ਬਟਾਲਾ, 25 ਸਤੰਬਰ (ਪੰਜਾਬ ਪੋਸਟ ਬਿਊਰੋ) – ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਲੈਕਚਰਾਰ ਕਮ-ਜਿਲ੍ਹਾ ਰਿਸੋਰਸ ਪਰਸਨ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਸਬੰਧੀ ਇੱਕ ਸ਼ਾਨਦਾਰ ਪ੍ਰੋਗਰਾਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝਾਵਰ ਵਿਖੇ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਅਸ਼ਵਨੀ ਕੁਮਾਰ ਜਿਲ੍ਹਾ ਕੋਆਰਡੀਨੇਟਰ ਹਿਊਮੈਨਟੀਜ਼ ਨੇ ਕੀਤੀ।ਮੁੱਖ ਮਹਿਮਾਨ ਸੈਕੰਡਰੀ ਸਿੱਖਿਆ ਵਿਭਾਗ ਦੇ ਜਿਲ੍ਹਾ ਸਿੱਖਿਆ ਅਫ਼ਸਰ ਸਰਦਾਰ ਹਰਪਾਲ ਸਿੰਘ ਸੰਧਾਵਾਲੀਆ ਸਨ।ਪ੍ਰੋਗਰਾਮ ਵਿੱਚ 11ਵੀਂ, 12ਵੀਂ ਪੜ੍ਹਾਉਣ ਵਾਲੇ ਵੱਖ-ਵੱਖ ਵਿਸ਼ਿਆਂ ਦੇ ਜਿਲ੍ਹਾ ਇੰਚਾਰਜ਼, ਪ੍ਰਿੰਸੀਪਲ ਇੰਚਾਰਜ਼, ਸਟੇਟ ਰਿਸੋਰਸ ਪਰਸਨ ਅਤੇ ਜਿਲ੍ਹਾ ਰਿਸੋਰਸ ਪਰਸਨ ਨੇ ਸ਼ਿਰਕਤ ਕੀਤੀ।ਕਰੋਨਾ ਦੇ ਸਮੇਂ ਦੌਰਾਨ ਜਦੋਂ ਸਕੂਲ ਬੰਦ ਹੋ ਗਏ ਸਨ।ਇਸ ਟੀਮ ਨੇ ਸਾਰੇ ਵਿਦਿਆਰਥੀਆਂ ਅਤੇ ਲੈਕਚਰਾਰਾਂ ਨੂੰ ਘਰ-ਘਰ ਜਾ ਕੇ ਆਨਲਾਈਨ ਸਿੱਖਿਆ ਦੇ ਸਿਲੇਬਸ ਅਤੇ ਲੋੜੀਂਦੀ ਜਾਣਕਾਰੀ ਪਹੁੰਚਾਉਣ ਲਈ ਅਣਥੱਕ ਮਿਹਨਤ ਕੀਤੀ।ਇਹ ਸਾਰੇ ਲੈਕਚਰਾਰ ਸਕੂਲ ਵਿੱਚ ਆਪਣੀ ਡਿਊਟੀ ਨਿਭਾਉਣ ਦੇ ਨਾਲ-ਨਾਲ ਉਨ੍ਹਾਂ ਤੋਂ ਲਗਾਤਾਰ ਜਾਣਕਾਰੀ ਇਕੱਤਰ ਕਰਨ ਦੇ ਨਾਲ-ਨਾਲ ਵਿਸ਼ੇ ਦੇ ਹੋਰ ਲੈਕਚਰਾਰਾਂ ਦੀ ਅਗਵਾਈ ਹੁਣ ਵੀ ਕਰ ਰਹੇ ਹਨ।ਇਸ ਸਖ਼ਤ ਮਿਹਨਤ ਲਈ ਅੱਜ ਸਿੱਖਿਆ ਵਿਭਾਗ ਪੰਜਾਬ ਨੇ ਉਨ੍ਹਾਂ ਦਾ ਸਨਮਾਨ ਕੀਤਾ ਹੈ।ਅੱਜ ਦੇ ਪ੍ਰੋਗਰਾਮ ਵਿੱਚ ਗੁਰਨਾਮ ਸਿੰਘ ਡੀ.ਐਮ ਗਣਿਤ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਸਾਇੰਸ ਵਿਸ਼ੇ ਦੇ ਡੀ.ਐਮਜ਼ ਨੂੰ ਸਨਮਾਨਿਤ ਵੀ ਕੀਤਾ ਗਿਆ।ਜਿਸ ਵਿੱਚ ਪ੍ਰਿੰਸੀਪਲ ਵੀਰ ਕੁਲਭੂਸ਼ਣ, ਪ੍ਰਿੰਸੀਪਲ ਜਤਿੰਦਰ ਕੁਮਾਰ, ਪ੍ਰਿੰਸੀਪਲ ਰਾਜੇਸ਼ ਕੁਮਾਰ, ਜਿਲ੍ਹਾ ਇੰਚਾਰਜ਼ ਰਾਜਨੀਤੀ ਸ਼ਾਸਤਰ ਅਸ਼ਵਨੀ ਕੁਮਾਰ ਕੌਂਟਾ, ਜਿਲ੍ਹਾ ਇੰਚਾਰਜ਼ ਇਤਿਹਾਸ ਪ੍ਰਭਜੋਤ ਸਿੰਘ, ਜਿਲ੍ਹਾ ਇੰਚਾਰਜ਼ ਅਰਥ ਸ਼ਾਸਤਰ ਸਰਦਾਰ ਦਿਲਬਾਗ ਸਿੰਘ, ਜਿਲ੍ਹਾ ਇੰਚਾਰਜ਼ ਅੰਗਰੇਜ਼ੀ ਰਾਜ ਕੁਮਾਰ, ਜਿਲ੍ਹਾ ਇੰਚਾਰਜ਼ ਡਾ. ਇੰਚਾਰਜ ਭੂਗੋਲ ਸ੍ਰੀਮਤੀ ਜੈਸਮੀਨ ਕੌਰ, ਜਿਲ੍ਹਾ ਇੰਚਾਰਜ਼ ਕਾਮਰਸ ਰਾਜੇਸ਼ ਸ਼ਰਮਾ ਅਤੇ ਸਟੇਟ ਰਿਸੋਰਸ ਪਰਸਨ ਰਾਜਨੀਤੀ ਸ਼ਾਸਤਰ ਡਾ: ਮਦਨ ਲਾਲ ਅਤੇ ਸਰਦਾਰ ਗੁਰਮੀਤ ਸਿੰਘ ਸਿੰਘ ਭੋਮਾ (ਗਿਆਨ ਪੀਠ ਅਤੇ ਸਟੇਟ ਐਵਾਰਡੀ) ਅਤੇ ਇਤਿਹਾਸ ਸੰਜੀਵ ਕੁਮਾਰ ਸ਼ਾਮਲ ਸਨ। ਝਾਵਰ ਸਕੂਲ ਦੇ ਪ੍ਰਿੰਸੀਪਲ ਪ੍ਰਦੀਪ ਸਿੰਘ ਨੇ ਮੁੱਖ ਮਹਿਮਾਨ ਅਤੇ ਹੋਰ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ।
ਇਸ ਮੌਕੇ ਸਕੂਲ ਦੇ ਸੀਨੀਅਰ ਅਧਿਆਪਕ ਬਲਵਿੰਦਰ ਸਿੰਘ, ਸਤਵੀਰ ਸਿੰਘ, ਸ੍ਰੀਮਤੀ ਸਰੋਜ ਬਾਲਾ, ਤੇ ਰਣਜੀਤ ਸਿੰਘ ਆਦਿ ਹਾਜ਼ਰ ਸਨ।
Check Also
ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ
ਕੈਬਨਿਟ ਮੰਤਰੀਆਂ ਅਤੇ ਸੰਸਦ ਮੈਂਬਰਾਂ ਵਲੋਂ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਟ ਸੰਗਰੂਰ, 31 ਮਈ (ਜਗਸੀਰ …