ਅੰਮ੍ਰਿਤਸਰ, 30 ਅਕਤੂਬਰ (ਸੁਖਬੀਰ ਸਿੰਘ) – ਪੂਰੀ ਤਰ੍ਹਾਂ ਪਲੀਤ ਹੋ ਚੁੱਕੇ ਵਾਤਾਵਰਨ ਸੁਧਾਰ ਪ੍ਰਤੀ ਵੱਖ-ਵੱਖ ਵਿਸ਼ਿਆਂ ਅਤੇ ਖੇਤਰਾਂ `ਤੇ ਚਰਚਾ ਕਰਨ ਲਈ ਅੰਮ੍ਰਿਤਸਰ ਵਿਖੇ ਮੈਗਾ ਹਰਿਆਵਲ ਮੇਲਾ ਕਰਵਾਉਣ ਦਾ ਫ਼ੈਸਲਾ ਲਿਆ ਗਿਆ।ਇੰਜ: ਦਲਜੀਤ ਸਿੰਘ ਕੋਹਲੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰਿਆਵਲ ਪੰਜਾਬ ਦੇ ਸੂਬਾ ਸੰਯੋਜਕ ਪ੍ਰਵੀਨ ਕੁਮਾਰ, ਸਹਿ ਸੰਯੋਜਕ ਪੁਨੀਤ ਖੰਨਾ ਵਲੋਂ ਇਸ ਸਬੰਧੀ ਮੀਟਿੰਗ ਕੀਤੀ ਗਈ।ਜਿਸ ਦੌਰਾਨ ਰੁੱਖਾਂ ਦੀ ਸੰਭਾਲ, ਪਾਣੀ ਅਤੇ ਹਵਾ ਦੀ ਸ਼ੁੱਧਤਾ ਆਦਿ ਨੂੰ ਇੱਕ ਲੋਕ ਲਹਿਰ ਬਣਾਉਣ ਵੱਲ ਕਦਮ ਪੁੱਟਦੇ ਹੋਏ ਸਮਾਜ ਦੀ ਭਾਗੀਦਾਰੀ ਲਈ ਗੁਰੂਆਂ ਦੀ ਧਰਤੀ ਸ਼੍ਰੀ ਅੰਮ੍ਰਿਤਸਰ ਵਿਖੇ ‘ਹਰੀਵਾਲ ਪੰਜਾਬ’ ਵਲੋਂ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਦੇ ਸਹਿਯੋਗ ਨਾਲ 20 ਨਵੰਬਰ ਨੂੰ ਹਰਿਆਵਲ ਮੇਲਾ ਕਰਵਾਇਆ ਜਾ ਰਿਹਾ ਹੈ।ਸੀਨੀਅਰ ਸੈਕੰਡਰੀ ਸਕੂਲ ਦੀ ਗਰਾਊਂਡ ਨੇੜੇ ਗੁ. ਭਾਈ ਮੰਝ ਸਾਹਿਬ ਸੁਲਤਾਨਵਿੰਡ ਪਿੰਡ ਵਿਖੇ ;ੱਗਾਏ ਜਾ ਰਹੇ ਇਸ ਮੇਲੇ ਵਿੱਚ ਦੇਸ਼ ਭਰ ਤੋਂ ਵਾਤਾਵਰਣ ਮਾਹਿਰ ਅਤੇ ਸੰਤ ਮਹਾਂਪੁਰਸ਼ ਪਹੁੰਚ ਰਹੇ ਹਨ।ਇੰਜ: ਕੋਹਲੀ ਨੇ ਦੱਸਿਆ ਕਿ ਹਰਿਆਵਲ ਪੰਜਾਬ ਅੰਮ੍ਰਿਤਸਰ ਯੂਨਿਟ ਵਲੋਂ ਇਸ ਸਮੇਂ ਪੰਜਾਬ ਦੇ ਸਮੂਹ ਜਿਲ੍ਹਿਆਂ ਦੇ ਵਿਭਾਗ ਪ੍ਰਮੁੱਖਾਂ, ਸਹਿ ਪ੍ਰਮੁੱਖਾਂ, ਤੇ ਹਰਿਆਵਲ ਯੋਧਿਆਂ ਨੂੰ ਇਸ ਮੇਲੇ ਵਿੱਚ ਪਹੁੰਚਣ ਅਤੇ ਮੇਲੇ ਵਿੱਚ ਵਾਤਾਵਰਨ ਪੱਖੀ ਦ੍ਰਿਸ਼ਟੀਕੋਣ ਦੇ ਸਟਾਲ ਲਾਉਣ ਦੀ ਬੇਨਤੀ ਕੀਤੀ ਗਈ ਹੈ।ਸੰਤ ਭੂਰੀ ਵਾਲਾ ਸੰਪਰਦਾ ਵਲੋਂ ਗੁਰੂ ਦਾ ਲੰਗਰ ਲਗਾਇਆ ਜਾ ਰਿਹਾ ਹੈ, ਜੋ ਸਾਰਾ ਦਿਨ ਚੱਲੇਗਾ।
ਮੀਟਿੰਗ ਵਿੱਚ ਵਰਿੰਦਰ ਮਹਾਜਨ, ਡਾ. ਹਰਜੀਤ ਸਿੰਘ ਅਰੋੜਾ, ਇੰਜ: ਦਲਜੀਤ ਸਿੰਘ ਕੋਹਲੀ, ਇੰਜ: ਮਨਜੀਤ ਸਿੰਘ ਸੈਣੀ, ਰਾਜੀਵ ਠੁਕਰਾਲ, ਮੈਡਮ ਜਨਕ ਜੋਸ਼ੀ, ਮੁਕੇਸ਼ ਅਗਰਵਾਲ, ਹਰਸ਼ ਗਰਗ, ਨਿਰਮਲ ਸਿੰਘ ਆਨੰਦ, ਗੁਰਦਿਆਲ ਸਿੰਘ ਮਾਹਵਾ, ਡਾ ਜਸਪ੍ਰੀਤ, ਡੌਲੀ ਭਾਟੀਆ, ਰਾਜ ਰਾਣੀ, ਸਿਮਰਨ ਵੇਰਕਾ, ਰਮਨ ਕੁਮਾਰ, ਆਦਿ ਨੇ ਸ਼ਿਰਕਤ ਕੀਤੀ।
Check Also
ਪ੍ਰਿੰ. ਫਤਹਿਪੁਰੀ ਦੀ ਪੁਸਤਕ ‘ਗੁੱਝੇ ਮਨੁੱਖ’ ’ਤੇ ਵਿਚਾਰ ਚਰਚਾ 2 ਅਪ੍ਰੈਲ ਨੂੰ
ਅੰਮ੍ਰਿਤਸਰ, 1 ਅਪ੍ਰੈਲ (ਦੀਪ ਦਵਿੰਦਰ ਸਿੰਘ) – ਵਿਰਸਾ ਵਿਚਾਰ ਸੁਸਾਇਟੀ ਵਲੋਂ ਪੰਜਾਬੀ ਸਾਹਿਤ ਸਭਾ ਚੋਗਾਵਾਂ …