘ, ਮਨਦੀਪ ਕੌਰ, ਸੁਮਨ ਬਾਲਾ, ਬਬੀਤਾ ਰਾਣੀ, ਨਰਿੰਦਰ ਸਿੰਘ (ਬੀ.ਐਮ.ਟੀ), ਸੱਤਿਆ ਕੌਰ (ਐਚ.ਟੀ), ਰਜਨੀ ਬਾਲਾ, ਸੁਖਵੀਰ ਕੌਰ, ਸ਼ੁਸ਼ਮਾ ਰਾਣੀ, ਜਗਵਿੰਦਰ ਸਿੰਘ (ਐਚ.ਟੀ), ਗੀਤਾ ਰਾਣੀ (ਐਚ.ਟੀ), ਸਵਿਤਾ ਰਾਣੀ, ਜਗਜੀਤ ਰਾਣੀ, ਸੁਖਵਿੰਦਰ ਕੌਰ, ਗੁਰਜਿੰਦਰ ਕੌਰ ਆਦਿ ਹਾਜ਼ਰ ਸਨ।

Check Also

ਵਿਸ਼ਵ ਪੰਜਾਬੀ ਸਭਾ ਕੈਨੇਡਾ ਵਲੋਂ ‘ਸ਼ਰਧਾਂਜਲੀ ਸਮਾਗਮ

ਲੱਖਾ ਸਲੇਮਪੁਰੀ ਅਤੇ ਮੈਡਮ ਰਾਜਬੀਰ ਕੌਰ ਗਰੇਵਾਲ ਦਾ ਵਿਸ਼ੇਸ਼ ਸਨਮਾਨ ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ …