Friday, April 19, 2024

ਗੁਰੂ ਤੇਗ ਬਹਾਦਰ ਜੀ ਦੀ ਸਖਸ਼ੀਅਤ ਤੇ ਕੁਰਬਾਨੀ ਤੋਂ ਸੇਧ ਲੈਣ ਦੀ ਲੋੜ- ਕੁੰਵਰ ਵਿਜੈ ਪ੍ਰਤਾਪ ਸਿੰਘ

ਗ੍ਰਾਮ ਪੰਚਾਇਤ ਸਿਲਵਰ ਅਸਟੇਟ ਵਾਸੀਆਂ ਦੀਆ ਮੁਸ਼ਕਿਲਾਂ ਸੁਣਨ ਲਈ ਵਿਧਾਇਕ ਕੁੰਵਰ ਦਾ ਕੀਤਾ ਧੰਨਵਾਦ- ਪ੍ਰੋ. ਹਰੀ ਸਿੰਘ

ਅੰਮ੍ਰਿਤਸਰ, 1 ਦਸੰਬਰ (ਜਗਦੀਪ ਸਿੰਘ ਸੱਗੂ) – ਗ੍ਰਾਮ ਪੰਚਾਇਤ ਸਿਲਵਰ ਇਸਟੇਟ ਅੰਮ੍ਰਿਤਸਰ ਵਲੋਂ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮ ਉਲੀਕੇ ਗਏ।ਵਿਸ਼ੇਸ ਤੌਰ ‘ਤੇ ਹਾਜ਼ਰੀ ਭਰਨ ਪਹੁੰਚੇ ਹਲਕਾ ਉਤਰੀ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਗੁਰੂ ਮਹਾਰਾਜ ਦੇ ਦਰਸ਼ਨ ਉਪਰੰਤ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਕਰਕੇ ਹੀ ਹਿੰਦੁਸਤਾਨ ਵਿਚ ਧਰਮ ਵਿਭਿੰਨਤਾ ਹੈ।ਉਹਨਾਂ ਨੇ ਸਿੱਖ ਇਤਿਹਾਸ ਦੀ ਸ਼ਾਲਾਘਾ ਕਰਦਿਆਂ ਕਿਹਾ ਕਿ ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ ਕੁਰਬਾਨੀ ਲਾਮਿਸਾਲ ਹੈ, ਜਿਨਾਂ ਨੇ ਜ਼ੁਲਮ ਅੱਗੇ ਝੁਕਾਅ ਦੀ ਥਾਂ ਹੱਸ ਕੇ ਸ਼ਹੀਦ ਹੋਣਾ ਮੁਨਾਸਿਬ ਸਮਝਿਆ।
ਮਗਰੋਂ ਪ੍ਰੋਫੈਸਰ ਹਰੀ ਸਿੰਘ ਨੇ ਗੁਰੂ ਸਾਹਿਬ ਦੇ ਜੀਵਨ ਅਤੇ ਸ਼ਹੀਦੀ ‘ਤੇ ਚਾਨਣਾ ਪਾਉਂਦਿਆਂ ਦਸਿਆ ਕਿ ਗੁਰੂ ਸਾਹਿਬ ਸਮੂਹ ਲੋਕਾਈ ਲਈ ਚਾਨਣ ਮੁਨਾਰਾ ਹਨ, ਜਿਨਾਂ ਨੇ ਜ਼ੁਲਮ ਨਾਲ ਲੜਨਾ ਤੇ ਉਸ ਖਿਲਾਫ ਆਵਾਜ਼ ਬੁਲੰਦ ਕਰਨ ਦੀ ਵਚਨਬੱਧਤਾ ਦੁਹਰਾਈ।ਉਹਨਾਂ ਨੇ ਦਸਿਆ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਸਦਾ ਲਈ ਸਾਨੂੰ ਰਾਹ-ਦਰਸਾਉਂਦੀ ਰਹੇਗੀ ਅਤੇ `ਤਿਲਕ ਜੰਜੂੂ ਰਾਖਾ ਪ੍ਰਭ ਤਾ ਕਾ` ਦਾ ਨਾਅਰਾ ਸਦਾ ਲਈ ਬੁਲੰਦ ਰਹੇਗਾ।
ਗ੍ਰਾਮ ਪੰਚਾਇਤ ਸਿਲਵਰ ਇਸਟੇਟ ਵਲੋ ਕੁੰਵਰ ਵਿਜੈ ਪ੍ਰਤਾਪ ਨੂੰ ਸਨਮਾਨਿਤ ਕੀਤਾ ਗਿਆ।ਕੁੰਵਰ ਨੇ ਸਿਲਵਰ ਇਸਟੇਟ ਦੀਆਂ ਸਾਰੀਆਂ ਨਾਲੀਆਂ-ਗਲੀਆਂ ਦਾ ਦੌਰਾ ਕੀਤਾ ਅਤੇ ਵਾਸੀਆਂ ਦੀਆ ਮੁਸ਼ਕਿਲਾਂ ਸੁਣੀਆਂ।ਉਹਨਾਂ ਯਕੀਨ ਦਿਵਾਇਆ ਕਿ ਉਹਨਾਂ ਦੀ ਸਰਕਾਰ ਹਰ ਵਾਅਦਾ ਪੂਰਾ ਕਰਨ ਲਈ ਵਚਨਬੱਧ ਹੈ।
ਐਸ.ਈ ਅਮਰੀਕ ਸਿੰਘ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਕੁੰਵਰ ਵਿਜੇ ਪੰਜਾਬ ਵਿਚ ਚੱਲ ਰਹੇ ਅੱਤ ਸੰਵੇਦਨਸ਼ੀਲ ਮੁੱਦੇ ਨੂੰ ਸੁਲਝਾਉਣ ਲਈ ਬਹੁਤ ਸੁਹਿਰਦ ਯਤਨ ਕਰਦੇ ਰਹਿਣਗੇ ਅਤੇ ਸਮੂਹ ਪੰਜਾਬੀਆਂ ਨੂੰ ਏਨਾ ਤੋਂ ਬਹੁਤ ਉਮੀਦਾਂ ਹਨ।
ਇਸ ਮੌਕੇ ਸਾਬਕਾ ਸਰਪੰਚ ਬਾਉ ਅਜੇ, ਐਸ.ਈ ਸਤਨਾਮ ਸਿੰਘ, ਐਸ.ਈ ਗੁਰਨਾਮ ਸਿੰਘ, ਕਾਨੂੰਨਗੋ ਕਾਹਲੋਂ ਆਦਿ ਸਾਰੇ ਪੰਚਾਇਤ ਮੈਂਬਰ ਹਾਜਰ ਸਨ।

 

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …